ਉੱਦਮੀ ਨਿਖਿਲ ਕਾਮਥ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ

ਉੱਦਮੀ ਨਿਖਿਲ ਕਾਮਥ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ

January 10th, 02:15 pm

ਕਰੈਕਟ ਸਰ, In depth ਵਿੱਚ ਕਰਦੇ ਹਨ ਜ਼ਿਆਦਾਤਰ ਪੌਡਕਾਸਟ ਜੋ ਅਸੀਂ ਕੀਤਾ ਹੈ .. is about entrepreneurship ਸਾਡੀ ਔਡੀਅੰਸ ਪੂਰੀ ਉਹ category ਹੈ 15-40, ਜਿਨ੍ਹਾਂ ਨੂੰ ਪਹਿਲੀ ਵਾਰ ਐਟਰਪ੍ਰੈਂਯਰਸ਼ਿਪ ਸਟਾਰਟ ਕਰਨਾ ਹੈ ਤਾਂ ਅਸੀਂ ਕਰਦੇ ਹਾਂ ਆਰਟੀਫੀਸ਼ਿਅਲ ਇੰਟੈਲੀਜੈਂਸ ਬਾਰੇ ਇੱਕ ਐਪੀਸੌਡ ਮੇਟਾ ਬਾਰੇ ਇੱਕ ਐਪੀਸੌਡ ਫਾਰਮਾਸਿਊਟਿਕਲ ਚੀਜਾਂ ਬਾਰੇ ਅਜਿਹੇ ਵੇਰੀ ਸਪੈਸੀਫਿਕ ਸਬਜੇਕਟ ਕਰਦੇ ਹਨ ਅਤੇ ਅਤੇ ਇੱਕ ਚੀਜ਼ ਅਸੀਂ ਹੁਣੇ ਸ਼ੁਰੂ ਕੀਤੀ ਹੈ People , ਜਿਸ ਵਿੱਚ ਅਸੀਂ ਬਿਲ ਗੇਟ੍ਸ ਅਜਿਹੇ ਕੁਝ ਲੋਕਾਂ ਦੇ ਨਾਲ ਗੱਲਾਂ ਕੀਤੀਆਂ ਹਨ but again very specific to the industry they belong to .

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਪਹਿਲੇ ਪੌਡਕਾਸਟ ਵਿੱਚ ਉਦਯੋਗਪਤੀ ਨਿਖਿਲ ਕਾਮਥ ਨਾਲ ਗੱਲਬਾਤ ਕੀਤੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਪਹਿਲੇ ਪੌਡਕਾਸਟ ਵਿੱਚ ਉਦਯੋਗਪਤੀ ਨਿਖਿਲ ਕਾਮਥ ਨਾਲ ਗੱਲਬਾਤ ਕੀਤੀ

January 10th, 02:00 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਪਣੇ ਪਹਿਲੇ ਪੌਡਕਾਸਟ ਵਿੱਚ ਉੱਦਮੀ ਅਤੇ ਨਿਵੇਸ਼ਕ ਨਿਖਿਲ ਕਾਮਥ ਨਾਲ ਵੱਖ-ਵੱਖ ਵਿਸ਼ਿਆਂ 'ਤੇ ਗੱਲਬਾਤ ਕੀਤੀ। ਆਪਣੇ ਬਚਪਨ ਬਾਰੇ ਪੁੱਛੇ ਜਾਣ 'ਤੇ ਪ੍ਰਧਾਨ ਮੰਤਰੀ ਨੇ ਆਪਣੇ ਸ਼ੁਰੂਆਤੀ ਜੀਵਨ ਦੇ ਤਜ਼ਰਬੇ ਸਾਂਝੇ ਕੀਤੇ ਅਤੇ ਉੱਤਰੀ ਗੁਜਰਾਤ ਦੇ ਮੇਹਸਾਣਾ ਜ਼ਿਲ੍ਹੇ ਦੇ ਛੋਟੇ ਜਿਹੇ ਕਸਬੇ ਵਡਨਗਰ ਵਿੱਚ ਆਪਣੀਆਂ ਜੜ੍ਹਾਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਗਾਇਕਵਾੜ ਰਾਜ ਦਾ ਇੱਕ ਸ਼ਹਿਰ, ਵਡਨਗਰ, ਸਿੱਖਿਆ ਪ੍ਰਤੀ ਆਪਣੀ ਵਚਨਬੱਧਤਾ ਲਈ ਜਾਣਿਆ ਜਾਂਦਾ ਸੀ, ਜਿਸ ਵਿੱਚ ਇੱਕ ਤਲਾਬ, ਡਾਕਘਰ ਅਤੇ ਲਾਇਬ੍ਰੇਰੀ ਵਰਗੀਆਂ ਜ਼ਰੂਰੀ ਸਹੂਲਤਾਂ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਗਾਇਕਵਾੜ ਰਾਜ ਪ੍ਰਾਇਮਰੀ ਸਕੂਲ ਅਤੇ ਭਾਗਵਤਾਚਾਰਯਾ ਨਾਰਾਇਣਾਚਾਰਯਾ ਹਾਈ ਸਕੂਲ ਵਿੱਚ ਆਪਣੇ ਸਕੂਲ ਦੇ ਦਿਨਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਇੱਕ ਦਿਲਚਸਪ ਕਿੱਸਾ ਸਾਂਝਾ ਕੀਤਾ ਕਿ ਕਿਵੇਂ ਉਨ੍ਹਾਂ ਨੇ ਇੱਕ ਵਾਰ ਚੀਨੀ ਦੂਤਾਵਾਸ ਨੂੰ ਚੀਨੀ ਦਾਰਸ਼ਨਿਕ ਜ਼ੁਆਨਜ਼ਾਂਗ 'ਤੇ ਬਣੀ ਇੱਕ ਫਿਲਮ ਬਾਰੇ ਲਿਖਿਆ ਸੀ, ਜਿਨ੍ਹਾਂ ਨੇ ਵਡਨਗਰ ਵਿੱਚ ਕਾਫੀ ਸਮਾਂ ਬਿਤਾਇਆ ਸੀ। ਉਨ੍ਹਾਂ ਨੇ 2014 ਦੇ ਇੱਕ ਅਨੁਭਵ ਦਾ ਵੀ ਜ਼ਿਕਰ ਕੀਤਾ ਜਦੋਂ ਉਹ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਗੁਜਰਾਤ ਅਤੇ ਵਡਨਗਰ ਦਾ ਦੌਰਾ ਕਰਨ ਦੀ ਇੱਛਾ ਪ੍ਰਗਟ ਕੀਤੀ ਸੀ ਅਤੇ ਰਾਸ਼ਟਰਪਤੀ ਨੇ ਜ਼ੁਆਨਜ਼ਾਂਗ ਅਤੇ ਉਨ੍ਹਾਂ ਦੇ ਦੋਵਾਂ ਜੱਦੀ ਸ਼ਹਿਰਾਂ ਵਿਚਕਾਰ ਇਤਿਹਾਸਕ ਸਬੰਧ ਦਾ ਹਵਾਲਾ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਸਬੰਧ ਦੋਵਾਂ ਦੇਸ਼ਾਂ ਵਿਚਕਾਰ ਸਾਂਝੀ ਵਿਰਾਸਤ ਅਤੇ ਮਜ਼ਬੂਤ ਸਬੰਧਾਂ ਨੂੰ ਉਜਾਗਰ ਕਰਦਾ ਹੈ।