
ਇੰਡੋਨੇਸ਼ੀਆ ਦੇ ਰਾਸ਼ਟਰਪਤੀ ਦੇ ਨਾਲ ਸੰਯੁਕਤ ਪ੍ਰੈੱਸ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਦਾ ਬਿਆਨ
January 25th, 01:00 pm
ਭਾਰਤ ਦੇ ਪਹਿਲੇ ਗਣਤੰਤਰ ਦਿਵਸ (India’s very first Republic Day) ‘ਤੇ, ਇੰਡੋਨੇਸ਼ੀਆ ਸਾਡਾ ਮੁੱਖ ਮਹਿਮਾਨ (Chief Guest) ਦੇਸ਼ ਸੀ। ਅਤੇ ਇਹ ਸਾਡੇ ਲਈ ਅਤਿਅੰਤ ਗਰਵ (ਮਾਣ) ਦਾ ਵਿਸ਼ਾ ਹੈ, ਕਿ ਜਦੋਂ ਅਸੀਂ ਗਣਤੰਤਰ ਦੇ ਪੰਝੱਤਰ ਵਰ੍ਹੇ (75th Republic Day) ਮਨਾ ਰਹੇ ਹਾਂ, ਇੰਡੋਨੇਸ਼ੀਆ ਇੱਕ ਵਾਰ ਫਿਰ, ਇਸ ਇਤਿਹਾਸਿਕ ਅਵਸਰ ਦਾ ਹਿੱਸਾ ਬਣਿਆ ਹੈ। ਇਸ ਅਵਸਰ ‘ਤੇ, ਮੈਂ ਰਾਸ਼ਟਰਪਤੀ ਪ੍ਰਬੋਵੋ ਦਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ।
INS ਸੂਰਤ, INS ਨੀਲਗਿਰੀ ਅਤੇ INS ਵਾਘਸ਼ੀਰ ਦੇ ਸ਼ੁਰੂ ਹੋਣ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
January 15th, 11:08 am
15 ਜਨਵਰੀ ਦੇ ਦਿਨ ਨੂੰ ਆਰਮੀ ਡੇਅ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ। ਦੇਸ਼ ਦੀ ਰੱਖਿਆ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਹਰੇਕ ਜਾਂਬਾਜ਼ ਨੂੰ ਮੈਂ ਨਮਨ ਕਰਦਾ ਹਾਂ, ਮਾਂ ਭਾਰਤੀ ਦੀ ਰੱਖਿਆ ਵਿੱਚ ਜੁਟੇ ਹਰ ਵੀਰ-ਵੀਰਾਂਗਨਾ ਨੂੰ ਮੈਂ ਅੱਜ ਦੇ ਦਿਨ ਵਧਾਈ ਦਿੰਦਾ ਹਾਂ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਫਰੰਟਲਾਈਨ ਨੌਸੈਨਿਕ ਜਹਾਜਾਂ ਆਈਐੱਨਐੱਸ ਸੂਰਤ, ਆਈਐੱਨਐੱਸ ਨੀਲਗਿਰੀ ਅਤੇ ਆਈਐੱਨਐੱਸ ਵਾਘਸ਼ੀਰ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ
January 15th, 10:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੁੱਧਵਾਰ ਨੂੰ ਮੁੰਬਈ ਦੇ ਨੌਸੈਨਾ ਡੌਕਯਾਰਡ ਵਿੱਚ ਨੌਸੈਨਾ ਦੇ ਤਿੰਨ ਮੋਹਰੀ ਲੜਾਕੂ ਜਹਾਜ਼ਾਂ ਆਈਐੱਨਐੱਸ ਸੂਰਤ, ਆਈਐੱਨਐੱਸ ਨੀਲਗਿਰੀ ਅਤੇ ਆਈਐੱਨਐੱਸ ਵਾਘਸ਼ੀਰ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਸ਼੍ਰੀ ਮੋਦੀ ਨੇ ਇਸ ਅਵਸਰ ’ਤੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 15 ਜਨਵਰੀ ਦਾ ਦਿਨ ਸੈਨਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਅਤੇ ਉਨ੍ਹਾਂ ਨੇ ਦੇਸ਼ ਦੀ ਸੁਰੱਖਿਆ ਦੇ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਹਰੇਕ ਬਹਾਦਰ ਯੋਧੇ ਨੂੰ ਨਮਨ ਕੀਤਾ। ਉਨ੍ਹਾਂ ਨੇ ਇਸ ਅਵਸਰ ’ਤੇ ਸਾਰੇ ਬਹਾਦਰ ਯੋਧਿਆਂ ਨੂੰ ਵਧਾਈ ਦਿੱਤੀ।ਭਾਰਤੀ ਮਿਟਿਰਯੋਲੌਜਿਕਲ ਵਿਭਾਗ ਨੇ 150ਵੇਂ ਸਥਾਪਨਾ ਦਿਵਸ ’ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
January 14th, 10:45 am
ਅੱਜ ਅਸੀਂ ਭਾਰਤੀ ਮੌਸਮ ਵਿਭਾਗ, IMD ਦੇ 150 ਸਾਲ ਸੈਲੀਬ੍ਰੇਟ ਕਰ ਰਹੇ ਹਾਂ। IMD ਦੇ ਇਹ 150 ਸਾਲ, ਇਹ ਕੇਵਲ ਭਾਰਤੀ ਮੌਸਮ ਵਿਭਾਗ ਦੀ ਯਾਤਰਾ ਹੈ, ਅਜਿਹਾ ਨਹੀਂ ਹੈ। ਇਹ ਸਾਡੇ ਭਾਰਤ ਵਿੱਚ ਆਧੁਨਿਕ ਸਾਇੰਸ ਅਤੇ ਟੈਕਨੋਲੋਜੀ ਦੀ ਵੀ ਇੱਕ ਗੌਰਵਸ਼ਾਲੀ ਯਾਤਰਾ ਹੈ। IMD ਨੇ ਇਸ ਡੇਢ ਸੌ ਸਾਲਾਂ ਵਿੱਚ ਨਾ ਕੇਵਲ ਕਰੋੜਾਂ ਭਾਰਤੀਆਂ ਦੀ ਸੇਵਾ ਕੀਤੀ ਹੈ, ਬਲਕਿ ਭਾਰਤ ਦੀ ਵਿਗਿਆਨਕ ਯਾਤਰਾ ਦਾ ਵੀ ਪ੍ਰਤੀਕ ਬਣਿਆ ਹੈ। ਇਨ੍ਹਾਂ ਉਪਲੱਬਧੀਆਂ ’ਤੇ ਅੱਜ ਡਾਕ ਟਿਕਟ ਅਤੇ ਵਿਸ਼ੇਸ਼ coin ਵੀ ਰਿਲੀਜ਼ ਕੀਤਾ ਗਿਆ ਹੈ। 2047 ਵਿੱਚ, ਜਦੋਂ ਦੇਸ਼ ਆਜ਼ਾਦੀ ਦੇ 100 ਸਾਲ ਮਨਾਏਗਾ, ਤਦ ਭਾਰਤੀ ਮੌਸਮ ਵਿਭਾਗ ਦਾ ਸਵਰੂਪ ਕੀ ਹੋਵੇਗਾ, ਇਸ ਦੇ ਲਈ ਵਿਜ਼ਨ document ਵੀ ਜਾਰੀ ਹੋਇਆ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਮੌਸਮ ਵਿਭਾਗ ਦੇ 150ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਸੰਬੋਧਨ ਕੀਤਾ
January 14th, 10:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਭਾਰਤੀ ਮੌਸਮ ਵਿਭਾਗ (IMD) ਦੇ 150ਵੇਂ ਸਥਾਪਨਾ ਦਿਵਸ ਦੇ ਮੌਕੇ ‘ਤੇ ਆਯੋਜਿਤ ਸਮਾਰੋਹ ਵਿੱਚ ਹਿੱਸਾ ਲਿਆ। ਇਸ ਮੌਕੇ 'ਤੇ ਇਕੱਠ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਕਿਹਾ ਕਿ ਆਈਐੱਮਡੀ ਦੇ 150 ਸਾਲ ਨਾ ਸਿਰਫ਼ ਵਿਭਾਗ ਦੀ ਯਾਤਰਾ ਨੂੰ ਦਰਸਾਉਂਦੇ ਹਨ, ਸਗੋਂ ਭਾਰਤ ਵਿੱਚ ਆਧੁਨਿਕ ਵਿਗਿਆਨ ਅਤੇ ਟੈਕਨੋਲੋਜੀ ਦੀ ਇੱਕ ਮਾਣਮੱਤੇ ਯਾਤਰਾ ਨੂੰ ਵੀ ਦਰਸਾਉਂਦੇ ਹਨ। ਉਨ੍ਹਾਂ ਨੇ ਆਈਐੱਮਡੀ ਦੀ ਸ਼ਲਾਘਾ ਕੀਤੀ ਜਿਸ ਨੇ ਇਨ੍ਹਾਂ ਡੇਢ ਸਦੀਆਂ ਦੌਰਾਨ ਲੱਖਾਂ ਭਾਰਤੀਆਂ ਦੀ ਸੇਵਾ ਕੀਤੀ ਹੈ ਅਤੇ ਇਹ ਭਾਰਤ ਦੀ ਵਿਗਿਆਨਕ ਤਰੱਕੀ ਦਾ ਪ੍ਰਤੀਕ ਬਣ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਆਈਐੱਮਡੀ ਦੀਆਂ ਪ੍ਰਾਪਤੀਆਂ ਬਾਰੇ ਇੱਕ ਸਮਾਰਕ ਡਾਕ ਟਿਕਟ ਅਤੇ ਸਿੱਕਾ ਵੀ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ 2047 ਵਿੱਚ ਆਈਐੱਮਡੀ ਦੇ ਭਵਿੱਖ ਨੂੰ ਰੇਖਾਂਕਿਤ ਕਰਨ ਵਾਲਾ ਇੱਕ ਵਿਜ਼ਨ ਡਾਕਿਊਮੈਂਟ ਜਾਰੀ ਹੋਣਾ, ਜਦੋਂ ਭਾਰਤ ਆਜ਼ਾਦੀ ਦੇ 100 ਸਾਲ ਮਨਾਏਗਾ। ਉਨ੍ਹਾਂ ਨੇ ਆਈਐੱਮਡੀ ਦੇ 150 ਵਰ੍ਹੇ ਪੂਰੇ ਹੋਣ ਦੇ ਇਸ ਮਹੱਤਵਪੂਰਨ ਮੌਕੇ 'ਤੇ ਨਾਗਰਿਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।ਸੰਵਿਧਾਨ ਸਾਡਾ ਮਾਰਗਦਰਸ਼ਕ ਹੈ: ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ
December 29th, 11:30 am
'ਮਨ ਕੀ ਬਾਤ' ਦੇ ਨਵੇਂ ਅੰਕ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਸੰਵਿਧਾਨ ਦੀ 75ਵੀਂ ਵਰ੍ਹੇਗੰਢ ਅਤੇ ਪ੍ਰਯਾਗਰਾਜ ਵਿੱਚ ਮਹਾਕੁੰਭ ਦੀਆਂ ਤਿਆਰੀਆਂ ਸਮੇਤ ਭਾਰਤ ਦੀਆਂ ਉਪਲਬਧੀਆਂ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਬਸਤਰ ਓਲੰਪਿਕਸ ਦੀ ਸਫ਼ਲਤਾ ਦੀ ਸ਼ਲਾਘਾ ਕੀਤੀ ਅਤੇ ਮਲੇਰੀਆ ਦੇ ਖ਼ਾਤਮੇ ਅਤੇ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਕੈਂਸਰ ਦੇ ਇਲਾਜ ਵਿੱਚ ਹੋਈ ਪ੍ਰਗਤੀ ਜਿਹੀਆਂ ਮਹੱਤਵਪੂਰਨ ਸਿਹਤ ਉਪਲਬਧੀਆਂ ਨੂੰ ਉਜਾਗਰ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਓਡੀਸ਼ਾ ਦੇ ਕਾਲਾਹਾਂਡੀ ਵਿੱਚ ਖੇਤੀਬਾੜੀ ਖੇਤਰ ਵਿੱਚ ਹੋਏ ਸਕਾਰਾਤਮਕ ਬਦਲਾਅ ਦੀ ਵੀ ਸ਼ਲਾਘਾ ਕੀਤੀ।