ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੂਸੀ ਸੰਘ ਦੇ ਰਾਸ਼ਟਰਪਤੀ ਮਹਾਮਹਿਮ ਵਲਾਦਿਮੀਰ ਪੁਤਿਨ ਨਾਲ ਅੱਜ ਟੈਲੀਫੋਨ ’ਤੇ ਗੱਲ ਕੀਤੀ

February 24th, 10:35 pm

ਰਾਸ਼ਟਰਪਤੀ ਪੁਤਿਨ ਨੇ ਪ੍ਰਧਾਨ ਮੰਤਰੀ ਨੂੰ ਯੂਕ੍ਰੇਨ ਦੇ ਹਾਲੀਆ ਘਟਨਾਕ੍ਰਮ ਤੋਂ ਜਾਣੂ ਕਰਵਾਇਆ। ਪ੍ਰਧਾਨ ਮੰਤਰੀ ਨੇ ਆਪਣੇ ਇਸ ਦ੍ਰਿੜ੍ਹ ਵਿਸ਼ਵਾਸ ਨੂੰ ਦੁਹਰਾਇਆ ਕਿ ਰੂਸ ਅਤੇ ਨਾਟੋ ਸਮੂਹ ਦੇ ਦਰਮਿਆਨ ਦੇ ਮਤਭੇਦਾਂ ਨੂੰ ਕੇਵਲ ਇਮਾਨਦਾਰ ਅਤੇ ਸੁਹਿਰਦ ਸੰਵਾਦ ਦੇ ਜ਼ਰੀਏ ਹੀ ਹੱਲ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਤੁਰੰਤ ਹਿੰਸਾ ਬੰਦ ਕਰਨ ਦੀ ਅਪੀਲ ਕੀਤੀ ਅਤੇ ਕੂਟਨੀਤਕ ਵਾਰਤਾਲਾਪ ਅਤੇ ਸੰਵਾਦ ਦੇ ਰਸਤੇ ’ਤੇ ਪਰਤਣ ਦੇ ਲਈ ਸਾਰੀਆਂ ਧਿਰਾਂ ਨੂੰ ਮਿਲ ਕੇ ਪ੍ਰਯਤਨ ਕਰਨ ਦਾ ਸੱਦਾ ਦਿੱਤਾ।