ਪੁਲਾੜ ਖੇਤਰ ਵਿੱਚ ਸੁਧਾਰਾਂ ਨਾਲ ਦੇਸ਼ ਦੇ ਨੌਜਵਾਨਾਂ ਨੂੰ ਲਾਭ ਹੋਇਆ ਹੈ: ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ
August 25th, 11:30 am
ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ‘ਮਨ ਕੀ ਬਾਤ’ ਵਿੱਚ ਇਕ ਵਾਰ ਫਿਰ ਮੇਰੇ ਸਾਰੇ ਪਰਿਵਾਰਜਨਾਂ ਦਾ ਸਵਾਗਤ ਹੈ। ਅੱਜ ਇਕ ਵਾਰ ਫਿਰ ਗੱਲ ਹੋਵੇਗੀ - ਦੇਸ਼ ਦੀਆਂ ਪ੍ਰਾਪਤੀਆਂ ਦੀ, ਦੇਸ਼ ਦੇ ਲੋਕਾਂ ਦੇ ਸਮੂਹਿਕ ਯਤਨਾਂ ਦੀ। 21ਵੀਂ ਸਦੀ ਦੇ ਭਾਰਤ ਵਿੱਚ ਕਿੰਨਾ ਕੁਝ ਅਜਿਹਾ ਹੋ ਰਿਹਾ ਹੈ ਜੋ ਵਿਕਸਿਤ ਭਾਰਤ ਦੀ ਨੀਂਹ ਮਜ਼ਬੂਤ ਕਰ ਰਿਹਾ ਹੈ। ਜਿਵੇਂ ਇਸ 23 ਅਗਸਤ ਨੂੰ ਹੀ ਅਸੀਂ ਸਾਰੇ ਦੇਸ਼ਵਾਸੀਆਂ ਨੇ ਪਹਿਲਾ ਨੈਸ਼ਨਲ ਸਪੇਸ ਡੇ ਮਨਾਇਆ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸਾਰਿਆਂ ਨੇ ਇਸ ਦਿਨ ਨੂੰ ਸੈਲੀਬਰੇਟ ਕੀਤਾ ਹੋਵੇਗਾ। ਇਕ ਵਾਰ ਫਿਰ ਚੰਦਰਯਾਨ-3 ਦੀ ਸਫਲਤਾ ਦਾ ਜਸ਼ਨ ਮਨਾਇਆ ਹੋਵੇਗਾ। ਪਿਛਲੇ ਸਾਲ ਇਸੇ ਦਿਨ ਚੰਦਰਯਾਨ-3 ਨੇ ਚੰਨ ਦੇ ਦੱਖਣੀ ਹਿੱਸੇ ਵਿੱਚ ਸ਼ਿਵਸ਼ਕਤੀ ਪੁਆਇੰਟ ’ਤੇ ਸਫਲਤਾਪੂਰਵਕ ਲੈਂਡਿੰਗ ਕੀਤੀ ਸੀ। ਭਾਰਤ ਇਸ ਮਾਣਮੱਤੀ ਪ੍ਰਾਪਤੀ ਨੂੰ ਹਾਸਿਲ ਕਰਨ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣਿਆ ਹੈ।ਭਾਰਤ ਨੇ ਪੁਲਾੜ ਦੀ ਦੁਨੀਆ ਵਿੱਚ ਜ਼ਿਕਰਯੋਗ ਪ੍ਰਗਤੀ ਕੀਤੀ ਹੈ: ਪ੍ਰਧਾਨ ਮੰਤਰੀ
August 23rd, 12:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੁਲਾੜ ਦੀ ਦੁਨੀਆ ਵਿੱਚ ਭਾਰਤ ਦੁਆਰਾ ਕੀਤੀ ਗਈ ਜ਼ਿਕਰਯੋਗ ਪ੍ਰਗਤੀ ਦਾ ਜ਼ਿਕਰ ਕੀਤਾ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਥਮ ਰਾਸ਼ਟਰੀ ਪੁਲਾੜ ਦਿਵਸ ਦੇ ਅਵਸਰ ‘ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
August 23rd, 09:39 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਥਮ ਰਾਸ਼ਟਰੀ ਪੁਲਾੜ ਦਿਵਸ ਦੇ ਅਵਸਰ ‘ਤੇ ਦੇਸ਼ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ। ਐਕਸ (X) ‘ਤੇ ਸਾਂਝਾ ਕੀਤੇ ਗਏ ਗਏ ਆਪਣੇ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਨੇ ਪੁਲਾੜ ਖੇਤਰ ਵਿੱਚ ਭਾਰਤ ਦੀ ਜ਼ਿਕਰਯੋਗ ਉਪਲਬਧੀਆਂ ‘ਤੇ ਬੇਹੱਦ ਮਾਣ ਵੀ ਵਿਅਕਤ ਕੀਤਾ।ਵਾਰਸਾ, ਪੋਲੈਂਡ ਵਿੱਚ ਭਾਰਤੀ ਭਾਈਚਾਰੇ ਦੇ ਪ੍ਰੋਗਰਾਮ ਵਿੱਚ ਪ੍ਰਧਾਨ ਮਤੰਰੀ ਦੇ ਸੰਬੋਧਨ ਦਾ ਮੂਲ-ਪਾਠ
August 21st, 11:45 pm
ਇਹ ਨਜ਼ਾਰਾ ਵਾਕਈ ਅਦਭੁਤ ਹੈ ਅਤੇ ਤੁਹਾਡਾ ਇਹ ਉਤਸ਼ਾਹ ਵੀ ਅਦਭੁਤ ਹੈ। ਮੈਂ ਜਦੋ ਤੋਂ ਇੱਥੇ ਪੈਰ ਰੱਖਿਆ ਹੈ, ਤੁਸੀਂ ਥਕਦੇ ਹੀ ਨਹੀਂ ਹੋ। ਤੁਸੀਂ ਸਾਰੇ ਪੋਲੈਂਡ ਦੇ ਅਲੱਗ-ਅਲੱਗ ਹਿੱਸਿਆਂ ਤੋਂ ਆਏ ਹੋ, ਸਭ ਦੀਆਂ ਅਲੱਗ-ਅਲੱਗ ਭਾਸ਼ਾਵਾਂ ਹਨ, ਬੋਲੀਆਂ ਹਨ, ਖਾਨ-ਪਾਨ ਹਨ। ਲੇਕਿਨ ਸਭ ਭਾਰਤੀਯਤਾ ਦੇ ਭਾਵ ਨਾਲ ਜੁੜੇ ਹੋਏ ਹਨ। ਤੁਸੀਂ ਇੱਥੇ ਇੰਨਾ ਸ਼ਾਨਦਾਰ ਸੁਆਗਤ ਕੀਤਾ ਹੈ, ਮੈਂ ਆਪ ਸਭ ਦਾ, ਪੋਲੈਂਡ ਦੀ ਜਨਤਾ ਦਾ ਇਸ ਸੁਆਗਤ ਦੇ ਲਈ ਬਹੁਤ ਧੰਨਵਾਦੀ ਹਾਂ।PM Modi addresses Indian community in Warsaw, Poland
August 21st, 11:30 pm
Prime Minister Narendra Modi addressed the Indian Diaspora in Warsaw, Poland. The PM expressed that India's current global strategy emphasizes building strong international relationships and fostering peace. India’s approach has shifted to actively engaging with each nation. The focus is on enhancing global cooperation and leveraging India’s historical values of unity and compassion.ਕੇਰਲ ਵਿੱਚ ਵਿਕਰਮ ਸਾਰਾਭਾਈ ਸਪੇਸ ਸੈਂਟਰ ਵਿਖੇ ਵੱਖ-ਵੱਖ ਪ੍ਰੋਜੈਕਟਾਂ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲਪਾਠ
February 27th, 12:24 pm
ਕੇਰਲ ਦੇ ਰਾਜਪਾਲ ਸ਼੍ਰੀ ਆਰਿਫ ਮੁਹੰਮਦ ਖਾਨ, ਮੁੱਖ ਮੰਤਰੀ ਸ਼੍ਰੀ ਪਿਨਰਾਈ ਵਿਜਯਨ ਜੀ, ਰਾਜ ਮੰਤਰੀ, ਮੇਰੇ ਸਾਥੀ ਸ਼੍ਰੀ ਵੀ. ਮੁਰਲੀਧਰਨ ਜੀ, ਇਸਰੋ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਨਮਸਕਾਰ!ਪ੍ਰਧਾਨ ਮੰਤਰੀ ਨੇ ਕੇਰਲ ਦੇ ਤਿਰੂਵਨੰਤਪੁਰਮ ਵਿੱਚ ਵਿਕਰਮ ਸਾਰਾਭਾਈ ਸਪੇਸ ਸੈਂਟਰ (VSSC) ਦਾ ਦੌਰਾ ਕੀਤਾ
February 27th, 12:02 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਿਰੂਵਨੰਤਪੁਰਮ, ਕੇਰਲ ਵਿਖੇ ਵਿਕਰਮ ਸਾਰਾਭਾਈ ਸਪੇਸ ਸੈਂਟਰ (VSSC) ਦਾ ਦੌਰਾ ਕੀਤਾ ਅਤੇ ਲਗਭਗ 1,800 ਕਰੋੜ ਰੁਪਏ ਦੇ ਪੁਲਾੜ ਬੁਨਿਆਦੀ ਢਾਂਚੇ ਦੇ ਤਿੰਨ ਅਹਿਮ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਨ੍ਹਾਂ ਪ੍ਰੋਜੈਕਟਾਂ ਵਿੱਚ ਸਤੀਸ਼ ਧਵਨ ਸਪੇਸ ਸੈਂਟਰ, ਸ਼੍ਰੀਹਰੀਕੋਟਾ ਵਿੱਚ SLV ਏਕੀਕਰਣ ਸਹੂਲਤ (PIF); ਮਹਿੰਦਰਗਿਰੀ ਵਿਖੇ ISRO ਪ੍ਰੋਪਲਸ਼ਨ ਕੰਪਲੈਕਸ ਵਿਖੇ ਨਵੀਂ 'ਸੈਮੀ-ਕ੍ਰਾਇਓਜੇਨਿਕਸ ਏਕੀਕ੍ਰਿਤ ਇੰਜਣ ਅਤੇ ਪੜਾਅ ਟੈਸਟ ਸਹੂਲਤ'; ਅਤੇ VSSC, ਤਿਰੂਵਨੰਤਪੁਰਮ ਵਿਖੇ 'ਟ੍ਰਾਈਸੋਨਿਕ ਵਿੰਡ ਟਨਲ' ਸ਼ਾਮਲ ਹਨ। ਸ਼੍ਰੀ ਮੋਦੀ ਨੇ ਗਗਨਯਾਨ ਮਿਸ਼ਨ ਦੀ ਪ੍ਰਗਤੀ ਦੀ ਸਮੀਖਿਆ ਵੀ ਕੀਤੀ ਅਤੇ ਚਾਰ ਮਨੋਨੀਤ ਪੁਲਾੜ ਯਾਤਰੀਆਂ ਨੂੰ 'ਐਸਟ੍ਰੋਨੌਟ ਵਿੰਗਜ਼' ਪ੍ਰਦਾਨ ਕੀਤੇ। ਇਹ ਮਨੋਨੀਤ ਪੁਲਾੜ ਯਾਤਰੀ ਗਰੁੱਪ ਕੈਪਟਨ ਪ੍ਰਸ਼ਾਂਤ ਬਾਲਕ੍ਰਿਸ਼ਨਨ ਨਾਇਰ, ਗਰੁੱਪ ਕੈਪਟਨ ਅਜੀਤ ਕ੍ਰਿਸ਼ਨਨ, ਗਰੁੱਪ ਕੈਪਟਨ ਅੰਗਦ ਪ੍ਰਤਾਪ ਅਤੇ ਵਿੰਗ ਕਮਾਂਡਰ ਸ਼ੁਭਾਂਸ਼ੂ ਸ਼ੁਕਲਾ ਹਨ।ਜੀ20 ਯੂਨੀਵਰਸਿਟੀ ਕਨੈਕਟ ਫਾਈਨਲ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
September 26th, 04:12 pm
ਦੇਸ਼ ਦੇ ਅਲੱਗ-ਅਲੱਗ ਯੂਨੀਵਰਸਿਟੀਜ਼ ਦੇ ਵਾਈਸ ਚਾਂਸਲਰਸ, ਪ੍ਰੋਫੈਸਰਸ, ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿਧੀਗਣ ਅਤੇ ਮੇਰੇ ਯੁਵਾ ਸਾਥੀਓ ! ਅੱਜ ਜਿੰਨ੍ਹੇ ਲੋਕ ਇਹ ਭਾਰਤ ਮੰਡਪਮ ਵਿੱਚ ਹਨ, ਉਸ ਤੋਂ ਕਿਤੇ ਜ਼ਿਆਦਾ ਸਾਡੇ ਨਾਲ Online ਜੁੜੇ ਹੋਏ ਹਨ। ਮੈਂ ਸਾਰੀਆਂ ਦਾ ਜੀ-20 ਯੂਨੀਵਰਸਿਟੀ ਕਨੈਕਟ, ਇਸ ਪ੍ਰੋਗਰਾਮ ਵਿੱਚ ਸੁਆਗਤ ਕਰਦਾ ਹਾਂ, ਅਤੇ ਆਪ ਸਭ ਨੌਜਵਾਨਾਂ ਦਾ ਅਭਿਨੰਦਨ ਕਰਦਾ ਹਾਂ।ਪ੍ਰਧਾਨ ਮੰਤਰੀ ਨੇ ਜੀ20 ਯੂਨੀਵਰਸਿਟੀ ਕਨੈਕਟ ਫਿਨਾਲੇ ਨੂੰ ਸੰਬੋਧਨ ਕੀਤਾ
September 26th, 04:11 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਮੰਡਪਮ ਵਿਖੇ ਜੀ20 ਯੂਨੀਵਰਸਿਟੀ ਕਨੈਕਟ ਫਿਨਾਲੇ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਜੀ20 ਯੂਨੀਵਰਸਿਟੀ ਕਨੈਕਟ ਪਹਿਲਕਦਮੀ ਭਾਰਤ ਦੇ ਨੌਜਵਾਨਾਂ ਵਿੱਚ ਭਾਰਤ ਦੇ ਜੀ20 ਪ੍ਰਧਾਨਗੀ ਬਾਰੇ ਸਮਝ ਬਣਾਉਣ ਅਤੇ ਵੱਖ-ਵੱਖ ਜੀ20 ਸਮਾਗਮਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਵਧਾਉਣ ਦੇ ਉਦੇਸ਼ ਨਾਲ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨੇ ਇਸ ਮੌਕੇ 'ਤੇ 4 ਪ੍ਰਕਾਸ਼ਨ ਵੀ ਜਾਰੀ ਕੀਤੇ, ਜਿਨ੍ਹਾਂ ਵਿੱਚ ਜੀ20 ਭਾਰਤ ਪ੍ਰਧਾਨਗੀ ਦੀ ਮਹਾਨ ਸਫਲਤਾ: ਦੂਰਅੰਦੇਸ਼ੀ ਲੀਡਰਸ਼ਿਪ, ਸਮਾਵੇਸ਼ੀ ਪਹੁੰਚ; ਭਾਰਤ ਦੀ ਜੀ20 ਪ੍ਰਧਾਨਗੀ: ਵਸੁਧੈਵ ਕੁਟੁੰਬਕਮ; ਜੀ20 ਯੂਨੀਵਰਸਿਟੀ ਕਨੈਕਟ ਪ੍ਰੋਗਰਾਮ ਦਾ ਸੰਗ੍ਰਹਿ; ਅਤੇ ਜੀ20 ਵਿਖੇ ਭਾਰਤੀ ਸੰਸਕ੍ਰਿਤੀ ਦਾ ਪ੍ਰਦਰਸ਼ਨ ਸ਼ਾਮਲ ਹਨ।ਚੰਦਰਯਾਨ-3 ਮਿਸ਼ਨ ਦੀ ਇਤਿਹਾਸਿਕ ਸਫ਼ਲਤਾ ਦਾ ਜਸ਼ਨ ਮਨਾਉਣ ਬਾਰੇ ਕੈਬਨਿਟ ਪ੍ਰਸਤਾਵ
August 29th, 04:00 pm
ਕੇਂਦਰੀ ਕੈਬਨਿਟ ਚੰਦਰਯਾਨ-3 ਮਿਸ਼ਨ ਦੀ ਇਤਿਹਾਸਿਕ ਸਫ਼ਲਤਾ ਦਾ ਜਸ਼ਨ ਮਨਾਉਣ ਵਿੱਚ ਰਾਸ਼ਟਰ ਨਾਲ ਸ਼ਾਮਲ ਹੈ। ਕੈਬਨਿਟ ਵੀ ਸਾਡੇ ਵਿਗਿਆਨੀਆਂ ਦੀ ਸ਼ਾਨਦਾਰ ਪ੍ਰਾਪਤੀ ਦੀ ਸ਼ਲਾਘਾ ਕਰਦੀ ਹੈ। ਇਹ ਸਿਰਫ਼ ਸਾਡੀ ਸਪੇਸ ਏਜੰਸੀ ਦੀ ਸਫ਼ਲਤਾ ਨਹੀਂ ਹੈ, ਬਲਕਿ ਆਲਮੀ ਪੱਧਰ 'ਤੇ ਭਾਰਤ ਦੀ ਪ੍ਰਗਤੀ ਅਤੇ ਸਾਡੀ ਤਾਕਤ ਦਾ ਉੱਜਵਲ ਪ੍ਰਤੀਕ ਵੀ ਹੈ। ਕੈਬਨਿਟ ਇਸ ਗੱਲ ਦਾ ਸੁਆਗਤ ਕਰਦੀ ਹੈ ਕਿ ਹੁਣ 23 ਅਗਸਤ ਨੂੰ 'ਨੈਸ਼ਨਲ ਸਪੇਸ ਡੇਅ' ਵਜੋਂ ਮਨਾਇਆ ਜਾਵੇਗਾ।ਚੰਦਰਯਾਨ-3 ਮਿਸ਼ਨ ਦੀ ਸਫ਼ਲਤਾ ‘ਤੇ ਟੀਮ ਇਸਰੋ ਨੂੰ ਕੀਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
August 26th, 08:15 am
ਆਪ ਸਭ ਦੇ ਦਰਮਿਆਨ ਆ ਕੇ ਅੱਜ ਇੱਕ ਅਲੱਗ ਹੀ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਸ਼ਾਇਦ ਐਸੀ ਖੁਸ਼ੀ ਬਹੁਤ rare occasion ‘ਤੇ ਹੁੰਦੀ ਹੈ। ਜਦੋਂ ਤਨ ਮਨ ਖੁਸ਼ੀਆਂ ਨਾਲ ਭਰ ਗਿਆ ਹੋਵੇ ਅਤੇ ਵਿਅਕਤੀ ਦੇ ਜੀਵਨ ਵਿੱਚ ਕਈ ਵਾਰ ਅਜਿਹੀਆਂ ਘਟਨਾਵਾਂ ਘਟਦੀਆਂ ਹਨ ਕਿ ਉਸ ‘ਤੇ ਬੇਸਬਰੀ ਹਾਵੀ ਹੋ ਜਾਂਦੀ ਹੈ। ਇਸ ਵਾਰ ਮੇਰੇ ਨਾਲ ਭੀ ਇਸੇ ਤਰ੍ਹਾਂ ਹੀ ਹੋਇਆ ਹੈ, ਇਤਨੀ ਬੇਸਬਰੀ। ਮੈਂ ਸਾਊਥ ਅਫਰੀਕਾ ਵਿੱਚ ਸਾਂ ਫਿਰ ਗ੍ਰੀਸ ਦਾ ਕਾਰਜਕ੍ਰਮ ਸੀ ਤਾਂ ਉੱਥੇ ਚਲਾ ਗਿਆ ਲੇਕਿਨ ਮੇਰਾ ਮਨ ਪੂਰੀ ਤਰ੍ਹਾਂ ਤੁਹਾਡੇ ਨਾਲ ਹੀ ਲਗਿਆ ਹੋਇਆ ਸੀ। ਲੇਕਿਨ ਕਦੇ-ਕਦੇ ਲਗਦਾ ਹੈ ਕਿ ਮੈਂ ਆਪ(ਤੁਸੀਂ) ਲੋਕਾਂ ਦੇ ਨਾਲ ਅਨਿਆਂ ਕਰ ਦਿੰਦਾ ਹਾਂ। ਬੇਸਬਰੀ ਮੇਰੀ ਅਤੇ ਮੁਸੀਬਤ ਤੁਹਾਡੀ। ਇਤਨੀ ਸਵੇਰੇ-ਸਵੇਰੇ ਆਪ ਸਭ ਨੂੰ ਅਤੇ ਇਤਨਾ ਟਾਇਮ ਲੇਕਿਨ ਬੱਸ ਮਨ ਕਰ ਰਿਹਾ ਸੀ ਜਾਵਾਂ ਤੁਹਾਨੂੰ ਨਮਨ ਕਰਾਂ। ਤੁਹਾਨੂੰ ਦਿੱਕਤ ਹੋਈ ਹੋਵੇਗੀ, ਲੇਕਿਨ ਮੈਂ ਭਾਰਤ ਵਿੱਚ ਆਉਂਦੇ ਹੀ ਜਲਦੀ ਤੋਂ ਜਲਦੀ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਸਾਂ। ਆਪ ਸਭ ਨੂੰ ਸੈਲਿਊਟ ਕਰਨਾ ਚਾਹੁੰਦਾ ਸਾਂ। ਸੈਲਿਊਟ ਤੁਹਾਡੇ ਪਰਿਸ਼੍ਰਮ (ਤੁਹਾਡੀ ਮਿਹਨਤ) ਨੂੰ, ਸੈਲਿਊਟ ਤੁਹਾਡੇ ਧੀਰਜ ਨੂੰ, ਸੈਲਿਊਟ ਤੁਹਾਡੀ ਲਗਨ ਨੂੰ, ਸੈਲਿਊਟ ਤੁਹਾਡੀ ਜੀਵੰਤਤਾ ਨੂੰ, ਸੈਲਿਊਟ ਤੁਹਾਡੇ ਜਜ਼ਬੇ ਨੂੰ। ਆਪ (ਤੁਸੀਂ) ਦੇਸ਼ ਨੂੰ ਜਿਸ ਉਚਾਈ ‘ਤੇ ਲੈ ਕੇ ਗਏ ਹੋ, ਇਹ ਕੋਈ ਸਾਧਾਰਣ ਸਫ਼ਲਤਾ ਨਹੀਂ ਹੈ। ਇਹ ਅਨੰਤ ਅੰਤਰਿਕਸ਼(ਪੁਲਾੜ) ਵਿੱਚ ਭਾਰਤ ਦੀ ਵਿਗਿਆਨਿਕ ਸਮਰੱਥਾ ਦਾ ਸ਼ੰਖਨਾਦ ਹੈ।ਚੰਦਰਯਾਨ-3 ਦੀ ਸਫ਼ਲਤਾ 'ਤੇ ਪ੍ਰਧਾਨ ਮੰਤਰੀ ਨੇ ਇਸਰੋ ਦੀ ਟੀਮ ਨੂੰ ਸੰਬੋਧਨ ਕੀਤਾ
August 26th, 07:49 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗ੍ਰੀਸ ਤੋਂ ਪਰਤਣ ਬਾਅਦ ਬੰਗਲੁਰੂ ਵਿੱਚ ਇਸਰੋ ਟੈਲੀਮੈਟਰੀ ਟ੍ਰੈਕਿੰਗ ਅਤੇ ਕਮਾਂਡ ਨੈੱਟਵਰਕ (ਆਈਐੱਸਟੀਆਰਏਸੀ) ਦਾ ਦੌਰਾ ਕੀਤਾ ਅਤੇ ਚੰਦਰਯਾਨ-3 ਦੀ ਸਫ਼ਲਤਾ 'ਤੇ ਟੀਮ ਇਸਰੋ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਚੰਦਰਯਾਨ-3 ਮਿਸ਼ਨ ਵਿੱਚ ਸ਼ਾਮਲ ਇਸਰੋ ਦੇ ਵਿਗਿਆਨੀਆਂ ਨਾਲ ਮੁਲਾਕਾਤ ਅਤੇ ਗੱਲਬਾਤ ਕੀਤੀ, ਜਿੱਥੇ ਉਨ੍ਹਾਂ ਨੂੰ ਚੰਦਰਯਾਨ-3 ਮਿਸ਼ਨ ਦੇ ਨਤੀਜਿਆਂ ਅਤੇ ਪ੍ਰਗਤੀ ਬਾਰੇ ਵੀ ਜਾਣਕਾਰੀ ਦਿੱਤੀ ਗਈ।