ਜੀ20 ਟੂਰਿਜ਼ਮ ਮੰਤਰੀਆਂ ਦੀ ਬੈਠਕ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ

June 21st, 03:00 pm

ਮੈਂ ਅਤੁਲਯ ਭਾਰਤ (Incredible India) ਵਿੱਚ ਆਪ ਸਭ ਦਾ ਸੁਆਗਤ ਕਰਦਾ ਹਾਂ! ਟੂਰਿਜ਼ਮ ਮੰਤਰੀ ਦੇ ਰੂਪ ਵਿੱਚ, ਦੋ ਟ੍ਰਿਲੀਅਨ ਡਾਲਰ ਤੋਂ ਅਧਿਕ ਦੇ ਆਲਮੀ ਖੇਤਰ ਨੂੰ ਸੰਭਾਲ਼ਦੇ ਹੋਏ, ਅਜਿਹਾ ਘੱਟ ਹੀ ਹੁੰਦਾ ਹੈ ਕਿ ਤੁਹਾਨੂੰ ਖ਼ੁਦ ਇੱਕ ਟੂਰਿਸਟ ਬਣਨ ਦਾ ਮੌਕਾ ਮਿਲੇ। ਲੇਕਿਨ, ਤੁਸੀਂ ਗੋਆ ਵਿੱਚ ਹੋ- ਭਾਰਤ ਦਾ ਇੱਕ ਪ੍ਰਮੁੱਖ ਟੂਰਿਸਟ ਆਕਰਸ਼ਣ। ਇਸ ਲਈ, ਮੈਂ ਤੁਹਾਨੂੰ ਆਗ੍ਰਹ (ਤਾਕੀਦ) ਕਰਦਾ ਹਾਂ ਕਿ ਆਪਣੀਆਂ ਗੰਭੀਰ ਚਰਚਾਵਾਂ ਤੋਂ ਕੁਝ ਸਮਾਂ ਕੱਢ ਕੇ ਗੋਆ ਦੇ ਪ੍ਰਾਕ੍ਰਿਤਿਕ ਸੌਂਦਰਯ (ਕੁਦਰਤੀ ਸੁੰਦਰਤਾ) ਅਤੇ ਅਧਿਆਤਮਿਕ ਪੱਖ ਦਾ ਅਨੁਭਵ ਕਰੋ!

ਪ੍ਰਧਾਨ ਮੰਤਰੀ ਨੇ ਜੀ20 ਟੂਰਿਜ਼ਮ ਮੰਤਰੀਆਂ ਦੀ ਬੈਠਕ ਨੂੰ ਸੰਬੋਧਨ ਕੀਤਾ

June 21st, 02:29 pm

ਪ੍ਰਧਾਨ ਮੰਤਰੀ ਨੇ ਕਿਹਾ, “ਆਤੰਕਵਾਦ ਤੋੜਦਾ ਹੈ, ਲੇਕਿਨ ਟੂਰਿਜ਼ਮ ਜੋੜਦਾ ਹੈ।”

ਰੁਦ੍ਰਾਕਸ਼ ਕਨਵੈਂਸ਼ਨ ਸੈਂਟਰ, ਵਾਰਾਣਸੀ ਵਿੱਚ ‘ਵੰਨ ਵਰਲਡ ਟੀਬੀ ਸਮਿਟ’ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

March 24th, 10:20 am

ਮੇਰੇ ਲਈ ਇਹ ਬਹੁਤ ਖੁਸ਼ੀ ਕੀ ਬਾਤ ਹੈ ਕਿ ‘One World TB Summit’ ਕਾਸ਼ੀ ਵਿੱਚ ਹੋ ਰਹੀ ਹੈ। ਸੁਭਾਗ ਨਾਲ, ਮੈਂ ਕਾਸ਼ੀ ਦਾ ਸਾਂਸਦ ਵੀ ਹਾਂ। ਕਾਸ਼ੀ ਨਗਰ, ਉਹ ਸ਼ਾਸ਼ਵਤ ਧਾਰਾ ਹੈ, ਜੋ ਹਜ਼ਾਰਾਂ ਵਰ੍ਹਿਆਂ ਤੋਂ ਮਾਨਵਤਾ ਦੇ ਪ੍ਰਯਾਸਾਂ ਅਤੇ ਪਰਿਸ਼੍ਰਮ (ਮਿਹਨਤ) ਦੀ ਸਾਖੀ (ਗਵਾਹ) ਰਹੀ ਹੈ। ਕਾਸ਼ੀ ਇਸ ਬਾਤ ਦੀ ਗਵਾਹੀ ਦਿੰਦੀ ਹੈ ਕਿ ਚੁਣੌਤੀ ਚਾਹੇ ਕਿਤਨੀ ਹੀ ਬੜੀ ਕਿਉਂ ਨਾ ਹੋਵੇ, ਜਦੋਂ ਸਬਕਾ ਪ੍ਰਯਾਸ ਹੁੰਦਾ ਹੈ, ਤਾਂ ਨਵਾਂ ਰਸਤਾ ਵੀ ਨਿਕਲਦਾ ਹੈ। ਮੈਨੂੰ ਵਿਸ਼ਵਾਸ ਹੈ, TB ਜੈਸੀ ਬਿਮਾਰੀ ਦੇ ਖ਼ਿਲਾਫ਼ ਸਾਡੇ ਵੈਸ਼ਵਿਕ ਸੰਕਲਪ ਨੂੰ ਕਾਸ਼ੀ ਇੱਕ ਨਵੀਂ ਊਰਜਾ ਦੇਵੇਗੀ।

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਵੰਨ ਵਰਲਡ ਟੀਬੀ ਸਮਿਟ (One World TB Summit) ਨੂੰ ਸੰਬੋਧਨ ਕੀਤਾ

March 24th, 10:15 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਾਰਾਣਸੀ ਵਿੱਚ ਰੁਦ੍ਰਾਕਸ਼ ਕਨਵੈਂਸ਼ਨ ਸੈਂਟਰ ਵਿਖੇ ਵੰਨ ਵਰਲਡ ਟੀਬੀ ਸਮਿਟ (One World TB Summit) ਨੂੰ ਸੰਬੋਧਨ ਕੀਤਾ। ਉਨ੍ਹਾਂ ਇੱਕ ਅਲਪਕਾਲੀ ਟੀਬੀ ਰੋਕਥਾਮ ਇਲਾਜ (ਟੀਪੀਟੀ)ਟੀਬੀ-ਮੁਕਤ ਪੰਚਾਇਤ, ਟੀਬੀ ਲਈ ਪਰਿਵਾਰ-ਕੇਂਦ੍ਰਿਤ ਦੇਖਭਾਲ ਮਾਡਲ ਅਤੇ ਭਾਰਤ ਦੀ ਸਲਾਨਾ ਟੀਬੀ ਰਿਪੋਰਟ 2023 ਜਾਰੀ ਕਰਨ ਸਮੇਤ ਵੱਖ-ਵੱਖ ਪਹਿਲਾਂ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਵਾਰਾਣਸੀ ਵਿੱਚ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਹਾਈ ਕੰਟੇਨਮੈਂਟ ਲੈਬਾਰਟਰੀ ਦਾ ਨੀਂਹ ਪੱਥਰ ਵੀ ਰੱਖਿਆ ਅਤੇ ਮੈਟਰੋਪੋਲੀਟਨ ਪਬਲਿਕ ਹੈਲਥ ਸਰਵੇਲੈਂਸ ਯੂਨਿਟ ਲਈ ਸਾਈਟ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਚੋਣਵੇਂ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਜ਼ਿਲ੍ਹਿਆਂ ਨੂੰ ਟੀਬੀ ਨੂੰ ਖਤਮ ਕਰਨ ਲਈ ਉਨ੍ਹਾਂ ਦੀ ਪ੍ਰਗਤੀ ਲਈ ਸਨਮਾਨਿਤ ਵੀ ਕੀਤਾ। ਰਾਜ/ਯੂਟੀ ਪੱਧਰ 'ਤੇ ਕਰਨਾਟਕ ਅਤੇ ਜੰਮੂ ਅਤੇ ਕਸ਼ਮੀਰ ਅਤੇ ਜ਼ਿਲ੍ਹਾ ਪੱਧਰ 'ਤੇ ਨੀਲਗਿਰੀ, ਪੁਲਵਾਮਾ ਅਤੇ ਅਨੰਤਨਾਗ ਪੁਰਸਕਾਰਾਂ ਦੇ ਪ੍ਰਾਪਤਕਰਤਾ ਸਨ।

ਨਵੀਂ ਦਿੱਲੀ ਵਿੱਚ ਗਲੋਬਲ ਮਿਲਟਸ ਕਾਨਫਰੰਸ (ਸ਼੍ਰੀ ਅੰਨ) ਦੇ ਉਦਘਾਟਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

March 18th, 02:43 pm

ਅੱਜ ਦੀ ਇਸ ਕਾਨਫਰੰਸ ਵਿੱਚ ਉਪਸਥਿਤ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀ ਨਰੇਂਦਰ ਤੋਮਰ ਜੀ, ਮਨਸੁਖ ਮਾਂਡਵੀਯਾ ਜੀ, ਪੀਯੂਸ਼ ਗੋਇਲ ਜੀ, ਸ਼੍ਰੀ ਕੈਲਾਸ਼ ਚੌਧਰੀ ਜੀ! ਵਿਦੇਸ਼ਾਂ ਤੋਂ ਆਏ ਹੋਏ ਕੁਝ ਮੰਤਰੀਗਣ ਗੁਯਾਨਾ, ਮਾਲਦੀਵਸ, ਮਾਰੀਸ਼ਸ, ਸ੍ਰੀਲੰਕਾ, ਸੁਡਾਨ, ਸੁਰੀਨਾਮ ਅਤੇ ਗਾਂਬੀਆਂ ਦੇ ਸਾਰੇ ਮਾਣਯੋਗ ਮੰਤਰੀਗਣ, ਦੁਨੀਆ ਦੇ ਵਿਭਿੰਨ ਹਿੱਸਿਆਂ ਤੋਂ ਖੇਤੀਬਾੜੀ, ਪੋਸ਼ਣ ਅਤੇ ਸਿਹਤ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਵਿਗਿਆਨ ਅਤੇ ਐਕਸਪਰਟਸ, ਵਿਭਿੰਨ FPO’s ਅਤੇ Starts-Ups ਦੇ ਯੁਵਾ, ਸਾਥੀ, ਦੇਸ਼ ਦੇ ਕੋਨੇ-ਕੋਨੇ ਤੋਂ ਜੁੜੇ ਲੱਖਾਂ ਕਿਸਾਨ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋ।

ਪ੍ਰਧਾਨ ਮੰਤਰੀ ਨੇ ਗਲੋਬਲ ਮਿਲਟਸ (ਸ਼੍ਰੀ ਅੰਨ) ਕਾਨਫਰੰਸ ਦਾ ਉਦਘਾਟਨ ਕੀਤਾ

March 18th, 11:15 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਪੂਸਾ ਸਥਿਤ ਭਾਰਤੀ ਖੇਤੀਬਾੜੀ ਰਿਸਰਚ ਇੰਸਟੀਟਿਊਟ (ਆਈਆਈਆਰਆਈ) ਪਰਿਸਰ ਦੇ ਰਾਸ਼ਟਰੀ ਖੇਤੀਬਾੜੀ ਵਿਗਿਆਨ ਪਰਿਸਰ (ਐੱਨਏਐੱਸਸੀ) ਦੇ ਸੁਬ੍ਰਮਣਿਅਮ ਹਾਲ ਵਿੱਚ ਗਲੋਬਲ ਮਿਲਟਸ (ਸ਼੍ਰੀ ਅੰਨ) ਸੰਮੇਲਨ ਦਾ ਉਦਘਾਟਨ ਕੀਤਾ। ਦੋ ਦਿਨਾਂ ਗਲੋਬਲ ਕਾਨਫਰੰਸ ਵਿੱਚ ਉਤਪਾਦਕਾਂ, ਉਪਭੋਗਤਾਵਾਂ ਅਤੇ ਹੋਰ ਹਿਤਧਾਰਕਾਂ ਦੇ ਵਿੱਚ ਮੋਟੇ ਅਨਾਜ ਦੇ ਪ੍ਰਚਾਰ ਅਤੇ ਜਾਗਰੂਕਤਾ, ਮੋਟੇ ਅਨਾਜ ਦੀ ਵੈਲਿਊ ਚੇਨ ਦਾ ਵਿਕਾਸ, ਬਾਜਰਾ ਦੇ ਸਿਹਤ ਅਤੇ ਪੋਸ਼ਣ ਸਬੰਧੀ ਪਹਿਲੂ, ਬਜ਼ਾਰ ਸੰਪਰਕ, ਰਿਸਰਚ ਅਤੇ ਵਿਕਾਸ ਆਦਿ ਜਿਹੇ ਸ਼੍ਰੀ ਅੰਨ ਨਾਲ ਸਬੰਧਿਤ ਸਾਰੇ ਮਹੱਤਵਪੂਰਨ ਮੁੱਦਿਆਂ ‘ਤੇ ਸੈਸ਼ਨ ਆਯੋਜਿਤ ਕੀਤੇ ਜਾ ਰਹੇ ਹਨ।

ਜੀ20 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

March 02nd, 09:38 am

ਮੈਂ ਜੀ20 ਵਿਦੇਸ਼ ਮੰਤਰੀਆਂ ਦੀ ਬੈਠਕ ਲਈ ਭਾਰਤ ਵਿੱਚ ਤੁਹਾਡਾ ਸੁਆਗਤ ਕਰਦਾ ਹਾਂ। ਭਾਰਤ ਨੇ ਆਪਣੀ ਜੀ20 ਪ੍ਰੈਜ਼ੀਡੈਂਸੀ ਲਈ ‘ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ’ ਦਾ ਥੀਮ ਚੁਣਿਆ ਹੈ। ਇਹ ਉਦੇਸ਼ ਦੀ ਏਕਤਾ ਅਤੇ ਕਾਰਜ ਦੀ ਏਕਤਾ ਦੀ ਜ਼ਰੂਰਤ ਨੂੰ ਦਰਸਾਉਂਦਾ ਹੈ। ਮੈਨੂੰ ਉਮੀਦ ਹੈ ਕਿ ਤੁਹਾਡੀ ਅੱਜ ਦੀ ਬੈਠਕ ਸਾਂਝੇ ਅਤੇ ਠੋਸ ਉਦੇਸ਼ਾਂ ਦੀ ਪ੍ਰਾਪਤੀ ਲਈ ਇਕੱਠੇ ਹੋਣ ਦੀ ਭਾਵਨਾ ਨੂੰ ਦਰਸਾਏਗੀ।

ਪ੍ਰਧਾਨ ਮੰਤਰੀ ਨੇ ਜੀ20 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਨੂੰ ਸੰਬੋਧਨ ਕੀਤਾ

March 02nd, 09:37 am

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਭਾਰਤ ਨੇ ਆਪਣੀ ਜੀ20 ਪ੍ਰੈਜ਼ੀਡੈਂਸੀ ਲਈ ‘ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ’ ਦਾ ਥੀਮ ਕਿਉਂ ਚੁਣਿਆ। ਉਨ੍ਹਾਂ ਸਮਝਾਇਆ ਕਿ ਇਹ ਉਦੇਸ਼ ਦੀ ਏਕਤਾ ਦੇ ਨਾਲ-ਨਾਲ ਕਾਰਵਾਈ ਦੀ ਏਕਤਾ ਦੀ ਜ਼ਰੂਰਤ ਦਾ ਸੰਕੇਤ ਕਰਦਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਅੱਜ ਦੀ ਬੈਠਕ ਸਾਂਝੇ ਅਤੇ ਠੋਸ ਉਦੇਸ਼ਾਂ ਦੀ ਪ੍ਰਾਪਤੀ ਲਈ ਇਕੱਠੇ ਹੋਣ ਦੀ ਭਾਵਨਾ ਨੂੰ ਦਰਸਾਏਗੀ।

ਭਾਰਤ ਦੀ ਜੀ20 ਦੀ ਪ੍ਰਧਾਨਗੀ ਦੇ ਤਹਿਤ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ ਦੀ ਪਹਿਲੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ

February 24th, 09:25 am

ਮੈਂ ਜੀ20 ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ ਦਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ। ਤੁਹਾਡੀ ਇਹ ਮੀਟਿੰਗ ਭਾਰਤ ਦੀ ਜੀ20 ਦੀ ਪ੍ਰਧਾਨਗੀ ਦੇ ਤਹਿਤ ਪਹਿਲੀ ਮੰਤਰੀ-ਪੱਧਰੀ ਵਾਰਤਾ ਦਾ ਪ੍ਰਤੀਕ ਹੈ। ਹੁਣ ਜਦੋਂ ਕਿ ਮੈਂ ਤੁਹਾਨੂੰ ਇੱਕ ਸਾਰਥਕ ਮੀਟਿੰਗ ਦੇ ਲਈ ਆਪਣੀਆਂ ਸ਼ੁਭਕਾਮਨਾਵਾਂ ਦੇ ਰਿਹਾ ਹਾਂ, ਤਾਂ ਤੁਹਾਡੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਤੋਂ ਮੈਂ ਪੂਰੀ ਤਰ੍ਹਾਂ ਅਵਗਤ (ਜਾਣੂ) ਹਾਂ। ਤੁਸੀਂ ਇੱਕ ਅਜਿਹੇ ਸਮੇਂ ਵਿੱਚ ਆਲਮੀ ਵਿੱਤ ਅਤੇ ਅਰਥਵਿਵਸਤਾ ਦੀ ਅਗਵਾਈ ਦੀ ਪ੍ਰਤੀਨਿਧੀਤਵ ਕਰ ਰਹੇ ਹਾਂ ਜਦੋਂ ਦੁਨੀਆ ਗੰਭੀਰ ਆਰਥਿਕ ਕਠਿਨਾਈਆਂ ਦਾ ਸਾਹਮਣਾ ਕਰ ਰਹੀ ਹੈ। ਕੋਵਿਡ ਮਹਾਮਾਰੀ ਨੇ ਆਲਮੀ ਅਰਥਵਿਵਸਥਾ ਨੂੰ ਸਦੀ ਵਿੱਚ ਇੱਕ ਵਾਰ ਹੋਣ ਵਾਲਾ ਝਟਕਾ ਦਿੱਤਾ ਹੈ। ਕਈ ਦੇਸ਼, ਵਿਸ਼ੇਸ਼ ਤੌਰ ‘ਤੇ ਵਿਕਾਸਸ਼ੀਲ, ਅਰਥਵਿਵਸਥਾਵਾਂ, ਹੁਣ ਵੀ ਇਸ ਦੇ ਪ੍ਰਭਾਵਾਂ ਦਾ ਸਾਹਮਣਾ ਕਰ ਰਹੇ ਹਨ।

ਪ੍ਰਧਾਨ ਮੰਤਰੀ ਨੇ ਭਾਰਤ ਦੀ ਜੀ20 ਦੀ ਪ੍ਰਧਾਨਗੀ ਦੇ ਤਹਿਤ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ ਦੀ ਪਹਿਲੀ ਮੀਟਿੰਗ ਨੂੰ ਸੰਬੋਧਨ ਕੀਤਾ

February 24th, 09:15 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਦੇ ਜ਼ਰੀਏ ਭਾਰਤ ਦੀ ਜੀ20 ਦੀ ਪ੍ਰਧਾਨਗੀ ਦੇ ਤਹਿਤ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਗਵਰਨਰਾਂ ਦੀ ਪਹਿਲੀ ਮੀਟਿੰਗ ਨੂੰ ਸੰਬੋਧਨ ਕੀਤਾ।

ਨਵੀਂ ਦਿੱਲੀ ਵਿੱਚ ਇਕੋਨੌਮਿਕ ਟਾਈਮਸ ਗਲੋਬਲ ਬਿਜ਼ਨਸ ਸਮਿਟ 2023 ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

February 17th, 08:59 pm

ਮੈਂ ਆਪਣੀ ਬਾਤ ‘ਤੇ ਆਉਣ ਤੋਂ ਪਹਿਲਾਂ ਮੈਂ ਸ਼ਿਵ ਸ਼ਕਤੀ ਅਤੇ ਲਕਸ਼ਮੀ ਉਪਾਸਨਾ ਦੀ ਤਰਫ਼ ਥੋੜਾ, ਤੁਸੀਂ ਸੁਝਾਅ ਦਿੱਤਾ ਇਨਕਮ tax ਵਧਾਉਣ ਦੇ ਲਈ, ਪਤਾ ਨਹੀਂ ਇਹ ਲੋਕ ਕੀ ਕਰਨਗੇ ਬਾਅਦ ਵਿੱਚ, ਲੇਕਿਨ ਤੁਹਾਡੀ ਜਾਣਕਾਰੀ ਦੇ ਲਈ ਇਸ ਵਾਰ ਬਜਟ ਵਿੱਚ ਇੱਕ ਬਹੁਤ ਮਹੱਤਵਪੂਰਨ ਨਿਰਣੇ (ਫ਼ੈਸਲਾ) ਲਿਆ ਗਿਆ ਹੈ ਅਤੇ ਮਹਿਲਾਵਾਂ ਵਿਸ਼ੇਸ਼ ਤੌਰ ‘ਤੇ ਅਗਰ ਬੈਂਕ deposit ਕਰਦੀਆਂ ਹਨ ਅਤੇ ਦੋ ਸਾਲ ਦਾ ਸਮਾਂ ਤੈਅ ਕੀਤਾ ਹੈ, ਤਾਂ ਉਨ੍ਹਾਂ ਨੂੰ assured ਇੱਕ ਵਿਸ਼ਿਸ਼ਟ ਪ੍ਰਕਾਰ ਦਾ ਵਿਆਜ ਦਿੱਤਾ ਜਾਵੇਗਾ ਅਤੇ ਇਹ ਮੈਂ ਸਮਝਦਾ ਹਾਂ ਕਿ ਤੁਸੀਂ ਜੋ ਕਹਿ ਰਹੇ ਹੋ ਉਸ ਦਾ ਇੱਕ ਅੱਛਾ ਕਦਮ ਅਤੇ ਸ਼ਾਇਦ ਇਹ ਤੁਹਾਨੂੰ ਪਸੰਦ ਆਵੇਗਾ। ਹੁਣ ਇਹ ਤੁਹਾਡੇ ਐਡੀਟੋਰੀਅਲ ਡਿਪਾਰਟਮੈਂਟ ਦਾ ਕੰਮ ਹੈ, ਉਹ ਸਾਰੀਆਂ ਚੀਜਾਂ ਲੱਭ ਕੇ ਕਦੇ ਉਚਿਤ ਲਗੇ ਤਾਂ ਜਗ੍ਹਾਂ ਦੇ ਦਵੇ ਇਸ ਨੂੰ। ਦੇਸ਼ ਅਤੇ ਦੁਨੀਆ ਭਰ ਤੋਂ ਆਏ, ਬਿਜ਼ਨਸ ਲੀਡਰਸ ਦਾ ਮੈਂ ਅਭਿਨੰਦਨ ਕਰਦਾ ਹਾਂ, ਸੁਆਗਤ ਕਰਦਾ ਹਾਂ।

ਪ੍ਰਧਾਨ ਮੰਤਰੀ ਨੇ ਦਿੱਲੀ ਵਿੱਚ ਇਕੋਨੌਮਿਕ ਟਾਈਮਸ ਗਲੋਬਲ ਬਿਜ਼ਨਸ ਸਮਿਟ ਨੂੰ ਸੰਬੋਧਿਤ ਕੀਤਾ

February 17th, 08:02 pm

ਇਕੱਠ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਤਿੰਨ ਸਾਲ ਪਹਿਲਾਂ ਜਦੋਂ ਉਹ ਈਟੀ ਗਲੋਬਲ ਬਿਜ਼ਨਸ ਸਮਿਟ ਵਿੱਚ ਆਏ ਸਨ, ਤਦ ਤੋਂ ਹੁਣ ਤੱਕ ਬਹੁਤ ਬਦਲਾਵ ਹੋ ਚੁੱਕਿਆ ਹੈ। ਉਨ੍ਹਾਂ ਨੇ ਯਾਦ ਕਰਦੇ ਹੋਏ ਕਿਹਾ ਕਿ ਪਿਛਲੀ ਸਮਿਟ ਦੇ ਤਿੰਨ ਦਿਨ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਕੋਵਿਡ ਨੂੰ ਮਹਾਮਾਰੀ ਘੋਸ਼ਿਤ ਕਰ ਦਿੱਤਾ ਸੀ ਅਤੇ ਫਿਰ ਪੂਰੀ ਦੁਨੀਆ ਤੇ ਭਾਰਤ ਵਿੱਚ ਤੇਜ਼ੀ ਨਾਲ ਭਾਰੀ ਬਦਲਾਵ ਆਉਣ ਲਗੇ ਸਨ।

ਵਾਇਸ ਆਵ੍ ਗਲੋਬਲ ਸਾਊਥ ਸਮਿੱਟ, 2023 (Voice of Global South Summit 2023) ਦੇ ਉਦਘਾਟਨੀ ਸੈਸ਼ਨ 'ਤੇ ਪ੍ਰਧਾਨ ਮੰਤਰੀ ਦੀਆਂ ਟਿੱਪਣੀ ਦਾ ਮੂਲ-ਪਾਠ

January 12th, 10:53 am

Global South ਦੇ ਨੇਤਾਵਾਂ ਨੂੰ ਨਮਸਕਾਰ! ਇਸ ਸਿਖਰ ਸੰਮੇਲਨ ਵਿੱਚ ਤੁਹਾਡਾ ਸੁਆਗਤ ਕਰਨਾ ਮੇਰੇ ਲਈ ਖੁਸ਼ੀ ਦੀ ਗੱਲ ਹੈ। ਮੈਂ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਕਰਦਾ ਹਾਂ। ਅਸੀਂ ਇੱਕ ਨਵੇਂ ਸਾਲ ਦੀ ਸ਼ੁਰੂਆਤ ਦੇ ਰੂਪ ਵਿੱਚ ਮਿਲ ਰਹੇ ਹਾਂ ਅਤੇ ਆਪਣੇ ਨਾਲ ਨਵੀਆਂ ਉਮੀਦਾਂ ਅਤੇ ਨਵੀਂ ਊਰਜਾ ਲੈ ਕੇ ਆ ਰਹੇ ਹਾਂ। 1.3 ਅਰਬ ਭਾਰਤੀਆਂ ਦੀ ਤਰਫੋਂ, ਮੈਂ ਤੁਹਾਨੂੰ ਅਤੇ ਤੁਹਾਡੇ ਸਾਰੇ ਦੇਸ਼ਾਂ ਨੂੰ happy ਅਤੇ fulfilling 2023 ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਭਾਰਤ ਦੇ ਜੀ20 ਅਗਵਾਈ ਦੇ ਲਈ ਲੋਗੋ, ਥੀਮ ਅਤੇ ਵੈੱਬਸਾਈਟ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

November 08th, 07:31 pm

ਮੇਰੇ ਪਿਆਰੇ ਦੇਸ਼ਵਾਸੀਓ ਅਤੇ ਵਿਸ਼ਵ ਸਮੁਦਾਇ ਦੇ ਸਾਰੇ ਪਰਿਵਾਰ ਜਨ, ਕੁਝ ਦਿਨਾਂ ਬਾਅਦ, ਇੱਕ ਦਸੰਬਰ ਤੋਂ ਭਾਰਤ, ਜੀ-20 ਦੀ ਪ੍ਰਧਾਨਗੀ ਕਰੇਗਾ। ਭਾਰਤ ਦੇ ਲਈ ਇਹ ਇੱਕ ਇਤਿਹਾਸਿਕ ਅਵਸਰ ਹੈ। ਅੱਜ ਇਸੇ ਸੰਦਰਭ ਵਿੱਚ ਇਸ ਸਮਿਟ ਦੀ Website, Theme ਅਤੇ Logo ਨੂੰ ਲਾਂਚ ਕੀਤਾ ਗਿਆ ਹੈ। ਮੈਂ ਸਾਰੇ ਦੇਸ਼ਵਾਸੀਆਂ ਨੂੰ ਇਸ ਅਵਸਰ ‘ਤੇ ਬਹੁਤ-ਬਹੁਤ ਵਧਾਈ ਦਿੰਦਾਂ ਹਾਂ।

ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਭਾਰਤ ਦੇ ਜੀ20 ਪ੍ਰੈਜ਼ੀਡੈਂਸੀ ਦੇ ਲੋਗੋ, ਥੀਮ ਅਤੇ ਵੈੱਬਸਾਈਟ ਤੋਂ ਪਰਦਾ ਹਟਾਇਆ

November 08th, 04:29 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਲਈ ਲੋਗੋ, ਥੀਮ ਅਤੇ ਵੈੱਬਸਾਈਟ ਤੋਂ ਪਰਦਾ ਹਟਾਇਆ।