ਪ੍ਰਧਾਨ ਮੰਤਰੀ 13 ਮਾਰਚ ਨੂੰ ‘ਇੰਡੀਆਜ਼ ਟੈਕੇਡ: ਚਿਪਸ ਫਾਰ ਵਿਕਸਿਤ ਭਾਰਤ’ (India’s Techade: Chips for Viksit Bharat’) ਵਿੱਚ ਹਿੱਸਾ ਲੈਣਗੇ ਅਤੇ ਲਗਭਗ 1.25 ਲੱਖ ਕਰੋੜ ਰੁਪਏ ਦੀਆਂ ਤਿੰਨ ਸੈਮੀਕੰਡਕਟਰ ਸੁਵਿਧਾਵਾਂ ਦਾ ਨੀਂਹ ਪੱਥਰ ਰੱਖਣਗੇ।

March 12th, 03:40 pm

ਇਸ ਅਵਸਰ 'ਤੇ, ਪ੍ਰਧਾਨ ਮੰਤਰੀ ਦੇਸ਼ ਭਰ ਦੇ ਨੌਜਵਾਨਾਂ ਨੂੰ ਵੀ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦਾ ਦ੍ਰਿਸ਼ਟੀਕੋਣ ਭਾਰਤ ਨੂੰ ਸੈਮੀਕੰਡਕਟਰ ਡਿਜ਼ਾਈਨ, ਮੈਨੂਫੈਕਚਰਿੰਗ ਅਤੇ ਟੈਕਨੋਲੋਜੀ ਦੇ ਵਿਕਾਸ ਲਈ ਇੱਕ ਗਲੋਬਲ ਹੱਬ ਵਜੋਂ ਸਥਾਪਿਤ ਕਰਨਾ ਹੈ, ਜਿਸ ਨਾਲ ਦੇਸ਼ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਅਵਸਰਾਂ ਦੇ ਨਿਰਮਾਣ ਨੂੰ ਹੁਲਾਰਾ ਮਿਲੇ। ਇਸ ਦ੍ਰਿਸ਼ਟੀਕੋਣ ਦੇ ਅਨੁਸਾਰ, ਧੋਲੇਰਾ ਸਪੈਸ਼ਲ ਇਨਵੈਸਟਮੈਂਟ ਰੀਜ਼ਨ (Dholera Special Investment Region-ਡੀਐੱਸਆਈਆਰ), ਗੁਜਰਾਤ ਵਿੱਚ ਸੈਮੀਕੰਡਕਟਰ ਨਿਰਮਾਣ ਸਹੂਲਤ ਲਈ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ; ਮੋਰੀਗਾਂਵ, ਅਸਾਮ ਵਿਖੇ ਆਊਟਸੋਰਸ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟ (OSAT) ਸਹੂਲਤ; ਅਤੇ ਸਾਨੰਦ, ਗੁਜਰਾਤ ਵਿਖੇ ਆਊਟਸੋਰਸ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟ (OSAT) ਸਹੂਲਤ।