ਇਹ ਪਾਲਿਸੀ ਲੌਜਿਸਟਿਕ ਸੇਵਾਵਾਂ ਵਿੱਚ ਵਧੇਰੇ ਦਕਸ਼ਤਾ ਲਈ ਯੂਨੀਫਾਇਡ ਲੌਜਿਸਟਿਕਸ ਇੰਟਰਫੇਸ ਪਲੈਟਫਾਰਮ, ਮਾਨਕੀਕਰਣ, ਨਿਗਰਾਨੀ ਫਰੇਮਵਰਕ ਅਤੇ ਕੌਸ਼ਲ ਵਿਕਾਸ ਦੀ ਪੇਸ਼ਕਸ਼ ਕਰਦੀ ਹੈ
September 21st, 04:02 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਰਾਸ਼ਟਰੀ ਲੌਜਿਸਟਿਕਸ ਪਾਲਿਸੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪਾਲਿਸੀ ਲੌਜਿਸਟਿਕ ਸੈਕਟਰ ਲਈ ਇੱਕ ਵਿਆਪਕ ਅੰਤਰ-ਅਨੁਸ਼ਾਸਨੀ, ਅੰਤਰ-ਖੇਤਰੀ, ਬਹੁ-ਅਧਿਕਾਰ ਖੇਤਰ ਅਤੇ ਵਿਆਪਕ ਪਾਲਿਸੀ ਢਾਂਚਾ ਪੇਸ਼ ਕਰਦੀ ਹੈ। ਇਹ ਪਾਲਿਸੀ ਪ੍ਰਧਾਨ ਮੰਤਰੀ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦੀ ਪੂਰਤੀ ਕਰਦੀ ਹੈ। ਜਦੋਂ ਕਿ ਪ੍ਰਧਾਨ ਮੰਤਰੀ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦਾ ਉਦੇਸ਼ ਇੰਟੀਗ੍ਰੇਟਿਡ ਬੁਨਿਆਦੀ ਢਾਂਚੇ ਦਾ ਵਿਕਾਸ ਕਰਨਾ ਹੈ, ਰਾਸ਼ਟਰੀ ਲੌਜਿਸਟਿਕ ਪਾਲਿਸੀ ਨੂੰ ਲੌਜਿਸਟਿਕਸ ਸੇਵਾਵਾਂ ਅਤੇ ਮਾਨਵ ਸੰਸਾਧਨਾਂ ਨੂੰ ਸੁਚਾਰੂ ਬਣਾਉਣ, ਰੈਗੂਲੇਟਰੀ ਫਰੇਮਵਰਕ, ਕੌਸ਼ਲ ਵਿਕਾਸ, ਉਚੇਰੀ ਸਿੱਖਿਆ ਵਿੱਚ ਮੁੱਖ ਧਾਰਾ ਲੌਜਿਸਟਿਕਸ ਅਤੇ ਢੁਕਵੀਆਂ ਟੈਕਨੋਲੋਜੀਆਂ ਨੂੰ ਅਪਣਾਉਣ ਦੁਆਰਾ ਦਕਸ਼ਤਾ ਲਿਆਉਣ ਦੀ ਕਲਪਨਾ ਕੀਤੀ ਗਈ ਹੈ।