
ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025 ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
January 17th, 11:00 am
ਪਿਛਲੀ ਵਾਰ ਜਦੋਂ ਮੈਂ ਤੁਹਾਡੇ ਦਰਮਿਆਨ ਆਇਆ ਸਾਂ, ਤਦ ਲੋਕ ਸਭਾ ਦੀਆਂ ਚੋਣਾਂ ਜ਼ਿਆਦਾ ਦੂਰ ਨਹੀਂ ਸਨ। ਉਸ ਦੌਰਾਨ ਮੈਂ ਤੁਹਾਡੇ ਸਭ ਦੇ ਵਿਸ਼ਵਾਸ ਦੇ ਕਾਰਨ ਕਿਹਾ ਸੀ ਕਿ ਅਗਲੀ ਵਾਰ ਭੀ ਭਾਰਤ ਮੋਬਿਲਿਟੀ ਐਕਸਪੋ ਵਿੱਚ ਜ਼ਰੂਰ ਆਵਾਂਗਾ। ਦੇਸ਼ ਨੇ ਤੀਸਰੀ ਵਾਰ ਸਾਨੂੰ ਅਸ਼ੀਰਵਾਦ ਦਿੱਤਾ, ਆਪ (ਤੁਸੀਂ) ਸਭ ਨੇ ਇੱਕ ਵਾਰ ਫਿਰ ਮੈਨੂੰ ਇੱਥੇ ਬੁਲਾਇਆ, ਮੈਂ ਤੁਹਾਡਾ ਸਭ ਦਾ ਆਭਾਰ ਵਿਅਕਤ ਕਰਦਾ ਹਾਂ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025’ ਦਾ ਉਦਘਾਟਨ ਕੀਤਾ
January 17th, 10:45 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ (Bharat Mandapam) ਵਿਖੇ ‘ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025’ ਦਾ ਉਦਘਾਟਨ ਕੀਤਾ। ਇਹ ਭਾਰਤ ਦੀ ਸਭ ਤੋਂ ਬੜੀ ਮੋਬਿਲਿਟੀ ਐਕਸਪੋ ਹੈ। ਪ੍ਰਧਾਨ ਮੰਤਰੀ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਲਗਾਤਾਰ ਤੀਸਰੀ ਵਾਰ ਉਨ੍ਹਾਂ ਦੀ ਸਰਕਾਰ ਨੂੰ ਚੁਣਨ ਦੇ ਲਈ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਦੀ ਐਕਸਪੋ ਦਾ ਦਾਇਰਾ ਕਾਫੀ ਬੜਾ ਹੋ ਗਿਆ ਹੈ ਕਿਉਂਕਿ ਇਹ ਆਯੋਜਨ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਦੋ ਹੋਰ ਸਥਾਨਾਂ ‘ਤੇ ਭੀ ਹੋ ਰਿਹਾ ਹੈ। ਪਿਛਲੇ ਵਰ੍ਹੇ ਇਸ ਆਯੋਜਨ ਵਿੱਚ ਅੱਠ ਸੌ ਤੋਂ ਅਧਿਕ ਪ੍ਰਦਰਸ਼ਕ ਅਤੇ ਡੇਢ ਲੱਖ ਤੋਂ ਅਧਿਕ ਲੋਕ ਆਏ ਸਨ। ਸ਼੍ਰੀ ਮੋਦੀ ਨੇ ਕਿਹਾ ਕਿ ਅਗਲੇ 5 ਦਿਨਾਂ ਵਿੱਚ ਕਈ ਨਵੇਂ ਵਾਹਨ ਲਾਂਚ ਕੀਤੇ ਜਾਣਗੇ ਅਤੇ ਸਮਾਗਮ ਵਿੱਚ ਕਈ ਪ੍ਰਤੀਨਿਧੀ ਸ਼ਾਮਲ ਹੋਣਗੇ ਜਿਸ ਤੋਂ ਪਤਾ ਚਲਦਾ ਹੈ ਕਿ ਭਾਰਤ ਵਿੱਚ ਮੋਬਿਲਿਟੀ ਦੇ ਭਵਿੱਖ ਨੂੰ ਲੈ ਕੇ ਬਹੁਤ ਸਕਾਰਾਤਮਕਤਾ ਹੈ। ਆਯੋਜਨ ਸਥਲ ‘ਤੇ ਪ੍ਰਦਰਸ਼ਨੀ ਦੇਖਣ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਦਾ ਆਟੋਮੋਟਿਵ ਉਦਯੋਗ ਸ਼ਾਨਦਾਰ ਹੈ ਅਤੇ ਭਵਿੱਖ ਦੇ ਲਈ ਤਿਆਰ ਹੈ। ਉਨ੍ਹਾਂ ਨੇ ਸਭ ਨੂੰ ਆਪਣੀਆਂ ਸ਼ੁਭਕਾਮਨਾਵਾਂ ਭੀ ਦਿੱਤੀਆਂ।
ਪ੍ਰਧਾਨ ਮੰਤਰੀ ਨੇ ਸ਼੍ਰੀ ਓਸਾਮੂ ਸੁਜ਼ੂਕੀ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ
December 27th, 05:58 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗਲੋਬਲ ਆਟੋਮੋਟਿਵ ਇੰਡਸਟ੍ਰੀ ਦੀ ਪ੍ਰਸਿੱਧ ਹਸਤੀ, ਸ਼੍ਰੀ ਓਸਾਮੂ ਸੁਜ਼ੂਕੀ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਓਸਾਮੂ ਸੁਜ਼ੂਕੀ ਦੇ ਦੂਰਦਰਸ਼ੀ ਕਾਰਜ ਨੇ ਗਤੀਸ਼ੀਲਤਾ ਦੀਆਂ ਆਲਮੀ ਧਾਰਨਾਵਾਂ ਨੂੰ ਨਵਾਂ ਸਰੂਪ ਦਿੱਤਾ ਹੈ। ਉਨ੍ਹਾਂ ਦੀ ਲੀਡਰਸ਼ਿਪ ਵਿੱਚ, ਸੁਜ਼ੂਕੀ ਮੋਟਰ ਕਾਰਪੋਰੇਸ਼ਨ ਚੁਣੌਤੀਆਂ ਦਾ ਸਫ਼ਲਤਾਪੂਰਵਕ ਸਾਹਮਣਾ ਕਰਦੇ ਹੋਏ, ਇਨੋਵੇਸ਼ਨ ਅਤੇ ਵਿਸਤਾਰ ਅੱਗੇ ਵਧਾਉਂਦੇ ਹੋਏ ਇੱਕ ਗਲੋਬਲ ਪਾਵਰਹਾਊਸ ਬਣ ਗਈ।ਭਾਰਤ ਵਿੱਚ ਸੁਜ਼ੂਕੀ ਦੇ 40 ਵਰ੍ਹੇ ਪੂਰੇ ਹੋਣ ਦੇ ਸਬੰਧ ਵਿੱਚ ਗੁਜਰਾਤ ਦੇ ਗਾਂਧੀਨਗਰ, ਵਿਖੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ
August 28th, 08:06 pm
ਗੁਜਰਾਤ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ, ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਜੀ,ਉਪ ਮੁੱਖ ਮੰਤਰੀ ਭਾਈ ਸ਼੍ਰੀ ਕ੍ਰਿਸ਼ਣ ਚੌਟਾਲਾ ਜੀ, ਸੰਸਦ ਵਿੱਚ ਮੇਰੇ ਸਾਥੀ ਸ਼੍ਰੀਮਾਨ ਸੀ. ਆਰ. ਪਾਟਿਲ, ਸੁਜ਼ੂਕੀ ਮੋਟਰ ਕਾਰਪੋਰੇਸ਼ਨ ਦੇ ਸੀਨੀਅਰ ਅਧਿਕਾਰੀ ਗਣ, ਭਾਰਤ ਵਿੱਚ ਜਪਾਨ ਦੇ ਅੰਬੈਸਡਰ, ਮਾਰੂਤੀ-ਸੁਜ਼ੂਕੀ ਦੇ ਸੀਨੀਅਰ ਅਧਿਕਾਰੀ ਗਣ, ਹੋਰ ਸਾਰੇ ਮਹਾਨੁਭਾਵ (ਪਤਵੰਤੇ),ਦੇਵੀਓ ਅਤੇ ਸੱਜਣੋਂ !ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਸੁਜ਼ੂਕੀ ਦੇ 40 ਵਰ੍ਹੇ ਪੂਰੇ ਹੋਣ ਦੇ ਸਬੰਧ ਵਿੱਚ ਗਾਂਧੀਨਗਰ ਦੇ ਮਹਾਤਮਾ ਮੰਦਿਰ, ਵਿਖੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ
August 28th, 05:08 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਵਿੱਚ ਸੁਜ਼ੂਕੀ ਦੇ 40 ਵਰ੍ਹੇ ਪੂਰੇ ਹੋਣ ਦੇ ਸਬੰਧ ਵਿੱਚ ਗਾਂਧੀਨਗਰ ਦੇ ਮਹਾਤਮਾ ਮੰਦਿਰ, ਵਿਖੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਮੌਕੇ 'ਤੇ ਭਾਰਤ ਵਿੱਚ ਜਪਾਨ ਦੇ ਰਾਜਦੂਤ ਐੱਚ ਈ ਸ਼੍ਰੀ ਸਤੋਸ਼ੀ ਸੁਜ਼ੂਕੀ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ, ਸੰਸਦ ਮੈਂਬਰ ਸ਼੍ਰੀ ਸੀ ਆਰ ਪਾਟਿਲ, ਰਾਜ ਮੰਤਰੀ ਸ਼੍ਰੀ ਜਗਦੀਸ਼ ਪੰਚਾਲ, ਸੁਜ਼ੂਕੀ ਮੋਟਰ ਕਾਰਪੋਰੇਸ਼ਨ ਦੇ ਸਾਬਕਾ ਪ੍ਰਮੁੱਖ ਸ਼੍ਰੀ ਓ ਸੁਜ਼ੂਕੀ, ਸੁਜ਼ੂਕੀ ਮੋਟਰ ਕਾਰਪੋਰੇਸ਼ਨ ਦੇ ਪ੍ਰਮੁੱਖ ਸ਼੍ਰੀ ਟੀ ਸੁਜ਼ੂਕੀ ਅਤੇ ਮਾਰੂਤੀ-ਸੁਜ਼ੂਕੀ ਦੇ ਚੇਅਰਮੈਨ ਸ਼੍ਰੀ ਆਰ ਸੀ ਭਾਰਗਵ ਮੌਜੂਦ ਸਨ। ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੰਬੋਧਨ ਕੀਤਾ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਫੁਮੀਓ ਕਿਸ਼ੀਦਾ ਦੇ ਇੱਕ ਵੀਡੀਓ ਸੰਦੇਸ਼ ਦੀ ਸਕ੍ਰੀਨਿੰਗ ਕੀਤੀ ਗਈ।ਪ੍ਰਧਾਨ ਮੰਤਰੀ ਨੇ ਸੁਜ਼ੂਕੀ ਮੋਟਰ ਕਾਰਪੋਰੇਸ਼ਨ ਦੇ ਸੀਨੀਅਰ ਸਲਾਹਕਾਰ, ਸ਼੍ਰੀ ਓਸਾਮੁ ਸੁਜ਼ੂਕੀ ਨਾਲ ਮੁਲਾਕਾਤ ਕੀਤੀ
May 23rd, 12:37 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਟੋਕੀਓ ਵਿੱਚ ਸੁਜ਼ੂਕੀ ਮੋਟਰ ਕਾਰਪੋਰੇਸ਼ਨ ਦੇ ਸੀਨੀਅਰ ਸਲਾਹਕਾਰ ਸ਼੍ਰੀ ਓਸਾਮੁ ਸੁਜ਼ੂਕੀ ਦੇ ਨਾਲ ਮੁਲਾਕਾਤ ਕੀਤੀ। ਇਸ ਬੈਠਕ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਸ਼੍ਰੀ ਸੁਜ਼ੂਕੀ ਦੇ ਸਹਿਯੋਗ ਅਤੇ ਯੋਗਦਾਨ ਦਾ ਜ਼ਿਕਰ ਕਰਦੇ ਹੋਏ ਭਾਰਤ ਦੇ ਮੋਟਰ ਵਾਹਨ ਉਦਯੋਗ ਵਿੱਚ ਸੁਜ਼ੂਕੀ ਮੋਟਰਸ ਦੀ ਪਰਿਵਰਤਨਕਾਰੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਇਸ ਗੱਲ ਦੀ ਵੀ ਸਰਾਹਨਾ ਕੀਤੀ ਕਿ ਸੁਜ਼ੂਕੀ ਮੋਟਰ ਗੁਜਰਾਤ ਪ੍ਰਾਈਵੇਟ ਲਿਮਿਟਿਡ ਅਤੇ ਮਾਰੂਤੀ ਸੁਜ਼ੂਕੀ ਇੰਡੀਆ ਲਿਮਿਟਿਡ ਆਟੋਮੋਬਾਇਲ ਅਤੇ ਆਟੋ ਕੰਪੋਨੈਂਟ ਸੈਕਟਰ ਵਿੱਚ ਪ੍ਰੋਡਕਸ਼ਨ ਲਿੰਕਡ ਇੰਸੈਂਟਿਵਜ਼ (ਪੀਐੱਲਆਈ) ਸਕੀਮ ਦੇ ਤਹਿਤ ਸਵੀਕਾਰ ਕੀਤੇ ਬਿਨੈਕਾਰਾਂ ਵਿੱਚ ਸ਼ਾਮਲ ਸਨ।Mr. Akio Toyoda, President Toyota, and Mr. O. Suzuki, Chairman Suzuki, call on PM
March 09th, 05:53 pm
Mr. Akio Toyoda, President Toyota, and Mr. O. Suzuki, Chairman Suzuki met PM Modi. The Toyota-Suzuki business partnership, and future technological developments came up for discussion. The partnership will promote Make in India, and contribute to employment generation.Chairman of Suzuki Motor Corp Mr. Osamu Suzuki meets CM
August 24th, 12:57 pm
Chairman of Suzuki Motor Corp Mr. Osamu Suzuki meets CM