ਕੈਨੇਡਾ ਸਨਾਤਨ ਮੰਦਿਰ ਕਲਚਰਲ ਸੈਂਟਰ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਭਾਸ਼ਣ ਦਾ ਮੂਲ-ਪਾਠ
May 02nd, 08:33 am
ਆਪ ਸਾਰਿਆਂ ਨੂੰ, ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਅਤੇ ਗੁਜਰਾਤ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ! ਕੈਨੇਡਾ ਵਿੱਚ ਭਾਰਤੀ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਨੂੰ ਜੀਵੰਤ ਰੱਖਣ ਵਿੱਚ ਓਨਟਾਰੀਓ ਸਥਿਤ ਸਨਾਤਨ ਮੰਦਿਰ ਕਲਚਰਲ ਸੈਂਟਰ ਦੀ ਭੂਮਿਕਾ ਤੋਂ ਅਸੀਂ ਸਭ ਪਰੀਚਿਤ ਹਾਂ। ਤੁਸੀਂ ਆਪਣੇ ਇਨ੍ਹਾਂ ਪ੍ਰਯਾਸਾਂ ਵਿੱਚ ਕਿਤਨਾ ਸਫ਼ਲ ਹੋਏ ਹੋ, ਤੁਸੀਂ ਕਿਸ ਤਰ੍ਹਾਂ ਆਪਣੀ ਇੱਕ ਸਕਾਰਾਤਮਕ ਛਾਪ ਛੱਡੀ ਹੈ, ਆਪਣੀਆਂ ਕੈਨੇਡਾ ਯਾਤਰਾਵਾਂ ਵਿੱਚ ਮੈਂ ਇਹ ਅਨੁਭਵ ਕੀਤਾ ਹੈ। 2015 ਦੇ ਅਨੁਭਵ, ਕੈਨੇਡਾ ਵਿੱਚ ਭਾਰਤੀ ਮੂਲ ਦੇ ਲੋਕਾਂ ਦੇ ਉਸ ਸਨੇਹ ਅਤੇ ਪਿਆਰ ਦਾ ਉਹ ਯਾਦਗਾਰ ਸੰਸਮਰਣ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ। ਮੈਂ ਸਨਾਤਨ ਮੰਦਿਰ ਕਲਚਰਲ ਸੈਂਟਰ ਨੂੰ, ਇਸ ਅਭਿਨਵ ਪ੍ਰਯਾਸ ਨਾਲ ਜੁੜੇ ਆਪ ਸਭ ਲੋਕਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਸਨਾਤਨ ਮੰਦਿਰ ਵਿੱਚ ਸਰਦਾਰ ਵੱਲਭ ਭਾਈ ਪਟੇਲ ਦੀ ਇਹ ਪ੍ਰਤਿਮਾ ਨਾ ਕੇਵਲ ਸਾਡੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਮਜ਼ਬੂਤੀ ਦੇਵੇਗੀ, ਬਲਕਿ ਦੋਨੋਂ ਦੇਸ਼ਾਂ ਦੇ ਸਬੰਧਾਂ ਦੀ ਪ੍ਰਤੀਕ ਵੀ ਬਣੇਗੀ।ਸਨਾਤਨ ਮੰਦਿਰ ਕਲਚਰਲ ਸੈਂਟਰ, ਓਨਟਾਰੀਓ, ਕੈਨੇਡਾ ਵਿੱਚ ਪ੍ਰਧਾਨ ਮੰਤਰੀ ਦਾ ਸੰਬੋਧਨ
May 01st, 09:33 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਨਾਤਨ ਮੰਦਿਰ ਕਲਚਰਲ ਸੈਂਟਰ (ਐੱਸਐੱਮਸੀਸੀ), ਮਾਰਖਮ, ਓਨਟਾਰੀਓ, ਕੈਨੇਡਾ ਵਿੱਚ ਸਰਦਾਰ ਪਟੇਲ ਦੀ ਪ੍ਰਤਿਮਾ ਦੇ ਉਦਘਾਟਨ ਮੌਕੇ ਇੱਕ ਵੀਡੀਓ ਸੰਦੇਸ਼ ਜ਼ਰੀਏ ਸੰਬੋਧਨ ਕੀਤਾ।