ਪ੍ਰਧਾਨ ਮੰਤਰੀ 20 ਅਕਤੂਬਰ ਨੂੰ ਵਾਰਾਣਸੀ ਦਾ ਦੌਰਾ ਕਰਨਗੇ

October 19th, 05:40 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 20 ਅਕਤੂਬਰ ਨੂੰ ਵਾਰਾਣਸੀ ਦਾ ਦੌਰਾ ਕਰਨਗੇ। ਦੁਪਹਿਰ ਕਰੀਬ 2 ਵਜੇ ਉਹ ਆਰਜੇ ਸੰਕਰ ਨੇਤਰ ਹਸਪਤਾਲ (RJ Sankara Eye Hospital) ਦਾ ਉਦਘਾਟਨ ਕਰਨਗੇ। ਇਸ ਦੇ ਬਾਅਦ, ਸ਼ਾਮ ਕਰੀਬ 4:15 ਵਜੇ ਉਹ ਵਾਰਾਣਸੀ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

ਕੈਬਨਿਟ ਨੇ ਬਿਹਾਰ ਦੇ ਬਿਹਟਾ ਵਿਖੇ 1413 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਨਵੇਂ ਸਿਵਲ ਐਨਕਲੇਵ ਦੇ ਵਿਕਾਸ ਨੂੰ ਪ੍ਰਵਾਨਗੀ ਦਿੱਤੀ

August 16th, 09:27 pm

ਇਹ ਬੁਨਿਆਦੀ ਢਾਂਚਾ ਪ੍ਰੋਜੈਕਟ ਪਟਨਾ ਹਵਾਈ ਅੱਡੇ 'ਤੇ ਸਮਰੱਥਾ ਦੀ ਉਮੀਦ ਅਨੁਸਾਰ ਸੰਤ੍ਰਿਪਤਾ ਨੂੰ ਹੱਲ ਕਰਨ ਲਈ ਇੱਕ ਰਣਨੀਤਕ ਕਦਮ ਨੂੰ ਦਰਸਾਉਂਦਾ ਹੈ। ਜਦਕਿ ਏਅਰਪੋਰਟ ਅਥਾਰਿਟੀ ਆਵ੍ ਇੰਡੀਆ (ਏਏਆਈ) ਪਹਿਲਾਂ ਹੀ ਪਟਨਾ ਹਵਾਈ ਅੱਡੇ 'ਤੇ ਇੱਕ ਨਵੀਂ ਟਰਮੀਨਲ ਇਮਾਰਤ ਬਣਾਉਣ ਦੀ ਪ੍ਰਕਿਰਿਆ ਵਿੱਚ ਲਗੀ ਹੋਈ ਹੈ, ਜਿਸ ਵਿੱਚ ਸੀਮਿਤ ਜ਼ਮੀਨ ਦੀ ਉਪਲਬਧਤਾ ਕਾਰਨ ਹੋਰ ਵਿਸਤਾਰ ਵਿੱਚ ਰੁਕਾਵਟ ਆ ਰਹੀ ਹੈ।

ਕੈਬਨਿਟ ਨੇ 1549 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਪੱਛਮ ਬੰਗਾਲ ਦੇ ਬਾਗਡੋਗਰਾ ਹਵਾਈ ਅੱਡੇ ‘ਤੇ ਨਵੇਂ ਸਿਵਲ ਐਨਕਲੇਵ ਦੇ ਵਿਕਾਸ ਨੂੰ ਮਨਜ਼ੂਰੀ ਦਿੱਤੀ

August 16th, 09:22 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ 1549 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਪੱਛਮ ਬੰਗਾਲ ਦੇ ਸਿਲੀਗੁੜੀ ਸਥਿਤ ਬਾਗਡੋਗਰਾ ਹਵਾਈ ਅੱਡੇ ‘ਤੇ ਨਵੇਂ ਸਿਵਲ ਐਨਕਲੇਵ (New Civil Enclave) ਦੇ ਵਿਕਾਸ ਦੇ ਏਅਰਪੋਰਟਸ ਅਥਾਰਿਟੀ ਆਵ੍ ਇੰਡੀਆ (ਏਏਆਈ-AAI) ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।