ਲੋਕ ਸਭਾ ਦੇ ਸਪੀਕਰ ਦੀ ਚੋਣ ਦੇ ਬਾਅਦ 18ਵੀਂ ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

June 26th, 11:30 am

ਇਹ ਸਦਨ ਦਾ ਸੁਭਾਗ ਹੈ ਕਿ ਆਪ ਦੂਸਰੀ ਵਾਰ ਇਸ ਆਸਣ ‘ਤੇ ਬਿਰਾਜਮਾਨ ਹੋ ਰਹੇ ਹੋ। ਤੁਹਾਨੂੰ ਅਤੇ ਇਸ ਪੂਰੇ ਸਦਨ ਨੂੰ ਮੇਰੀ ਤਰਫ਼ੋਂ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਲੋਕ ਸਭਾ ਸਪੀਕਰ ਦੀ ਚੋਣ ਦੇ ਬਾਅਦ ਪ੍ਰਧਾਨ ਮੰਤਰੀ ਨੇ ਸਦਨ ਨੂੰ ਸੰਬੋਧਨ ਕੀਤਾ

June 26th, 11:26 am

ਸ਼੍ਰੀ ਓਮ ਬਿਰਲਾ ਨੂੰ ਸਦਨ ਦਾ ਸਪੀਕਰ ਚੁਣੇ ਜਾਣ ਦੇ ਬਾਅਦ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੋਕ ਸਭਾ ਨੂੰ ਸੰਬੋਧਨ ਕੀਤਾ।

17ਵੀਂ ਲੋਕ ਸਭਾ ਦੀ ਆਖਰੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

February 10th, 04:59 pm

ਅੱਜ ਦਾ ਇਹ ਦਿਵਸ ਲੋਕਤੰਤਰ ਦੀ ਇੱਕ ਮਹਾਨ ਪਰੰਪਰਾ ਦਾ ਮਹੱਤਵਪਰੂਨ ਦਿਵਸ ਹੈ। 17ਵੀਂ ਲੋਕ ਸਭਾ ਨੇ 5 ਵਰ੍ਹੇ ਦੇਸ਼ ਸੇਵਾ ਵਿੱਚ ਜਿਸ ਪ੍ਰਕਾਰ ਨਾਲ ਅਨੇਕ ਵਿਵਿਧ ਮਹੱਤਵਪੂਰਨ ਨਿਰਣੇ ਕੀਤੇ। ਅਨੇਕ ਚੁਣੌਤੀਆਂ ਨੂੰ ਸਭ ਨੇ ਆਪਣੀ ਸਮਰੱਥਾ ਨਾਲ ਦੇਸ਼ ਨੂੰ ਉਚਿਤ ਦਿਸ਼ਾ ਦੇਣ ਦਾ ਪ੍ਰਯਾਸ, ਇੱਕ ਪ੍ਰਕਾਰ ਨਾਲ ਇਹ ਅੱਜ ਦਾ ਦਿਵਸ ਸਾਡੀ ਸਭ ਦੀ ਉਨ੍ਹਾਂ ਪੰਜ ਵਰ੍ਹਿਆਂ ਦੀ ਵਿਚਾਰਕ ਯਾਤਰਾ ਦਾ,ਰਾਸ਼ਟਰ ਨੂੰ ਸਮਰਪਿਤ ਉਸ ਸਮੇਂ ਦਾ, ਦੇਸ਼ ਨੂੰ ਫਿਰ ਤੋਂ ਇੱਕ ਵਾਰ ਆਪਣੇ ਸੰਕਲਪਾਂ ਨੂੰ ਰਾਸ਼ਟਰ ਦੇ ਚਰਨਾਂ ਵਿੱਚ ਸਮਰਪਿਤ ਕਰਨ ਦਾ ਇਹ ਅਵਸਰ ਹੈ। ਇਹ ਪੰਜ ਵਰ੍ਹੇ ਦੇਸ਼ ਵਿੱਚ ਰਿਫਾਰਮ, ਪਰਫਾਰਮ ਐਂਡ ਟ੍ਰਾਂਸਫਾਰਮ, ਇਹ ਬਹੁਤ rare ਹੁੰਦਾ ਹੈ, ਕਿ ਰਿਫਾਰਮ ਭੀ ਹੋਵੇ, ਪਰਫਾਰਮ ਭੀ ਹੋਵੇ ਅਤੇ ਟ੍ਰਾਂਸਫਾਰਮ ਹੁੰਦਾ ਆਪਣੀਆਂ ਅੱਖਾਂ ਦੇ ਸਾਹਮਣੇ ਦੇਖ ਪਾਉਂਦੇ ਹੋਈਏ, ਇੱਕ ਨਵਾਂ ਵਿਸ਼ਵਾਸ ਭਰਦਾ ਹੋਵੇ। ਇਹ ਆਪਣੇ ਆਪ ਵਿੱਚ 17ਵੀਂ (ਸਤ੍ਹਾਰਵੀਂ) ਲੋਕ ਸਭਾ ਤੋਂ ਅੱਜ ਦੇਸ਼ ਅਨੁਭਵ ਕਰ ਰਿਹਾ ਹੈ। ਅਤੇ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਦੇਸ਼ 17ਵੀਂ (ਸਤ੍ਹਾਰਵੀਂ) ਲੋਕ ਸਭਾ ਨੂੰ ਜ਼ਰੂਰ ਅਸ਼ੀਰਵਾਦ ਦਿੰਦਾ ਰਹੇਗਾ। ਇਨ੍ਹਾਂ ਸਾਰੀਆਂ ਪ੍ਰਕਿਰਿਆਵਾਂ ਵਿੱਚ ਸਦਨ ਦੇ ਸਾਰੇ ਮਾਣਯੋਗ ਮੈਂਬਰਾਂ ਦਾ ਬਹੁਤ ਮਹੱਤਵਪੂਰਨ ਰੋਲ ਰਿਹਾ ਹੈ, ਮਹੱਤਵਪੂਰਨ ਭੂਮਿਕਾ ਰਹੀ ਹੈ। ਅਤੇ ਇਹ ਸਮਾਂ ਹੈ ਕਿ ਮੈਂ ਸਾਰੇ ਮਾਣਯੋਗ ਸਾਂਸਦਾਂ ਦਾ ਇਸ ਗਰੁੱਪ ਦੇ ਨੇਤਾ ਦੇ ਨਾਤੇ ਭੀ ਅਤੇ ਆਪ ਸਭ ਨੂੰ ਇੱਕ ਸਾਥੀ ਦੇ ਨਾਤੇ ਭੀ ਆਪ ਸਭ ਦਾ ਅਭਿਨੰਦਨ ਕਰਦਾ ਹਾਂ।

ਪ੍ਰਧਾਨ ਮੰਤਰੀ ਨੇ 17ਵੀਂ ਲੋਕ ਸਭਾ ਦੀ ਆਖਰੀ ਬੈਠਕ ਨੂੰ ਸੰਬੋਧਨ ਕੀਤਾ

February 10th, 04:54 pm

ਸਦਨ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਅਵਸਰ ਭਾਰਤ ਦੇ ਲੋਕਤੰਤਰ ਦੇ ਲਈ ਮਹੱਤਵਪੂਰਨ ਹੈ। ਪ੍ਰਧਾਨ ਮੰਤਰੀ ਮੋਦੀ ਨੇ ਮਹੱਤਵਪੂਰਨ ਨਿਰਣੇ ਲੈਣ ਅਤੇ ਦੇਸ਼ ਨੂੰ ਦਿਸ਼ਾ ਦੇਣ ਵਿੱਚ 17ਵੀਂ ਲੋਕ ਸਭਾ ਦੇ ਸਾਰੇ ਮੈਂਬਰਾਂ ਦੇ ਪ੍ਰਯਾਸਾਂ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਦਿਨ ਰਾਸ਼ਟਰ ਨੂੰ ਆਪਣੀ ਵਿਚਾਰਕ ਯਾਤਰਾ ਅਤੇ ਉਸ ਦੀ ਬਿਹਤਰੀ ਦੇ ਲਈ ਸਮਾਂ ਸਮਰਪਿਤ ਕਰਨ ਦਾ ਵਿਸ਼ੇਸ਼ ਅਵਸਰ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਸੁਧਾਰ, ਪ੍ਰਦਰਸ਼ਨ ਅਤੇ ਪਰਿਵਰਤਨ (Reform, Perform and Transform) ਪਿਛਲੇ 5 ਵਰ੍ਹਿਆਂ ਤੋਂ ਮੰਤਰ (mantra) ਰਿਹਾ ਹੈ” ਅਤੇ ਇਸ ਨੂੰ ਅੱਜ ਪੂਰਾ ਦੇਸ਼ ਅਨੁਭਵ ਕਰ ਸਕਦਾ ਹੈ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਭਾਰਤ ਦੇ ਲੋਕ 17ਵੀਂ ਲੋਕ ਸਭਾ ਨੂੰ ਉਸ ਦੇ ਪ੍ਰਯਾਸਾਂ ਦੇ ਲਈ ਅਸ਼ੀਰਵਾਦ ਦੇਣਾ ਜਾਰੀ ਰੱਖਾਂਗੇ। ਸ਼੍ਰੀ ਮੋਦੀ ਨੇ ਸਦਨ ਦੇ ਸਾਰੇ ਮੈਂਬਰਾਂ ਦੇ ਯੋਗਦਾਨ ਨੂੰ ਰੇਖਾਂਕਿਤ ਕਰਦੇ ਹੋਏ, ਉਨ੍ਹਾਂ ਦੇ ਪ੍ਰਤੀ ਅਤੇ ਵਿਸ਼ੇਸ਼ ਕਰਕੇ ਸਦਨ ਦੇ ਲੋਕ ਸਭਾ ਦੇ ਸਪੀਕਰ ਦੇ ਪ੍ਰਤੀ ਆਭਾਰ ਵਿਅਕਤ ਕੀਤਾ। ਪ੍ਰਧਾਨ ਮੰਤਰੀ ਨੇ ਲੋਕ ਸਭਾ ਸਪੀਕਰ ਦਾ ਧੰਨਵਾਦ ਕੀਤਾ ਅਤੇ ਸਦਨ ਨੂੰ ਹਮੇਸ਼ਾ ਮੁਸਕਰਾਉਂਦੇ ਹੋਏ, ਸੰਤੁਲਿਤ ਅਤੇ ਨਿਰਪੱਖ ਤਰੀਕੇ ਨਾਲ ਚਲਾਉਣ ਦੇ ਲਈ ਉਨ੍ਹਾਂ ਦੀ ਸਰਾਹਨਾ ਕੀਤੀ।

ਸੰਸਦ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ (ਦੇ ਸੰਬੋਧਨ) ਦਾ ਮੂਲ-ਪਾਠ

January 31st, 10:45 am

ਇਸ ਨਵੇਂ ਸੰਸਦ ਭਵਨ ਵਿੱਚ ਜੋ ਪਹਿਲਾ ਸੈਸ਼ਨ ਹੋਇਆ ਸੀ, ਉਸ ਦੇ ਅਖੀਰ ਵਿੱਚ ਇਸ ਸੰਸਦ ਨੇ ਇੱਕ ਬਹੁਤ ਹੀ ਗਰਿਮਾਪੂਰਨ ਫ਼ੈਸਲਾ ਲਿਆ ਸੀ, ਅਤੇ ਉਹ ਫ਼ੈਸਲਾ ਸੀ- ਨਾਰੀ ਸ਼ਕਤੀ ਵੰਦਨ ਅਧਿਨਿਯਮ। ਅਤੇ ਉਸ ਦੇ ਬਾਅਦ 26 ਜਨਵਰੀ ਨੂੰ ਭੀ ਅਸੀਂ ਦੇਖਿਆ, ਕਿਸ ਪ੍ਰਕਾਰ ਨਾਲ ਦੇਸ਼ ਨੇ ਕਰਤਵਯ ਪਥ ‘ਤੇ ਨਾਰੀ ਸ਼ਕਤੀ ਦੀ ਸਮਰੱਥਾ ਨੂੰ, ਨਾਰੀ ਸ਼ਕਤੀ ਦੇ ਸ਼ੌਰਯ ਨੂੰ, ਨਾਰੀ ਸ਼ਕਤੀ ਦੇ ਸੰਕਲਪ ਦੀ ਸ਼ਕਤੀ ਨੂੰ ਅਨੁਭਵ ਕੀਤਾ। ਅਤੇ ਅੱਜ ਬਜਟ ਸੈਸ਼ਨ ਦਾ ਅਰੰਭ ਹੋ ਰਿਹਾ ਹੈ, ਤਦ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਜੀ ਦੇ ਮਾਰਗਦਰਸ਼ਨ ਅਤੇ ਕੱਲ੍ਹ ਨਿਰਮਲਾ ਸੀਤਾਰਮਣ ਜੀ ਦੁਆਰਾ Interim Budget ਇੱਕ ਪ੍ਰਕਾਰ ਨਾਲ ਇਹ ਨਾਰੀ ਸ਼ਕਤੀ ਦੇ ਸਾਖਿਆਤਕਾਰ ਦਾ ਪਰਵ (ਪੁਰਬ) ਹੈ।

ਪ੍ਰਧਾਨ ਮੰਤਰੀ ਨੇ ਸੰਸਦ ਸੈਸ਼ਨ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕੀਤਾ

January 31st, 10:30 am

ਇਸ ਅਵਸਰ ‘ਤੇ ਪ੍ਰਧਾਨ ਮੰਤਰੀ ਨੇ ਨਵੀਂ ਸੰਸਦ ਦੇ ਪਹਿਲੇ ਸੈਸ਼ਨ ਨੂੰ ਯਾਦ ਕੀਤਾ ਅਤੇ ਪਹਿਲੇ ਸੈਸ਼ਨ ਵਿੱਚ ਲਏ ਗਏ ਮਹੱਤਵਪੂਰਨ ਨਿਰਣੇ ‘ਤੇ ਪ੍ਰਕਾਸ਼ ਪਾਇਆ। ਸ਼੍ਰੀ ਮੋਦੀ ਨੇ ਕਿਹਾ, “ਨਾਰੀ ਸ਼ਕਤੀ ਵੰਦਨ ਅਧਿਨਿਯਮ (Women Empowerment and Adulation Act) ਦਾ ਪਾਸ ਹੋਣਾ ਸਾਡੇ ਦੇਸ਼ ਦੇ ਲਈ ਇੱਕ ਮਹੱਤਵਪੂਰਨ ਖਿਣ ਹੈ।” 26 ਜਨਵਰੀ ਨੂੰ ਗਣਤੰਤਰ ਦਿਵਸ ਸਮਾਰੋਹ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਨੇ ਸਵੀਕਾਰ ਕੀਤਾ ਕਿ ਨਾਰੀ ਸ਼ਕਤੀ (Nari Shakti) ਦੀ ਤਾਕਤ, ਵੀਰਤਾ ਅਤੇ ਦ੍ਰਿੜ੍ਹ ਸੰਕਲਪ ਨੂੰ ਦੇਸ਼ ਨੇ ਗਲੇ ਲਗਾਇਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਸੰਬੋਧਨ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੁਆਰਾ ਅੰਤ੍ਰਿਮ ਬਜਟ ਪੇਸ਼ ਕੀਤੇ ਜਾਣ ਦੇ ਮਹੱਤਵ ‘ਤੇ ਬਲ ਦਿੰਦੇ ਹੋਏ ਇਸ ਨੂੰ ਮਹਿਲਾ ਸਸ਼ਕਤੀਕਰਣ ਦੇ ਲਈ ਆਨੰਦ ਦੇਣ ਵਾਲੇ ਵਿਸ਼ੇਸ਼ ਦਿਨ ਦਾ ਪ੍ਰਤੀਕ ਦੱਸਿਆ।

ਤਮਿਲ ਨਾਡੂ ਦੇ ਤਿਰੂਚਿਰਾਪੱਲੀ ਵਿੱਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਦੇ ਅਵਸਰ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

January 02nd, 12:30 pm

ਤਮਿਲ ਨਾਡੂ ਦੇ ਰਾਜਪਾਲ ਸ਼੍ਰੀ ਆਰ ਐੱਨ ਰਵੀ ਜੀ, ਮੁੱਖ ਮੰਤਰੀ ਐੱਮ ਕੇ ਸਟਾਲਿਨ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਜਯੋਤੀਰਾਦਿੱਤਿਆ ਸਿੰਧੀਆ ਜੀ, ਅਤੇ ਇਸ ਧਰਤੀ ਦੇ ਸੰਤਾਨ ਮੇਰੇ ਸਾਥੀ ਐੱਲ. ਮੁਰੂਗਨ ਜੀ, ਤਮਿਲ ਨਾਡੂ ਸਰਕਾਰ ਦੇ ਮੰਤਰੀਗਣ, ਸਾਂਸਦ ਅਤੇ ਵਿਧਾਇਕਗਣ ਅਤੇ ਤਮਿਲ ਨਾਡੂ ਦੇ ਮੇਰੇ ਪਰਿਵਾਰਜਨੋਂ!

ਪ੍ਰਧਾਨ ਮੰਤਰੀ ਨੇ ਤਮਿਲ ਨਾਡੂ ਦੇ ਤਿਰੂਚਿਰਾਪੱਲੀ ਵਿੱਚ 20,000 ਕਰੋੜ ਰੁਪਏ ਤੋਂ ਵੱਧ ਦੇ ਅਨੇਕ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ

January 02nd, 12:15 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਮਿਲ ਨਾਡੂ ਦੇ ਤਿਰੂਚਿਰਾਪੱਲੀ ਵਿੱਚ 20,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ, ਰਾਸ਼ਟਰ ਨੂੰ ਸਮਰਪਿਤ ਅਤੇ ਨੀਂਹ ਪੱਥਰ ਰੱਖਿਆ। ਵਿਕਾਸ ਪ੍ਰੋਜਕੈਟਾਂ ਵਿੱਚ ਤਮਿਲ ਨਾਡੂ ਵਿੱਚ ਰੇਲ, ਸੜਕ, ਤੇਲ ਅਤੇ ਗੈਸ ਤੇ ਸ਼ਿਪਿੰਗ ਜਿਹੇ ਖੇਤਰ ਸ਼ਾਮਲ ਹਨ।

ਕਾਸ਼ੀ ਤਮਿਲ ਸੰਗਮ 2.0 ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪਾਠ

December 17th, 06:40 pm

ਮੰਚ ‘ਤੇ ਵਿਰਾਜਮਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਜੀ, ਕੇਂਦਰੀ ਕੈਬਿਨਟ ਦੇ ਮੇਰੇ ਸਹਿਯੋਗੀਗਣ, ਕਾਸ਼ੀ ਅਤੇ ਤਮਿਲਨਾਡੂ ਦੇ ਵਿਦਵਤਜਨ ਤਮਿਲ ਨਾਡੂ ਤੋਂ ਮੇਰੀ ਕਾਸ਼ੀ ਪਧਾਰੇ ਭਾਈਓਂ ਅਤੇ ਭੈਣੋਂ, ਹੋਰ ਸਾਰੇ ਪਤਵੰਤੇ, ਦੇਵੀਓਂ ਅਤੇ ਸੱਜਣੋਂ। ਤੁਸੀਂ ਸਾਰੇ ਇੰਨੀ ਵੱਡੀ ਸੰਖਿਆ ਵਿੱਚ ਸੈਂਕੜੇ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਕਾਸ਼ੀ ਆਏ ਹੋ। ਕਾਸ਼ੀ ਵਿੱਚ ਤੁਸੀਂ ਸਾਰੇ ਮਹਿਮਾਨਾਂ ਤੋਂ ਜ਼ਿਆਦਾ ਮੇਰੇ ਪਰਿਵਾਰ ਦੇ ਮੈਂਬਰ ਦੇ ਤੌਰ ‘ਤੇ ਇੱਥੇ ਆਏ ਹੋ। ਮੈਂ ਆਪ ਸਭ ਦਾ ਕਾਸ਼ੀ-ਤਮਿਲ ਸੰਗਮ ਵਿੱਚ ਸੁਆਗਤ ਕਰਦਾ ਹਾਂ।

ਪ੍ਰਧਾਨ ਮੰਤਰੀ ਨੇ ਕਾਸ਼ੀ ਤਮਿਲ ਸੰਗਮਮ 2023 ਦਾ ਉਦਘਾਟਨ ਕੀਤਾ

December 17th, 06:30 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਕਾਸ਼ੀ ਤਮਿਲ ਸੰਗਮਮ 2023 ਦਾ ਉਦਘਾਟਨ ਕੀਤਾ। ਸ਼੍ਰੀ ਮੋਦੀ ਨੇ ਕੰਨਿਆਕੁਮਾਰੀ-ਵਾਰਾਣਸੀ ਤਮਿਲ ਸੰਗਮਮ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਇਸ ਅਵਸਰ ‘ਤੇ ਥਿਰੁਕੁੱਰਲ, ਮਣਿਮੇਕਲਾਈ (Thirukkural, Manimekalai) ਅਤੇ ਹੋਰ ਉਤਕ੍ਰਿਸ਼ਟ ਤਮਿਲ ਸਾਹਿਤ ਦੇ ਬਹੁਭਾਸ਼ੀ ਅਤੇ ਬ੍ਰੇਲ ਅਨੁਵਾਦ (braille translations) ਨੂੰ ਵੀ ਜਾਰੀ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨੇ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਅਤੇ ਸੱਭਿਆਚਾਰਕ ਪ੍ਰੋਗਰਾਮ ਦਾ ਵੀ ਆਨੰਦ ਲਿਆ। ਕਾਸ਼ੀ ਤਮਿਲ ਸੰਗਮਮ ਦਾ ਉਦੇਸ਼ ਦੇਸ਼ ਦੀਆਂ ਦੋ ਸਭ ਤੋਂ ਮਹੱਤਵਪੂਰਨ ਅਤੇ ਪ੍ਰਾਚੀਨ ਸਿੱਖਿਆ ਪੀਠਾਂ, ਤਮਿਲ ਨਾਡੂ ਅਤੇ ਕਾਸ਼ੀ ਦੇ ਦਰਮਿਆਨ ਸਦੀਆਂ ਪੁਰਾਣੇ ਸਬੰਧਾਂ ਦਾ ਉਤਸਵ ਮਨਾਉਂਦੇ ਹੋਏ ਇਨ੍ਹਾਂ ਦੀ ਪੁਸ਼ਟੀ ਕਰਨਾ ਅਤੇ ਇਨ੍ਹਾਂ ਦਾ ਮੁੜ ਖੋਜ ਕਰਨਾ ਹੈ।

ਸੰਸਦ ਦੇ ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਮੀਡੀਆ ਨੂੰ ਦਿੱਤੇ ਗਏ ਪ੍ਰਧਾਨ ਮੰਤਰੀ ਦੇ ਬਿਆਨ ਦਾ ਮੂਲ-ਪਾਠ

December 04th, 11:56 am

ਠੰਢ ਸ਼ਾਇਦ ਵਿਲੰਬ (ਦੇਰੀ) ਨਾਲ ਚਲ ਰਹੀ ਹੈ ਅਤੇ ਬਹੁਤ ਧੀਮੀ ਗਤੀ ਨਾਲ ਠੰਢ ਆ ਰਹੀ ਹੈ ਲੇਕਿਨ ਰਾਜਨੀਤਕ ਗਰਮੀ ਬੜੀ ਤੇਜ਼ੀ ਨਾਲ ਵਧ ਰਹੀ ਹੈ। ਕੱਲ੍ਹ ਹੀ ਚਾਰ ਰਾਜਾਂ ਦੇ ਚੋਣ ਨਤੀਜੇ ਆਏ ਹਨ, ਬਹੁਤ ਹੀ ਉਤਸ਼ਾਹਵਰਧਕ ਪਰਿਣਾਮ ਹਨ।

Congress does not have development roadmap for Madhya Pradesh: PM Modi

November 09th, 11:26 am

The political landscape in Madhya Pradesh is buzzing as Prime Minister Narendra Modi takes centre-stage ahead of the assembly election. Today, the PM addressed a huge public gathering in Satna. PM Modi said, “Your one vote has done such wonders that the courage of the country’s enemies has shattered. Your one vote is going to form the BJP government here again. Your one vote will strengthen Modi in Delhi.”

PM Modi addresses public meetings in Madhya Pradesh’s Satna, Chhatarpur & Neemuch

November 09th, 11:00 am

The political landscape in Madhya Pradesh is buzzing as Prime Minister Narendra Modi takes centre-stage with his numerous campaign rallies ahead of the assembly election. Today, the PM addressed huge public gatherings in Satna, Chhatarpur & Neemuch. PM Modi said, “Your one vote has done such wonders that the courage of the country’s enemies has shattered. Your one vote is going to form the BJP government here again. Your one vote will strengthen Modi in Delhi.”

The soil of India creates an affinity for the soul towards spirituality: PM Modi

October 31st, 09:23 pm

PM Modi participated in the programme marking the culmination of Meri Maati Mera Desh campaign’s Amrit Kalash Yatra at Kartavya Path in New Delhi. Addressing the gathering, PM Modi said, Dandi March reignited the flame of independence while Amrit Kaal is turning out to be the resolution of the 75-year-old journey of India’s development journey.” He underlined that the 2 year long celebrations of Azadi Ka Amrit Mahotsav are coming to a conclusion with the ‘Meri Maati Mera Desh’ Abhiyan.

PM participates in program marking culmination of Meri Maati Mera Desh campaign’s Amrit Kalash Yatra

October 31st, 05:27 pm

PM Modi participated in the programme marking the culmination of Meri Maati Mera Desh campaign’s Amrit Kalash Yatra at Kartavya Path in New Delhi. Addressing the gathering, PM Modi said, Dandi March reignited the flame of independence while Amrit Kaal is turning out to be the resolution of the 75-year-old journey of India’s development journey.” He underlined that the 2 year long celebrations of Azadi Ka Amrit Mahotsav are coming to a conclusion with the ‘Meri Maati Mera Desh’ Abhiyan.

ਦਿੱਲੀ ਦੇ ਦਵਾਰਕਾ ਵਿੱਚ ਵਿਜੈਦਸ਼ਮੀ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

October 24th, 06:32 pm

ਮੈਂ ਸਮੁੱਚੇ ਭਾਰਤਵਾਸੀਆਂ ਨੂੰ ਸ਼ਕਤੀ ਉਪਾਸਨਾ ਪਰਵ ਨਵਰਾਤ੍ਰ ਅਤੇ ਵਿਜੈ ਪਰਵ ਵਿਜੈਦਸ਼ਮੀ ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਵਿਜੈਦਸ਼ਮੀ ਦਾ ਇਹ ਪਰਵ, ਅਨਿਆਂ ‘ਤੇ ਨਿਆਂ ਦੀ ਜਿੱਤ, ਅਹੰਕਾਰ ‘ਤੇ ਵਿਨਿਮਰਤਾ ਦੀ ਜਿੱਤ ਅਤੇ ਆਵੇਸ਼ ‘ਤੇ ਧੀਰਜ ਦੀ ਜਿੱਤ ਦਾ ਪਰਵ ਹੈ। ਇਹ ਅੱਤਿਆਚਾਰੀ ਰਾਵਣ ‘ਤੇ ਭਗਵਾਨ ਸ਼੍ਰੀ ਰਾਮ ਦੀ ਜਿੱਤ ਦਾ ਪਰਵ ਹੈ। ਅਸੀਂ ਇਸੇ ਭਾਵਨਾ ਦੇ ਨਾਲ ਹਰ ਵਰ੍ਹੇ ਰਾਵਣ ਦਹਿਨ ਕਰਦੇ ਹਾਂ। ਲੇਕਿਨ ਸਿਰਫ਼ ਇੰਨਾ ਹੀ ਕਾਫੀ ਨਹੀਂ ਹੈ। ਇਹ ਪਰਵ ਸਾਡੇ ਲਈ ਸੰਕਲਪਾਂ ਦਾ ਵੀ ਪਰਵ ਹੈ, ਆਪਣੇ ਸੰਕਲਪਾਂ ਨੂੰ ਦੋਹਰਾਉਣ ਦਾ ਵੀ ਪਰਵ ਹੈ।

ਪ੍ਰਧਾਨ ਮੰਤਰੀ ਨੇ ਦਿੱਲੀ ਦੇ ਦਵਾਰਕਾ ਵਿੱਚ ਵਿਜੈਦਸ਼ਮੀ ਸਮਾਰੋਹ ਨੂੰ ਸੰਬੋਧਿਤ ਕੀਤਾ

October 24th, 06:31 pm

ਇਸ ਅਵਸਰ ‘ਤੇ ਉਪਸਥਿਤ ਜਨਸਮੂਹ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਜੈਦਸ਼ਮੀ ਅਨਿਆਂ ‘ਤੇ ਨਿਆਂ ਦੀ, ਅਹੰਕਾਰ ‘ਤੇ ਨਿਮਰਤਾ ਦੀ, ਅਤੇ ਗੁੱਸੇ ‘ਤੇ ਸਬਰ ਦੀ ਜਿੱਤ ਦਾ ਪਰਵ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸੰਕਲਪਾਂ ਨੂੰ ਦੋਹਰਾਉਣ ਦਾ ਵੀ ਵਿਸ਼ੇਸ਼ ਸ਼ੁਭ ਦਿਨ ਹੈ।

ਨਵੀਂ ਦਿੱਲੀ ਵਿੱਚ ਆਯੋਜਿਤ 9ਵੇਂ G20 ਪਾਰਲੀਆਮੈਂਟਰੀ (ਸੰਸਦੀ) ਸਪੀਕਰਸ ਸਮਿਟ ਦੇ ਉਦਘਾਟਨ ਦੇ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

October 13th, 11:22 am

ਜੀ-20 Parliamentary Speakers Summit ਵਿੱਚ, ਮੈਂ ਆਪ ਸਭ ਦਾ 140 ਕਰੋੜ ਭਾਰਤਵਾਸੀਆਂ ਦੀ ਤਰਫ਼ੋਂ ਹਾਰਦਿਕ ਸੁਆਗਤ ਕਰਦਾ ਹਾਂ। ਇਹ ਸਮਿਟ, ਇੱਕ ਪ੍ਰਕਾਰ ਨਾਲ ਦੁਨੀਆ ਭਰ ਦੀਆਂ ਅਲੱਗ-ਅਲੱਗ Parliamentary practices ਦਾ ਮੁਹਾਕੁੰਭ ਹੈ। ਆਪ ਸਭੀ (ਤੁਸੀਂ ਸਾਰੇ) ਡੈਲੀਗੇਟਸ, ਅਲੱਗ-ਅਲੱਗ ਪਾਰਲੀਆਮੈਂਟਸ ਦੀ ਕਾਰਜਸ਼ੈਲੀ ਦੇ ਅਨੁਭਵੀ ਹੋ। ਤੁਹਾਡਾ (ਆਪਕਾ) ਇਤਨੇ ਸਮ੍ਰਿੱਧ ਲੋਕਤ੍ਰਾਂਤਿਕ ਅਨੁਭਵਾਂ ਦੇ ਨਾਲ ਭਾਰਤ ਆਉਣਾ, ਸਾਡੇ ਸਭ ਦੇ ਲਈ ਬਹੁਤ ਸੁਖਦ ਹੈ।

ਪ੍ਰਧਾਨ ਮੰਤਰੀ ਨੇ 9ਵੇਂ ਜੀ20 ਪਾਰਲੀਆਮੈਂਟਰੀ ਸਪੀਕਰਸ ਸਮਿਟ (ਪੀ20) ਦਾ ਉਦਘਾਟਨ ਕੀਤਾ

October 13th, 11:06 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਯਸ਼ੋਭੂਮੀ ਵਿਖੇ 9ਵੇਂ ਜੀ20 ਪਾਰਲੀਆਮੈਂਟਰੀ ਸਪੀਕਰਸ ਸਮਿਟ (ਪੀ20) ਦਾ ਉਦਘਾਟਨ ਕੀਤਾ। ਇਸ ਸਮਿਟ ਦੀ ਮੇਜ਼ਬਾਨੀ ਭਾਰਤ ਦੀ ਸੰਸਦ ਦੁਆਰਾ 'ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ ਲਈ ਸੰਸਦ' ਦੇ ਥੀਮ ਦੇ ਨਾਲ ਭਾਰਤ ਦੇ ਜੀ20 ਪ੍ਰੈਜ਼ੀਡੈਂਸੀ ਦੇ ਵਿਆਪਕ ਢਾਂਚੇ ਦੇ ਤਹਿਤ ਕੀਤੀ ਜਾ ਰਹੀ ਹੈ।

ਜੀ20 ਯੂਨੀਵਰਸਿਟੀ ਕਨੈਕਟ ਫਾਈਨਲ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

September 26th, 04:12 pm

ਦੇਸ਼ ਦੇ ਅਲੱਗ-ਅਲੱਗ ਯੂਨੀਵਰਸਿਟੀਜ਼ ਦੇ ਵਾਈਸ ਚਾਂਸਲਰਸ, ਪ੍ਰੋਫੈਸਰਸ, ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿਧੀਗਣ ਅਤੇ ਮੇਰੇ ਯੁਵਾ ਸਾਥੀਓ ! ਅੱਜ ਜਿੰਨ੍ਹੇ ਲੋਕ ਇਹ ਭਾਰਤ ਮੰਡਪਮ ਵਿੱਚ ਹਨ, ਉਸ ਤੋਂ ਕਿਤੇ ਜ਼ਿਆਦਾ ਸਾਡੇ ਨਾਲ Online ਜੁੜੇ ਹੋਏ ਹਨ। ਮੈਂ ਸਾਰੀਆਂ ਦਾ ਜੀ-20 ਯੂਨੀਵਰਸਿਟੀ ਕਨੈਕਟ, ਇਸ ਪ੍ਰੋਗਰਾਮ ਵਿੱਚ ਸੁਆਗਤ ਕਰਦਾ ਹਾਂ, ਅਤੇ ਆਪ ਸਭ ਨੌਜਵਾਨਾਂ ਦਾ ਅਭਿਨੰਦਨ ਕਰਦਾ ਹਾਂ।