ਪ੍ਰਧਾਨ ਮੰਤਰੀ ਨੇ ਥਾਈਲੈਂਡ ਦੇ ਪ੍ਰਧਾਨ ਮੰਤਰੀ ਪੈਟੋਂਗਟਾਰਨ ਸ਼ਿਨਾਵਾਤਰਾ (Thailand PM Paetongtarn Shinawatra) ਦੇ ਕਦਮ ‘ਤੇ ਪ੍ਰਸੰਨਤਾ ਵਿਅਕਤ ਕੀਤੀ
October 30th, 09:39 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਥਾਈਲੈਂਡ ਦੇ ਪ੍ਰਧਾਨ ਮੰਤਰੀ ਪੈਟੋਂਗਟਾਰਨ ਸ਼ਿਨਾਵਾਤਰਾ (Thailand PM Paetongtarn Shinawatra) ਦੇ ਕਦਮ ‘ਤੇ ਪ੍ਰਸੰਨਤਾ ਵਿਅਕਤ ਕੀਤੀ ਹੈ। ਮਹਾਮਹਿਮ ਪ੍ਰਧਾਨ ਮੰਤਰੀ ਪੈਟੋਂਗਟਾਰਨ ਸ਼ਿਨਾਵਾਤਰਾ ਨੇ ਅੱਜ ਪਹੁਰਤ, ਲਿਟਲ ਇੰਡੀਆ, ਬੈਂਕਾਕ (Pahurat, Little India, Bangkok) ਵਿੱਚ ਅਦਭੁਤ ਥਾਈਲੈਂਡ ਦੀਵਾਲੀ ਫੈਸਟੀਵਲ 2024 ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਅਦਭੁਤ ਥਾਈਲੈਂਡ ਦੀਵਾਲੀ ਫੈਸਟੀਵਲ ਦੇ ਪ੍ਰਤੀ ਆਪਣੀਆਂ ਸ਼ੁਭਕਾਮਨਾਵਾਂ ਵਿਅਕਤ ਕੀਤੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਭਾਰਤ ਅਤੇ ਥਾਈਲੈਂਡ ਦੇ ਦਰਮਿਆਨ ਸੱਭਿਆਚਾਰਕ ਸਬੰਧ ਹੋਰ ਗਹਿਰੇ ਹੋਣਗੇ।ਪ੍ਰਧਾਨ ਮੰਤਰੀ ਨੇ ਥਾਈਲੈਂਡ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
October 11th, 12:41 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 11 ਅਕਤੂਬਰ, 2024 ਨੂੰ ਵਿਯਨਤਿਯਾਨੇ ਵਿੱਚ ਪੂਰਬੀ ਏਸ਼ੀਆ ਸਮਿਟ ਦੇ ਅਵਸਰ ‘ਤੇ ਥਾਈਲੈਂਡ ਦੇ ਪ੍ਰਧਾਨ ਮੰਤਰੀ ਮਹਾਮਹਿਮ ਸੁਸ਼੍ਰੀ ਪੈਤੋਂਗਤਾਰਨ ਸ਼ਿਨਾਵਾਤ੍ਰਾ (Ms. Paetongtarn Shinawatra) ਨਾਲ ਮੁਲਾਕਾਤ ਕੀਤੀ। ਦੋਵੇਂ ਪ੍ਰਧਾਨ ਮੰਤਰੀਆਂ ਦਰਮਿਆਨ ਇਹ ਪਹਿਲੀ ਮੁਲਾਕਾਤ ਸੀ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੁਸ਼੍ਰੀ ਪੈਟੋਂਗਤਰਨ ਸ਼ਿਨਾਵਾਤ੍ਰਾ (Ms. Paetongtarn Shinawatra) ਨੂੰ ਥਾਈਲੈਂਡ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਚੁਣੇ ਜਾਣ ‘ਤੇ ਵਧਾਈ ਦਿੱਤੀ
August 18th, 11:53 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੁਸ਼੍ਰੀ ਪੈਟੋਂਗਤਾਰਨ ਸ਼ਿਨਾਵਾਤ੍ਰਾ (Ms. Paetongtarn Shinawatra) ਨੂੰ ਥਾਈਲੈਂਡ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਚੁਣੇ ਜਾਣ ‘ਤੇ ਵਧਾਈ ਦਿੱਤੀ। ਸ਼੍ਰੀ ਮੋਦੀ ਨੇ ਭਾਰਤ ਅਤੇ ਥਾਈਲੈਂਡ ਦਰਮਿਆਨ ਦੁਵੱਲੇ ਸਬੰਧਾਂ ਦੇ ਹੋਰ ਮਜ਼ਬੂਤ ਬਣਨ ਦੀ ਆਸ ਵਿਅਕਤ ਕੀਤੀ, ਜੋ ਸੱਭਿਅਤਾਗਤ, ਸੱਭਿਆਚਾਰਕ ਅਤੇ ਲੋਕਾਂ ਨਾਲ ਲੋਕਾਂ ਦਰਮਿਆਨ ਆਪਸੀ ਜੁੜਾਅ ਦੀ ਮਜ਼ਬੂਤ ਨੀਂਹ ‘ਤੇ ਅਧਾਰਿਤ ਹੈ।”