ਅਹਿਮਦਾਬਾਦ ਵਿੱਚ ਪ੍ਰਮੁੱਖ ਸਵਾਮੀ ਮਹਾਰਾਜ ਸ਼ਤਾਬਦੀ ਮਹੋਤਸਵ ਦੇ ਉਦਘਾਟਨੀ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
December 14th, 05:45 pm
ਪਰਮ ਪੂਜਯ ਮਹੰਤ ਸਵਾਮੀ ਜੀ, ਪੂਜਯ ਸੰਤ ਗਣ, ਗਵਰਨਰ ਸ਼੍ਰੀ, ਮੁੱਖ ਮੰਤਰੀ ਸ਼੍ਰੀ ਅਤੇ ਉਪਸਥਿਤ ਸਭੀ ਸਤਿਸੰਗੀ ਪਰਿਵਾਰ ਜਨ, ਇਹ ਮੇਰਾ ਸੁਭਾਗ ਹੈ ਕਿ ਮੈਨੂੰ ਇਸ ਇਤਿਹਾਸਿਕ ਕਾਰਜਕ੍ਰਮ ਵਿੱਚ ਸਾਖੀ ਬਣਨ ਦਾ ਸਾਥੀ ਬਣਨ ਦਾ ਅਤੇ ਸਤਿਸੰਗੀ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਤਨੇ ਬੜੇ ਪੱਧਰ ’ਤੇ ਅਤੇ ਇੱਕ ਮਹੀਨੇ ਭਰ ਚਲਣ ਵਾਲਾ ਇਹ ਕਾਰਜਕ੍ਰਮ ਅਤੇ ਮੈਂ ਨਹੀਂ ਮੰਨਦਾ ਹਾਂ ਇਹ ਕਾਰਜਕ੍ਰਮ ਸਿਰਫ਼ ਸੰਖਿਆ ਦੇ ਹਿਸਾਬ ਨਾਲ ਬੜਾ ਹੈ, ਸਮੇਂ ਦੇ ਹਿਸਾਬ ਨਾਲ ਕਾਫੀ ਲੰਬਾ ਹੈ। ਲੇਕਿਨ ਇੱਥੇ ਜਿਤਨਾ ਸਮਾਂ ਮੈਂ ਬਿਤਾਇਆ, ਮੈਨੂੰ ਲਗਦਾ ਹੈ ਕਿ ਇੱਥੇ ਇੱਕ ਦਿੱਬਤਾ ਦੀ ਅਨੁਭੂਤੀ ਹੈ। ਇੱਥੇ ਸੰਕਲਪਾਂ ਦੀ ਸ਼ਾਨ ਹੈ। ਇੱਥੇ ਬਾਲ ਬਿਰਧ ਸਭ ਦੇ ਲਈ ਸਾਡੀ ਵਿਰਾਸਤ ਕੀ ਹੈ, ਸਾਡੀ ਧਰੋਹਰ ਕੀ ਹੈ, ਸਾਡੀ ਆਸਥਾ ਕੀ ਹੈ, ਸਾਡਾ ਅਧਿਆਤਮ ਕੀ ਹੈ, ਸਾਡੀ ਪਰੰਪਰਾ ਕੀ ਹੈ, ਸਾਡਾ ਸੱਭਿਆਚਾਰ ਕੀ ਹੈ, ਸਾਡੀ ਪ੍ਰਕ੍ਰਿਤੀ ਕੀ ਹੈ, ਇਨ੍ਹਾਂ ਸਭ ਨੂੰ ਇਸ ਪਰਿਸਰ ਵਿੱਚ ਸਮੇਟਿਆ ਹੋਇਆ ਹੈ। ਇੱਥੇ ਭਾਰਤ ਦਾ ਹਰ ਰੰਗ ਦਿਖਦਾ ਹੈ। ਮੈਂ ਇਸ ਅਵਸਰ ’ਤੇ ਸਭ ਪੂਜਯ ਸੰਤ ਗਣ ਨੂੰ ਇਸ ਆਯੋਜਨ ਦੇ ਲਈ ਕਲਪਨਾ ਸਮਰੱਥਾ ਦੇ ਲਈ ਅਤੇ ਉਸ ਕਲਪਨਾ ਨੂੰ ਚਰਿਤਾਰਥ ਕਰਨ ਦੇ ਲਈ ਜੋ ਪੁਰਸ਼ਾਰਥ ਕੀਤਾ ਹੈ, ਮੈਂ ਉਨ੍ਹਾਂ ਸਭ ਦੀ(ਨੂੰ) ਚਰਨ ਵੰਦਨਾ ਕਰਦਾ ਹਾਂ, ਹਿਰਦੇ ਤੋਂ ਵਧਾਈ ਦਿੰਦਾ ਹਾਂ ਅਤੇ ਪੂਜਯ ਮਹੰਤ ਸਵਾਮੀ ਜੀ ਦੇ ਅਸ਼ੀਰਵਾਦ ਨਾਲ ਇਤਨਾ ਬੜਾ ਸ਼ਾਨਦਾਰ ਆਯੋਜਨ ਅਤੇ ਇਹ ਦੇਸ਼ ਅਤੇ ਦੁਨੀਆ ਨੂੰ ਆਕਰਸ਼ਿਤ ਕਰੇਗਾ ਇਤਨਾ ਹੀ ਨਹੀਂ ਹੈ, ਇਹ ਪ੍ਰਭਾਵਿਤ ਕਰੇਗਾ, ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗਾ।PM addresses inaugural function of Pramukh Swami Maharaj Shatabdi Mahotsav
December 14th, 05:30 pm
PM Modi addressed the inaugural function of Pramukh Swami Maharaj Shatabdi Mahotsav in Ahmedabad. “HH Pramukh Swami Maharaj Ji was a reformist. He was special because he saw good in every person and encouraged them to focus on these strengths. He helped every inpidual who came in contact with him. I can never forget his efforts during the Machchhu dam disaster in Morbi”, the Prime Minister said.