ਤਮਿਲ ਕਵੀ ਸੁਬਰਾਮਣੀਆ ਭਾਰਤੀ ਦੀ ਸੰਪੂਰਣ ਰਚਨਾਵਾਂ ਦੇ ਸੰਗ੍ਰਹਿ ਦੇ ਰਿਲੀਜ਼ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
December 11th, 02:00 pm
ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਜੀ, ਰਾਓ ਇੰਦ੍ਰਜੀਤ ਸਿੰਘ, ਐੱਲ ਮੁਰੂਗਨ ਜੀ, ਅਤੇ ਇਸ ਪ੍ਰੋਗਰਾਮ ਦੇ ਕੇਂਦਰ ਬਿੰਦੂ ਸਾਹਿਤ ਸੇਵੀ, ਸੀਨੀ ਵਿਸ਼ਵਨਾਥਨ ਜੀ, ਪ੍ਰਕਾਸ਼ਕ ਵੀ ਸ਼੍ਰੀਨਿਵਾਸਨ ਜੀ, ਮੌਜੂਦ ਸਾਰੇ ਵਿਦਵਾਨ ਮਹਾਨੁਭਾਵ...ਦੇਵੀਓ ਅਤੇ ਸੱਜਣੋਂ...ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾਨ ਤਮਿਲ ਕਵੀ ਸੁਬਰਾਮਣੀਆ ਭਾਰਤੀ ਦੇ ਸੰਪੂਰਨ ਰਚਨਾ ਸੰਗ੍ਰਹਿ ਨੂੰ ਰਿਲੀਜ਼ ਕੀਤਾ
December 11th, 01:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ 7, ਲੋਕ ਕਲਿਆਣ ਮਾਰਗ ਸਥਿਤ ਆਪਣੇ ਸਰਕਾਰੀ ਆਵਾਸ ‘ਤੇ ਮਹਾਨ ਤਮਿਲ ਕਵੀ ਅਤੇ ਸੁਤੰਤਰਤਾ ਸੈਨਾਨੀ ਸੁਬਰਾਮਣੀਆ ਭਾਰਤੀ ਦੀਆਂ ਸੰਪੂਰਨ ਰਚਨਾਵਾਂ ਦੇ ਸੰਗ੍ਰਹਿ ਨੂੰ ਰਿਲੀਜ਼ ਕੀਤਾ। ਸ਼੍ਰੀ ਸੁਬਰਾਮਣੀਆ ਭਾਰਤੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਦਾ ਦਿਨ ਭਾਰਤ ਦੇ ਸੱਭਿਆਚਾਰ ਅਤੇ ਸਾਹਿਤ, ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੀਆਂ ਯਾਦਾਂ ਅਤੇ ਤਮਿਲ ਨਾਡੂ ਦੇ ਗੌਰਵ ਦਾ ਬਹੁਤ ਵੱਡਾ ਅਵਸਰ ਹੈ। ਉਨ੍ਹਾਂ ਨੇ ਕਿਹਾ ਕਿ ਮਹਾਕਵੀ ਸੁਬਰਾਮਣੀਆ ਭਾਰਤੀ ਦੀਆਂ ਰਚਨਾਵਾਂ ਦੇ ਪ੍ਰਕਾਸ਼ਨ ਦੇ ਨਾਲ ਅੱਜ ਇਸ ਮਹਾਨ ਕਾਰਜ ਦੀ ਪੂਰਨਾਵਤੀ ਹੋ ਰਹੀ ਹੈ।ਅਚਾਰੀਆ ਸ਼੍ਰੀ ਐੱਸ ਐੱਨ ਗੋਇਨਕਾ ਦੀ 100ਵੀਂ ਜਨਮ ਵਰ੍ਹੇਗੰਢ ਦੇ ਸਾਲ ਭਰ ਚਲਣ ਵਾਲੇ ਸਮਾਰੋਹ ਦੇ ਸਮਾਪਨ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ
February 04th, 03:00 pm
ਅਚਾਰੀਆ ਸ਼੍ਰੀ ਐੱਸ ਐੱਨ ਗੋਇਨਕਾ ਜੀ ਦਾ ਜਨਮ ਸ਼ਤਾਬਦੀ ਸਮਾਰੋਹ ਇੱਕ ਵਰ੍ਹੇ ਪਹਿਲੇ ਸ਼ੁਰੂ ਹੋਇਆ ਸੀ। ਇਸ ਇੱਕ ਵਰ੍ਹੇ ਵਿੱਚ ਦੇਸ਼ ਨੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਮਨਾਉਣ ਦੇ ਨਾਲ-ਨਾਲ ਕਲਿਆਣ ਮਿੱਤਰ ਗੋਇਨਕਾ ਜੀ ਦੇ ਆਦਰਸ਼ਾਂ ਨੂੰ ਭੀ ਯਾਦ ਕੀਤਾ। ਅੱਜ, ਜਦੋਂ ਉਨ੍ਹਾਂ ਦੇ ਸ਼ਤਾਬਦੀ ਸਮਾਰੋਹ ਦਾ ਸਮਾਪਨ ਹੋ ਰਿਹਾ ਹੈ, ਤਦ ਦੇਸ਼ ਵਿਕਸਿਤ ਭਾਰਤ ਦੇ ਸੰਕਲਪਾਂ ਨੂੰ ਸਿੱਧ ਕਰਨ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਇਸ ਯਾਤਰਾ ਵਿੱਚ ਐੱਨ ਐੱਨ ਗੋਇਨਕਾ ਜੀ ਦੇ ਵਿਚਾਰ ਅਤੇ ਸਮਾਜ ਦੇ ਪ੍ਰਤੀ ਉਨ੍ਹਾਂ ਦੇ ਸਮਰਪਣ ਤੋਂ ਸਾਨੂੰ ਬਹੁਤ ਸਿੱਖਿਆ ਮਿਲਦੀ ਹੈ। ਗੁਰੂਜੀ, ਭਗਵਾਨ ਬੁੱਧ ਦਾ ਮੰਤਰ ਦੁਹਰਾਇਆ ਕਰਦੇ ਸਨ- ਸਮੱਗਾ-ਨਮ੍ ਤਪੋਸੁਖੋ (समग्गा-नम् तपोसुखो-Samagga-nam Taposukho ) ਯਾਨੀ, ਜਦੋਂ ਲੋਕ ਇਕੱਠੇ ਮਿਲ ਕੇ ਧਿਆਨ ਲਗਾਉਂਦੇ ਹਨ ਤਾਂ ਉਸ ਦਾ ਬਹੁਤ ਹੀ ਪ੍ਰਭਾਵੀ ਪਰਿਣਾਮ ਨਿਕਲਦਾ ਹੈ। ਇਕਜੁੱਟਤਾ ਦੀ ਇਹ ਭਾਵਨਾ, ਏਕਤਾ ਦੀ ਇਹ ਸ਼ਕਤੀ, ਵਿਕਸਿਤ ਭਾਰਤ ਦਾ ਬਹੁਤ ਬੜਾ ਅਧਾਰ ਹੈ। ਇਸ ਜਨਮ ਸ਼ਤਾਬਦੀ ਸਮਾਰੋਹ ਵਿੱਚ ਆਪ (ਤੁਸੀਂ) ਸਭ ਨੇ ਵਰ੍ਹੇ ਭਰ ਇਸ ਮੰਤਰ ਦਾ ਹੀ ਪ੍ਰਚਾਰ-ਪ੍ਰਸਾਰ ਕੀਤਾ ਹੈ। ਮੈਂ ਆਪ ਸਭ ਨੂੰ ਆਪਣੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ।ਪ੍ਰਧਾਨ ਮੰਤਰੀ ਨੇ ਅਚਾਰੀਆ ਸ਼੍ਰੀ ਐੱਸ ਐੱਨ ਗੋਇਨਕਾ ਦੀ 100 ਵੀਂ ਜਨਮ ਵਰ੍ਹੇਗੰਢ (ਜਯੰਤੀ) ਦੇ ਸਾਲ ਭਰ ਚਲੇ ਸਮਾਰੋਹਾਂ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕੀਤਾ
February 04th, 02:30 pm
ਇੱਕ ਸਾਲ ਪਹਿਲਾਂ ਵਿਪਾਸਨਾ (ਵਿਪਸ਼ਯਨਾ) (Vipassana) ਧਿਆਨ ਗੁਰੂ, ਅਚਾਰੀਆ ਸ਼੍ਰੀ ਐੱਸ ਐੱਨ ਗੋਇਨਕਾ ਦੇ ਜਨਮ ਸ਼ਤਾਬਦੀ ਸਮਾਰੋਹ ਦੀ ਸ਼ੁਰੂਆਤ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਸ਼ਟਰ ਨੇ ‘ਅੰਮ੍ਰਿਤ ਮਹੋਤਸਵ’ ਮਨਾਇਆ ਅਤੇ ਨਾਲ ਹੀ ਕਲਿਆਣ ਮਿੱਤਰ ਗੋਇਨਕਾ ਦੇ ਆਦਰਸ਼ਾਂ ਨੂੰ ਭੀ ਯਾਦ ਕੀਤਾ। ਉਨ੍ਹਾਂ ਨੇ ਦੁਹਰਾਇਆ ਕਿ ਅੱਜ ਜਦੋਂ ਇਹ ਉਤਸਵ ਸਮਾਪਤ ਹੋ ਰਹੇ ਹਨ, ਤਾਂ ਦੇਸ਼, ਵਿਕਸਿਤ ਭਾਰਤ ਦੇ ਸੰਕਲਪਾਂ ਨੂੰ ਸਿੱਧ ਕਰਨ ਦੀ ਦਿਸ਼ਾ ਵਿੱਚ ਤੇਜ਼ ਗਤੀ ਨਾਲ ਵਧ ਰਿਹਾ ਹੈ।