ਆਈਟੀਯੂ ਏਰੀਆ ਆਫਿਸ ਐਂਡ ਇਨੋਵੇਸ਼ਨ ਸੈਂਟਰ ਦੇ ਉਦਘਾਟਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 22nd, 03:34 pm
ਅੱਜ ਦਾ ਦਿਨ ਬਹੁਤ ਵਿਸ਼ੇਸ਼ ਹੈ, ਬਹੁਤ ਪਵਿੱਤਰ ਹੈ। ਅੱਜ ਤੋਂ ‘ਹਿੰਦੂ ਕੈਲੰਡਰ’ ਦਾ ਨਵਾਂ ਵਰ੍ਹਾ ਸ਼ੁਰੂ ਹੋਇਆ ਹੈ । ਮੈਂ ਤੁਹਾਨੂੰ ਸਾਰਿਆਂ ਨੂੰ ਅਤੇ ਸਾਰੇ ਦੇਸ਼ਵਾਸੀਆਂ ਨੂੰ ਵਿਕ੍ਰਮ ਸੰਵਤ 2080 ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਸਾਡੇ ਇਤਨੇ ਵਿਸ਼ਾਲ ਦੇਸ਼ ਵਿੱਚ, ਵਿਵਿਧਤਾ ਨਾਲ ਭਰੇ ਦੇਸ਼ ਵਿੱਚ ਸਦੀਆਂ ਤੋਂ ਅਲੱਗ-ਅਲੱਗ ਕੈਲੰਡਰਸ ਪ੍ਰਚਲਿਤ ਹਨ। ਕੋੱਲਮ ਕਾਲ ਦਾ ਮਲਿਆਲਮ ਕੈਲੰਡਰ ਹੈ, ਤਮਿਲ ਕੈਲੰਡਰ ਹੈ,ਜੋ ਸੈਂਕੜੇ ਵਰ੍ਹਿਆਂ ਤੋਂ ਭਾਰਤ ਨੂੰ ਮਿਤੀ ਗਿਆਨ ਦਿੰਦੇ ਆ ਰਹੇ ਹੋ। ਵਿਕ੍ਰਮ ਸੰਵਤ ਵੀ 2080 ਵਰ੍ਹੇ ਪਹਿਲਾਂ ਤੋਂ ਚਲ ਰਿਹਾ ਹੈ। ਗ੍ਰੇਗੋਰੀਅਨ ਕੈਲੰਡਰ ਵਿੱਚ ਹੁਣ ਸਾਲ 2023 ਚਲ ਰਿਹਾ ਹੈ, ਲੇਕਿਨ ਵਿਕ੍ਰਮ ਸੰਵਤ ਉਸ ਤੋਂ ਵੀ 57 ਸਾਲ ਪਹਿਲਾਂ ਦਾ ਹੈ। ਮੈਨੂੰ ਖੁਸ਼ੀ ਹੈ ਕਿ ਨਵ ਵਰ੍ਹੇ ਦੇ ਪਹਿਲੇ ਦਿਨ ਟੈਲੀਕੌਮ, ICT ਅਤੇ ਇਸ ਨਾਲ ਜੁੜੇ ਇਨੋਵੇਸ਼ਨ ਨੂੰ ਲੈ ਕੇ ਇੱਕ ਬਹੁਤ ਵੱਡੀ ਸ਼ੁਰੂਆਤ ਭਾਰਤ ਵਿੱਚ ਹੋ ਰਹੀ ਹੈ । ਅੱਜ ਇੱਥੇ International Tele-communication Union (ITU) ਦੇ ਏਰੀਆ ਆਫਿਸ ਅਤੇ ਸਿਰਫ਼ ਏਰੀਆ ਆਫਿਸ ਨਹੀਂ, ਏਰੀਆ ਆਫਿਸ ਅਤੇ ਇਨੋਵੇਸ਼ਨ ਸੈਂਟਰ ਦੀ ਸਥਾਪਨਾ ਹੋਈ ਹੈ। ਇਸ ਦੇ ਨਾਲ-ਨਾਲ ਅੱਜ 6G Test-Bed ਨੂੰ ਵੀ ਲਾਂਚ ਕੀਤਾ ਗਿਆ ਹੈ। ਇਸ ਟੈਕਨੋਲੋਜੀ ਨਾਲ ਜੁੜੇ ਸਾਡੇ ਵਿਜ਼ਨ ਡਾਕੂਮੈਂਟ ਨੂੰ unveil ਕੀਤਾ ਗਿਆ ਹੈ । ਇਹ ਡਿਜੀਟਲ ਇੰਡੀਆ ਨੂੰ ਨਵੀਂ ਊਰਜਾ ਦੇਣ ਦੇ ਨਾਲ ਹੀ ਸਾਊਥ ਏਸ਼ੀਆ ਦੇ ਲਈ , ਗਲੋਬਲ ਸਾਊਥ ਦੇ ਲਈ, ਨਵੇਂ ਸਮਾਧਾਨ, ਨਵੇਂ ਇਨੋਵੇਸ਼ਨ ਲੈ ਕੇ ਆਵੇਗਾ । ਖਾਸ ਤੌਰ ’ਤੇ ਸਾਡੇ ਐਕੇਡੀਮੀਆ, ਸਾਡੇ ਇਨੋਵੇਟਰਸ-ਸਟਾਰਟ ਅੱਪਸ, ਸਾਡੀ ਇੰਡਸਟ੍ਰੀ ਦੇ ਲਈ ਇਸ ਤੋਂ ਅਨੇਕ ਨਵੇਂ ਅਵਸਰ ਬਣਨਗੇ।ਪ੍ਰਧਾਨ ਮੰਤਰੀ ਨੇ ਆਈਟੀਯੂ ਏਰੀਆ ਦਫ਼ਤਰ ਅਤੇ ਇਨੋਵੇਸ਼ਨ ਸੈਂਟਰ ਦਾ ਉਦਘਾਟਨ ਕੀਤਾ
March 22nd, 12:30 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਗਿਆਨ ਭਵਨ ਵਿੱਚ ਇੱਕ ਪ੍ਰੋਗਰਾਮ ਵਿੱਚ ਭਾਰਤ ਵਿੱਚ ਨਵੇਂ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ (ਆਈਟੀਯੂ) ਏਰੀਆ ਦਫ਼ਤਰ ਅਤੇ ਇਨੋਵੇਸ਼ਨ ਸੈਂਟਰ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਭਾਰਤ 6ਜੀ ਵਿਜ਼ਨ ਦਸਤਾਵੇਜ਼ ਦਾ ਵੀ ਉਦਘਾਟਨ ਕੀਤਾ ਅਤੇ 6ਜੀ ਆਰ ਐਂਡ ਡੀ ਟੈਸਟ ਬੈੱਡ ਨੂੰ ਲਾਂਚ ਕੀਤਾ। ਉਨ੍ਹਾਂ ਨੇ ‘ਕਾਲ ਬਿਫੌਰ ਯੂ ਡਿਗ’ ('Call Before u Dig') ਐਪ ਵੀ ਲਾਂਚ ਕੀਤੀ। ਆਈਟੀਯੂ ਸੂਚਨਾ ਅਤੇ ਸੰਚਾਰ ਟੈਕਨੋਲੋਜੀਆਂ (ਆਈਸੀਟੀ’ਸ) ਲਈ ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਏਜੰਸੀ ਹੈ। ਭਾਰਤ ਨੇ ਏਰੀਆ ਦਫਤਰ ਦੀ ਸਥਾਪਨਾ ਲਈ ਆਈਟੀਯੂ ਦੇ ਨਾਲ ਮਾਰਚ 2022 ਵਿੱਚ ਇੱਕ ਮੇਜ਼ਬਾਨ ਦੇਸ਼ ਸਮਝੌਤਾ (Host Country Agreement) ਕੀਤਾ ਸੀ। ਇਹ ਭਾਰਤ, ਨੇਪਾਲ, ਭੂਟਾਨ, ਬੰਗਲਾਦੇਸ਼, ਸ਼੍ਰੀਲੰਕਾ, ਮਾਲਦੀਵ, ਅਫਗਾਨਿਸਤਾਨ ਅਤੇ ਈਰਾਨ ਨੂੰ ਸੇਵਾਵਾਂ ਦੇਵੇਗਾ, ਦੇਸ਼ਾਂ ਦਰਮਿਆਨ ਤਾਲਮੇਲ ਵਧਾਉਣ ਅਤੇ ਖੇਤਰ ਵਿੱਚ ਆਪਸੀ ਲਾਭਕਾਰੀ ਆਰਥਿਕ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ।ਪ੍ਰਧਾਨ ਮੰਤਰੀ ਨੇ ਨਵ ਸਮਵਸਤਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ
March 22nd, 11:01 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵ ਸਮਵਸਤਰ ਦੇ ਅਵਸਰ ’ਤੇ ਸਭ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਨਵ ਸੰਵਤਸਰ ਦੀਆਂ ਵਧਾਈਆਂ ਦਿੱਤੀਆਂ
April 02nd, 08:39 am
ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨੇ ਨਵ ਸੰਵਤਸਰ ਦੇ ਪਾਵਨ ਅਵਸਰ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਕਾਮਨਾ ਕੀਤੀ ਕਿ ਵਿਕਰਮ ਸੰਵਤ 2079 ਸਭ ਦੇ ਜੀਵਨ ਵਿੱਚ ਨਵਾਂ ਉਤਸ਼ਾਹ ਅਤੇ ਨਵੀਂ ਉਮੰਗ ਲੈ ਕੇ ਆਵੇ।