ਦਿੱਲੀ ਵਿੱਚ ਤਮਿਲ ਨਵ ਵਰ੍ਹੇ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
April 13th, 08:21 pm
ਆਪ ਸਭ ਨੂੰ ਤਮਿਲ ਪੁੱਤਾਂਡੁ ਦੀ ਬਹੁਤ-ਬਹੁਤ ਸ਼ੁਭਕਾਮਨਾਵਾਂ। ਇਹ ਆਪ ਸਭ ਦਾ ਪਿਆਰ ਹੈ, ਮੇਰੇ ਤਮਿਲ ਭਾਈ-ਭੈਣਾਂ ਦਾ ਸਨੇਹ ਹੈ ਕਿ ਅੱਜ ਤੁਹਾਡੇ ਦਰਮਿਆਨ ਮੈਨੂੰ ਤਮਿਲ ਪੁੱਤਾਂਡੁ ਨੂੰ ਸੈਲੀਬ੍ਰੇਟ ਕਰਨ ਦਾ ਮੌਕਾ ਮਿਲ ਰਿਹਾ ਹੈ। ਪੁੱਤਾਂਡੁ, ਪ੍ਰਾਚੀਨਤਾ ਵਿੱਚ ਨਵੀਨਤਾ ਦਾ ਪਰਵ ਹੈ! ਇੰਨੀ ਪ੍ਰਾਚੀਨ ਤਮਿਲ ਸੰਸਕ੍ਰਿਤੀ ਅਤੇ ਹਰ ਸਾਲ ਪੁੱਤਾਂਡੁ ਤੋਂ ਨਵੀਂ ਊਰਜਾ ਲੈ ਕੇ ਅੱਗੇ ਵਧਦੇ ਰਹਿਣ ਦੀ ਇਹ ਪਰੰਪਰਾ, ਵਾਕਈ ਬੇਮਿਸਾਲ ਹੈ! ਇਹੀ ਗੱਲ ਤਮਿਲ ਨਾਡੂ ਅਤੇ ਤਮਿਲ ਲੋਕਾਂ ਨੂੰ ਇੰਨਾ ਖਾਸ ਬਣਾਉਂਦੀ ਹੈ।ਪ੍ਰਧਾਨ ਮੰਤਰੀ ਤਾਮਿਲ ਨਵੇਂ ਸਾਲ ਸਮਾਰੋਹ ਵਿੱਚ ਸ਼ਾਮਿਲ ਹੋਏ
April 13th, 08:20 pm
ਪ੍ਰਧਾਨ ਮੰਤਰੀ ਨੇ “ਪੁਥੰਡੂ ਮਨਾਉਣ ਲਈ ਤਾਮਿਲ ਭਾਈ- ਭੈਣਾਂ ਦੇ ਦਰਮਿਆਨ ਮੌਜੂਦ ਹੋਣ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਸਮਾਰੋਹ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ““ਪੁਥੰਡੂ ਪ੍ਰਾਚੀਨ ਪਰੰਪਰਾ ਵਿੱਚ ਨਵੀਨਤਾ ਦਾ ਪਰਵ ਹੈ । ਇੰਨੀ ਪ੍ਰਾਚੀਨ ਤਾਮਿਲ ਸੰਸਕ੍ਰਿਤੀ ਅਤੇ ਹਰ ਸਾਲ “ਪੁਥੰਡੂ ਤੋਂ ਨਵੀਂ ਊਰਜਾ ਲੈ ਕੇ ਅੱਗੇ ਵਧਦੇ ਰਹਿਣ ਦੀ ਇਹ ਪਰੰਪਰਾ ਬੇਮਿਸਾਲ ਹੈ। ਤਾਮਿਲ ਲੋਕਾਂ ਅਤੇ ਸੰਸਕ੍ਰਿਤੀ ਦੀ ਵਿਸ਼ੇਸ਼ਤਾ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਤਾਮਿਲ ਸੰਸਕ੍ਰਿਤੀ ਦੇ ਪ੍ਰਤੀ ਆਪਣੇ ਆਕਰਸ਼ਣ ਅਤੇ ਭਾਵਨਾਤਮਕ ਲਗਾਅ ਨੂੰ ਵਿਅਕਤ ਕੀਤਾ। ਗੁਜਰਾਤ ਵਿੱਚ ਆਪਣੇ ਪੁਰਾਣੇ ਵਿਧਾਨ ਸਭਾ ਖੇਤਰ (ਹਲਕੇ) ਵਿੱਚ ਤਾਮਿਲ ਲੋਕਾਂ ਦੇ ਪ੍ਰੇਮ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਤਾਮਿਲ ਲੋਕਾਂ ਦਾ ਉਨ੍ਹਾਂ ਦੇ ਪ੍ਰਤੀ ਪਿਆਰ ਲਈ ਧੰਨਵਾਦ ਕੀਤਾ।