ਕੈਬਨਿਟ ਨੇ ਪਬਲਿਕ ਟ੍ਰਾਂਸਪੋਰਟ ਅਥਾਰਿਟੀਆਂ ਦੁਆਰਾ ਈ-ਬੱਸਾਂ ਦੀ ਖਰੀਦ ਅਤੇ ਸੰਚਾਲਨ ਦੇ ਲਈ “ਪੀਐੱਮ-ਈ-ਬੱਸ ਸੇਵਾ-ਪੇਮੈਂਟ ਸਕਿਉਰਿਟੀ ਮੈਕੇਨਿਜ਼ਮ(ਪੀਐੱਸਐੱਮ-PSM) ਸਕੀਮ” ਨੂੰ ਮਨਜ਼ੂਰੀ ਦਿੱਤੀ
September 11th, 08:14 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ 3,435.33 ਕਰੋੜ ਰੁਪਏ ਦੇ ਖਰਚ ਦੇ ਨਾਲ ਪਬਲਿਕ ਟ੍ਰਾਂਸਪੋਰਟ ਅਥਾਰਿਟੀਆਂ (Public Transport Authorities) (ਪੀਟੀਏਜ਼/ PTAs) ਦੁਆਰਾ ਈ-ਬੱਸਾਂ (e-buses) ਦੀ ਖਰੀਦ ਅਤੇ ਸੰਚਾਲਨ ਲਈ “ਪੀਐੱਮ-ਈ-ਬੱਸ ਸੇਵਾ-ਪੇਮੈਂਟ ਸਕਿਉਰਿਟੀ ਮੈਕੇਨਿਜ਼ਮ(ਪੀਐੱਸਐੱਮ-PSM) ਸਕੀਮ” (“PM-eBus Sewa-Payment Security Mechanism (PSM) scheme”) ਨੂੰ ਸਵੀਕ੍ਰਿਤੀ ਦੇ ਦਿੱਤੀ ਹੈ।