The people-to-people ties between India and Sri Lanka are rooted in our civilisations: PM Modi
December 16th, 01:00 pm
During the joint press meet with President Dissanayake of Sri Lanka, PM Modi mentioned that both countries have decided to strengthen ties in sectors like economy, connectivity, energy and more. The PM also mentioned strengthening the defence ties between India and Sri Lanka.ਪਾਲੀ ਨੂੰ ਸ਼ਾਸਤਰੀ ਭਾਸ਼ਾ ਦਾ ਦਰਜਾ ਦੇਣ ਦੇ ਭਾਰਤ ਸਰਕਾਰ ਦੇ ਫ਼ੈਸਲੇ ਨਾਲ ਭਗਵਾਨ ਬੁੱਧ ਦੇ ਵਿਚਾਰਾਂ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਵਿੱਚ ਖੁਸ਼ੀ ਦੀ ਭਾਵਨਾ ਜਾਗਰਿਤ ਹੋਈ ਹੈ: ਪ੍ਰਧਾਨ ਮੰਤਰੀ
October 24th, 10:43 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪਾਲੀ ਨੂੰ ਸ਼ਾਸਤਰੀ ਭਾਸ਼ਾ ਦਾ ਦਰਜਾ ਦੇਣ ਦੇ ਭਾਰਤ ਸਰਕਾਰ ਦੇ ਫ਼ੈਸਲੇ ‘ਤੇ ਅੱਜ ਪ੍ਰਸੰਨਤਾ ਵਿਅਕਤ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਭਗਵਾਨ ਬੁੱਧ ਦੇ ਵਿਚਾਰਾਂ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਵਿੱਚ ਖੁਸ਼ੀ ਦੀ ਭਾਵਨਾ ਜਾਗਰਿਤ ਹੋਈ ਹੈ। ਸ਼੍ਰੀ ਮੋਦੀ ਨੇ ਕੋਲੰਬੋ ਵਿੱਚ ਆਈਸੀਸੀਆਰ (ICCR) ਦੁਆਰਾ ਆਯੋਜਿਤ ‘ਸ਼ਾਸ਼ਤਰੀ ਭਾਸ਼ਾ ਦੇ ਰੂਪ ਵਿੱਚ ਪਾਲੀ’ ਵਿਸ਼ੇ ‘ਤੇ ਪੈਨਲ ਚਰਚਾ ਵਿੱਚ ਹਿੱਸਾ ਲੈਣ ਵਾਲੇ ਵਿਭਿੰਨ ਦੇਸ਼ਾਂ ਦੇ ਵਿਦਵਾਨਾਂ ਅਤੇ ਭਿਕਸ਼ੂਆਂ ਦਾ ਭੀ ਧੰਨਵਾਦ ਕੀਤਾ।ਅੰਤਰਰਾਸ਼ਟਰੀ ਅਭਿਧੱਮ ਦਿਵਸ ਦੇ ਉਦਘਟਾਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
October 17th, 10:05 am
ਸੰਸਕ੍ਰਿਤੀ ਮੰਤਰੀ ਸ਼੍ਰੀਮਾਨ ਗਜੇਂਦਰ ਸਿੰਘ ਸ਼ੇਖਾਵਤ ਜੀ, ਮਾਇਨੌਰਿਟੀ ਅਫੇਅਰਸ ਮਿਨਿਸਟਰ ਸ਼੍ਰੀ ਕਿਰਨ ਰਿਜਿਜੂ ਜੀ, ਭੰਤੇ ਭਦੰਤ ਰਾਹੁਲ ਬੋਧੀ ਮਹਾਥੇਰੋ ਜੀ, ਵੇਨੇਰੇਬਲ ਚਾਂਗਚੁਪ ਛੋਦੈਨ ਜੀ, ਮਹਾਸੰਘ ਦੇ ਸਾਰੇ ਪਤਵੰਤੇ ਮੈਂਬਰ, Excellencies, Diplomatic community ਦੇ ਮੈਂਬਰ, Buddhist Scholars, ਧੱਮ ਦੇ ਅਨੁਯਾਈ, ਦੇਵੀਓ ਅਤੇ ਸੱਜਣੋਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੰਤਰਰਾਸ਼ਟਰੀ ਅਭਿਧੱਮ ਦਿਵਸ ਅਤੇ ਪਾਲੀ ਨੂੰ ਸ਼ਾਸਤਰੀ ਭਾਸ਼ਾ ਦੇ ਰੂਪ ਵਿੱਚ ਮਾਨਤਾ ਦਿੱਤੇ ਜਾਣ ਦੇ ਸਬੰਧ ਵਿੱਚ ਆਯੋਜਿਤ ਸਮਾਰੋਹ ਨੂੰ ਸੰਬੋਧਨ ਕੀਤਾ
October 17th, 10:00 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਅੰਤਰਰਾਸ਼ਟਰੀ ਅਭਿਧੱਮ ਦਿਵਸ (International Abhidhamma Divas) ਅਤੇ ਪਾਲੀ ਨੂੰ ਸ਼ਾਸਤਰੀ ਭਾਸ਼ਾ ਦੇ ਰੂਪ ਵਿੱਚ ਮਾਨਤਾ ਦਿੱਤੇ ਜਾਣ ਦੇ ਸਬੰਧ ਵਿੱਚ ਆਯੋਜਿਤ ਸਮਾਰੋਹ ਨੂੰ ਸੰਬੋਧਨ ਕੀਤਾ। ਅਭਿਧੱਮ ਦਿਵਸ ਭਗਵਾਨ ਬੁੱਧ ਦੇ ਅਭਿਧੱਮ ਦੀ ਸਿੱਖਿਆ ਦੇਣ ਦੀ ਘਟਨਾ ਨਾਲ ਜੁੜਿਆ ਹੈ। ਹਾਲ ਹੀ ਵਿੱਚ ਪਾਲੀ ਨੂੰ ਸ਼ਾਸਤਰੀ ਭਾਸ਼ਾ ਦੇ ਰੂਪ ਵਿੱਚ ਮਾਨਤਾ ਦਿੱਤੇ ਜਾਣ ਨਾਲ ਇਸ ਵਰ੍ਹੇ ਦੇ ਅਭਿਧੱਮ ਦਿਵਸ ਸਮਾਰੋਹ ਦਾ ਮਹੱਤਵ ਹੋਰ ਵਧ ਗਿਆ ਹੈ, ਕਿਉਂਕਿ ਭਗਵਾਨ ਬੁੱਧ ਦੀਆਂ ਅਭਿਧੱਮ ‘ਤੇ ਸਿੱਖਿਆਵਾਂ ਮੂਲ ਤੌਰ ‘ਤੇ ਪਾਲੀ ਭਾਸ਼ਾ ਵਿੱਚ ਉਪਲਬਧ ਹਨ।ਪ੍ਰਧਾਨ ਮੰਤਰੀ 17 ਅਕਤੂਬਰ ਨੂੰ ਇੰਟਰਨੈਸ਼ਨਲ ਅਭਿਧੰਮਾ ਦਿਵਸ (International Abhidhamma Divas) ਅਤੇ ਪਾਲੀ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਪ੍ਰਦਾਨ ਕਰਨ ਦੇ ਸਮਾਰੋਹ ਵਿੱਚ ਹਿੱਸਾ ਲੈਣਗੇ
October 15th, 09:14 pm
ਅਭਿਧੰਮਾ ਦਿਵਸ, ਅਭਿਧੰਮਾ ਦੀ ਸਿੱਖਿਆ ਦੇਣ ਦੇ ਬਾਅਦ ਭਗਵਾਨ ਬੁੱਧ ਦੇ ਦਿਵਯ ਲੋਕ ਤੋਂ ਅਵਤਰਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਹਾਲ ਹੀ ਵਿਚ ਚਾਰ ਹੋਰ ਭਾਸ਼ਾਵਾਂ ਦੇ ਨਾਲ ਪਾਲੀ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਮਿਲਣ ਨਾਲ ਇਸ ਵਰ੍ਹੇ ਦੇ ਅਭਿਧੰਮਾ ਦਿਵਸ ਸਮਾਰੋਹ ਦਾ ਮਹੱਤਵ ਵਧ ਗਿਆ ਹੈ ਕਿਉਂਕਿ ਅਭਿਧੰਮਾ ਨਾਲ ਸਬੰਧਿਤ ਭਗਵਾਨ ਬੁੱਧ ਦੇ ਉਪਦੇਸ਼ ਮੂਲ ਰੂਪ ਨਾਲ ਪਾਲੀ ਭਾਸ਼ਾ ਵਿੱਚ ਉਪਲਬਧ ਹਨ।