
ਟੀਵੀ9 ਸਮਿਟ 2025 ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
March 28th, 08:00 pm
ਅੱਜ ਵਿਸ਼ਵ ਦੀ ਦ੍ਰਿਸ਼ਟੀ ਭਾਰਤ 'ਤੇ ਹੈ, ਸਾਡੇ ਦੇਸ਼ 'ਤੇ ਹੈ। ਦੁਨੀਆ ਵਿੱਚ ਆਪ ਕਿਸੇ ਭੀ ਦੇਸ਼ ਵਿੱਚ ਜਾਓਂ, ਉੱਥੋਂ ਦੇ ਲੋਕ ਭਾਰਤ ਨੂੰ ਲੈ ਕੇ ਇੱਕ ਨਵੀਂ ਜਗਿਆਸਾ ਨਾਲ ਭਰੇ ਹੋਏ ਹਨ। ਆਖਰ ਐਸਾ ਕੀ ਹੋਇਆ ਕਿ ਜੋ ਦੇਸ਼ 70 ਸਾਲ ਵਿੱਚ ਗਿਆਰ੍ਹਵੇਂ ਨੰਬਰ ਦੀ ਇਕੌਨਮੀ ਬਣਿਆ, ਉਹ ਮਹਿਜ਼ 7-8 ਸਾਲ ਤੋਂ ਪੰਜਵੇਂ ਨੰਬਰ ਦੀ ਇਕੌਨਮੀ ਬਣ ਗਿਆ? ਹੁਣੇ IMF ਦੇ ਨਵੇਂ ਅੰਕੜੇ ਸਾਹਮਣੇ ਆਏ ਹਨ। ਉਹ ਅੰਕੜੇ ਕਹਿੰਦੇ ਹਨ ਕਿ ਭਾਰਤ, ਦੁਨੀਆ ਦੀ ਇੱਕਮਾਤਰ ਮੇਜਰ ਇਕੌਨਮੀ ਹੈ, ਜਿਸ ਨੇ 10 ਵਰ੍ਹਿਆਂ ਵਿੱਚ ਆਪਣੇ GDP ਨੂੰ ਡਬਲ ਕੀਤਾ ਹੈ। ਬੀਤੇ ਦਹਾਕੇ ਵਿੱਚ ਭਾਰਤ ਨੇ ਦੋ ਲੱਖ ਕਰੋੜ ਡਾਲਰ, ਆਪਣੀ ਇਕੌਨਮੀ ਵਿੱਚ ਜੋੜੇ ਹਨ। GDP ਦਾ ਡਬਲ ਹੋਣਾ ਸਿਰਫ਼ ਅੰਕੜਿਆਂ ਦਾ ਬਦਲਣਾ ਮਾਤਰ ਨਹੀਂ ਹੈ। ਇਸ ਦਾ impact ਦੇਖੋ, 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ, ਅਤੇ ਇਹ 25 ਕਰੋੜ ਲੋਕ ਇੱਕ ਨਿਓ ਮਿਡਲ ਕਲਾਸ ਦਾ ਹਿੱਸਾ ਬਣੇ ਹਨ। ਇਹ ਨਿਓ ਮਿਡਲ ਕਲਾਸ, ਇੱਕ ਪ੍ਰਕਾਰ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰ ਰਹੀ ਹੈ। ਇਹ ਨਵੇਂ ਸੁਪਨਿਆਂ ਦੇ ਨਾਲ ਅੱਗੇ ਵਧ ਰਹੀ ਹੈ, ਸਾਡੀ ਇਕੌਨਮੀ ਵਿੱਚ ਕੰਟ੍ਰੀਬਿਊਟ ਕਰ ਰਹੀ ਹੈ, ਅਤੇ ਉਸ ਨੂੰ ਵਾਇਬ੍ਰੈਂਟ ਬਣਾ ਰਹੀ ਹੈ। ਅੱਜ ਦੁਨੀਆ ਦੀ ਸਭ ਤੋਂ ਬੜੀ ਯੁਵਾ ਆਬਾਦੀ ਸਾਡੇ ਭਾਰਤ ਵਿੱਚ ਹੈ। ਇਹ ਯੁਵਾ, ਤੇਜ਼ੀ ਨਾਲ ਸਕਿਲਡ ਹੋ ਰਿਹਾ ਹੈ, ਇਨੋਵੇਸ਼ਨ ਨੂੰ ਗਤੀ ਦੇ ਰਿਹਾ ਹੈ । ਅਤੇ ਇਨ੍ਹਾਂ ਸਭ ਦੇ ਵਿਚਾਲੇ, ਭਾਰਤ ਦੀ ਫੌਰਨ ਪਾਲਿਸੀ ਦਾ ਮੰਤਰ ਬਣ ਗਿਆ ਹੈ-India First, ਇੱਕ ਜ਼ਮਾਨੇ ਵਿੱਚ ਭਾਰਤ ਦੀ ਪਾਲਿਸੀ ਸੀ, ਸਭ ਤੋਂ ਸਮਾਨ ਰੂਪ ਨਾਲ ਦੂਰੀ ਬਣਾ ਕੇ ਚਲੋ, Equi-Distance ਦੀ ਪਾਲਿਸੀ, ਅੱਜ ਦੇ ਭਾਰਤ ਦੀ ਪਾਲਿਸੀ ਹੈ, ਸਭ ਦੇ ਸਮਾਨ ਰੂਪ ਨਾਲ ਕਰੀਬ ਹੋ ਕੇ ਚਲੋ, Equi-Closeness ਦੀ ਪਾਲਿਸੀ। ਦੁਨੀਆ ਦੇ ਦੇਸ਼ ਭਾਰਤ ਦੀ ਓਪੀਨੀਅਨ ਨੂੰ, ਭਾਰਤ ਦੇ ਇਨੋਵੇਸ਼ਨ ਨੂੰ, ਭਾਰਤ ਦੇ ਐਫਰਟਸ ਨੂੰ, ਜੈਸਾ ਮਹੱਤਵ ਅੱਜ ਦੇ ਰਹੇ ਹਨ, ਵੈਸਾ ਪਹਿਲੇ ਕਦੇ ਨਹੀਂ ਹੋਇਆ। ਅੱਜ ਦੁਨੀਆ ਦੀ ਨਜ਼ਰ ਭਾਰਤ 'ਤੇ ਹੈ, ਅੱਜ ਦੁਨੀਆ ਜਾਣਨਾ ਚਾਹੁੰਦੀ ਹੈ, What India Thinks Today.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਟੀਵੀ9 ਸਮਿਟ 2025 ਨੂੰ ਸੰਬੋਧਨ ਕੀਤਾ
March 28th, 06:53 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਵਿੱਚ ਟੀਵੀ9 ਸਮਿਟ 2025 ਵਿੱਚ ਹਿੱਸਾ ਲਿਆ। ਸਭਾ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਟੀਵੀ9 ਦੀ ਪੂਰੀ ਟੀਮ ਅਤੇ ਇਸ ਦੇ ਦਰਸ਼ਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਟੀਵੀ9 ਦੇ ਪਾਸ ਬੜੇ ਪੈਮਾਨੇ ‘ਤੇ ਖੇਤਰੀ ਦਰਸ਼ਕ ਹਨ ਅਤੇ ਹੁਣ ਆਲਮੀ ਦਰਸ਼ਕ ਭੀ ਤਿਆਰ ਹੋ ਰਹੇ ਹਨ। ਉਨ੍ਹਾਂ ਨੇ ਟੈਲੀਕਾਨਫਰੰਸ ਦੇ ਜ਼ਰੀਏ ਪ੍ਰੋਗਰਾਮ ਨਾਲ ਜੁੜੇ ਪ੍ਰਵਾਸੀ ਭਾਰਤੀਆਂ ਦਾ ਭੀ ਸੁਆਗਤ ਅਤੇ ਅਭਿਨੰਦਨ ਕੀਤਾ।
Digital technology is playing a key role in making the lives of the common man simpler: PM Modi
July 09th, 05:35 pm
PM Modi and South Korean President inaugurated world’s largest mobile manufacturing unit in Noida. Addressing a gathering at the launch event, PM Modi said that the manufacturing unit underlined the Government’s vision to make India a manufacturing hub and strengthen the ‘Make in India’ initiative. The PM also cited how digital technology, along with affordable smartphones and cheaper data were transforming lives of common citizens by making service delivery fast and transparent.PM Modi, South Korean President inaugurate world’s largest mobile manufacturing unit in Noida
July 09th, 05:34 pm
PM Modi and South Korean President inaugurated world’s largest mobile manufacturing unit in Noida. Addressing a gathering at the launch event, PM Modi said that the manufacturing unit underlined the Government’s vision to make India a manufacturing hub and strengthen the ‘Make in India’ initiative. The PM also cited how digital technology, along with affordable smartphones and cheaper data were transforming lives of common citizens by making service delivery fast and transparent.