The bond between India & Guyana is of soil, of sweat, of hard work: PM Modi

November 21st, 08:00 pm

Prime Minister Shri Narendra Modi addressed the National Assembly of the Parliament of Guyana today. He is the first Indian Prime Minister to do so. A special session of the Parliament was convened by Hon’ble Speaker Mr. Manzoor Nadir for the address.

ਪ੍ਰਧਾਨ ਮੰਤਰੀ ਨੇ ਗੁਆਨਾ ਦੀ ਸੰਸਦ ਨੂੰ ਸੰਬੋਧਨ ਕੀਤਾ

November 21st, 07:50 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਆਨਾ ਦੀ ਸੰਸਦ ਦੀ ਨੈਸ਼ਨਲ ਅਸੈਂਬਲੀ ਨੂੰ ਸੰਬੋਧਨ ਕੀਤਾ। ਅਜਿਹਾ ਕਰਨ ਵਾਲੇ ਉਹ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ। ਸੰਬੋਧਨ ਦੇ ਲਈ ਮਾਣਯੋਗ ਸਪੀਕਰ ਸ਼੍ਰੀ ਮੰਜ਼ੂਰ ਨਾਦਿਰ (Hon’ble Speaker Mr. Manzoor Nadir) ਦੁਆਰਾ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ।

ਜੀ-20 ਦੇਸ਼ਾਂ ਦੇ ਊਰਜਾ ਮੰਤਰੀਆਂ ਦੀ ਮੀਟਿੰਗ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ

July 22nd, 10:00 am

ਸਾਡੀ ਵਿਭਿੰਨ ਵਾਸਤਵਿਕਤਾਵਾਂ ਦੀ ਵਜ੍ਹਾ ਨਾਲ ਊਰਜਾ ਦੇ ਸਰੋਤਾਂ ਵਿੱਚ ਬਦਲਾਅ ਦੇ ਲਈ ਸਾਡੇ ਰਸਤੇ ਅਲੱਗ-ਅੱਗ ਹਨ। ਫਿਰ ਵੀ, ਮੇਰਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਸਾਡੇ ਲਕਸ਼ ਬਰਾਬਰ ਹਨ। ਭਾਰਤ ਹਰਿਤ ਵਿਕਾਸ ਅਤੇ ਊਰਜਾ ਦੇ ਸਰੋਤਾਂ ਵਿੱਚ ਬਦਲਾਅ ਦੇ ਲਈ ਅਣਥੱਕ ਪ੍ਰਯਤਨ ਕਰ ਰਿਹਾ ਹੈਂ। ਭਾਰਤ ਦੁਨੀਆ ਵਿੱਚ ਸਭ ਤੋ ਵੱਧ ਆਬਾਦੀ ਵਾਲਾ ਰਾਸ਼ਟਰ ਅਤੇ ਸਭ ਤੋਂ ਤੇਜ਼ੀ ਨਾਲ ਵਧਦੀ ਹੋਈ ਵੱਡੀ ਅਰਥਵਿਵਸਥਾ ਹੈ। ਕਿਉਂਕਿ, ਅਸੀਂ ਆਪਣੀ ਜਲਵਾਯੂ ਪਰਿਵਰਤਨ ਦੀ ਸਮੱਸਿਆ ਨਾਲ ਨਿਪਟਣ ਦੀ ਦਿਸ਼ਾ ਵਿੱਚ ਪ੍ਰਤੀਬੱਧਤਾਵਾਂ ਦੇ ਵੱਲ ਮਜ਼ਬੂਤੀ ਨਾਲ ਅੱਗੇ ਵਧ ਰਹੇ ਹਾਂ। ਭਾਰਤ ਵਿੱਚ ਜਲਵਾਯੂ ਪਰਿਵਰਤਨ ਦੀ ਦਿਸ਼ਾ ਵਿੱਚ ਅਗਵਾਈ ਦੇ ਗਵਾਹ ਰਹੇ ਹਾਂ। ਅਸੀਂ ਆਪਣੇ ਗ਼ੈਰ-ਜੀਵਾਸ਼ਮ ਸਥਾਪਿਤ ਬਿਜਲੀ ਸਮਰੱਥਾ ਲਕਸ਼ ਨੂੰ ਨੌ ਵਰ੍ਹੇ ਪਹਿਲਾਂ ਹੀ ਪ੍ਰਾਪਤ ਕਰ ਲਿਆ ਹੈ। ਅਸੀਂ ਹੁਣ ਇੱਕ ਉੱਚ ਲਕਸ਼ ਨਿਰਧਾਰਿਤ ਕੀਤਾ ਹੈ। ਅਸੀਂ ਵਰ੍ਹੇ 2030 ਤੱਕ 50 ਪ੍ਰਤੀਸ਼ਤ ਗ਼ੈਰ-ਜੀਵਾਸ਼ਮ ਸਥਾਪਿਤ ਸਮਰੱਥਾ ਪ੍ਰਾਪਤ ਕਰਨ ਦੀ ਯੋਜਨਾ ਬਣਾਈ ਹੈ। ਭਾਰਤ ਸੋਲਰ ਅਤੇ ਵਾਯੂ ਊਰਜਾ ਦੇ ਖੇਤਰ ਵਿੱਚ ਵੀ ਆਲਮੀ ਨੇਤਾਵਾਂ ਵਿੱਚੋਂ ਇੱਕ ਹੈ। ਮੈਨੂੰ ਪ੍ਰਸੰਨਤਾ ਹੈ ਕਿ ਕਾਰਜ ਸਮੂਹ ਪ੍ਰਤੀਨਿਧੀਮੰਡਲ ਨੇ ਪਾਵਾਗੜ੍ਹ ਸੋਲਰ ਪਾਰਕ ਅਤੇ ਮੋਢੇਰਾ ਗ੍ਰਾਮ ਦਾ ਦੌਰਾ ਕੀਤਾ। ਉਨ੍ਹਾਂ ਨੇ ਸਵੱਛ ਊਰਜਾ ਦੇ ਪ੍ਰਤੀ ਦੀ ਪ੍ਰਤੀਬੱਧਤਾ ਦੇ ਪੱਧਰ ਅਤੇ ਅਨੁਪਾਤ ਨੂੰ ਦੇਖਿਆ ਹੈ।

ਪ੍ਰਧਾਨ ਮੰਤਰੀ ਨੇ ਜੀ20 ਊਰਜਾ ਮੰਤਰੀਆਂ ਦੀ ਬੈਠਕ ਨੂੰ ਸੰਬੋਧਨ ਕੀਤਾ

July 22nd, 09:48 am

ਸੰਮੇਲਨ ਵਿੱਚ ਹਿੱਸਾ ਲੈਣ ਆਏ ਪਤਵੰਤੇ ਵਿਅਕਤੀਆਂ ਦਾ ਭਾਰਤ ਵਿੱਚ ਸਵਾਗਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਊਰਜਾ ਦਾ ਜ਼ਿਕਰ ਕੀਤੇ ਬਿਨਾ ਭਵਿੱਖ, ਸਥਿਰਤਾ, ਵਾਧੇ ਅਤੇ ਵਿਕਾਸ ਬਾਰੇ ਵਿੱਚ ਕੀਤੀ ਜਾਣ ਵਾਲੀ ਚਰਚਾ ਅਧੂਰੀ ਹੀ ਹੋਵੇਗੀ ਕਿਉਂਕਿ ਇਹ ਵਿਅਕਤੀ ਅਤੇ ਰਾਸ਼ਟਰ ਦੇ ਵਿਕਾਸ ਦੇ ਪੱਧਰਾਂ ਨੂੰ ਪ੍ਰਭਾਵਿਤ ਕਰਦੀ ਹੈ।

ਜੀ20 ਟੂਰਿਜ਼ਮ ਮੰਤਰੀਆਂ ਦੀ ਬੈਠਕ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ-ਪਾਠ

June 21st, 03:00 pm

ਮੈਂ ਅਤੁਲਯ ਭਾਰਤ (Incredible India) ਵਿੱਚ ਆਪ ਸਭ ਦਾ ਸੁਆਗਤ ਕਰਦਾ ਹਾਂ! ਟੂਰਿਜ਼ਮ ਮੰਤਰੀ ਦੇ ਰੂਪ ਵਿੱਚ, ਦੋ ਟ੍ਰਿਲੀਅਨ ਡਾਲਰ ਤੋਂ ਅਧਿਕ ਦੇ ਆਲਮੀ ਖੇਤਰ ਨੂੰ ਸੰਭਾਲ਼ਦੇ ਹੋਏ, ਅਜਿਹਾ ਘੱਟ ਹੀ ਹੁੰਦਾ ਹੈ ਕਿ ਤੁਹਾਨੂੰ ਖ਼ੁਦ ਇੱਕ ਟੂਰਿਸਟ ਬਣਨ ਦਾ ਮੌਕਾ ਮਿਲੇ। ਲੇਕਿਨ, ਤੁਸੀਂ ਗੋਆ ਵਿੱਚ ਹੋ- ਭਾਰਤ ਦਾ ਇੱਕ ਪ੍ਰਮੁੱਖ ਟੂਰਿਸਟ ਆਕਰਸ਼ਣ। ਇਸ ਲਈ, ਮੈਂ ਤੁਹਾਨੂੰ ਆਗ੍ਰਹ (ਤਾਕੀਦ) ਕਰਦਾ ਹਾਂ ਕਿ ਆਪਣੀਆਂ ਗੰਭੀਰ ਚਰਚਾਵਾਂ ਤੋਂ ਕੁਝ ਸਮਾਂ ਕੱਢ ਕੇ ਗੋਆ ਦੇ ਪ੍ਰਾਕ੍ਰਿਤਿਕ ਸੌਂਦਰਯ (ਕੁਦਰਤੀ ਸੁੰਦਰਤਾ) ਅਤੇ ਅਧਿਆਤਮਿਕ ਪੱਖ ਦਾ ਅਨੁਭਵ ਕਰੋ!

ਪ੍ਰਧਾਨ ਮੰਤਰੀ ਨੇ ਜੀ20 ਟੂਰਿਜ਼ਮ ਮੰਤਰੀਆਂ ਦੀ ਬੈਠਕ ਨੂੰ ਸੰਬੋਧਨ ਕੀਤਾ

June 21st, 02:29 pm

ਪ੍ਰਧਾਨ ਮੰਤਰੀ ਨੇ ਕਿਹਾ, “ਆਤੰਕਵਾਦ ਤੋੜਦਾ ਹੈ, ਲੇਕਿਨ ਟੂਰਿਜ਼ਮ ਜੋੜਦਾ ਹੈ।”

ਨਵੀਂ ਦਿੱਲੀ ਵਿੱਚ ਗਲੋਬਲ ਮਿਲਟਸ ਕਾਨਫਰੰਸ (ਸ਼੍ਰੀ ਅੰਨ) ਦੇ ਉਦਘਾਟਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

March 18th, 02:43 pm

ਅੱਜ ਦੀ ਇਸ ਕਾਨਫਰੰਸ ਵਿੱਚ ਉਪਸਥਿਤ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀ ਨਰੇਂਦਰ ਤੋਮਰ ਜੀ, ਮਨਸੁਖ ਮਾਂਡਵੀਯਾ ਜੀ, ਪੀਯੂਸ਼ ਗੋਇਲ ਜੀ, ਸ਼੍ਰੀ ਕੈਲਾਸ਼ ਚੌਧਰੀ ਜੀ! ਵਿਦੇਸ਼ਾਂ ਤੋਂ ਆਏ ਹੋਏ ਕੁਝ ਮੰਤਰੀਗਣ ਗੁਯਾਨਾ, ਮਾਲਦੀਵਸ, ਮਾਰੀਸ਼ਸ, ਸ੍ਰੀਲੰਕਾ, ਸੁਡਾਨ, ਸੁਰੀਨਾਮ ਅਤੇ ਗਾਂਬੀਆਂ ਦੇ ਸਾਰੇ ਮਾਣਯੋਗ ਮੰਤਰੀਗਣ, ਦੁਨੀਆ ਦੇ ਵਿਭਿੰਨ ਹਿੱਸਿਆਂ ਤੋਂ ਖੇਤੀਬਾੜੀ, ਪੋਸ਼ਣ ਅਤੇ ਸਿਹਤ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਵਿਗਿਆਨ ਅਤੇ ਐਕਸਪਰਟਸ, ਵਿਭਿੰਨ FPO’s ਅਤੇ Starts-Ups ਦੇ ਯੁਵਾ, ਸਾਥੀ, ਦੇਸ਼ ਦੇ ਕੋਨੇ-ਕੋਨੇ ਤੋਂ ਜੁੜੇ ਲੱਖਾਂ ਕਿਸਾਨ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋ।

ਪ੍ਰਧਾਨ ਮੰਤਰੀ ਨੇ ਗਲੋਬਲ ਮਿਲਟਸ (ਸ਼੍ਰੀ ਅੰਨ) ਕਾਨਫਰੰਸ ਦਾ ਉਦਘਾਟਨ ਕੀਤਾ

March 18th, 11:15 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਪੂਸਾ ਸਥਿਤ ਭਾਰਤੀ ਖੇਤੀਬਾੜੀ ਰਿਸਰਚ ਇੰਸਟੀਟਿਊਟ (ਆਈਆਈਆਰਆਈ) ਪਰਿਸਰ ਦੇ ਰਾਸ਼ਟਰੀ ਖੇਤੀਬਾੜੀ ਵਿਗਿਆਨ ਪਰਿਸਰ (ਐੱਨਏਐੱਸਸੀ) ਦੇ ਸੁਬ੍ਰਮਣਿਅਮ ਹਾਲ ਵਿੱਚ ਗਲੋਬਲ ਮਿਲਟਸ (ਸ਼੍ਰੀ ਅੰਨ) ਸੰਮੇਲਨ ਦਾ ਉਦਘਾਟਨ ਕੀਤਾ। ਦੋ ਦਿਨਾਂ ਗਲੋਬਲ ਕਾਨਫਰੰਸ ਵਿੱਚ ਉਤਪਾਦਕਾਂ, ਉਪਭੋਗਤਾਵਾਂ ਅਤੇ ਹੋਰ ਹਿਤਧਾਰਕਾਂ ਦੇ ਵਿੱਚ ਮੋਟੇ ਅਨਾਜ ਦੇ ਪ੍ਰਚਾਰ ਅਤੇ ਜਾਗਰੂਕਤਾ, ਮੋਟੇ ਅਨਾਜ ਦੀ ਵੈਲਿਊ ਚੇਨ ਦਾ ਵਿਕਾਸ, ਬਾਜਰਾ ਦੇ ਸਿਹਤ ਅਤੇ ਪੋਸ਼ਣ ਸਬੰਧੀ ਪਹਿਲੂ, ਬਜ਼ਾਰ ਸੰਪਰਕ, ਰਿਸਰਚ ਅਤੇ ਵਿਕਾਸ ਆਦਿ ਜਿਹੇ ਸ਼੍ਰੀ ਅੰਨ ਨਾਲ ਸਬੰਧਿਤ ਸਾਰੇ ਮਹੱਤਵਪੂਰਨ ਮੁੱਦਿਆਂ ‘ਤੇ ਸੈਸ਼ਨ ਆਯੋਜਿਤ ਕੀਤੇ ਜਾ ਰਹੇ ਹਨ।

ਜੀ20 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

March 02nd, 09:38 am

ਮੈਂ ਜੀ20 ਵਿਦੇਸ਼ ਮੰਤਰੀਆਂ ਦੀ ਬੈਠਕ ਲਈ ਭਾਰਤ ਵਿੱਚ ਤੁਹਾਡਾ ਸੁਆਗਤ ਕਰਦਾ ਹਾਂ। ਭਾਰਤ ਨੇ ਆਪਣੀ ਜੀ20 ਪ੍ਰੈਜ਼ੀਡੈਂਸੀ ਲਈ ‘ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ’ ਦਾ ਥੀਮ ਚੁਣਿਆ ਹੈ। ਇਹ ਉਦੇਸ਼ ਦੀ ਏਕਤਾ ਅਤੇ ਕਾਰਜ ਦੀ ਏਕਤਾ ਦੀ ਜ਼ਰੂਰਤ ਨੂੰ ਦਰਸਾਉਂਦਾ ਹੈ। ਮੈਨੂੰ ਉਮੀਦ ਹੈ ਕਿ ਤੁਹਾਡੀ ਅੱਜ ਦੀ ਬੈਠਕ ਸਾਂਝੇ ਅਤੇ ਠੋਸ ਉਦੇਸ਼ਾਂ ਦੀ ਪ੍ਰਾਪਤੀ ਲਈ ਇਕੱਠੇ ਹੋਣ ਦੀ ਭਾਵਨਾ ਨੂੰ ਦਰਸਾਏਗੀ।

ਪ੍ਰਧਾਨ ਮੰਤਰੀ ਨੇ ਜੀ20 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਨੂੰ ਸੰਬੋਧਨ ਕੀਤਾ

March 02nd, 09:37 am

ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਭਾਰਤ ਨੇ ਆਪਣੀ ਜੀ20 ਪ੍ਰੈਜ਼ੀਡੈਂਸੀ ਲਈ ‘ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ’ ਦਾ ਥੀਮ ਕਿਉਂ ਚੁਣਿਆ। ਉਨ੍ਹਾਂ ਸਮਝਾਇਆ ਕਿ ਇਹ ਉਦੇਸ਼ ਦੀ ਏਕਤਾ ਦੇ ਨਾਲ-ਨਾਲ ਕਾਰਵਾਈ ਦੀ ਏਕਤਾ ਦੀ ਜ਼ਰੂਰਤ ਦਾ ਸੰਕੇਤ ਕਰਦਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਅੱਜ ਦੀ ਬੈਠਕ ਸਾਂਝੇ ਅਤੇ ਠੋਸ ਉਦੇਸ਼ਾਂ ਦੀ ਪ੍ਰਾਪਤੀ ਲਈ ਇਕੱਠੇ ਹੋਣ ਦੀ ਭਾਵਨਾ ਨੂੰ ਦਰਸਾਏਗੀ।

ਭਾਰਤ ਦੇ ਜੀ20 ਅਗਵਾਈ ਦੇ ਲਈ ਲੋਗੋ, ਥੀਮ ਅਤੇ ਵੈੱਬਸਾਈਟ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

November 08th, 07:31 pm

ਮੇਰੇ ਪਿਆਰੇ ਦੇਸ਼ਵਾਸੀਓ ਅਤੇ ਵਿਸ਼ਵ ਸਮੁਦਾਇ ਦੇ ਸਾਰੇ ਪਰਿਵਾਰ ਜਨ, ਕੁਝ ਦਿਨਾਂ ਬਾਅਦ, ਇੱਕ ਦਸੰਬਰ ਤੋਂ ਭਾਰਤ, ਜੀ-20 ਦੀ ਪ੍ਰਧਾਨਗੀ ਕਰੇਗਾ। ਭਾਰਤ ਦੇ ਲਈ ਇਹ ਇੱਕ ਇਤਿਹਾਸਿਕ ਅਵਸਰ ਹੈ। ਅੱਜ ਇਸੇ ਸੰਦਰਭ ਵਿੱਚ ਇਸ ਸਮਿਟ ਦੀ Website, Theme ਅਤੇ Logo ਨੂੰ ਲਾਂਚ ਕੀਤਾ ਗਿਆ ਹੈ। ਮੈਂ ਸਾਰੇ ਦੇਸ਼ਵਾਸੀਆਂ ਨੂੰ ਇਸ ਅਵਸਰ ‘ਤੇ ਬਹੁਤ-ਬਹੁਤ ਵਧਾਈ ਦਿੰਦਾਂ ਹਾਂ।

ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਭਾਰਤ ਦੇ ਜੀ20 ਪ੍ਰੈਜ਼ੀਡੈਂਸੀ ਦੇ ਲੋਗੋ, ਥੀਮ ਅਤੇ ਵੈੱਬਸਾਈਟ ਤੋਂ ਪਰਦਾ ਹਟਾਇਆ

November 08th, 04:29 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਲਈ ਲੋਗੋ, ਥੀਮ ਅਤੇ ਵੈੱਬਸਾਈਟ ਤੋਂ ਪਰਦਾ ਹਟਾਇਆ।