
ਕੈਬਨਿਟ ਨੇ ਰਾਸ਼ਟਰੀ ਖੇਡ ਨੀਤੀ 2025 ਨੂੰ ਮਨਜ਼ੂਰੀ ਦਿੱਤੀ
July 01st, 04:31 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਅੱਜ ਰਾਸ਼ਟਰੀ ਖੇਡ ਨੀਤੀ (ਐੱਨਐੱਸਪੀ-NSP) 2025 ਨੂੰ ਸਵੀਕ੍ਰਿਤੀ ਦੇ ਦਿੱਤੀ ਹੈ। ਦੇਸ਼ ਦੇ ਖੇਡ ਪਰਿਦ੍ਰਿਸ਼ ਨੂੰ ਨਵਾਂ ਆਕਾਰ ਦੇਣ ਅਤੇ ਖੇਡਾਂ ਦੇ ਜ਼ਰੀਏ ਲੋਕਾਂ ਨੂੰ ਸਸ਼ਕਤ ਬਣਾਉਣ ਦੇ ਉਦੇਸ਼ ਨਾਲ ਇੱਕ ਇਹ ਇਤਿਹਾਸਿਕ ਪਹਿਲ ਹੈ।
ਮਨ ਕੀ ਬਾਤ ਦੇ 122ਵੇਂ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (25.05.2025)
May 25th, 11:30 am
ਸਾਥੀਓ, ‘ਅਪ੍ਰੇਸ਼ਨ ਸਿੰਦੂਰ’ ਸਿਰਫ਼ ਇੱਕ ਫ਼ੌਜੀ ਮਿਸ਼ਨ ਨਹੀਂ ਹੈ, ਇਹ ਸਾਡੇ ਸੰਕਲਪ, ਹੌਸਲੇ ਅਤੇ ਬਦਲਦੇ ਭਾਰਤ ਦੀ ਤਸਵੀਰ ਹੈ ਅਤੇ ਇਸ ਤਸਵੀਰ ਨੂੰ ਪੂਰੇ ਦੇਸ਼ ਨੂੰ ਦੇਸ਼ ਭਗਤੀ ਦੇ ਭਾਵਾਂ ਨਾਲ ਭਰ ਦਿੱਤਾ ਹੈ, ਤਿਰੰਗੇ ਵਿੱਚ ਰੰਗ ਦਿੱਤਾ ਹੈ। ਤੁਸੀਂ ਦੇਖਿਆ ਹੋਵੇਗਾ ਦੇਸ਼ ਦੇ ਕਈ ਸ਼ਹਿਰਾਂ ਵਿੱਚ, ਪਿੰਡਾਂ ਵਿੱਚ, ਛੋਟੇ-ਛੋਟੇ ਕਸਬਿਆਂ ਵਿੱਚ ਤਿਰੰਗਾ ਯਾਤਰਾਵਾਂ ਕੱਢੀਆਂ ਗਈਆਂ, ਹਜ਼ਾਰਾਂ ਲੋਕ ਹੱਥਾਂ ’ਚ ਤਿਰੰਗਾ ਲੈ ਕੇ ਦੇਸ਼ ਦੀ ਸੈਨਾ, ਉਸ ਦੇ ਪ੍ਰਤੀ ਨਮਨ ਕਰਦੇ ਹੋਏ, ਵਧਾਈ ਦਿੰਦੇ ਹੋਏ ਨਿਕਲ ਪਏ। ਕਿੰਨੇ ਹੀ ਸ਼ਹਿਰਾਂ ਵਿੱਚ Civil Defence Volunteer ਬਣਨ ਦੇ ਲਈ ਵੱਡੀ ਗਿਣਤੀ ਵਿੱਚ ਨੌਜਵਾਨ ਇਕੱਠੇ ਹੋ ਗਏ ਅਤੇ ਅਸੀਂ ਦੇਖਿਆ ਕਿ ਚੰਡੀਗੜ੍ਹ ਦੇ ਵੀਡੀਓ ਤਾਂ ਕਾਫੀ ਵਾਇਰਲ ਹੋਏ ਸਨ। ਸੋਸ਼ਲ ਮੀਡੀਆ ’ਤੇ ਕਵਿਤਾਵਾਂ ਲਿਖੀਆਂ ਜਾ ਰਹੀਆਂ ਸਨ, ਸੰਕਲਪ ਗੀਤ ਗਾਏ ਜਾ ਰਹੇ ਸਨ, ਛੋਟੇ-ਛੋਟੇ ਬੱਚੇ ਪੇਂਟਿੰਗ ਬਣਾ ਰਹੇ ਸਨ, ਜਿਨ੍ਹਾਂ ਵਿੱਚ ਵੱਡੇ ਸੰਦੇਸ਼ ਲੁਕੇ ਸਨ। ਮੈਂ ਅਜੇ 3 ਦਿਨ ਪਹਿਲਾਂ ਬੀਕਾਨੇਰ ਗਿਆ ਸੀ, ਉੱਥੇ ਬੱਚਿਆਂ ਨੇ ਮੈਨੂੰ ਅਜਿਹੀ ਹੀ ਇੱਕ ਪੇਂਟਿੰਗ ਭੇਂਟ ਕੀਤੀ ਸੀ। ‘ਅਪ੍ਰੇਸ਼ਨ ਸਿੰਦੂਰ’ ਨੇ ਦੇਸ਼ ਦੇ ਲੋਕਾਂ ਨੂੰ ਇੰਨਾ ਪ੍ਰਭਾਵਿਤ ਕੀਤਾ ਹੈ ਕਿ ਕਈ ਪਰਿਵਾਰਾਂ ਨੇ ਇਸ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਿਆ। ਬਿਹਾਰ ਦੇ ਕਟਿਹਾਰ ਵਿੱਚ, ਯੂ. ਪੀ. ਦੇ ਕੁਸ਼ੀਨਗਰ ਵਿੱਚ ਅਤੇ ਹੋਰ ਵੀ ਕਈ ਸ਼ਹਿਰਾਂ ਵਿੱਚ ਉਸ ਦੌਰਾਨ ਜਨਮ ਲੈਣ ਵਾਲੇ ਬੱਚਿਆਂ ਦਾ ਨਾਮ ‘ਸਿੰਦੂਰ’ ਰੱਖਿਆ ਗਿਆ ਹੈ।
17ਵੇਂ ਸਿਵਲ ਸੇਵਾਵਾਂ ਦਿਵਸ 'ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
April 21st, 11:30 am
ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਡਾ. ਜਿਤੇਂਦਰ ਸਿੰਘ ਜੀ, ਸ਼ਕਤੀਕਾਂਤ ਦਾਸ ਜੀ, ਡਾ. ਸੋਮਨਾਥਨ ਜੀ, ਹੋਰ ਸੀਨੀਅਰ ਅਧਿਕਾਰੀਗਣ, ਦੇਸ਼ ਭਰ ਤੋਂ ਜੁੜੇ ਸਿਵਿਲ ਸਰਵਿਸਿਜ ਦੇ ਸਾਰੇ ਸਾਥੀ, ਦੇਵੀਓ ਅਤੇ ਸੱਜਣੋਂ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 17ਵੇਂ ਸਿਵਿਲ ਸਰਵਿਸਿਜ਼ ਡੇਅ ਨੂੰ ਸੰਬੋਧਨ ਕੀਤਾ
April 21st, 11:00 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ 17ਵੇਂ ਸਿਵਿਲ ਸਰਵਸਿਜ਼ ਡੇਅ ਦੇ ਮੌਕੇ 'ਤੇ ਸਿਵਿਲ ਸਰਵੈਂਟਸ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਲੋਕ ਪ੍ਰਸ਼ਾਸਨ ਵਿੱਚ ਉੱਤਮਤਾ ਲਈ ਪ੍ਰਧਾਨ ਮੰਤਰੀ ਪੁਰਸਕਾਰ ਵੀ ਭੇਂਟ ਕੀਤੇ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸਿਵਿਲ ਸਰਵਸਿਜ਼ ਡੇਅ ਦੇ ਮੌਕੇ 'ਤੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਇਸ ਸਾਲ ਦੇ ਜਸ਼ਨ ਦੀ ਮਹੱਤਤਾ 'ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਸ ਸਾਲ ਸੰਵਿਧਾਨ ਦੀ 75ਵੀਂ ਵਰ੍ਹੇਗੰਢ ਅਤੇ ਸਰਦਾਰ ਵੱਲਭ ਭਾਈ ਪਟੇਲ ਜੀ ਦੀ 150ਵੀਂ ਜਨਮ ਵਰ੍ਹੇਗੰਢ ਹੈ। 21 ਅਪ੍ਰੈਲ, 1947 ਨੂੰ ਸਰਦਾਰ ਪਟੇਲ ਦੇ ਇਤਿਹਾਸਕ ਬਿਆਨ ਨੂੰ ਯਾਦ ਕਰਦੇ ਹੋਏ ਪੀਐੱਮ ਮੋਦੀ ਨੇ ਦੱਸਿਆ ਕਿ ਉਨ੍ਹਾਂ ਨੇ ਸਿਵਿਲ ਸਰਵੈਂਟਸ ਨੂੰ 'ਭਾਰਤ ਦਾ ਸਟੀਲ ਫਰੇਮ' ਕਿਹਾ ਸੀ, ਸ਼੍ਰੀ ਮੋਦੀ ਨੇ ਨੌਕਰਸ਼ਾਹੀ ਪ੍ਰਤੀ ਪਟੇਲ ਦੇ ਨਜ਼ਰੀਏ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਜੋ ਅਨੁਸ਼ਾਸਨ, ਇਮਾਨਦਾਰੀ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਕਾਇਮ ਰੱਖਦੇ ਹਨ ਅਤੇ ਪੂਰੀ ਲਗਨ ਨਾਲ ਦੇਸ਼ ਦੀ ਸੇਵਾ ਕਰਦੇ ਹਨ। ਉਨ੍ਹਾਂ ਨੇ ਭਾਰਤ ਦੇ ਵਿਕਸਿਤ ਭਾਰਤ ਬਣਨ ਦੇ ਸੰਕਲਪ ਦੇ ਸੰਦਰਭ ਵਿੱਚ ਸਰਦਾਰ ਪਟੇਲ ਦੇ ਆਦਰਸ਼ਾਂ ਦੀ ਸਾਰਥਕਤਾ 'ਤੇ ਜ਼ੋਰ ਦਿੱਤਾ ਅਤੇ ਸਰਦਾਰ ਪਟੇਲ ਦੇ ਦ੍ਰਿਸ਼ਟੀਕੋਣ ਅਤੇ ਵਿਰਾਸਤ ਨੂੰ ਦਿਲੋਂ ਸ਼ਰਧਾਂਜਲੀ ਦਿੱਤੀ।ਓਲੰਪਿਕ ਮੈਡਲ ਜੇਤੂ ਅਤੇ ਪ੍ਰਸਿੱਧ ਐਥਲੀਟ ਕਰਨਮ ਮੱਲੇਸ਼ਵਰੀ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
April 15th, 09:54 am
ਓਲੰਪਿਕ ਮੈਡਲ ਜੇਤੂ ਅਤੇ ਪ੍ਰਸਿੱਧ ਐਥਲੀਟ, ਕਰਨਮ ਮੱਲੇਸ਼ਵਰੀ ਨੇ ਕੱਲ੍ਹ ਯਮੁਨਾਨਗਰ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਯੁਵਾ ਖਿਡਾਰੀਆਂ ਨੂੰ ਮਾਰਗਦਰਸ਼ਨ ਦੇਣ ਦੇ ਉਨ੍ਹਾਂ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ।ਵਾਰਾਣਸੀ ਵਿਖੇ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ /ਉਦਘਾਟਨ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
April 11th, 11:00 am
ਮੰਚ ‘ਤੇ ਬਿਰਾਜਮਾਨ ਉੱਤਰ ਪ੍ਰਦੇਸ਼ ਦੇ ਰਾਜਪਾਲ ਆਨੰਦੀਬੇਨ ਪਟੇਲ, ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਆਨਾਥ, ਡਿਪਟੀ ਸੀਐੱਮ ਕੇਸ਼ਵ ਪ੍ਰਸਾਦ ਮੌਰਯ, ਬ੍ਰਜੇਸ਼ ਪਾਠਕ, ਉਪਸਥਿਤ ਮੰਤਰੀਗਣ, ਹੋਰ ਜਨਪ੍ਰਤੀਨਿਧੀਗਣ, ਬਨਾਸ ਡੇਅਰੀ ਦੇ ਪ੍ਰਧਾਨ ਸ਼ੰਕਰ ਭਾਈ ਚੌਧਰੀ ਅਤੇ ਇੱਥੇ ਇਤਨੀ ਬੜੀ ਸੰਖਿਆ ਵਿੱਚ ਅਸ਼ੀਰਵਾਦ ਦੇਣ ਦੇ ਲਈ ਆਏ ਮੇਰੇ ਸਾਰੇ ਪਰਿਵਾਰ ਜਨ,ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ 3,880 ਕਰੋੜ ਰੁਪਏ ਤੋਂ ਅਧਿਕ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ
April 11th, 10:49 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ 3,880 ਕਰੋੜ ਰੁਪਏ ਤੋਂ ਅਧਿਕ ਲਾਗਤ ਵਾਲੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਸ ਅਵਸਰ 'ਤੇ ਮੌਜੂਦ ਜਨ ਸਮੂਹ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਾਸ਼ੀ ਨਾਲ ਆਪਣੀ ਗਹਿਰੀ ਸਾਂਝ ਦੀ ਗੱਲ ਕਰਦੇ ਹੋਏ ਆਪਣੇ ਪਰਿਵਾਰ ਅਤੇ ਖੇਤਰ ਦੇ ਲੋਕਾਂ ਦੇ ਅਸ਼ੀਰਵਾਦ ਦੇ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਵਿਅਕਤ ਕੀਤਾ ਅਤੇ ਉਨ੍ਹਾਂ ਨੂੰ ਮਿਲੇ ਅਥਾਹ ਪਿਆਰ ਅਤੇ ਸਮਰਥਨ ਨੂੰ ਭੀ ਸਵੀਕਾਰ ਕੀਤਾ। ਪ੍ਰਧਾਨ ਮੰਤਰੀ ਨੇ ਇਸ ਪਿਆਰ ਦੇ ਪ੍ਰਤੀ ਕਰਜ਼ਦਾਰ ਹੋਣ ਦੀ ਭਾਵਨਾ ਪ੍ਰਗਟ ਕਰਦੇ ਹੋਏ ਕਿਹਾ ਕਿ ਕਾਸ਼ੀ ਉਨ੍ਹਾਂ ਦੀ ਹੈ ਅਤੇ ਉਹ ਕਾਸ਼ੀ ਦੇ ਹਨ। ਕੱਲ੍ਹ ਹਨੂਮਾਨ ਜਨਮੋਤਸਵ (Hanuman Janmotsav) ਦੇ ਪਾਵਨ ਅਵਸਰ ਹੋਣ 'ਤੇ ਸ਼੍ਰੀ ਮੋਦੀ ਨੇ ਕਿਹਾ ਕਿ ਉਹ ਕਾਸ਼ੀ ਵਿੱਚ ਸੰਕਟ ਮੋਚਨ ਮਹਾਰਾਜ ਦੇ ਦਰਸ਼ਨ ਕਰਨ ਦਾ ਅਵਸਰ ਪਾ ਕੇ ਆਪਣੇ ਆਪ ਵਿੱਚ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਨੂਮਾਨ ਜਨਮੋਤਸਵ (Hanuman Janmotsav) ਤੋਂ ਪਹਿਲੇ ਕਾਸ਼ੀ ਦੇ ਲੋਕ ਵਿਕਾਸ ਦਾ ਉਤਸਵ ਮਨਾਉਣ ਦੇ ਲਈ ਇਕਜੁੱਟ ਹੋਏ ਹਨ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਫਰਾਂਸ ਯਾਤਰਾ ‘ਤੇ ਭਾਰਤ-ਫਰਾਂਸ ਦਾ ਸੰਯੁਕਤ ਬਿਆਨ
February 12th, 03:22 pm
ਫਰਾਂਸੀਸੀ ਗਣਰਾਜ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਇਮੈਨੁਐਲ ਮੈਕ੍ਰੋਂ ਦੇ ਸੱਦੇ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 10 ਤੋਂ 12 ਫਰਵਰੀ 2025 ਤੱਕ ਫਰਾਂਸ ਦੀ ਯਾਤਰਾ ‘ਤੇ ਰਹੇ। 10 ਅਤੇ 11 ਫਰਵਰੀ 2025 ਨੂੰ ਫਰਾਂਸ ਅਤੇ ਭਾਰਤ ਨੇ ਆਰਟੀਫਿਸ਼ਲ ਇੰਟੈਲੀਜੈਂਸ ਐਕਸ਼ਨ ਸਮਿਟ (Artificial Intelligence Action Summit) ਦੀ ਕੋ-ਪ੍ਰਧਾਨਗੀ ਕੀਤੀ ਤਾਕਿ ਬਲੇਚਲੀ ਪਾਰਕ (ਨਵੰਬਰ 2023) ਅਤੇ ਸਿਓਲ (ਮਈ 2024) ਸਮਿਟਸ (Bletchley Park (November 2023) and Seoul (May 2024) summits) ਦੇ ਦੌਰਾਨ ਹਾਸਲ ਕੀਤੀਆਂ ਗਈਆਂ ਮਹੱਤਵਪੂਰਨ ਉਪਲਬਧੀਆਂ ਨੂੰ ਅੱਗੇ ਵਧਾਇਆ ਜਾ ਸਕੇ। ਇਸ ਸਮਿਟ ਵਿੱਚ ਰਾਸ਼ਟਰਮੁਖੀ ਅਤੇ ਸਰਕਾਰ ਦੇ ਪ੍ਰਮੁੱਖ (Heads of State and Government), ਅੰਤਰਰਾਸ਼ਟਰੀ ਸੰਗਠਨਾਂ ਦੇ ਨੇਤਾ, ਛੋਟੇ ਅਤੇ ਬੜੇ ਉੱਦਮਾਂ ਦੇ ਪ੍ਰਮੁੱਖ , ਸਿੱਖਿਆ ਸ਼ਾਸਤਰੀ, ਗ਼ੈਰ-ਸਰਕਾਰੀ ਸੰਗਠਨ , ਕਲਾਕਾਰ ਅਤੇ ਨਾਗਰਿਕ ਸਮਾਜ ਦੇ ਮੈਂਬਰ ਸ਼ਾਮਲ ਹੋਏ। ਉਨ੍ਹਾਂ ਨੇ ਇਹ ਸੁਨਿਸ਼ਚਿਤ ਕਰਨ ਦੇ ਲਈ ਠੋਸ ਕਾਰਵਾਈ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕੀਤਾ ਕਿ ਆਲਮੀ ਏਆਈ ਖੇਤਰ(global AI sector) ਜਨਤਕ ਹਿਤ ਵਿੱਚ ਲਾਭਕਾਰੀ ਸਮਾਜਿਕ, ਆਰਥਿਕ ਅਤੇ ਵਾਤਾਵਰਣਕ ਪਰਿਣਾਮ ਪ੍ਰਾਪਤ ਕਰ ਸਕੇ। ਪ੍ਰਧਾਨ ਮੰਤਰੀ ਮੋਦੀ ਨੇ ਫਰਾਂਸ ਵਿੱਚ ਏਆਈ ਐਕਸ਼ਨ ਸਮਿਟ (AI Action Summit) ਦੇ ਸਫ਼ਲ ਆਯੋਜਨ ਦੇ ਲਈ ਰਾਸ਼ਟਰਪਤੀ ਮੈਕ੍ਰੋਂ ਨੂੰ ਵਧਾਈਆਂ ਦਿੱਤੀਆਂ। ਫਰਾਂਸ ਨੇ ਅਗਲੇ ਏਆਈ ਸਮਿਟ (next AI Summit) ਦੀ ਮੇਜ਼ਬਾਨੀ ਦੇ ਲਈ ਭਾਰਤ ਦਾ ਅਭਿਨੰਦਨ ਕੀਤਾ।ਭਾਰਤ ਦੀ "ਕੰਸਰਟ ਇਕੌਨਮੀ": 2036 ਓਲੰਪਿਕਸ ਦੇ ਰਾਹ 'ਤੇ ਇੱਕ ਉੱਭਰਦਾ ਮਨੋਰੰਜਨ ਪਾਵਰਹਾਊਸ
January 29th, 04:28 pm
ਕਈ ਸਾਲਾਂ ਤੋਂ, ਭਾਰਤ ਵਿੱਚ ਵੱਡੇ ਪੱਧਰ 'ਤੇ ਅੰਤਰਰਾਸ਼ਟਰੀ ਸੰਗੀਤ ਸਮਾਰੋਹਾਂ ਦੀ ਮੇਜ਼ਬਾਨੀ ਕਰਨ ਦੇ ਲਈ ਉਚਿਤ ਬੁਨਿਆਦੀ ਢਾਂਚੇ ਦੀ ਘਾਟ ਸੀ। ਜਦਕਿ ਬਾਲੀਵੁੱਡ ਸੰਗੀਤ ਘਰੇਲੂ ਪੱਧਰ 'ਤੇ ਪ੍ਰਫੁੱਲਤ ਹੋਇਆ, ਨਾਕਾਫ਼ੀ ਸਥਾਨਾਂ, ਨੌਕਰਸ਼ਾਹੀ ਚੁਣੌਤੀਆਂ ਅਤੇ ਲੌਜਿਸਟਿਕਲ ਰੁਕਾਵਟਾਂ ਦੇ ਕਾਰਨ ਆਲਮੀ ਸੰਗੀਤ ਸੱਭਿਆਚਾਰ ਭਾਰਤ ਤੋਂ ਕਾਫੀ ਹੱਦ ਤੱਕ ਦੂਰ ਰਿਹਾ। ਲੰਦਨ, ਨਿਊਯਾਰਕ, ਜਾਂ ਸਿੰਗਾਪੁਰ ਜਿਹੇ ਸ਼ਹਿਰਾਂ ਦੇ ਉਲਟ, ਭਾਰਤ ਨੂੰ ਵਿਸ਼ਵ ਪੱਧਰੀ ਸਟੇਡੀਅਮਾਂ ਦੀ ਘਾਟ, ਪ੍ਰੋਗਰਾਮ ਦੀਆਂ ਅਨੁਮਤੀਆਂ ਪ੍ਰਾਪਤ ਕਰਨ ਵਿੱਚ ਮੁਸ਼ਕਿਲਾਂ ਅਤੇ ਅਸੰਗਠਿਤ ਪ੍ਰੋਗਰਾਮ ਪ੍ਰਬੰਧਨ ਦੇ ਕਾਰਨ ਅੰਤਰਰਾਸ਼ਟਰੀ ਕਲਾਕਾਰਾਂ ਨੂੰ ਆਕਰਸ਼ਿਤ ਕਰਨ ਲਈ ਸੰਘਰਸ਼ ਕਰਨਾ ਪਿਆ। ਇੱਥੋਂ ਤੱਕ ਕਿ ਜਦੋਂ ਆਲਮੀ ਸਿਤਾਰੇ ਪ੍ਰਦਰਸ਼ਨ ਕਰਦੇ ਸਨ, ਤਦ ਵੀ ਸੰਗੀਤ ਸਮਾਰੋਹਾਂ ਵਿੱਚ ਅਕਸਰ ਖਰਾਬ ਭੀੜ ਨਿਯੰਤਰਣ, ਸਵੱਛਤਾ ਸਬੰਧੀ ਮੁੱਦਿਆਂ ਅਤੇ ਤਕਨੀਕੀ ਅਸਫ਼ਲਤਾਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਨਾਲ ਕਲਾਕਾਰ ਅਤੇ ਦਰਸ਼ਕ ਦੋਨੋਂ ਅਸੰਤੁਸ਼ਟ ਹੋ ਜਾਂਦੇ ਸਨ।ਉੱਤਰਾਖੰਡ ਦੇ ਦੇਹਰਾਦੂਨ ਵਿੱਚ 38ਵੀਆਂ ਰਾਸ਼ਟਰੀ ਖੇਡਾਂ ਦੇ ਉਦਘਾਟਨ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
January 28th, 09:36 pm
ਦੇਵਭੂਮੀ ਅੱਜ ਯੁਵਾ ਊਰਜਾ ਨਾਲ ਹੋਰ ਦਿੱਬ ਹੋ ਉੱਠੀ ਹੈ। ਬਾਬਾ ਕੇਦਾਰ, ਬਦ੍ਰੀਨਾਥ ਜੀ, ਮਾਂ ਗੰਗਾ ਦੇ ਸ਼ੁਭਅਸੀਸ ਦੇ ਨਾਲ, ਅੱਜ ਨੈਸ਼ਨਲ ਗੇਮਸ ਸ਼ੁਰੂ ਹੋ ਰਹੀਆਂ ਹਨ। ਇਹ ਵਰ੍ਹਾ ਉੱਤਰਾਖੰਡ ਦੇ ਨਿਰਮਾਣ ਦਾ 25ਵਾਂ ਵਰ੍ਹਾ ਹੈ। ਇਸ ਯੁਵਾ ਰਾਜ ਵਿੱਚ, ਦੇਸ਼ ਦੇ ਕੋਣੇ-ਕੋਣੇ ਤੋਂ ਆਏ ਹਜ਼ਾਰਾਂ ਯੁਵਾ ਆਪਣੀ ਸਮਰੱਥਾ ਦਿਖਾਉਣ ਵਾਲੇ ਹਨ। ਏਕ ਭਾਰਤ-ਸ਼੍ਰੇਸ਼ਠ ਭਾਰਤ ਦੀ ਬਹੁਤ ਸੁੰਦਰ ਤਸਵੀਰ ਇੱਥੇ ਦਿਖ ਰਹੀ ਹੈ। ਨੈਸ਼ਨਲ ਗੇਮਸ ਵਿੱਚ ਇਸ ਵਾਰ ਭੀ ਕਈ ਦੇਸੀ ਪਰੰਪਰਾਗਤ ਖੇਡਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਵਾਰ ਦੀਆਂ ਨੈਸ਼ਨਲ ਗੇਮਸ, ਇੱਕ ਪ੍ਰਕਾਰ ਨਾਲ ਗ੍ਰੀਨ ਗੇਮਸ ਭੀ ਹਨ। ਇਸ ਵਿੱਚ environment friendly ਚੀਜ਼ਾਂ ਦਾ ਕਾਫੀ ਇਸਤੇਮਾਲ ਹੋ ਰਿਹਾ ਹੈ। ਨੈਸ਼ਨਲ ਗੇਮਸ ਵਿੱਚ ਮਿਲਣ ਵਾਲੇ ਸਾਰੇ ਮੈਡਲ ਅਤੇ ਟ੍ਰਾਫੀਆਂ ਭੀ ਈ-ਵੇਸਟ ਦੀਆਂ ਬਣੀਆਂ ਹਨ। ਮੈਡਲ ਜਿੱਤਣ ਵਾਲੇ ਖਿਡਾਰੀਆਂ ਦੇ ਨਾਮ ‘ਤੇ ਇੱਥੇ ਇੱਕ ਪੌਦਾ ਭੀ ਲਗਾਇਆ ਜਾਵੇਗਾ। ਇਹ ਬਹੁਤ ਹੀ ਅੱਛੀ ਪਹਿਲ ਹੈ। ਮੈਂ ਸਾਰੇ ਖਿਡਾਰੀਆਂ ਨੂੰ, ਬਿਹਤਰੀਨ ਪ੍ਰਦਰਸ਼ਨ ਦੇ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਧਾਮੀ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ, ਉੱਤਰਾਖੰਡ ਦੇ ਹਰ ਨਾਗਰਿਕ ਨੂੰ ਇਸ ਸ਼ਾਨਦਾਰ ਆਯੋਜਨ ਦੇ ਲਈ ਵਧਾਈ ਦਿੰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਹਰਾਦੂਨ ਵਿੱਚ 38ਵੀਆਂ ਰਾਸ਼ਟਰੀ ਖੇਡਾਂ ਦਾ ਉਦਘਾਟਨ ਕੀਤਾ
January 28th, 09:02 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰਾਖੰਡ ਦੇ ਦੇਹਰਾਦੂਨ ਵਿੱਚ 38ਵੀਆਂ ਰਾਸ਼ਟਰੀ ਖੇਡਾਂ ਦਾ ਉਦਘਾਟਨ ਕੀਤਾ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਉੱਤਰਾਖੰਡ ਅੱਜ ਨੌਜਵਾਨਾਂ ਦੀ ਊਰਜਾ ਨਾਲ ਜਗਮਗਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬਾਬਾ ਕੇਦਾਰਨਾਥ, ਬਦਰੀਨਾਥ ਅਤੇ ਮਾਂ ਗੰਗਾ ਦੇ ਅਸ਼ੀਰਵਾਦ ਨਾਲ ਅੱਜ 38ਵੀਆਂ ਰਾਸ਼ਟਰੀ ਖੇਡਾਂ ਸ਼ੁਰੂ ਹੋ ਰਹੀਆਂ ਹਨ। ਇਸ ਬਾਤ ‘ਤੇ ਬਲ ਦਿੰਦੇ ਹੋਏ ਕਿ ਇਹ ਉੱਤਰਾਖੰਡ ਦੇ ਗਠਨ ਦਾ 25ਵਾਂ ਵਰ੍ਹਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਯੁਵਾ ਇਸ ਯੁਵਾ ਰਾਜ ਵਿੱਚ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਸ ਸਮਾਗਮ ਵਿੱਚ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ (‘Ek Bharat, Shrestha Bharat’) ਦੀ ਸੁੰਦਰ ਤਸਵੀਰ ਪ੍ਰਦਰਸ਼ਿਤ ਹੋਈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਰਾਸ਼ਟਰੀ ਖੇਡਾਂ ਵਿੱਚ ਕਈ ਸਥਾਨਕ ਖੇਡਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਥੀਮ ‘ਗ੍ਰੀਨ ਗੇਮਸ’(‘Green Games’) ਹੈ, ਕਿਉਂਕਿ ਇਸ ਵਿੱਚ ਵਾਤਾਵਰਣ ਦੇ ਅਨੁਕੂਲ ਵਸਤਾਂ ਦਾ ਉਪਯੋਗ ਕੀਤਾ ਗਿਆ ਹੈ। ਵਿਸ਼ੇ ਨੂੰ ਹੋਰ ਵਿਸਤਾਰ ਨਾਲ ਦੱਸਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਟਰਾਫੀਆਂ ਅਤੇ ਮੈਡਲ ਭੀ ਈ-ਕਚਰੇ (e-Waste) ਤੋਂ ਬਣੇ ਹਨ ਅਤੇ ਹਰੇਕ ਮੈਡਲ ਜੇਤੂ ਦੇ ਨਾਮ ‘ਤੇ ਇੱਕ ਪੌਦਾ ਲਗਾਇਆ ਜਾਵੇਗਾ ਜੋ ਬੜੀ ਪਹਿਲ ਹੋਵੇਗੀ। ਉਨ੍ਹਾਂ ਨੇ ਸਾਰੇ ਐਥਲੀਟਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਇਤਨੇ ਸ਼ਾਨਦਾਰ ਆਯੋਜਨ ਦੇ ਲਈ ਉੱਤਰਾਖੰਡ ਸਰਕਾਰ ਅਤੇ ਜਨਤਾ ਨੂੰ ਵਧਾਈਆਂ ਭੀ ਦਿੱਤੀਆਂ।ਸੰਵਿਧਾਨ ਸਾਡਾ ਮਾਰਗਦਰਸ਼ਕ ਹੈ: ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ
December 29th, 11:30 am
'ਮਨ ਕੀ ਬਾਤ' ਦੇ ਨਵੇਂ ਅੰਕ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਸੰਵਿਧਾਨ ਦੀ 75ਵੀਂ ਵਰ੍ਹੇਗੰਢ ਅਤੇ ਪ੍ਰਯਾਗਰਾਜ ਵਿੱਚ ਮਹਾਕੁੰਭ ਦੀਆਂ ਤਿਆਰੀਆਂ ਸਮੇਤ ਭਾਰਤ ਦੀਆਂ ਉਪਲਬਧੀਆਂ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਬਸਤਰ ਓਲੰਪਿਕਸ ਦੀ ਸਫ਼ਲਤਾ ਦੀ ਸ਼ਲਾਘਾ ਕੀਤੀ ਅਤੇ ਮਲੇਰੀਆ ਦੇ ਖ਼ਾਤਮੇ ਅਤੇ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਕੈਂਸਰ ਦੇ ਇਲਾਜ ਵਿੱਚ ਹੋਈ ਪ੍ਰਗਤੀ ਜਿਹੀਆਂ ਮਹੱਤਵਪੂਰਨ ਸਿਹਤ ਉਪਲਬਧੀਆਂ ਨੂੰ ਉਜਾਗਰ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਓਡੀਸ਼ਾ ਦੇ ਕਾਲਾਹਾਂਡੀ ਵਿੱਚ ਖੇਤੀਬਾੜੀ ਖੇਤਰ ਵਿੱਚ ਹੋਏ ਸਕਾਰਾਤਮਕ ਬਦਲਾਅ ਦੀ ਵੀ ਸ਼ਲਾਘਾ ਕੀਤੀ।ਸਮਾਰਟ ਇੰਡੀਆ ਹੈਕਾਥੌਨ 2024 ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
December 11th, 05:00 pm
ਆਪ ਸਭ ਨੂੰ ਯਾਦ ਹੋਵੇਗਾ ਮੈਂ ਹਮੇਸ਼ਾ ਲਾਲ ਕਿਲੇ ਤੋਂ ਇੱਕ ਗੱਲ ਕਹੀ ਹੈ। ਮੈਂ ਕਿਹਾ ਹੈ ਸਭ ਦਾ ਪ੍ਰਯਾਸ ਅੱਜ ਦਾ ਭਾਰਤ ਸਭ ਦੇ ਪ੍ਰਯਾਸ ਨਾਲ ਹੀ ਤੇਜ਼ ਗਤੀ ਨਾਲ ਅੱਗੇ ਵਧ ਸਕਦਾ ਹੈ। ਅੱਜ ਦਾ ਇਹ ਦਿਨ ਇਸੇ ਦਾ ਇੱਕ ਉਦਾਹਰਣ ਹੈ। Smart India Hackathon ਦੇ ਇਸ grand finale ਦਾ ਮੈਨੂੰ ਬਹੁਤ ਇੰਤਜ਼ਾਰ ਸੀ। ਜਦੋਂ ਵੀ ਆਪ ਜਿਹੇ ਯੁਵਾ innovators ਦੇ ਵਿੱਚ ਆਉਣ ਦਾ ਅਵਸਰ ਮਿਲਦਾ ਹੈ। ਮੈਨੂੰ ਵੀ ਬਹੁਤ ਕੁਝ ਜਾਣਨ ਦਾ, ਸਿੱਖਣ ਦਾ ਸਮਝਣ ਦਾ ਮੌਕਾ ਮਿਲਦਾ ਹੈ। ਆਪ ਸਭ ਤੋਂ ਮੇਰੀਆਂ ਉਮੀਦਾਂ ਵੀ ਬਹੁਤ ਹੁੰਦੀਆਂ ਹਨ। ਆਪ ਸਭ ਯੁਵਾ innovators ਦੇ ਕੋਲ 21ਵੀਂ ਸਦੀ ਦੇ ਭਾਰਤ ਨੂੰ ਦੇਖਣ ਦਾ ਨਜ਼ਰੀਆ ਕੁਝ ਅਲੱਗ ਹੈ ਅਤੇ ਇਸ ਲਈ ਤੁਹਾਡੇ solutions ਵੀ ਅਲੱਗ ਹੁੰਦੇ ਹਨ। ਇਸ ਲਈ ਜਦੋਂ ਤੁਹਾਨੂੰ ਨਵੇਂ challenges ਮਿਲਦੇ ਹਨ ਤਾਂ ਤੁਸੀਂ ਉਨ੍ਹਾਂ ਦੇ ਨਵੇਂ ਅਤੇ ਅਨੋਖੇ ਸਮਾਧਾਨ ਖੋਜ ਕੇ ਦਿਖਾਉਂਦੇ ਹੋ। ਮੈਂ ਪਹਿਲਾਂ ਵੀ ਕਈ ਹੈਕੇਥੌਨਸ ਦਾ ਹਿੱਸਾ ਰਿਹਾ ਹਾਂ। ਤੁਸੀਂ ਕਦੇ ਨਿਰਾਸ਼ ਨਹੀਂ ਕੀਤਾ। ਹਮੇਸ਼ਾ ਮੇਰਾ ਵਿਸ਼ਵਾਸ ਹੋਰ ਵਧਾਇਆ ਹੈ। ਤੁਹਾਡੇ ਤੋਂ ਪਹਿਲਾਂ ਜੋ ਟੀਮਾਂ ਰਹੀਆਂ ਹਨ। ਉਨ੍ਹਾਂ ਨੇ solutions ਦਿੱਤੇ। ਉਹ ਅੱਜ ਅਲੱਗ-ਅਲੱਗ ਮੰਤਰਾਲਿਆਂ ਵਿੱਚ ਬਹੁਤ ਕੰਮ ਆ ਰਹੇ ਹਨ। ਹੁਣ ਇਸ ਹੈਕਾਥੌਨ ਵਿੱਚ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਟੀਮ ਕੀ ਕਰ ਰਹੀ ਹੈ। ਮੈਂ ਤੁਹਾਡੇ innovations ਬਾਰੇ ਜਾਣਨ ਦੇ ਲਈ ਬਹੁਤ ਉਤਸੁਕ ਹਾਂ। ਤਾਂ ਚਲੋ ਸ਼ੁਰੂ ਕਰਦੇ ਹਾਂ ਪਹਿਲਾਂ ਕੌਣ ਸਾਡੇ ਨਾਲ ਗੱਲ ਕਰਨਗੇ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਨੇ ਮੋਦੀ ਸਮਾਰਟ ਇੰਡੀਆ ਹੈਕਾਥੌਨ 2024 ਦੇ ਭਾਗੀਦਾਰਾਂ ਨਾਲ ਗੱਲਬਾਤ ਕੀਤੀ
December 11th, 04:30 pm
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ‘ਸਮਾਰਟ ਇੰਡੀਆ ਹੈਕਾਥੌਨ 2024’ ਦੇ ਗ੍ਰੈਂਡ ਫ਼ਿਨਾਲੇ ਮੌਕੇ ਨੌਜਵਾਨ ਇਨੋਵੇਟਰਜ਼ ਨਾਲ ਵੀਡੀਓ ਕਾਨਫ਼ਰੰਸਿੰਗ ਰਾਹੀਂ ਗੱਲਬਾਤ ਕੀਤੀ। ਇਸ ਮੌਕੇ ‘ਤੇ ਇਕੱਠ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨੇ ਲਾਲ ਕਿਲੇ ਤੋਂ ‘ਸਬਕਾ ਪ੍ਰਯਾਸ’ ਦੇ ਆਪਣੇ ਸੰਬੋਧਨ ਦੀ ਯਾਦ ਦਿਵਾਈ। ਉਨ੍ਹਾਂ ਕਿਹਾ ਕਿ ਅੱਜ ਦਾ ਭਾਰਤ ‘ਸਬਕਾ ਪ੍ਰਯਾਸ’ ਜਾਂ ‘ਸਾਰਿਆਂ ਦੇ ਯਤਨਾਂ ਨਾਲ ਤੇਜ਼ ਗਤੀ ਨਾਲ ਪ੍ਰਗਤੀ ਕਰ ਸਕਦਾ ਹੈ ਅਤੇ ਅੱਜ ਦਾ ਇਹ ਅਵਸਰ ਇੱਕ ਉਦਾਹਰਣ ਹੈ। ‘ਸਮਾਰਟ ਇੰਡੀਆ ਹੈਕਾਥੌਨ’ ਦੇ ਗ੍ਰੈਂਡ ਫ਼ਿਨਾਲੇ ਦਾ ਮੈਂ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਨਵਾਂ ਸਿੱਖਣ ਤੇ ਸਮਝਣ ਦਾ ਮੌਕਾ ਮਿਲਦਾ ਹੈ, ਜਦੋਂ ਉਹ ਨੌਜਵਾਨ ਖੋਜਕਾਰਾਂ ਵਿਚਾਲੇ ਹੁੰਦੇ ਹਨ। ਨੌਜਵਾਨ ਇਨੋਵੇਟਰਜ਼ ਨਾਲ ਆਪਣੀਆਂ ਉੱਚੀਆਂ ਉਮੀਦਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਕੋਲ 21ਵੀਂ ਸਦੀ ਦੇ ਭਾਰਤ ਨੂੰ ਵੱਖਰੇ ਢੰਗ ਨਾਲ ਵੇਖਣ ਦਾ ਦ੍ਰਿਸ਼ਟੀਕੋਣ ਹੈ। ਇਸ ਲਈ, ਸ਼੍ਰੀ ਮੋਦੀ ਨੇ ਕਿਹਾ, ਤੁਹਾਡੇ ਹੱਲ ਵੀ ਵੱਖਰੇ ਹਨ ਅਤੇ ਜਦੋਂ ਕੋਈ ਨਵੀਂ ਚੁਣੌਤੀ ਆਉਂਦੀ ਹੈ, ਤੁਸੀਂ ਨਵੇਂ ਅਤੇ ਵਿਲੱਖਣ ਹੱਲ ਲੈ ਕੇ ਆਉਂਦੇ ਹੋ। ਪ੍ਰਧਾਨ ਮੰਤਰੀ ਨੇ ਅਤੀਤ ਵਿੱਚ ਹੈਕਾਥੌਨ ਦਾ ਹਿੱਸਾ ਹੋਣ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਹ ਆਊਟਪੁਟ ਤੋਂ ਕਦੇ ਨਿਰਾਸ਼ ਨਹੀਂ ਹੋਏ ਹਨ। “ਤੁਸੀਂ ਮੇਰੇ ਵਿਸ਼ਵਾਸ ਨੂੰ ਸਿਰਫ ਮਜ਼ਬੂਤ ਕੀਤਾ ਹੈ,” ਉਨ੍ਹਾਂ ਨੇ ਕਿਹਾ ਕਿ ਅਤੀਤ ਵਿੱਚ ਪ੍ਰਦਾਨ ਕੀਤੇ ਗਏ ਹੱਲਾਂ ਦੀ ਵਰਤੋਂ ਵੱਖ-ਵੱਖ ਮੰਤਰਾਲਿਆਂ ਵਿੱਚ ਕੀਤੀ ਜਾ ਰਹੀ ਹੈ। ਸ਼੍ਰੀ ਮੋਦੀ ਨੇ ਭਾਗੀਦਾਰਾਂ ਬਾਰੇ ਹੋਰ ਜਾਣਨ ਦੀ ਇੱਛਾ ਪ੍ਰਗਟਾਈ ਅਤੇ ਗੱਲਬਾਤ ਸ਼ੁਰੂ ਕੀਤੀ।ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਕਰਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
October 20th, 04:54 pm
ਮੰਚ ‘ਤੇ ਬਿਰਾਜਮਾਨ ਉੱਤਰ ਪ੍ਰਦੇਸ਼ ਦੇ ਰਾਜਪਾਲ ਆਨੰਦੀਬੇਨ ਪਟੇਲ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ, ਇਸ ਕਾਰਜਕ੍ਰਮ ਵਿੱਚ ਟੈਕਨੋਲੋਜੀ ਦੇ ਮਾਧਿਅਮ ਨਾਲ ਜੁੜੇ ਹੋਰ ਰਾਜਾਂ ਦੇ ਸਨਮਾਨਿਤ ਗਵਰਨਰ, ਮੁੱਖ ਮੰਤਰੀ ਗਣ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ, ਸ਼੍ਰੀ ਨਾਇਡੂ ਜੀ, ਟੈਕਨੋਲੋਜੀ ਦੇ ਮਾਧਿਅਮ ਨਾਲ ਜੁੜੇ ਕੇਂਦਰ ਵਿੱਚ ਮੰਤਰੀ ਮੰਡਲ ਦੇ ਮੇਰੇ ਹੋਰ ਸਾਥੀ, ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਯ ਅਤੇ ਬ੍ਰਜੇਸ਼ ਪਾਠਕ ਜੀ, ਯੂਪੀ ਸਰਕਾਰ ਦੇ ਹੋਰ ਮੰਤਰੀਗਣ, ਸਾਂਸਦ ਅਤੇ ਵਿਧਾਇਕਗਣ, ਅਤੇ ਬਨਾਰਸ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ !ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
October 20th, 04:15 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੀ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਅੱਜ ਦੇ ਪ੍ਰੋਜੈਕਟਾਂ ਵਿੱਚ 6,100 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਕਈ ਏਅਰਪੋਰਟ ਪ੍ਰੋਜੈਕਟਸ ਅਤੇ ਵਾਰਾਣਸੀ ਵਿੱਚ ਕਈ ਵਿਕਾਸ ਪਹਿਲਾਂ ਸ਼ਾਮਲ ਹਨ।ਪ੍ਰਧਾਨ ਮੰਤਰੀ ਨੇ ਪੈਰਿਸ ਓਲੰਪਿਕਸ ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਪਹਿਲਵਾਨ ਅਮਨ ਸਹਿਰਾਵਤ ਨੂੰ ਵਧਾਈਆਂ ਦਿੱਤੀਆਂ
August 09th, 11:43 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਫਰਾਂਸ ਦੇ ਪੈਰਿਸ ਵਿੱਚ ਜਾਰੀ ਓਲੰਪਿਕਸ ਵਿੱਚ ਪੁਰਸ਼ ਫ੍ਰੀਸਟਾਇਲ 57 ਕਿਲੋਗ੍ਰਾਮ ਵਰਗ ਵਿੱਚ ਅੱਜ ਕਾਂਸੀ ਦਾ ਮੈਡਲ ਜਿੱਤਣ ‘ਤੇ ਪਹਿਲਵਾਨ ਅਮਨ ਸਹਿਰਾਵਤ ਨੂੰ ਵਧਾਈਆਂ ਦਿੱਤੀਆਂ।ਪ੍ਰਧਾਨ ਮੰਤਰੀ ਨੇ ਅਭਿਨਵ ਬਿੰਦਰਾ ਨੂੰ ਪ੍ਰਤਿਸ਼ਠਿਤ ਓਲੰਪਿਕ ਆਰਡਰ ਨਾਲ ਸਨਮਾਨਿਤ ਕੀਤੇ ਜਾਣ ‘ਤੇ ਸ਼ੁਭਕਾਮਨਾਵਾਂ ਦਿੱਤੀਆਂ
July 24th, 11:19 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਐਥਲੀਟ ਅਭਿਨਵ ਬਿੰਦਰਾ ਨੂੰ ਓਲੰਪਿਕ ਆਰਡਰ (Olympic Order) ਨਾਲ ਸਨਮਾਨਿਤ ਕੀਤੇ ਜਾਣ ‘ਤੇ ਸ਼ੁਭਕਾਮਨਾਵਾਂ ਦਿੱਤੀਆਂ।ਪੈਰਿਸ ਓਲੰਪਿਕ 2024 ਦੇ ਲਈ ਭਾਰਤੀ ਦਲ ਦੇ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ
July 05th, 05:07 pm
ਐਂਕਰ- ਪਰਮ ਮਾਣਯੋਗ ਪ੍ਰਧਾਨ ਮੰਤਰੀ ਜੀ, ਮਾਣਯੋਗ ਮੰਤਰੀਗਣ, ਡਾ. ਪੀ.ਟੀ. ਉਸ਼ਾ। ਅੱਜ ਸਾਡੇ ਪੈਰਿਸ ਓਲੰਪਿਕਸ ਵਿੱਚ ਹਿੱਸਾ ਲੈਣ ਵਾਲੇ ਸਾਰੇ ਐਥਲੀਟਸ ਤੁਹਾਡੇ ਨਾਲ ਵਾਰਤਾ ਕਰਨ ਦੇ ਲਈ ਆਏ ਹਨ। ਸਰ ਨਾਲ ਮਾਰਗਦਰਸ਼ਨ ਕਰਨ ਦੀ ਉਮੀਦ ਕਰਦੇ ਹਾਂ। ਲਗਭਗ 98 ਲੋਕ ਔਨਲਾਇਨ ਜੁੜੇ ਹੋਏ ਹਨ ਸਰ, ਕਿਉਂਕਿ ਉਨ੍ਹਾਂ ਦੀ ਵਿਦੇਸ਼ ਵਿੱਚ ਟ੍ਰੇਨਿੰਗ ਚੱਲ ਰਹੀ ਹੈ, ਦੇਸ਼ ਦੇ ਦੂਸਰੇ ਕੇਂਦਰਾਂ ਵਿੱਚ ਟ੍ਰੇਨਿੰਗ ਚੱਲ ਰਹੀ ਹੈ। ਅਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਤੁਸੀਂ ਸਾਰੇ ਲੋਕ ਪੈਰਿਸ ਦੇ ਲਈ ਰਵਾਨਾ ਹੋਵੋਗੇ। ਮੈਂ ਬੇਨਤੀ ਕਰਦੀ ਹਾਂ ਸਰ ਨੂੰ ਕਿ ਕਿਰਪਾ ਕਰਕੇ ਸਾਰਿਆਂ ਦਾ ਮਾਰਗਦਰਸ਼ਨ ਕਰਨ, ਉਨ੍ਹਾਂ ਦਾ ਪ੍ਰੋਤਸਾਹਨ ਕਰਨ। ਧੰਨਵਾਦ ਸਰ!ਪ੍ਰਧਾਨ ਮੰਤਰੀ ਨੇ ਪੈਰਿਸ ਓਲੰਪਿਕ 2024 ਦੇ ਲਈ ਰਵਾਨਾ ਹੋਣ ਵਾਲੇ ਭਾਰਤੀ ਦਲ ਨਾਲ ਗੱਲਬਾਤ ਕੀਤੀ
July 04th, 09:36 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਪੈਰਿਸ ਓਲੰਪਿਕ 2024 ਦੇ ਲਈ ਰਵਾਨਾ ਹੋਣ ਵਾਲੇ ਭਾਰਤੀ ਦਲ ਨਾਲ ਗੱਲਬਾਤ ਕੀਤੀ।