ਭਾਰਤੀ ਰਿਜ਼ਰਵ ਬੈਂਕ ਦੀਆਂ ਦੋ ਇਨੋਵੇਟਿਵ ਗ੍ਰਾਹਕ ਪਹਿਲਾਂ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
November 12th, 11:01 am
ਨਮਸਕਾਰ ਜੀ, ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਜੀ, ਰਿਜ਼ਰਵ ਬੈਂਕ ਦੇ ਗਵਰਨਰ ਸ਼੍ਰੀ ਸ਼ਕਤੀਕਾਂਤ ਦਾਸ ਜੀ, ਪ੍ਰੋਗਰਾਮ ਵਿੱਚ ਉਪਸਥਿਤ ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ, ਕੋਰੋਨਾ ਦੇ ਇਸ ਚੁਣੌਤੀਪੂਰਨ ਕਾਲਖੰਡ ਵਿੱਚ ਦੇਸ਼ ਦੇ ਵਿੱਤ ਮੰਤਰਾਲੇ ਨੇ, RBI ਅਤੇ ਹੋਰ ਵਿੱਤੀ ਸੰਸਥਾਵਾਂ ਨੇ ਬਹੁਤ ਪ੍ਰਸ਼ੰਸਾਯੋਗ ਕੰਮ ਕੀਤਾ ਹੈ। ਅੰਮ੍ਰਿਤ ਮਹੋਤਸਵ ਦਾ ਇਹ ਕਾਲਖੰਡ, 21ਵੀਂ ਸਦੀ ਦਾ ਇਹ ਮਹੱਤਵਪੂਰਨ ਦਹਾਕਾ ਦੇਸ਼ ਦੇ ਵਿਕਾਸ ਦੇ ਲਈ ਬਹੁਤ ਮਹੱਤਵ ਰੱਖਦਾ ਹੈ। ਅਜਿਹੇ ਵਿੱਚ RBI ਦੀ ਵੀ ਭੂਮਿਕਾ ਬਹੁਤ ਬੜੀ ਹੈ ਬਹੁਤ ਮਹੱਤਵਪੂਰਨ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਟੀਮ RBI, ਦੇਸ਼ ਦੀਆਂ ਉਮੀਦਾਂ ’ਤੇ ਖਰਾ ਉਤਰੇਗੀ।ਪ੍ਰਧਾਨ ਮੰਤਰੀ ਨੇ ਭਾਰਤੀ ਰਿਜ਼ਰਵ ਬੈਂਕ ਦੀਆਂ ਗ੍ਰਾਹਕ–ਕੇਂਦ੍ਰਿਤ ਦੋ ਇਨੋਵੇਟਿਵ ਪਹਿਲਾਂ ਲਾਂਚ ਕੀਤੀਆਂ
November 12th, 11:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫ਼ਰੰਸ ਰਾਹੀਂ ਭਾਰਤੀ ਰਿਜ਼ਰਵ ਬੈਂਕ (ਆਰਬੀਆਈ – RBI) ਦੀਆਂ ਗ੍ਰਾਹਕ ’ਤੇ ਕੇਂਦ੍ਰਿਤ ਦੋ ਇਨੋਵੇਟਿਵ ਪਹਿਲਾਂ – ‘ਰਿਟੇਲ ਡਾਇਰੈਕਟ ਸਕੀਮ’ (ਸਿੱਧੀ ਪ੍ਰਚੂਨ ਯੋਜਨਾ) ਅਤੇ ‘ਰਿਜ਼ਰਵ ਬੈਂਕ – ਇੰਟੈਗ੍ਰੇਟਿਡ ਓਮਬਡਸਮੈਨ ਸਕੀਮ’ (ਰਿਜ਼ਰਵ ਬੈਂਕ – ਸੰਗਠਿਤ ਲੋਕਪਾਲ ਯੋਜਨਾ) ਲਾਂਚ ਕੀਤੀਆਂ। ਇਸ ਸਮਾਰੋਹ ’ਚ ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਤੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼੍ਰੀ ਸ਼ਕਤੀਕਾਂਤ ਦਾਸ ਵੀ ਮੌਜੂਦ ਸਨ।