ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ ਯੁਗਮ ਕਨਕਲੇਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ ਯੁਗਮ ਕਨਕਲੇਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

April 29th, 11:01 am

ਅੱਜ ਇਥੇ ਸਰਕਾਰ, ਅਕੇਡਮੀਆ, ਸਾਇੰਸ ਅਤੇ ਰਿਸਰਚ ਨਾਲ ਜੁੜੇ ਭਿੰਨ-ਭਿੰਨ ਖੇਤਰ ਦੇ ਲੋਕ, ਇੰਨੀ ਵੱਡੀ ਸੰਖਿਆ ਵਿੱਚ ਮੌਜੂਦ ਹਨ। ਇਹ ਇਕਜੁੱਟਤਾ, ਇਹ confluence, ਇਸੇ ਨੂੰ ਯੁਗਮ ਕਹਿੰਦੇ ਹਨ। ਇੱਕ ਅਜਿਹਾ ਯੁਗਮ, ਜਿਸ ਵਿੱਚ ਵਿਕਸਿਤ ਭਾਰਤ ਦੇ, future tech ਨਾਲ ਜੁੜੇ stakeholders ਇੱਕਠੇ ਜੁੜੇ ਹਨ, ਇੱਕ ਸਾਥ ਜੁੜੇ ਹਨ। ਮੈਨੂੰ ਵਿਸ਼ਵਾਸ਼ ਹੈ, ਭਾਰਤ ਦੀ ਇਨੋਵੇਸ਼ਨ ਕਪੈਸਿਟੀ ਅਤੇ Deep-tech ਵਿੱਚ ਭਾਰਤ ਦੀ ਭੂਮਿਕਾ ਨੂੰ ਵਧਾਉਣ ਦੇ ਲਈ ਅਸੀਂ ਜੋ ਯਤਨ ਕਰ ਰਹੇ ਹਾਂ, ਉਸ ਨੂੰ ਇਸ ਆਯੋਜਨ ਨਾਲ ਹੋਰ ਬਲ ਮਿਲੇਗਾ। ਅੱਜ IIT ਕਾਨਪੁਰ ਅਤੇ IIT ਬੰਬੇ ਵਿੱਚ AI, ਇੰਟੈਲੀਜੈਂਸ ਸਿਸਟਮ, ਅਤੇ ਬਾਇਓ ਸਾਇੰਸ ਬਾਇਓਟੈਕਨੋਲੋਜੀ ਹੈਲਥ ਐਂਡ ਮੈਡੀਸਨ ਦੇ ਸੁਪਰ ਹੱਬਸ ਦੀ ਸ਼ੁਰੂਆਤ ਹੋ ਰਹੀ ਹੈ। ਅੱਜ ਵਾਧਵਾਨੀ ਇਨੋਵੇਸ਼ਨ ਨੈੱਟਵਰਕ ਦੀ ਵੀ ਸ਼ੁਰੂਆਤ ਹੋਈ ਹੈ। ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ ਦੇ ਨਾਲ ਮਿਲ ਕੇ ਰਿਸਰਚ ਨੂੰ ਅੱਗੇ ਵਧਾਉਣ ਦਾ ਸੰਕਲਪ ਵੀ ਕੀਤਾ ਗਿਆ ਹੈ। ਮੈਂ ਇਸ ਯਤਨ ਲਈ ਵਾਧਵਾਨੀ ਫਾਊਂਡੇਸ਼ਨ ਨੂੰ, ਸਾਡੀਆਂ IITs ਨੂੰ, ਅਤੇ ਦੂਸਰੇ ਸਾਰੇ ਸਟੇਕਹੋਲਡਰਸ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਵਿਸ਼ੇਸ਼ ਤੌਰ 'ਤੇ, ਮੈਂ ਮੇਰੇ ਮਿੱਤਰ ਰੋਮੇਸ਼ ਵਾਧਵਾਨੀ ਜੀ ਦੀ ਸਰਾਹਨਾ ਕਰਦਾ ਹਾਂ। ਤੁਹਾਡੀ dedication ਅਤੇ ਸਰਗਰਮੀ ਨਾਲ ਪ੍ਰਾਈਵੇਟ ਅਤੇ ਪਬਲਿਕ ਸੈਕਟਰ ਨੇ ਮਿਲ ਕੇ ਦੇਸ਼ ਦੀ ਸਿੱਖਿਆ ਵਿਵਸਥਾ ਵਿੱਚ ਕਈ ਸਕਰਾਤਮਕ ਬਦਲਾਅ ਕੀਤੇ ਹਨ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਯੁਗਮ (YUGM -ਵਾਈਯੂਜੀਐੱਮ) ਇਨੋਵੇਸ਼ਨ ਕਨਕਲੇਵ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਯੁਗਮ (YUGM -ਵਾਈਯੂਜੀਐੱਮ) ਇਨੋਵੇਸ਼ਨ ਕਨਕਲੇਵ ਨੂੰ ਸੰਬੋਧਨ ਕੀਤਾ

April 29th, 11:00 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਯੁਗਮ (ਵਾਈਯੂਜੀਐੱਮ) ਇਨੋਵੇਸ਼ਨ ਕਨਕਲੇਵ ਨੂੰ ਸੰਬੋਧਨ ਕੀਤਾ। ਇਸ ਮੌਕੇ ਸਭਾ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਸਰਕਾਰੀ ਅਧਿਕਾਰੀਆਂ, ਸਿੱਖਿਆ ਸ਼ਾਸਤਰੀਆਂ, ਵਿਗਿਆਨ ਅਤੇ ਖੋਜ ਪੇਸ਼ੇਵਰਾਂ ਦੇ ਮਹੱਤਵਪੂਰਨ ਇਕੱਠ ਨੂੰ ਉਜਾਗਰ ਕੀਤਾ, ਅਤੇ ਇੱਕ ਯੁਗਮ ਦੇ ਰੂਪ ਵਿੱਚ ਹਿਤਧਾਰਕਾਂ ਦੇ ਸੰਗਮ 'ਤੇ ਜ਼ੋਰ ਦਿੱਤਾ - ਜੋ ਇੱਕ ਸਹਿਯੋਗ ਹੈ ਜਿਸ ਦਾ ਮਕਸਦ ਵਿਕਸਿਤ ਭਾਰਤ ਲਈ ਭਵਿੱਖ ਦੀਆਂ ਤਕਨੀਕਾਂ ਨੂੰ ਅੱਗੇ ਵਧਾਉਣਾ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਸ ਸਮਾਗਮ ਰਾਹੀਂ ਭਾਰਤ ਦੀ ਨਵੀਨਤਾ ਸਮਰੱਥਾ ਅਤੇ ਡੂੰਘੀ-ਤਕਨੀਕ ਵਿੱਚ ਇਸ ਦੀ ਭੂਮਿਕਾ ਨੂੰ ਵਧਾਉਣ ਦੇ ਯਤਨਾਂ ਨੂੰ ਗਤੀ ਮਿਲੇਗੀ। ਉਨ੍ਹਾਂ ਨੇ ਆਈਆਈਟੀ ਕਾਨਪੁਰ ਅਤੇ ਆਈਆਈਟੀ ਬੌਂਬੇ ਵਿਖੇ ਸੁਪਰ ਹੱਬਸ ਦੇ ਉਦਘਾਟਨ 'ਤੇ ਟਿੱਪਣੀ ਕੀਤੀ, ਜੋ ਏਆਈ, ਬੁੱਧੀਮਾਨ ਪ੍ਰਣਾਲੀਆਂ ਅਤੇ ਬਾਇਓਸਾਇੰਸ, ਬਾਇਓਟੈਕਨੋਲੋਜੀ, ਸਿਹਤ ਅਤੇ ਦਵਾਈਆਂ 'ਤੇ ਕੇਂਦ੍ਰਿਤ ਹਨ। ਉਨ੍ਹਾਂ ਨੇ ਵਾਧਵਾਨੀ ਇਨੋਵੇਸ਼ਨ ਨੈੱਟਵਰਕ ਦੀ ਸ਼ੁਰੂਆਤ ਦਾ ਵੀ ਜ਼ਿਕਰ ਕੀਤਾ, ਜੋ ਨੈਸ਼ਨਲ ਰਿਸਰਚ ਫਾਊਂਡੇਸ਼ਨ ਦੇ ਸਹਿਯੋਗ ਨਾਲ ਖੋਜ ਨੂੰ ਅੱਗੇ ਵਧਾਉਣ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ। ਪ੍ਰਧਾਨ ਮੰਤਰੀ ਨੇ ਵਾਧਵਾਨੀ ਫਾਊਂਡੇਸ਼ਨ, ਆਈਆਈਟੀਜ਼ ਅਤੇ ਇਨ੍ਹਾਂ ਪਹਿਲਕਦਮੀਆਂ ਵਿੱਚ ਸ਼ਾਮਲ ਸਾਰੇ ਹਿਤਧਾਰਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਨਿਜੀ ਅਤੇ ਜਨਤਕ ਖੇਤਰਾਂ ਦਰਮਿਆਨ ਸਹਿਯੋਗ ਰਾਹੀਂ ਦੇਸ਼ ਦੀ ਸਿੱਖਿਆ ਪ੍ਰਣਾਲੀ ਵਿੱਚ ਸਕਾਰਾਤਮਕ ਤਬਦੀਲੀਆਂ ਨੂੰ ਉਤਸ਼ਾਹਿਤ ਕਰਨ ਵਿੱਚ ਉਨ੍ਹਾਂ ਦੇ ਸਮਰਪਣ ਅਤੇ ਸਰਗਰਮ ਭੂਮਿਕਾ ਲਈ ਸ਼੍ਰੀ ਰੋਮੇਸ਼ ਵਾਧਵਾਨੀ ਦੀ ਖ਼ਾਸ ਤੌਰ 'ਤੇ ਪ੍ਰਸ਼ੰਸਾ ਵੀ ਕੀਤੀ।

ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਰੋਜ਼ਗਾਰ ਸਿਰਜਣਾ ਨੂੰ ਹੁਲਾਰਾ ਦੇਣ ‘ਤੇ ਬਜਟ ਦੇ ਬਾਅਦ ਵੈਬੀਨਾਰ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਰੋਜ਼ਗਾਰ ਸਿਰਜਣਾ ਨੂੰ ਹੁਲਾਰਾ ਦੇਣ ‘ਤੇ ਬਜਟ ਦੇ ਬਾਅਦ ਵੈਬੀਨਾਰ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

March 05th, 01:35 pm

ਤੁਹਾਡਾ ਸਾਰਿਆਂ ਦਾ ਇਸ ਮਹੱਤਵਪੂਰਨ ਬਜਟ ਵੈਬੀਨਾਰ ਵਿੱਚ ਸੁਆਗਤ ਹੈ, ਅਭਿਨੰਦਨ ਹੈ। Investing in People, Economy and Innovation- ਇਹ ਇੱਕ ਅਜਿਹੀ ਥੀਮ ਹੈ, ਜੋ ਵਿਕਸਿਤ ਭਾਰਤ ਦੇ ਰੋਡਮੈਪ ਨੂੰ define ਕਰਦੀ ਹੈ। ਇਸ ਸਾਲ ਦੇ ਬਜਟ ਵਿੱਚ ਤੁਹਾਨੂੰ ਇਸ ਦਾ ਪ੍ਰਭਾਵ ਬਹੁਤ ਵੱਡੇ ਸਕੇਲ ‘ਤੇ ਦਿਸ ਰਿਹਾ ਹੈ। ਇਸ ਲਈ, ਇਹ ਬਜਟ ਭਾਰਤ ਦੇ ਭਵਿੱਖ ਦਾ ਬਲੂਪ੍ਰਿੰਟ ਬਣ ਕੇ ਸਾਹਮਣੇ ਆਇਆ ਹੈ। ਅਸੀਂ ਇਨਵੈਸਟਮੈਂਟ ਵਿੱਚ ਜਿੰਨੀ ਪ੍ਰਾਥਮਿਕਤਾ infrastructure ਅਤੇ industries ਨੂੰ ਦਿੱਤੀ ਹੈ, ਉਨੀ ਹੀ ਪ੍ਰਾਥਮਿਕਤਾ People, Economy ਅਤੇ Innovation ਨੂੰ ਵੀ ਦਿੱਤੀ ਹੈ। ਤੁਸੀਂ ਸਾਰੇ ਜਾਣਦੇ ਹੋ, Capacity building ਅਤੇ talent ਨਰਚਰਿੰਗ, ਇਹ ਦੇਸ਼ ਦੀ ਪ੍ਰਗਤੀ ਦੇ ਲਈ ਫਾਉਂਡੇਸ਼ਨ ਸਟੋਨ ਦਾ ਕੰਮ ਕਰਦੀ ਹੈ। ਇਸ ਲਈ, ਹੁਣ ਵਿਕਾਸ ਦੇ ਅਗਲੇ ਪੜਾਅ ਵਿੱਚ ਅਸੀਂ ਇਨ੍ਹਾਂ ਖੇਤਰਾਂ ਵਿੱਚ ਹੋਰ ਜ਼ਿਆਦਾ ਨਿਵੇਸ਼ ਕਰਨਾ ਹੈ। ਇਸ ਦੇ ਲਈ ਸਾਨੂੰ ਸਾਰੇ ਸਟੇਕਹੋਲਡਰਸ ਨੂੰ ਅੱਗੇ ਆਉਣਾ ਹੋਵੇਗਾ। ਕਿਉਂਕਿ ਇਹ ਦੇਸ਼ ਦੀ economic success ਦੇ ਲਈ ਜ਼ਰੂਰੀ ਹੈ। ਅਤੇ ਨਾਲ ਹੀ, ਇਹ ਹਰ organization ਦੀ success ਦਾ ਵੀ ਅਧਾਰ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੋਜ਼ਗਾਰ ਸਿਰਜਣ-ਜਨਮਾਨਸ, ਅਰਥਵਿਵਸਥਾ ਅਤੇ ਇਨੋਵੇਸ਼ਨ ਵਿੱਚ ਨਿਵੇਸ਼ ਨੂੰ ਹੁਲਾਰਾ ਦੇਣ ‘ਤੇ ਪੋਸਟ ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ

March 05th, 01:30 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਰੋਜ਼ਗਾਰ ‘ਤੇ ਪੋਸਟ-ਬਜਟ ਵੈਬੀਨਾਰ ਨੂੰ ਸੰਬੋਧਨ ਕੀਤਾ। ਇਸ ਅਵਸਰ ‘ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਵੈਬੀਨਾਰ ਦੇ ਵਿਸ਼ਾ-ਵਸਤੂ “ਜਨਮਾਨਸ, ਅਰਥਵਿਵਸਥਾ ਅਤੇ ਇਨੋਵੇਸ਼ਨ ਵਿੱਚ ਨਿਵੇਸ਼” ਦੇ ਮਹੱਤਵ ‘ਤੇ ਚਾਨਣਾ ਪਾਇਆ, ਜੋ ਵਿਕਸਿਤ ਭਾਰਤ ਦੇ ਲਈ ਰੋਡਮੈਪ ਨੂੰ ਪਰਿਭਾਸ਼ਿਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਰ੍ਹੇ ਦਾ ਬਜਟ ਇਸ ਵਿਸ਼ਾ-ਵਸਤੂ ਨੂੰ ਵੱਡੇ ਪੈਮਾਨੇ ‘ਤੇ ਦਰਸਾਉਂਦਾ ਹੈ ਅਤੇ ਭਾਰਤ ਦੇ ਭਵਿੱਖ ਦੇ ਲਈ ਇੱਕ ਖਾਕਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਨਫ੍ਰਾਸਟ੍ਰਕਚਰ, ਉਦਯੋਗਾਂ, ਲੋਕਾਂ, ਅਰਥਵਿਵਸਥਾ ਅਤੇ ਇਨੋਵੇਸ਼ਨ ਵਿੱਚ ਨਿਵੇਸ਼ ਨੂੰ ਸਮਾਨ ਤੌਰ ‘ਤੇ ਪ੍ਰਾਥਮਿਕਤਾ ਦਿੱਤੀ ਗਈ ਹੈ। ਇਸ ਗੱਲ ਨੂੰ ਰੇਖਾਂਕਿਤ ਕਰਦੇ ਹੋਏ ਕਿ ਸਮਰੱਥਾ ਨਿਰਮਾਣ ਅਤੇ ਪ੍ਰਤਿਭਾ ਦਾ ਵਿਕਾਸ ਰਾਸ਼ਟਰ ਦੀ ਪ੍ਰਗਤੀ ਦਾ ਅਧਾਰ ਹਨ, ਸ਼੍ਰੀ ਮੋਦੀ ਨੇ ਸਾਰੇ ਹਿਤਧਾਰਕਾਂ ਤੋਂ ਅੱਗੇ ਆ ਕੇ ਇਨ੍ਹਾਂ ਖੇਤਰਾਂ ਵਿੱਚ ਵੱਧ ਨਿਵੇਸ਼ ਕਰਨ ਦੀ ਤਾਕੀਦ ਕੀਤੀ ਕਿਉਂਕਿ ਵਿਕਾਸ ਦੇ ਅਗਲੇ ਪੜਾਅ ਵਿੱਚ ਇਸ ਦੀ ਜ਼ਰੂਰਤ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਦੇਸ਼ ਦੀ ਆਰਥਿਕ ਸਫਲਤਾ ਦੇ ਲਈ ਜ਼ਰੂਰੀ ਹੈ ਅਤੇ ਹਰ ਸੰਗਠਨ ਦੀ ਸਫਲਤਾ ਦਾ ਅਧਾਰ ਹੈ।

For 10 years, AAP-da leaders sought votes on the same false promises. But now, Delhi will no longer tolerate these lies: PM

February 02nd, 01:10 pm

Prime Minister Modi addressed a massive and spirited rally in Delhi’s RK Puram, energizing the crowd with his vision for a Viksit Delhi and exposing the failures of the AAP-da government. He reaffirmed his commitment to fulfilling every promise and ensuring the city’s holistic development.

PM Modi Addresses Enthusiastic Crowd in Delhi’s RK Puram, Calls for Historic BJP Mandate

February 02nd, 01:05 pm

Prime Minister Modi addressed a massive and spirited rally in Delhi’s RK Puram, energizing the crowd with his vision for a Viksit Delhi and exposing the failures of the AAP-da government. He reaffirmed his commitment to fulfilling every promise and ensuring the city’s holistic development.

ਭਾਰਤ ਦੀਆਂ 81% ਕੰਪਨੀਆਂ ਦਾ ਪੀਐੱਮ ਦੀ ਇੰਟਰਨਸ਼ਿਪ ਸਕੀਮ ਨੂੰ ਸਮਰਥਨ: ਨਿਰਮਲਾ ਸੀਤਾਰਮਣ ਨੇ ਇੰਡਸਟ੍ਰੀ ਦੇ ਗੇਮ-ਚੇਂਜਿੰਗ ਸਪੋਰਟ ਦੀ ਸ਼ਲਾਘਾ ਕੀਤੀ

January 17th, 04:34 pm

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਨਿਰਮਲਾ ਸੀਤਾਰਮਣ ਨੇ ਪ੍ਰਧਾਨ ਮੰਤਰੀ ਦੀ ਇੰਟਰਨਸ਼ਿਪ ਯੋਜਨਾ ਨੂੰ ਲੈ ਕੇ ਕਾਰਪੋਰੇਟ ਇੰਡੀਆ ਤੋਂ ਮਿਲੇ ਜ਼ਬਰਦਸਤ ਸਮਰਥਨ ਦੀ ਸ਼ਲਾਘਾ ਕੀਤੀ ਅਤੇ ਨੌਜਵਾਨਾਂ ਤੇ ਦੇਸ਼ ਦੀ ਅਰਥਵਿਵਸਥਾ ਦੇ ਲਈ ਇਸ ਦੀ ਪਰਿਵਰਤਨਕਾਰੀ ਸਮਰੱਥਾ ਦਾ ਹਵਾਲਾ ਦਿੱਤਾ। ਇਸ ਯੋਜਨਾ ਦੇ ਲਈ ਭਾਰਤੀ ਉਦਯੋਗ ਜਗਤ ਤੋਂ ਮਿਲੇ 81% ਪ੍ਰਭਾਵਸ਼ਾਲੀ ਸਮਰਥਨ ਨੂੰ ਉਜਾਗਰ ਕਰਨ ਵਾਲੀਆਂ ਰਿਪੋਰਟਾਂ 'ਤੇ ਬੋਲਦੇ ਹੋਏ, ਮੰਤਰੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਪਹਿਲ ਸਿੱਖਿਆ ਅਤੇ ਰੋਜ਼ਗਾਰ ਦੇ ਦਰਮਿਆਨ ਪਾੜੇ ਨੂੰ ਪੂਰਾ ਕਰੇਗੀ ਅਤੇ ਕਾਰਪੋਰੇਟ ਸੋਸ਼ਲ ਰਿਸਪਾਂਸਿਬਿਲਿਟੀ (CSR) ਦੇ ਜ਼ਰੀਏ ਸਕਿੱਲ ਡਿਵੈਲਪਮੈਂਟ ਵਿੱਚ ਸੰਸਕ੍ਰਿਤੀ ਨੂੰ ਹੁਲਾਰਾ ਦੇਵੇਗੀ।