ਭਾਰਤ ਲਈ ਨਵਾਂ ਮੁੜ-ਵਰਤਣਯੋਗ ਘੱਟ ਕੀਮਤ ਵਾਲਾ ਲਾਂਚ ਵਾਹਨ

September 18th, 04:27 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਨੈਕਸਟ ਜੈਨਰੇਸ਼ਨ ਲਾਂਚ ਵਹੀਕਲ (ਐੱਨਜੀਐੱਲਵੀ) ਦੇ ਵਿਕਾਸ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਭਾਰਤੀ ਪੁਲਾੜ ਸਟੇਸ਼ਨ ਦੀ ਸਥਾਪਨਾ ਅਤੇ ਸੰਚਾਲਨ ਨੂੰ ਸਮਰੱਥ ਬਣਾਵੇਗਾ ਅਤੇ 2040 ਤੱਕ ਚੰਦਰਮਾ 'ਤੇ ਭਾਰਤੀ ਚਾਲਕ ਦਲ ਦੇ ਉਤਰਨ ਦੀ ਸਮਰੱਥਾ ਨੂੰ ਵਿਕਸਿਤ ਕਰਨ ਦੇ ਸਰਕਾਰ ਦੇ ਵਿਜ਼ਨ ਵੱਲ ਇੱਕ ਮਹੱਤਵਪੂਰਨ ਕਦਮ ਹੋਵੇਗਾ। ਐੱਨਜੀਐੱਲਵੀ ਕੋਲ ਐੱਲਵੀਐੱਮ3 ਦੇ ਮੁਕਾਬਲੇ 1.5 ਗੁਣਾ ਲਾਗਤ ਦੇ ਨਾਲ ਮੌਜੂਦਾ ਪੇਲੋਡ ਸਮਰੱਥਾ 3 ਗੁਣਾ ਹੋਵੇਗੀ ਅਤੇ ਮੁੜ-ਵਰਤਣਯੋਗਤਾ ਵੀ ਹੋਵੇਗੀ, ਜਿਸ ਦੇ ਨਤੀਜੇ ਵਜੋਂ ਪੁਲਾੜ ਅਤੇ ਮਾਡਿਊਲਰ ਗ੍ਰੀਨ ਪ੍ਰੋਪਲਸ਼ਨ ਪ੍ਰਣਾਲੀਆਂ ਦੀ ਲਾਗਤ ਘੱਟ ਹੋਵੇਗੀ।