ਮਨ ਕੀ ਬਾਤ ਦੀ 119ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (23.02.2025)

ਮਨ ਕੀ ਬਾਤ ਦੀ 119ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (23.02.2025)

February 23rd, 11:30 am

Hi ਮੇਰਾ ਨਾਮ ਨਿਖਤ ਜਰੀਨ ਹੈ ਅਤੇ ਮੈਂ two times world boxing champion ਹਾਂ। ਜਿਵੇਂ ਕਿ ਸਾਡੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੇ ‘ਮਨ ਕੀ ਬਾਤ’ ਵਿੱਚ ਮੋਟਾਪੇ ਨੂੰ ਲੈ ਕੇ ਜ਼ਿਕਰ ਕੀਤਾ ਹੈ ਅਤੇ ਮੇਰਾ ਵਿਚਾਰ ਹੈ ਕਿ ਇਹ ਰਾਸ਼ਟਰੀ ਮੁੱਦਾ ਹੈ। ਸਾਨੂੰ ਆਪਣੀ ਸਿਹਤ ਨੂੰ ਲੈ ਕੇ ਗੰਭੀਰ ਹੋਣਾ ਚਾਹੀਦਾ ਹੈ, ਕਿਉਂਕਿ ਮੋਟਾਪਾ ਜਿੰਨੀ ਤੇਜ਼ੀ ਨਾਲ ਫੈਲ ਰਿਹਾ ਹੈ ਸਾਡੇ ਇੰਡੀਆ ਵਿੱਚ, ਉਸ ਨੂੰ ਸਾਨੂੰ ਰੋਕਣਾ ਚਾਹੀਦਾ ਹੈ ਅਤੇ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਕਿ ਅਸੀਂ ਜਿੰਨਾ ਹੋ ਸਕੇ healthy life style ਅਪਣਾਈਏ। ਮੈਂ ਖੁਦ ਇਕ ਐਥਲੀਟ ਹੋ ਕੇ ਕੋਸ਼ਿਸ਼ ਕਰਦੀ ਹਾਂ ਕਿ ਮੈਂ Healthy diet follow ਕਰਾਂ, ਕਿਉਂਕਿ ਜੇਕਰ ਮੈਂ ਗਲਤੀ ਨਾਲ ਵੀ unhealthy diet ਲੈ ਲਈ ਜਾਂ ਤਲੀਆਂ ਹੋਈਆਂ ਚੀਜ਼ਾਂ ਖਾ ਲਈਆਂ, ਜਿਸ ਵਜ੍ਹਾ ਨਾਲ ਮੇਰੇ ਪ੍ਰਦਰਸ਼ਨ ’ਤੇ ਪ੍ਰਭਾਵ ਪੈਂਦਾ ਹੈ ਅਤੇ ਰਿੰਗ ਵਿੱਚ ਜਲਦੀ ਥੱਕ ਜਾਂਦੀ ਹਾਂ ਅਤੇ ਮੈਂ ਕੋਸ਼ਿਸ਼ ਇਹੀ ਕਰਦੀ ਹਾਂ ਕਿ ਜਿੰਨਾ ਹੋ ਸਕੇ ਕਿ ਤੇਲ ਵਾਲੀਆਂ ਚੀਜ਼ਾਂ ਨੂੰ ਮੈਂ ਘੱਟ ਹੀ ਇਸਤੇਮਾਲ ਕਰਾਂ ਅਤੇ ਉਸ ਦੀ ਜਗ੍ਹਾ ਮੈਂ 8ealthy diet follow ਕਰਾਂ ਅਤੇ ਰੋਜ਼ physical activity ਕਰਾਂ, ਜਿਸ ਵਜ੍ਹਾ ਨਾਲ ਮੈਂ ਹਮੇਸ਼ਾ ਫਿੱਟ ਰਹਿੰਦੀ ਹਾਂ ਅਤੇ ਮੈਂ ਸੋਚਦੀ ਹਾਂ ਕਿ ਸਾਡੇ ਵਰਗੇ ਆਮ ਲੋਕ ਜੋ ਹਨ ਜੋ ਡੇਬੀ ਜੌਬ ’ਤੇ ਜਾਂਦੇ ਹਨ, ਕੰਮ ’ਤੇ ਜਾਂਦੇ ਹਨ, ਮੇਰਾ ਖਿਆਲ ਹੈ ਕਿ ਹਰ ਕਿਸੇ ਨੂੰ ਸਿਹਤ ਨੂੰ ਲੈ ਕੇ ਗੰਭੀਰ ਹੋਣਾ ਚਾਹੀਦਾ ਹੈ ਅਤੇ ਕੁਝ ਨਾ ਕੁਝ daily physical activity ਕਰਨੀ ਚਾਹੀਦੀ ਹੈ, ਜਿਸ ਨਾਲ ਅਸੀਂ ਬਿਮਾਰੀਆਂ ਜਿਵੇਂ ਹਾਰਟਅਟੈਕ ਹੈ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਅਸੀਂ ਦੂਰ ਰਹੀਏ, ਆਪਣੇ ਆਪ ਨੂੰ ਫਿੱਟ ਰੱਖੀਏ, ਕਿਉਂਕਿ ਅਸੀਂ Fit ਤਾਂ India Fit’।

Pariksha Pe Charcha 2025 All Episodes

Pariksha Pe Charcha 2025 All Episodes

February 18th, 05:30 pm

For Pariksha Pe Charcha 2025, Prime Minister Narendra Modi brought together India’s top achievers— Deepika Padukone, Sadhguru, Mary Kom, Avani Lekhara and other icons—to inspire students. Experts from sports, cinema, spirituality, technology and public service shared success strategies, mental wellness tips and holistic guidance to help students unlock their potential and appear for exams with confidence.

ਸਰਵਸ਼੍ਰੇਸ਼ਠ ਮਾਹਿਰਾਂ ਤੋਂ ਸੁਣੋ, ਐਗਜ਼ਾਮ ਵੌਰੀਅਰਸ ਜਿਨ੍ਹਾਂ ਨੇ ਪਰੀਖਿਆ ਦੇ ਤਣਾਅ ਅਤੇ ਚਿੰਤਾ ‘ਤੇ ਸਫਲਤਾਪੂਰਵਕ ਕਾਬੂ ਪਾਇਆ: ਪ੍ਰਧਾਨ ਮੰਤਰੀ

ਸਰਵਸ਼੍ਰੇਸ਼ਠ ਮਾਹਿਰਾਂ ਤੋਂ ਸੁਣੋ, ਐਗਜ਼ਾਮ ਵੌਰੀਅਰਸ ਜਿਨ੍ਹਾਂ ਨੇ ਪਰੀਖਿਆ ਦੇ ਤਣਾਅ ਅਤੇ ਚਿੰਤਾ ‘ਤੇ ਸਫਲਤਾਪੂਰਵਕ ਕਾਬੂ ਪਾਇਆ: ਪ੍ਰਧਾਨ ਮੰਤਰੀ

February 17th, 07:41 pm

ਪਰੀਕਸ਼ਾ ਪੇ ਚਰਚਾ 2025 ਦਾ ਇੱਕ ਵਿਸ਼ੇਸ਼ ਐਪੀਸੋਡ 18 ਫਰਵਰੀ ਨੂੰ ਸਵੇਰੇ 11 ਵਜੇ ਪ੍ਰਸਾਰਿਤ ਹੋਣ ਵਾਲਾ ਹੈ, ਜਿਸ ਵਿੱਚ ਯੁਵਾ ਐਗਜ਼ਾਮ ਵੌਰੀਅਰਸ ਨੂੰ ਸ਼ਾਮਲ ਕੀਤਾ ਜਾਵੇਗਾ, ਜਿਨ੍ਹਾਂ ਨੇ ਪਰੀਖਿਆ ਦੇ ਤਣਾਅ ਅਤੇ ਚਿੰਤਾ ‘ਤੇ ਸਫਲਤਾਪੂਰਵਕ ਕਾਬੂ ਪਾਇਆ। ਇਸ ਐਪੀਸੋਡ ਵਿੱਚ ਪਰੀਖਿਆ ਦੇ ਤਣਾਅ, ਚਿੰਤਾ ਨੂੰ ਦੂਰ ਕਰਨ ਅਤੇ ਦਬਾਅ ਵਿੱਚ ਸ਼ਾਂਤ ਰਹਿਣ ਦੇ ਉਨ੍ਹਾਂ ਦੇ ਅਨੁਭਵ, ਰਣਨੀਤੀਆਂ ਅਤੇ ਜਾਣਕਾਰੀਆਂ ਬਾਰੇ ਦੱਸਿਆ ਜਾਵੇਗਾ।

ਪ੍ਰੀਖਿਆ ਦੇ ਸਮੇਂ ਸਕਾਰਾਤਮਕਤਾ ਐਗਜ਼ਾਮ ਵਾਰਿਅਰਸ ਦੇ ਸਭ ਤੋਂ ਵੱਡੇ ਸਹਿਯੋਗੀਆਂ ਵਿੱਚੋਂ ਇੱਕ ਹੈ: ਪ੍ਰਧਾਨ ਮੰਤਰੀ

February 15th, 05:58 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰੀਖਿਆਵਾਂ ਦੀ ਤਿਆਰੀ ਦੌਰਾਨ ਵਿਦਿਆਰਥੀਆਂ ਦੇ ਮਹੱਤਵਪੂਰਨ ਸਹਿਯੋਗੀ ਵਜੋਂ ਸਕਾਰਾਤਮਕਤਾ ਦੇ ਮਹੱਤਵ 'ਤੇ ਜ਼ੋਰ ਦਿੰਦੇ ਹੋਏ ਸਾਰਿਆਂ ਨੂੰ ਕੱਲ੍ਹ ਦਾ 'ਪਰੀਖਿਆ ਪੇ ਚਰਚਾ' ਐਪੀਸੋਡ ਦੇਖਣ ਦੀ ਤਾਕੀਦ ਕੀਤੀ ਹੈ।

ਜਦੋਂ ਗੱਲ ਸੰਪੂਰਨ ਸਿਹਤ ਅਤੇ ਮਾਨਸਿਕ ਸ਼ਾਂਤੀ ਦੀ ਆਉਂਦੀ ਹੈ, ਤਾਂ ਸਦਗੁਰੂ ਜੱਗੀ ਵਾਸੂਦੇਵ ਹਮੇਸ਼ਾ ਸਭ ਤੋਂ ਪ੍ਰੇਰਣਾਦਾਇਕ ਸ਼ਖਸੀਅਤਾਂ ਵਿੱਚੋਂ ਇੱਕ ਰਹਿੰਦੇ ਹਨ: ਪ੍ਰਧਾਨ ਮੰਤਰੀ

February 14th, 08:15 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਜਦੋਂ ਗੱਲ ਸੰਪੂਰਨ ਸਿਹਤ ਅਤੇ ਮਾਨਸਿਕ ਸ਼ਾਂਤੀ ਦੀ ਆਉਂਦੀ ਹੈ, ਤਾਂ ਸਦਗੁਰੂ ਜੱਗੀ ਵਾਸੂਦੇਵ ਹਮੇਸ਼ਾ ਸਭ ਤੋਂ ਪ੍ਰੇਰਣਾਦਾਇਕ ਸ਼ਖਸੀਅਤਾਂ ਵਿੱਚੋਂ ਇੱਕ ਰਹਿੰਦੇ ਹਨ। ਉਨ੍ਹਾਂ ਨੇ ਸਾਰਿਆਂ ਨੂੰ ਕੱਲ੍ਹ ਪਰੀਕਸ਼ਾ ਪੇ ਚਰਚਾ ਦਾ ਚੌਥਾ ਸੰਸਕਰਣ ਦੇਖਣ ਦੀ ਤਾਕੀਦ ਕੀਤੀ।

ਜੇਕਰ ਤੁਹਾਡਾ ਖਾਨ-ਪਾਨ ਸਹੀ ਹੋਵੇਗਾ, ਤਾਂ ਤੁਸੀਂ ਆਪਣੀਆਂ ਪਰੀਖਿਆਵਾਂ ਬਿਹਤਰ ਢੰਗ ਨਾਲ ਦੇ ਸਕੋਗੇ!: ਪ੍ਰਧਾਨ ਮੰਤਰੀ

February 13th, 07:27 pm

ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿ ਸਹੀ ਖਾਨ-ਪਾਨ ਅਤੇ ਅੱਛੀ ਨੀਂਦ ਨਾਲ ਪਰੀਖਿਆਵਾਂ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਵਿੱਚ ਮਦਦ ਮਿਲੇਗੀ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਭ ਨੂੰ ਕੱਲ੍ਹ ‘ਪਰੀਕਸ਼ਾ ਪੇ ਚਰਚਾ’ (Pariksha Pe Charcha) ਦਾ ਚੌਥਾ ਐਪੀਸੋਡ ਦੇਖਣ ਦਾ ਆਗਰਹਿ ਕੀਤਾ।

ਪ੍ਰਧਾਨ ਮੰਤਰੀ ਨੇ ਤੰਦਰੁਸਤੀ ਨੂੰ ਹੁਲਾਰਾ ਦੇਣ ਅਤੇ ਮੋਟਾਪੇ ਨਾਲ ਲੜਨ ਦੇ ਲਈ ਨੀਰਜ ਚੋਪੜਾ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ

February 12th, 02:00 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਤੰਦਰੁਸਤੀ ਨੂੰ ਹੁਲਾਰਾ ਦੇਣ ਅਤੇ ਮੋਟਾਪੇ ਨਾਲ ਨਜਿੱਠਣ ਦੇ ਲਈ ਓਲੰਪਿਕ ਗੋਲਡ ਮੈਡਲ ਜੇਤੂ ਨੀਰਜ ਚੋਪੜਾ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ ਹੈ। ਸ਼੍ਰੀ ਮੋਦੀ ਨੇ ਸਰੀਰ ਦਾ ਵਜ਼ਨ ਘਟਾਉਣ ਅਤੇ ਤੰਦਰੁਸਤ ਜੀਵਨਸ਼ੈਲੀ ਅਪਣਾਉਣ ਦੀ ਜ਼ਰੂਰਤ ‘ਤੇ ਬਲ ਦਿੱਤਾ।

ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਪਰੀਕਸ਼ਾ ਪੇ ਚਰਚਾ (Pariksha Pe Charcha) ਦੇ ਸਾਰੇ ਐਪੀਸੋਡ ਦੇਖਣ ਦੀ ਤਾਕੀਦ ਕੀਤੀ

February 11th, 02:57 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਰਿਆਂ ਨੂੰ ਪਰੀਕਸ਼ਾ ਪੇ ਚਰਚਾ (Pariksha Pe Charcha) 2025 ਦੇ ਸਾਰੇ ਐਪੀਸੋਡ ਦੇਖਣ ਅਤੇ ਪਰੀਖਿਆ ਜੋਧਿਆਂ (ਐਗਜ਼ਾਮ ਵਾਰੀਅਰਸ) (#ExamWarriors) ਨੂੰ ਪ੍ਰੋਤਸਾਹਿਤ ਕਰਨ ਦੀ ਤਾਕੀਦ ਕੀਤੀ।

ਪਰੀਕਸ਼ਾ ਪੇ ਚਰਚਾ (Pariksha Pe Charcha) ਵਿੱਚ 12 ਫਰਵਰੀ ਨੂੰ ਮਾਨਸਿਕ ਸਿਹਤ ਅਤੇ ਤੰਦਰੁਸਤੀ ‘ਤੇ ਵਿਸ਼ੇਸ਼ ਐਪੀਸੋਡ ਦਿਖਾਇਆ ਜਾਵੇਗਾ: ਪ੍ਰਧਾਨ ਮੰਤਰੀ

February 11th, 01:53 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ‘ਪਰੀਖਿਆ ਜੋਧੇ’(ਐਗਜ਼ਾਮ ਵਾਰੀਅਰਸ'/'Exam Warriors') ਜਿਸ ਸਭ ਤੋਂ ਆਮ ਵਿਸ਼ੇ ‘ਤੇ ਚਰਚਾ ਕਰਨਾ ਚਾਹੁੰਦੇ ਹਨ, ਉਹ ਹੈ ਮਾਨਸਿਕ ਸਿਹਤ ਅਤੇ ਤੰਦਰੁਸਤੀ। ਸ਼੍ਰੀ ਮੋਦੀ ਨੇ ਕਿਹਾ, ਇਸ ਲਈ, ਇਸ ਵਰ੍ਹੇ ਦੇ ਪਰੀਕਸ਼ਾ ਪੇ ਚਰਚਾ (Pariksha Pe Charcha) ਵਿੱਚ ਇਸ ਵਿਸ਼ੇ ‘ਤੇ ਵਿਸ਼ੇਸ਼ ਤੌਰ ‘ਤੇ ਇੱਕ ਐਪੀਸੋਡ ਤਿਆਰ ਹੈ, ਜੋ ਕੱਲ੍ਹ, 12 ਫਰਵਰੀ ਨੂੰ ਪ੍ਰਸਾਰਿਤ ਹੋਵੇਗਾ।

ਪਰੀਕਸ਼ਾ ਪੇ ਚਰਚਾ 2025: ਪਰੀਖਿਆਵਾਂ ਤੋਂ ਪਰੇ—ਜੀਵਨ ਅਤੇ ਸਫ਼ਲਤਾ 'ਤੇ ਇੱਕ ਸੰਵਾਦ

February 10th, 03:09 pm

ਪਰੀਕਸ਼ਾ ਪੇ ਚਰਚਾ ਦਾ ਬਹੁਤ-ਉਡੀਕਿਆ 8ਵਾਂ ਸੰਸਕਰਣ ਅੱਜ ਸਵੇਰੇ 11 ਵਜੇ ਹੋਇਆ, ਜਿਸ ਵਿੱਚ ਦੇਸ਼ ਭਰ ਦੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਇੱਕ ਵਿਚਾਰ-ਉਕਸਾਊ ਚਰਚਾ ਕੀਤੀ। ਇਸ ਸਲਾਨਾ ਸਮਾਗਮ, ਦਾ ਉਦੇਸ਼ ਪਰੀਖਿਆ ਨਾਲ ਸਬੰਧਿਤ ਤਣਾਅ ਨੂੰ ਘਟਾਉਣਾ ਅਤੇ ਸਿੱਖਿਆ ਪ੍ਰਤੀ ਸਕਾਰਾਤਮਕ ਪਹੁੰਚ ਨੂੰ ਉਤਸ਼ਾਹਿਤ ਕਰਨਾ ਹੈ, ਨੇ ਇੱਕ ਵਾਰ ਫਿਰ ਸਿੱਖਣ, ਜੀਵਨ ਹੁਨਰ ਅਤੇ ਮਾਨਸਿਕ ਤੰਦਰੁਸਤੀ ਬਾਰੇ ਅਨਮੋਲ ਸਮਝ ਪ੍ਰਦਾਨ ਕੀਤੀ।

"ਪਰੀਕਸ਼ਾ ਪੇ ਚਰਚਾ 2025" ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ

February 10th, 11:30 am

ਇਹ ਇੱਕ ਬਹੁਤ Privilege ਦੀ ਬਾਤ ਹੈ ਕਿ ਇਤਨੇ ਸਾਰੇ ਬੱਚਿਆਂ ਨੇ ਇਸ ਵਿੱਚ ਰਜਿਸਟਰ ਕੀਤਾ ਸੀ and we were one of them.

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 'ਪਰੀਕਸ਼ਾ ਪੇ ਚਰਚਾ 2025' ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ

February 10th, 11:00 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਸੁੰਦਰ ਨਰਸਰੀ ਵਿਖੇ ਪਰੀਕਸ਼ਾ ਪੇ ਚਰਚਾ (ਪੀਪੀਸੀ) ਦੇ 8ਵੇਂ ਸੰਸਕਰਣ ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੇ ਵਿਦਿਆਰਥੀਆਂ ਨਾਲ ਇੱਕ ਗ਼ੈਰ-ਰਸਮੀ ਗੱਲਬਾਤ ਵਿੱਚ ਕਈ ਵਿਸ਼ਿਆਂ 'ਤੇ ਚਰਚਾ ਕੀਤੀ। ਉਨ੍ਹਾਂ ਨੇ ਤਿਲ (sesame) ਤੋਂ ਬਣੀਆਂ ਮਠਿਆਈਆਂ ਵੰਡੀਆਂ, ਜੋ ਰਵਾਇਤੀ ਤੌਰ 'ਤੇ ਸਰਦੀਆਂ ਵਿੱਚ ਸਰੀਰ ਨੂੰ ਗਰਮ ਰੱਖਣ ਲਈ ਖਾਧੀਆਂ ਜਾਂਦੀਆਂ ਹਨ।

'ਪਰੀਕਸ਼ਾ ਪੇ ਚਰਚਾ' (‘Pariksha Pe Charcha’) ਵਾਪਸ ਆ ਗਈ ਹੈ ਅਤੇ ਉਹ ਵੀ ਇੱਕ ਨਵੇਂ ਅਤੇ ਜੀਵੰਤ ਫਾਰਮੈਟ ਵਿੱਚ!: ਪ੍ਰਧਾਨ ਮੰਤਰੀ

February 06th, 01:18 pm

ਪਰੀਖਿਆ ਦੇਣ ਵਾਲੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਪਰੀਕਸ਼ਾ ਪੇ ਚਰਚਾ 2025 ਦੇਖਣ ਦਾ ਆਗਰਹਿ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐਕਸ (X) ‘ਤੇ ਇੱਕ ਪੋਸਟ ਵਿੱਚ ਲਿਖਿਆ,: