'ਹਰ ਘਰ ਤਿਰੰਗਾ ਅਭਿਯਾਨ' ਤਿਰੰਗੇ ਦੀ ਸ਼ਾਨ ਨੂੰ ਬਰਕਰਾਰ ਰੱਖਣ ਦੇ ਲਈ ਇੱਕ ਵਿਲੱਖਣ ਤਿਉਹਾਰ ਬਣ ਗਿਆ ਹੈ: ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ
July 28th, 11:30 am
ਸਾਥੀਓ, ਖੇਡਾਂ ਦੀ ਦੁਨੀਆ ਦੇ ਇਸ ਓਲੰਪਿਕਸ ਤੋਂ ਵੱਖ ਕੁਝ ਦਿਨ ਪਹਿਲਾਂ ਮੈਥ ਦੀ ਦੁਨੀਆ ਵਿੱਚ ਵੀ ਇੱਕ ਓਲੰਪਿਕ ਹੋਇਆ ਹੈ। ਇੰਟਰਨੈਸ਼ਨਲ ਮੈਥੇਮੈਟਿਕਸ ਓਲਿੰਪਿਐਡ, ਇਸ ਓਲਿੰਪਿਐਡ ਵਿੱਚ ਭਾਰਤ ਦੇ ਵਿਦਿਆਰਥੀਆਂ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਵਿੱਚ ਸਾਡੀ ਟੀਮ ਨੇ ਸਰਵੋਤਮ ਪ੍ਰਦਰਸ਼ਨ ਕਰਦੇ ਹੋਏ 4 ਗੋਲਡ ਮੈਡਲ ਅਤੇ ਇੱਕ ਸਿਲਵਰ ਮੈਡਲ ਜਿੱਤਿਆ ਹੈ। ਇੰਟਰਨੈਸ਼ਨਲ ਮੈਥੇਮੈਟਿਸ ਓਲਿੰਪਿਐਡ, ਇਸ ਵਿੱਚ 100 ਤੋਂ ਜ਼ਿਆਦਾ ਦੇਸ਼ਾਂ ਦੇ ਨੌਜਵਾਨ ਹਿੱਸਾ ਲੈਂਦੇ ਹਨ ਅਤੇ ਓਵਰਆਲ ਟੈਲੀ ਵਿੱਚ ਸਾਡੀ ਟੀਮ ਟੌਪ ਫਾਈਵ ਵਿੱਚ ਆਉਣ ’ਚ ਸਫ਼ਲ ਰਹੀ ਹੈ। ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਇਨ੍ਹਾਂ ਵਿਦਿਆਰਥੀਆਂ ਦੇ ਨਾਮ -