ਐੱਨਡੀਟੀਵੀ ਵਰਲਡ ਸਮਿਟ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

October 21st, 10:25 am

ਅਸੀਂ ਬੀਤੇ 4-5 ਸਾਲ ਦੇ ਕਾਲਖੰਡ ਨੂੰ ਦੇਖੀਏ... ਤਾਂ ਜ਼ਿਆਦਾਤਰ ਚਰਚਾਵਾਂ ਵਿੱਚ ਇੱਕ ਬਾਤ ਕੌਮਨ ਰਹੀ ਹੈ... ਅਤੇ ਉਹ ਬਾਤ ਹੈ... ਚਿੰਤਾ... ਭਵਿੱਖ ਨੂੰ ਲੈ ਕੇ ਚਿੰਤਾ... ਕੋਰੋਨਾ ਦੇ ਸਮੇਂ ਚਿੰਤਾ ਰਹੀ ਕਿ ਗਲੋਬਲ ਪੈਂਡਮਿਕ ਨਾਲ ਕਿਵੇਂ ਨਿਪਟੀਏ... ਕੋਵਿਡ ਵਧਿਆ ਤਾਂ ਦੁਨੀਆ ਭਰ ਦੀ ਇਕੌਨਮੀ ਨੂੰ ਲੈ ਕੇ ਚਿੰਤਾ ਹੋਣ ਲਗੀ... ਕੋਰੋਨਾ ਨੇ ਮਹਿੰਗਾਈ ‘ਤੇ ਚਿੰਤਾ ਵਧਾਈ... ਬੇਰੋਜ਼ਗਾਰੀ ‘ਤੇ ਚਿੰਤਾ ਵਧਾਈ... ਕਲਾਇਮੇਟ ਚੇਂਜ ਨੂੰ ਲੈ ਕੇ ਚਿੰਤਾ ਤਾਂ ਸੀ ਹੀ... ਫਿਰ ਜੋ ਯੁੱਧ ਸ਼ੁਰੂ ਹੋਏ, ਉਨ੍ਹਾਂ ਦੀ ਵਜ੍ਹਾ ਨਾਲ ਚਰਚਾਵਾਂ ਵਿੱਚ ਚਿੰਤਾ ਹੋਰ ਵਧ ਗਈ... ਗਲੋਬਲ ਸਪਲਾਈ ਚੇਨ ਬਿਖਰਣ ਦੀ ਚਿੰਤਾ... ਨਿਰਦੋਸ਼ ਲੋਕਾਂ ਦੀ ਜਾਨ ਜਾਣ ਦੀ ਚਿੰਤਾ... ਇਹ ਤਣਾਅ, ਇਹ ਟੈਨਸ਼ਨ, ਇਹ conflicts, ਇਹ ਸਭ ਕੁਝ ਗਲੋਬਲ ਸਮਿਟਸ ਅਤੇ ਸੈਮੀਨਾਰਸ ਦੇ ਵਿਸ਼ੇ ਬਣ ਗਏ। ਅਤੇ ਅੱਜ ਜਦੋਂ ਚਰਚਾ ਦਾ ਕੇਂਦਰ ਚਿੰਤਾ ਹੀ ਹੈ, ਤਦ ਭਾਰਤ ਵਿੱਚ ਕਿਸ ਤਰ੍ਹਾਂ ਦਾ ਚਿੰਤਨ ਹੋ ਰਿਹਾ ਹੈ...? ਕਿਤਨਾ ਬੜਾ ਕੰਟ੍ਰਾਡਿਕਸ਼ਨ ਹੈ। ਇੱਥੇ ਚਰਚਾ ਹੋ ਰਹੀ ਹੈ ‘ਦ ਇੰਡੀਅਨ ਸੈਂਚੁਰੀ’... ਭਾਰਤ ਦੀ ਸ਼ਤਾਬਦੀ, ਦੁਨੀਆ ਵਿੱਚ ਮਚੀ ਉਥਲ-ਪੁਥਲ ਦੇ ਦਰਮਿਆਨ, ਭਾਰਤ ਉਮੀਦ ਦੀ ਇੱਕ ਕਿਰਨ ਬਣਿਆ ਹੈ... ਜਦੋਂ ਦੁਨੀਆ ਚਿੰਤਾ ਵਿੱਚ ਡੁੱਬੀ ਹੈ, ਤਦ ਭਾਰਤ ਆਸ਼ਾ ਦਾ ਸੰਚਾਰ ਕਰ ਰਿਹਾ ਹੈ। ਅਤੇ ਐਸਾ ਨਹੀਂ ਹੈ ਕਿ ਗਲੋਬਲ ਸਿਚੁਏਸ਼ਨਸ ਨਾਲ ਸਾਨੂੰ ਫਰਕ ਨਹੀਂ ਪੈਂਦਾ... ਸਾਨੂੰ ਫਰਕ ਪੈਂਦਾ ਹੈ.. ਚੁਣੌਤੀਆਂ ਭਾਰਤ ਦੇ ਸਾਹਮਣੇ ਭੀ ਹਨ... ਲੇਕਿਨ ਇੱਕ ਸੈਂਸ ਆਵ੍ ਪਾਜ਼ਿਟਿਵਿਟੀ ਇੱਥੇ ਹੈ, ਜਿਸ ਨੂੰ ਅਸੀਂ ਸਾਰੇ ਫੀਲ ਕਰ ਰਹੇ ਹਾਂ। ਅਤੇ ਇਸ ਲਈ... ਦ ਇੰਡੀਅਨ ਸੈਂਚੁਰੀ ਦੀਆਂ ਬਾਤਾਂ ਹੋ ਰਹੀਆਂ ਹਨ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਐੱਨਡੀਟੀਵੀ ਵਰਲਡ ਸਮਿਟ 2024 ਨੂੰ ਸੰਬੋਧਨ ਕੀਤਾ

October 21st, 10:16 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਐੱਨਡੀਟੀਵੀ ਵਰਲਡ ਸਮਿਟ (NDTV World Summit) 2024 ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਵਿੱਚ ਸ਼ਾਮਲ ਸਾਰੇ ਪਤਵੰਤਿਆਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਇਸ ਸਮਿਟ ਵਿੱਚ ਕਈ ਮੁੱਦਿਆਂ ‘ਤੇ ਚਰਚਾ ਹੋਵੇਗੀ। ਉਨ੍ਹਾਂ ਨੇ ਵਿਭਿੰਨ ਖੇਤਰਾਂ ਦੇ ਆਲਮੀ ਦਿੱਗਜਾਂ ਦਾ ਸੁਆਗਤ ਕੀਤਾ, ਜੋ ਇਸ ਵਿੱਚ ਆਪਣੇ ਵਿਚਾਰ ਰੱਖਣਗੇ।