ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਅਬੂ ਧਾਬੀ ਵਿੱਚ ਅਹਲਨ ਮੋਦੀ ਸਮਾਗਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
February 13th, 11:19 pm
ਅੱਜ, ਅਬੂ ਧਾਬੀ ਵਿੱਚ ਆਪ (ਤੁਸੀਂ) ਲੋਕਾਂ ਨੇ ਨਵਾਂ ਇਤਿਹਾਸ ਰਚ ਦਿੱਤਾ ਹੈ। ਆਪ (ਤੁਸੀਂ) ਲੋਕ ਸੰਯੁਕਤ ਅਰਬ ਅਮੀਰਾਤ (ਯੂਏਈ- UAE) ਦੇ ਕੋਣੇ-ਕੋਣੇ ਤੋਂ ਆਏ ਹੋ ਅਤੇ ਭਾਰਤ ਦੇ ਭੀ ਅਲੱਗ-ਅਲੱਗ ਰਾਜਾਂ ਤੋਂ ਆਏ ਹੋ, ਲੇਕਿਨ ਸਭ ਦੇ ਦਿਲ ਜੁੜੇ ਹੋਏ ਹਨ। ਇਸ ਇਤਿਹਾਸਿਕ ਸਟੇਡੀਅਮ ਵਿੱਚ ਹਰ ਧੜਕਨ ਕਹਿ ਰਹੀ ਹੈ-ਭਾਰਤ-UAE ਦੋਸਦੀ ਜ਼ਿੰਦਾਬਾਦ! ਹਰ ਸਾਂਸ ਕਹ ਰਹੀ ਹੈ-ਭਾਰਤ- ਸੰਯੁਕਤ ਅਰਬ ਅਮੀਰਾਤ (ਯੂਏਈ- UAE) ਦੋਸਤੀ ਜ਼ਿੰਦਾਬਾਦ! ਹਰ ਆਵਾਜ਼ ਕਹਿ ਰਹੀ ਹੈ-ਭਾਰਤ- ਸੰਯੁਕਤ ਅਰਬ ਅਮੀਰਾਤ (ਯੂਏਈ- UAE) ਦੋਸਤੀ ਜ਼ਿੰਦਾਬਾਦ! ਬੱਸ....ਇਸ ਪਲ ਨੂੰ ਜੀ ਲੈਣਾ ਹੈ...ਜੀ ਭਰ ਕੇ ਜੀ ਲੈਣਾ ਹੈ। ਅੱਜ ਉਹ ਯਾਦਾਂ ਬਟੋਰ ਲੈਣੀਆਂ ਹਨ, ਜੋ ਜੀਵਨ ਭਰ ਤੁਹਾਡੇ ਸਾਥ ਰਹਿਣ ਵਾਲੀਆਂ ਹਨ। ਜੋ ਯਾਦਾਂ ਜੀਵਨ ਭਰ ਮੇਰੇ ਸਾਥ ਭੀ ਰਹਿਣ ਵਾਲੀਆਂ ਹਨ।ਸੰਯੁਕਤ ਅਰਬ ਅਮੀਰਾਤ ਵਿਖੇ ਭਾਰਤੀ ਸਮੁਦਾਇ ਦੇ ਸਮਾਗਮ- “ਅਹਲਨ ਮੋਦੀ” (''AHLAN MODI'')ਵਿੱਚ ਪ੍ਰਧਾਨ ਮੰਤਰੀ ਦੀ ਗੱਲਬਾਤ
February 13th, 08:30 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੰਯੁਕਤ ਅਰਬ ਅਮੀਰਾਤ ਵਿੱਚ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਭਾਰਤੀ ਸਮੁਦਾਇ ਦੇ ਸਮਾਗਮ ‘ਅਹਲਨ ਮੋਦੀ’ (''AHLAN MODI'') ਵਿੱਚ ਭਾਰਤੀ ਸਮੁਦਾਇ ਨੂੰ ਸੰਬੋਧਨ ਕੀਤਾ। ਇਸ ਸਮਾਗਮ ਵਿੱਚ 7 ਅਮੀਰਾਤਾਂ (7 Emirates) ਤੋਂ ਭਾਰਤੀ ਪ੍ਰਵਾਸੀਆਂ ਨੇ ਹਿੱਸਾ ਲਿਆ ਅਤੇ ਇਸ ਵਿੱਚ ਸਾਰੇ ਭਾਈਚਾਰਿਆਂ ਦੇ ਭਾਰਤੀ ਸ਼ਾਮਲ ਸਨ। ਦਰਸ਼ਕਾਂ ਵਿੱਚ ਅਮੀਰਾਤੀ (Emiratis) ਭੀ ਸ਼ਾਮਲ ਸਨ।ਸਰਬਉੱਚ ਨਾਗਰਿਕ ਸਨਮਾਨ ਜਿਨ੍ਹਾਂ ਨਾਲ ਪ੍ਰਧਾਨ ਮੰਤਰੀ ਮੋਦੀ ਨੂੰ ਸਨਮਾਨਿਤ ਕੀਤਾ ਗਿਆ
May 22nd, 12:14 pm
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਕਈ ਦੇਸ਼ਾਂ ਦੁਆਰਾ ਸਰਬਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਾਰੇ ਸਨਮਾਨ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਅਤੇ ਦੂਰਦ੍ਰਿਸ਼ਟੀ ਦਾ ਪ੍ਰਤੀਬਿੰਬ ਹਨ ਜਿਸ ਨੇ ਆਲਮੀ ਮੰਚ 'ਤੇ ਭਾਰਤ ਦੇ ਉਦੈ ਨੂੰ ਮਜ਼ਬੂਤ ਕੀਤਾ ਹੈ। ਇਹ ਦੁਨੀਆ ਭਰ ਦੇ ਦੇਸ਼ਾਂ ਦੇ ਨਾਲ ਭਾਰਤ ਦੇ ਵਧਦੇ ਸਬੰਧਾਂ ਨੂੰ ਵੀ ਦਰਸਾਉਂਦਾ ਹੈ।