
ਨਵਕਾਰ ਮਹਾਮੰਤਰ ਦਿਵਸ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
April 09th, 08:15 am
ਮਨ ਸ਼ਾਂਤ ਹੈ, ਮਨ ਸਥਿਰ ਹੈ, ਸਿਰਫ਼ ਸ਼ਾਂਤੀ, ਇੱਕ ਅਦਭੁਤ ਅਨੁਭੂਤੀ ਹੈ, ਸ਼ਬਦਾਂ ਤੋਂ ਪਰੇ, ਸੋਚ ਤੋਂ ਭੀ ਪਰੇ, ਨਵਕਾਰ ਮਹਾਮੰਤਰ ਹੁਣ ਭੀ ਮਨ ਮਸਤਿਸ਼ਕ ਵਿੱਚ ਗੂੰਜ ਰਿਹਾ ਹੈ। ਨਮੋ ਅਰਿਹੰਤਾਣਂ॥ ਨਮੋ ਸਿੱਧਾਣੰ॥ ਨਮੋ ਆਯਰਿਯਾਣੰ ॥ ਨਮੋ ਉਵਜਝਾਯਾਣੰ ॥ ਨਮੋ ਲੋਏ ਸੱਵਸਾਹੂਣੰ॥ (नमो अरिहंताणं॥ नमो सिद्धाणं॥ नमो आयरियाणं॥ नमो उवज्झायाणं॥ नमो लोए सव्वसाहूणं॥) ਇੱਕ ਸਵਰ, ਇੱਕ ਪ੍ਰਵਾਹ, ਇੱਕ ਊਰਜਾ, ਨਾ ਕੋਈ ਉਤਰਾਅ, ਨਾ ਕੋਈ ਚੜਾਅ, ਬਸ ਸਥਿਰਤਾ, ਬਸ ਸਮਭਾਵ। ਇੱਕ ਐਸੀ ਚੇਤਨਾ, ਇੱਕ ਜੈਸੀ ਲੈ, ਇੱਕ ਜੈਸਾ ਪ੍ਰਕਾਸ਼ ਅੰਦਰ ਹੀ ਅੰਦਰ। ਮੈਂ ਨਵਕਾਰ ਮਹਾਮੰਤਰ ਦੀ ਇਸ ਅਧਿਆਤਮਿਕ ਸ਼ਕਤੀ ਨੂੰ ਹੁਣ ਭੀ ਆਪਣੇ ਅੰਦਰ ਅਨੁਭਵ ਕਰ ਰਿਹਾ ਹਾਂ। ਕੁਝ ਵਰ੍ਹੇ ਪਹਿਲੇ ਮੈਂ ਬੰਗਲੁਰੂ ਵਿੱਚ ਐਸੇ ਹੀ ਇੱਕ ਸਾਮੂਹਿਕ ਮੰਤਰਉਚਾਰ ਦਾ ਸਾਖੀ ਬਣਿਆ ਸੀ, ਅੱਜ ਉਹੀ ਅਨੁਭੂਤੀ ਹੋਈ ਅਤੇ ਉਤਨੀ ਹੀ ਗਹਿਰਾਈ ਵਿੱਚ। ਇਸ ਵਾਰ ਦੇਸ਼ ਵਿਦੇਸ਼ ਵਿੱਚ ਇਕੱਠਿਆਂ, ਇੱਕ ਹੀ ਚੇਤਨਾ ਨਾਲ ਜੁੜੇ ਲੱਖਾਂ ਕਰੋੜਾ ਪੁਣਯ ਆਤਮਾਵਾਂ, ਇਕੱਠਿਆਂ ਬੋਲੇ ਗਏ ਸ਼ਬਦ, ਇਕੱਠਿਆਂ ਜਾਗੀ ਊਰਜਾ, ਇਹ ਵਾਕਈ ਅਭੁਤਪੂਰਵ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵਕਾਰ ਮਹਾਮੰਤਰ ਦਿਵਸ (Navkar Mahamantra Divas) ਦਾ ਉਦਘਾਟਨ ਕੀਤਾ
April 09th, 07:47 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਵਿਗਿਆਨ ਭਵਨ ਵਿੱਖੇ ਨਵਕਾਰ ਮਹਾਮੰਤਰ ਦਿਵਸ (Navkar Mahamantra Divas) ਦਾ ਉਦਘਾਟਨ ਕੀਤਾ ਅਤੇ ਇਸ ਕਾਰਜਕ੍ਰਮ ਵਿੱਚ ਹਿੱਸਾ ਲਿਆ। ਇਸ ਅਵਸਰ ‘ਤੇ ਉਪਸਥਿਤ ਪਤਵੰਤਿਆਂ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਨਵਕਾਰ ਮੰਤਰ(Navkar Mantra) ਦੇ ਗਹਿਨ ਅਧਿਆਤਮਿਕ ਅਨੁਭਵ ਸਾਂਝੇ ਕਰਦੇ ਹੋਏ ਮਨ ਵਿੱਚ ਸ਼ਾਂਤੀ ਅਤੇ ਸਥਿਰਤਾ ਲਿਆਉਣ ਦੀ ਇਸ ਸਮਰੱਥਾ ‘ਤੇ ਚਰਚਾ ਕੀਤ। ਉਨ੍ਹਾਂ ਨੇ ਸ਼ਾਂਤੀ ਦੀ ਅਦੁੱਤੀ ਭਾਵਨਾ ਦਾ ਉਲੇਖ ਕਰਦੇ ਹੋਏ ਕਿਹਾ ਕਿ ਇਹ ਸ਼ਬਦਾਂ ਅਤੇ ਵਿਚਾਰਾਂ ਤੋਂ ਪਰੇ ਹੈ ਅਤੇ ਮਨ ਤੇ ਚੇਤਨਾ ਦੇ ਅੰਦਰ ਗਹਿਰਾਈ ਨਾਲ ਗੂੰਜਦੀ ਹੈ। ਸ਼੍ਰੀ ਮੋਦੀ ਨੇ ਨਵਕਾਰ ਮੰਤਰ (Navkar Mantra) ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਅਤੇ ਇਸ ਦੇ ਪਵਿੱਤਰ ਛੰਦਾਂ (sacred verses) ਦਾ ਪਾਠ ਕਰਦੇ ਹੋਏ ਮੰਤਰ ਨੂੰ ਊਰਜਾ ਦਾ ਏਕੀਕ੍ਰਿਤ ਪ੍ਰਵਾਹ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਹ ਸਥਿਰਤਾ, ਸਮਭਾਵ ਅਤੇ ਚੇਤਨਾ ਤੇ ਅੰਦਰੂਨੀ ਪ੍ਰਕਾਸ਼ ਦੀ ਸੁਮੇਲ ਵਾਲੀ ਤਾਲ (ਲੈ) ਦਾ ਪ੍ਰਤੀਕ ਹੈ। ਆਪਣੇ ਵਿਅਕਤੀਗਤ ਅਨੁਭਵ ‘ਤੇ ਵਿਚਾਰ ਵਿਅਕਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਵੇਂ ਉਹ ਆਪਣੇ ਅੰਦਰ ਨਵਕਾਰ ਮੰਤਰ (Navkar Mantra) ਦੀ ਅਧਿਆਤਮਿਕ ਸ਼ਕਤੀ ਨੂੰ ਮਹਿਸੂਸ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਕਈ ਵਰ੍ਹਿਆਂ ਪਹਿਲੇ ਬੰਗਲੁਰੂ ਵਿੱਚ ਇਸ ਤਰ੍ਹਾਂ ਦੇ ਸਮੂਹਿਕ ਜਾਪ ਸਮਾਗਮ ਦੀ ਯਾਦ ਨੂੰ ਸਾਂਝਾ ਕੀਤਾ ਜਿਸ ਨੇ ਉਨ੍ਹਾਂ ਦੇ ਜੀਵਨ ‘ਤੇ ਇੱਕ ਅਮਿਟ ਛਾਪ ਛੱਡੀ। ਪ੍ਰਧਾਨ ਮੰਤਰੀ ਨੇ ਦੇਸ਼ ਅਤੇ ਵਿਦੇਸ਼ ਵਿੱਚ ਲੱਖਾਂ ਨੇਕ ਆਤਮਾਵਾਂ ਦੇ ਇੱਕ ਏਕੀਕ੍ਰਿਤ ਚੇਤਨਾ ਵਿੱਚ ਇਕੱਠਿਆਂ ਆਉਣ ਦੇ ਅਦੁੱਤੀ ਅਨੁਭਵ ਦਾ ਭੀ ਉਲੇਖ ਕੀਤਾ। ਉਨ੍ਹਾਂ ਨੇ ਸਮੂਹਿਕ ਊਰਜਾ ਅਤੇ ਸਿੰਕ੍ਰੋਨਾਇਜ਼ਡ ਸ਼ਬਦਾਂ ‘ਤੇ ਚਰਚਾ ਕਰਦੇ ਹੋਏ ਕਿਹਾ ਕਿ ਇਹ ਵਾਸਤਵ ਵਿੱਚ ਅਸਾਧਾਰਣ ਅਤੇ ਅਭੂਤਪੂਰਵ ਹੈ।
Prime Minister Narendra Modi to participate in Navkar Mahamantra Divas in New Delhi
April 07th, 05:23 pm
PM Modi to participate in Navkar Mahamantra Divas, a momentous celebration of spiritual harmony and ethical consciousness. It seeks to unite people through the collective chanting of the Navkar Mahamantra. People from more than 108 countries will join the global chant for peace and togetherness.