ਪ੍ਰਧਾਨ ਮੰਤਰੀ ਨੇ 10ਵੇਂ ਵਾਇਬ੍ਰੈਂਟ ਗੁਜਰਾਤ ਸਮਿਟ 2024 ਦੇ ਮੌਕੇ ‘ਤੇ ਚੈੱਕ ਗਣਰਾਜ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

January 10th, 07:09 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਫਿਯਾਲਾ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਨੇ ਵਿਸ਼ੇਸ਼ ਤੌਰ ‘ਤੇ ਗਿਆਨ, ਟੈਕਨੋਲੋਜੀ ਅਤੇ ਵਿਗਿਆਨਿਕ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਦੇ ਤਰੀਕਿਆਂ ‘ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਚੈੱਕ ਕੰਪਨੀਆਂ ਨੇ ਮੇਕ ਇਨ ਇੰਡੀਆ ਪਹਿਲ ਦੇ ਤਹਿਤ ਰੱਖਿਆ, ਰੇਲਵੇ ਅਤੇ ਹਵਾਬਾਜ਼ੀ ਖੇਤਰਾਂ ਵਿੱਚ ਭਾਰਤੀ ਨਿਰਮਾਤਾਵਾਂ ਦੇ ਨਾਲ ਸਾਂਝੇਦਾਰੀ ਕੀਤੀ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਮਹੱਤਵ ਦਿੱਤਾ ਕਿ ਭਾਰਤ ਦੀ ਗ੍ਰੋਥ ਸਟੋਰੀ ਅਤੇ ਚੈੱਕ ਗਣਰਾਜ ਦਾ ਮਜ਼ਬੂਤ ਉਦਯੋਗਿਕ ਅਧਾਰ ਮਿਲ ਕੇ ਇਨ੍ਹਾਂ ਨੂੰ ਗਲੋਬਲ ਸਪਲਾਈ ਚੇਨ ਦੇ ਲਿਹਾਜ ਨਾਲ ਦੋ ਆਦਰਸ਼ ਭਾਗੀਦਾਰ ਬਣਾਉਂਦੇ ਹਨ।

ਪ੍ਰਧਾਨ ਮੰਤਰੀ ਨੇ ਮਹਾਮਹਿਮ ਪੇਤਰ ਫਿਆਲਾ ਨੂੰ ਚੈੱਕ ਗਣਰਾਜ ਦਾ ਪ੍ਰਧਾਨ ਮੰਤਰੀ ਨਿਯੁਕਤ ਹੋਣ ‘ਤੇ ਵਧਾਈ ਦਿੱਤੀ

November 28th, 09:11 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾਮਹਿਮ ਪੇਤਰ ਫਿਆਲਾ ਨੂੰ ਚੈੱਕ ਗਣਰਾਜ ਦਾ ਪ੍ਰਧਾਨ ਮੰਤਰੀ ਨਿਯੁਕਤ ਹੋਣ ‘ਤੇ ਵਧਾਈ ਦਿੱਤੀ ਹੈ ।