ਈਰਾਨ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨਾਲ ਟੈਲੀਫੋਨ ‘ਤੇ ਗੱਲ ਕੀਤੀ

ਈਰਾਨ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨਾਲ ਟੈਲੀਫੋਨ ‘ਤੇ ਗੱਲ ਕੀਤੀ

June 22nd, 05:27 pm

ਰਾਸ਼ਟਰਪਤੀ ਪੇਜ਼ੇਸ਼ਕਿਅਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਵਿਸਤਾਰ ਨਾਲ ਜਾਣਕਾਰੀ ਦਿੱਤੀ ਅਤੇ ਖੇਤਰ ਦੀ ਮੌਜੂਦਾ ਸਥਿਤੀ, ਵਿਸ਼ੇਸ਼ ਤੌਰ ‘ਤੇ ਈਰਾਨ ਅਤੇ ਇਜ਼ਰਾਇਲ ਦੇ ਦਰਮਿਆਨ ਚੱਲ ਰਹੇ ਟਕਰਾਅ ਬਾਰੇ ਆਪਣਾ ਦ੍ਰਿਸ਼ਟੀਕੋਣ ਸਾਂਝਾ ਕੀਤਾ।

ਸਾਇਪ੍ਰਸ ਅਤੇ ਭਾਰਤ ਦਰਮਿਆਨ ਵਿਆਪਕ ਸਾਂਝੇਦਾਰੀ ਦੇ ਲਾਗੂਕਰਨ ‘ਤੇ ਜੁਆਇੰਟ ਡੈਕਲੇਰੇਸ਼ਨ

ਸਾਇਪ੍ਰਸ ਅਤੇ ਭਾਰਤ ਦਰਮਿਆਨ ਵਿਆਪਕ ਸਾਂਝੇਦਾਰੀ ਦੇ ਲਾਗੂਕਰਨ ‘ਤੇ ਜੁਆਇੰਟ ਡੈਕਲੇਰੇਸ਼ਨ

June 16th, 03:20 pm

ਸਾਇਪ੍ਰਸ ਦੇ ਰਾਸ਼ਟਰਪਤੀ, ਸ਼੍ਰੀ ਨਿਕੋਸ ਕ੍ਰਿਸਟੋਡੌਲਿਡੇਸ ਨੇ 15 ਤੋਂ 16 ਜੂਨ, 2025 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਾਇਪ੍ਰਸ ਦੀ ਸਰਕਾਰੀ ਯਾਤਰਾ ਦੌਰਾਨ ਉਨ੍ਹਾਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਇਹ ਯਾਤਰਾ ਪਿਛਲੇ ਦੋ ਦਹਾਕਿਆਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਸਾਇਪ੍ਰਸ ਦੀ ਪਹਿਲੀ ਯਾਤਰਾ ਹੈ। ਇਹ ਇੱਕ ਇਤਿਹਾਸਕ ਉਪਲਬਧੀ ਹੈ ਅਤੇ ਦੋਨੋਂ ਦੇਸ਼ਾਂ ਦਰਮਿਆਨ ਗਹਿਰੀ ਅਤੇ ਸਥਾਈ ਮਿੱਤਰਤਾ ਦੀ ਪੁਸ਼ਟੀ ਕਰਦੀ ਹੈ। ਸ਼੍ਰੀ ਮੋਦੀ ਦੀ ਇਹ ਯਾਤਰਾ ਨਾ ਸਿਰਫ ਇੱਕ ਸਾਂਝੇ ਇਤਿਹਾਸ ਦਾ ਜਸ਼ਨ ਹੈ, ਸਗੋਂ ਇੱਕ ਸੰਯੁਕਤ ਰਣਨੀਤਕ ਦ੍ਰਿਸ਼ਟੀ ਅਤੇ ਆਪਸੀ ਵਿਸ਼ਵਾਸ ਅਤੇ ਸਨਮਾਨ ਵਿੱਚ ਨਿਹਿਤ ਇੱਕ ਦੂਰਗਾਮੀ ਸਾਂਝੇਦਾਰੀ ਦਾ ਜਸ਼ਨ ਹੈ।

ਪ੍ਰਧਾਨ ਮੰਤਰੀ ਨੇ ਕਜ਼ਾਕਿਸਤਾਨ, ਕਿਰਗਿਜ਼ ਗਣਰਾਜ, ਤਾਜਿਕਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ

ਪ੍ਰਧਾਨ ਮੰਤਰੀ ਨੇ ਕਜ਼ਾਕਿਸਤਾਨ, ਕਿਰਗਿਜ਼ ਗਣਰਾਜ, ਤਾਜਿਕਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ

June 06th, 08:54 pm

ਕਜ਼ਾਕਿਸਤਾਨ ਗਣਰਾਜ,ਕਿਰਗਿਜ਼ ਗਣਰਾਜ,ਤਾਜਿਕਸਤਾਨ ਗਣਰਾਜ,ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਗਣਰਾਜ ਦੇ ਵਿਦੇਸ਼ ਮੰਤਰੀਆਂ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਸੰਯੁਕਤ ਰੂਪ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਸਰਕਾਰ ਦੇ ਸਕੱਤਰਾਂ ਨਾਲ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ

May 08th, 02:17 pm

ਪ੍ਰਧਾਨ ਮੰਤਰੀ ਨੇ ਅੱਜ ਰਾਸ਼ਟਰੀ ਸੁਰੱਖਿਆ ਨਾਲ ਸਬੰਧਿਤ ਹਾਲੀਆ ਘਟਨਾਵਾਂ ਦੇ ਮੱਦੇਨਜ਼ਰ ਰਾਸ਼ਟਰੀ ਤਿਆਰੀ ਅਤੇ ਅੰਤਰ-ਮੰਤਰਾਲਾ ਤਾਲਮੇਲ ਦੀ ਸਮੀਖਿਆ ਦੇ ਲਈ ਭਾਰਤ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੇ ਸਕੱਤਰਾਂ ਨਾਲ ਇੱਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ।

ਸ੍ਰੀਲੰਕਾ ਦੇ ਰਾਸ਼ਟਰਪਤੀ ਦੇ ਨਾਲ ਸੁਯੰਕਤ ਪ੍ਰੈੱਸ ਬਿਆਨ ਦੇ ਦੌਰਾਨ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ

April 05th, 11:30 am

ਅੱਜ ਰਾਸ਼ਟਰਪਤੀ ਦਿਸਾਨਾਯਕ ਦੁਆਰਾ ‘ਸ੍ਰੀਲੰਕਾ ਮਿੱਤਰ ਵਿਭੂਸ਼ਣ’ (‘Sri Lanka Mitra Vibhushana’) ਨਾਲ ਸਨਮਾਨਿਤ ਕੀਤਾ ਜਾਣਾ ਮੇਰੇ ਲਈ ਗੌਰਵ ਦੀ ਬਾਤ ਹੈ। ਇਹ ਸਨਮਾਨ ਕੇਵਲ ਮੇਰਾ ਸਨਮਾਨ ਨਹੀਂ ਹੈ, ਬਲਕਿ ਇਹ 140 ਕਰੋੜ ਭਾਰਤੀਆਂ ਦਾ ਸਨਮਾਨ ਹੈ। ਇਹ ਭਾਰਤ ਅਤੇ ਸ੍ਰੀਲੰਕਾ ਦੇ ਲੋਕਾਂ ਦੇ ਦਰਮਿਆਨ ਇਤਿਹਾਸਿਕ ਸਬੰਧਾਂ ਅਤੇ ਗਹਿਰੀ ਮਿੱਤਰਤਾ ਦਾ ਸਨਮਾਨ ਹੈ।

ਪ੍ਰਧਾਨ ਮੰਤਰੀ ਨੇ ਬਿਮਸਟੈੱਕ ਸਮਿਟ (BIMSTEC Summit) ਦੇ ਦੌਰਾਨ ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਨਾਲ ਮੁਲਾਕਾਤ ਕੀਤੀ

April 04th, 03:49 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੈਂਕਾਕ ਵਿੱਚ ਬਿਮਸਟੈੱਕ ਸਮਿਟ (BIMSTEC Summit) ਦੇ ਦੌਰਾਨ ਅੱਜ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਪ੍ਰੋਫੈਸਰ ਮੁਹੰਮਦ ਯੂਨੁਸ ਨਾਲ ਮੁਲਾਕਾਤ ਕੀਤੀ।

ਪਹਿਲਾਂ (Initiatives) ਦੀ ਸੂਚੀ: ਛੇਵੇਂ ਬਿਮਸਟੈੱਕ ਸਮਿਟ (6th BIMSTEC SUMMIT) ਵਿੱਚ ਪ੍ਰਧਾਨ ਮੰਤਰੀ ਦੀ ਭਾਗੀਦਾਰੀ

April 04th, 02:32 pm

ਬਿਮਸਟੈੱਕ ਖੇਤਰ ਵਿੱਚ ਸਥਾਨਕ ਮੁਦਰਾ ਵਿੱਚ ਵਪਾਰ ਦੀਆਂ ਸੰਭਾਵਨਾਵਾਂ ‘ਤੇ ਵਿਵਹਾਰਕਤਾ ਅਧਿਐਨ। (Feasibility study on the possibilities of trade in local currency in the BIMSTEC region.)

ਭਾਰਤ-ਨਿਊਜ਼ੀਲੈਂਡ ਸੰਯੁਕਤ ਪ੍ਰੈੱਸ ਬਿਆਨ ਦੇ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ

March 17th, 01:05 pm

ਮੈਂ ਪ੍ਰਧਾਨ ਮੰਤਰੀ ਲਕਸਨ ਅਤੇ ਉਨ੍ਹਾਂ ਦੇ ਪ੍ਰਤੀਨਿਧੀਮੰਡਲ (ਵਫ਼ਦ) ਦਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ। ਪ੍ਰਧਾਨ ਮੰਤਰੀ ਲਕਸਨ ਭਾਰਤ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ। ਕੁਝ ਦਿਨ ਪਹਿਲੇ, ਔਕਲੈਂਡ (Auckland) ਵਿੱਚ, ਹੋਲੀ ਦੇ ਰੰਗਾਂ ਵਿੱਚ ਰੰਗ ਕੇ ਉਨ੍ਹਾਂ ਨੇ ਜਿਸ ਤਰ੍ਹਾਂ ਉਤਸਵ ਦਾ ਮਾਹੌਲ ਬਣਾਇਆ, ਉਹ ਅਸੀਂ ਸਭ ਨੇ ਦੇਖਿਆ! ਪ੍ਰਧਾਨ ਮੰਤਰੀ ਲਕਸਨ ਦੇ ਨਿਊਜ਼ੀਲੈਂਡ ਵਿੱਚ ਵਸਣ ਵਾਲੇ ਭਾਰਤੀ ਮੂਲ ਦੇ ਲੋਕਾਂ ਦੇ ਪ੍ਰਤੀ ਲਗਾਅ ਨੂੰ ਇਸ ਬਾਤ ਤੋਂ ਭੀ ਦੇਖਿਆ ਜਾ ਸਕਦਾ ਹੈ, ਕਿ ਉਨ੍ਹਾਂ ਦੇ ਨਾਲ ਇੱਕ ਬੜਾ community delegation ਭੀ ਭਾਰਤ ਆਇਆ ਹੈ। ਉਨ੍ਹਾਂ ਜਿਹੇ ਯੁਵਾ, ਊਰਜਾਵਾਨ ਅਤੇ ਪ੍ਰਤਿਭਾਸ਼ਾਲੀ ਲੀਡਰ ਦਾ ਇਸ ਵਰ੍ਹੇ Raisina Dialogue ਦਾ ਮੁੱਖ ਮਹਿਮਾਨ ਹੋਣਾ ਸਾਡੇ ਲਈ ਖੁਸ਼ੀ ਦੀ ਬਾਤ ਹੈ।

ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਇਕਲ ਵਾਲਟਜ਼ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ

February 13th, 11:32 pm

ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ, ਸ਼੍ਰੀ ਮਾਇਕਲ ਵਾਲਟਜ਼ (Mr. Michael Waltz) ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਫਰਾਂਸ ਯਾਤਰਾ ‘ਤੇ ਭਾਰਤ-ਫਰਾਂਸ ਦਾ ਸੰਯੁਕਤ ਬਿਆਨ

February 12th, 03:22 pm

ਫਰਾਂਸੀਸੀ ਗਣਰਾਜ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਇਮੈਨੁਐਲ ਮੈਕ੍ਰੋਂ ਦੇ ਸੱਦੇ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 10 ਤੋਂ 12 ਫਰਵਰੀ 2025 ਤੱਕ ਫਰਾਂਸ ਦੀ ਯਾਤਰਾ ‘ਤੇ ਰਹੇ। 10 ਅਤੇ 11 ਫਰਵਰੀ 2025 ਨੂੰ ਫਰਾਂਸ ਅਤੇ ਭਾਰਤ ਨੇ ਆਰਟੀਫਿਸ਼ਲ ਇੰਟੈਲੀਜੈਂਸ ਐਕਸ਼ਨ ਸਮਿਟ (Artificial Intelligence Action Summit) ਦੀ ਕੋ-ਪ੍ਰਧਾਨਗੀ ਕੀਤੀ ਤਾਕਿ ਬਲੇਚਲੀ ਪਾਰਕ (ਨਵੰਬਰ 2023) ਅਤੇ ਸਿਓਲ (ਮਈ 2024) ਸਮਿਟਸ (Bletchley Park (November 2023) and Seoul (May 2024) summits) ਦੇ ਦੌਰਾਨ ਹਾਸਲ ਕੀਤੀਆਂ ਗਈਆਂ ਮਹੱਤਵਪੂਰਨ ਉਪਲਬਧੀਆਂ ਨੂੰ ਅੱਗੇ ਵਧਾਇਆ ਜਾ ਸਕੇ। ਇਸ ਸਮਿਟ ਵਿੱਚ ਰਾਸ਼ਟਰਮੁਖੀ ਅਤੇ ਸਰਕਾਰ ਦੇ ਪ੍ਰਮੁੱਖ (Heads of State and Government), ਅੰਤਰਰਾਸ਼ਟਰੀ ਸੰਗਠਨਾਂ ਦੇ ਨੇਤਾ, ਛੋਟੇ ਅਤੇ ਬੜੇ ਉੱਦਮਾਂ ਦੇ ਪ੍ਰਮੁੱਖ , ਸਿੱਖਿਆ ਸ਼ਾਸਤਰੀ, ਗ਼ੈਰ-ਸਰਕਾਰੀ ਸੰਗਠਨ , ਕਲਾਕਾਰ ਅਤੇ ਨਾਗਰਿਕ ਸਮਾਜ ਦੇ ਮੈਂਬਰ ਸ਼ਾਮਲ ਹੋਏ। ਉਨ੍ਹਾਂ ਨੇ ਇਹ ਸੁਨਿਸ਼ਚਿਤ ਕਰਨ ਦੇ ਲਈ ਠੋਸ ਕਾਰਵਾਈ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕੀਤਾ ਕਿ ਆਲਮੀ ਏਆਈ ਖੇਤਰ(global AI sector) ਜਨਤਕ ਹਿਤ ਵਿੱਚ ਲਾਭਕਾਰੀ ਸਮਾਜਿਕ, ਆਰਥਿਕ ਅਤੇ ਵਾਤਾਵਰਣਕ ਪਰਿਣਾਮ ਪ੍ਰਾਪਤ ਕਰ ਸਕੇ। ਪ੍ਰਧਾਨ ਮੰਤਰੀ ਮੋਦੀ ਨੇ ਫਰਾਂਸ ਵਿੱਚ ਏਆਈ ਐਕਸ਼ਨ ਸਮਿਟ (AI Action Summit) ਦੇ ਸਫ਼ਲ ਆਯੋਜਨ ਦੇ ਲਈ ਰਾਸ਼ਟਰਪਤੀ ਮੈਕ੍ਰੋਂ ਨੂੰ ਵਧਾਈਆਂ ਦਿੱਤੀਆਂ। ਫਰਾਂਸ ਨੇ ਅਗਲੇ ਏਆਈ ਸਮਿਟ (next AI Summit) ਦੀ ਮੇਜ਼ਬਾਨੀ ਦੇ ਲਈ ਭਾਰਤ ਦਾ ਅਭਿਨੰਦਨ ਕੀਤਾ।

ਪ੍ਰਧਾਨ ਮੰਤਰੀ ਨੇ ਸੈਨਾ ਦਿਵਸ ‘ਤੇ ਭਾਰਤੀ ਸੈਨਾ ਦੇ ਅਟੁੱਟ ਸਾਹਸ ਨੂੰ ਸਲਾਮ ਕੀਤਾ

January 15th, 09:18 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੈਨਾ ਦਿਵਸ ‘ਤੇ ਭਾਰਤੀ ਸੈਨਾ ਦੇ ਅਟੁੱਟ ਸਾਹਸ ਨੂੰ ਸਾਲਮ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤੀ ਸੈਨਾ ਦ੍ਰਿੜ੍ਹ ਸੰਕਲਪ, ਕੁਸ਼ਲਤਾ ਅਤੇ ਸਮਰਪਣ ਦਾ ਪ੍ਰਤੀਕ ਹੈ। ਸ਼੍ਰੀ ਮੋਦੀ ਨੇ ਕਿਹਾ, “ਸਾਡੀ ਸਰਕਾਰ ਹਥਿਆਰਬੰਦ ਬਲਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਪ੍ਰਤੀਬੱਧ ਹੈ। ਪਿਛਲੇ ਕੁਝ ਵਰ੍ਹਿਆਂ ਵਿੱਚ ਅਸੀਂ ਕਈ ਸੁਧਾਰ ਕੀਤੇ ਹਨ ਅਤੇ ਆਧੁਨਿਕੀਕਰਣ ‘ਤੇ ਧਿਆਨ ਕੇਂਦ੍ਰਿਤ ਕੀਤਾ ਹੈ।”

ਸ੍ਰੀਲੰਕਾ ਦੇ ਰਾਸ਼ਟਰਪਤੀ ਦੇ ਨਾਲ ਸੰਯੁਕਤ ਪ੍ਰੈੱਸ ਵਾਰਤਾ ਸਮੇਂ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ

December 16th, 01:00 pm

ਮੈਂ ਰਾਸ਼ਟਰਪਤੀ ਦਿਸਾਨਾਯਕ ਦਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ। ਸਾਨੂੰ ਖੁਸ਼ੀ ਹੈ ਕਿ ਰਾਸ਼ਟਰਪਤੀ ਦੇ ਰੂਪ ਵਿੱਚ ਆਪਣੀ ਪਹਿਲੀ ਵਿਦੇਸ਼ ਯਾਤਰਾ ਦੇ ਲਈ ਤੁਸੀਂ ਭਾਰਤ ਚੁਣਿਆ ਹੈ। ਅੱਜ ਦੀ ਇਸ ਯਾਤਰਾ ਨਾਲ ਸਾਡੇ ਸਬੰਧਾਂ ਵਿੱਚ ਨਵੀਂ ਗਤੀ ਅਤੇ ਊਰਜਾ ਦੀ ਸਿਰਜਣਾ ਹੋ ਰਹੀ ਹੈ। ਅਸੀਂ ਆਪਣੀ ਪਾਰਟਨਰਸ਼ਿਪ ਦੇ ਲਈ ਇੱਕ ਫਿਊਚਰਿਸਟਿਕ ਵਿਜ਼ਨ ਅਪਣਾਇਆ ਹੈ। ਅਸੀਂ ਆਪਣੀ ਆਰਥਿਕ ਸਾਂਝੇਦਾਰੀ ਵਿੱਚ investment-led ਗ੍ਰੋਥ ਅਤੇ ਕਨੈਕਟਿਵਿਟੀ ‘ਤੇ ਬਲ ਦਿੱਤਾ ਹੈ। ਅਤੇ, ਨਿਰਣਾ ਲਿਆ ਹੈ ਕਿ ਫਿਜ਼ੀਕਲ, ਡਿਜੀਟਲ ਅਤੇ ਐਨਰਜੀ ਕਨੈਕਟਿਵਿਟੀ ਸਾਡੀ ਭਾਗੀਦਾਰੀ ਦੇ ਅਹਿਮ ਥੰਮ੍ਹ ਹੋਣਗੇ। ਦੋਨਾਂ ਦੇਸ਼ਾਂ ਦੇ ਦਰਮਿਆਨ electricity grid connectivity ਅਤੇ multi-product petroleum pipeline ਸਥਾਪਿਤ ਕਰਨ ‘ਤੇ ਕੰਮ ਕੀਤਾ ਜਾਵੇਗਾ। ਸਾਮਪੁਰ ਸੋਲਰ ਪਾਵਰ ਪ੍ਰੋਜੈਕਟ (Sampur Solar Power Project) ਨੂੰ ਗਤੀ ਦਿੱਤੀ ਜਾਵੇਗੀ। ਨਾਲ ਹੀ, ਸ੍ਰੀਲੰਕਾ ਦੇ ਪਾਵਰ ਪਲਾਂਟਸ ਦੇ ਲਈ LNG ਸਪਲਾਈ ਕੀਤੀ ਜਾਵੇਗੀ। ਦੁਵੱਲੇ ਵਪਾਰ ਨੂੰ ਹੁਲਾਰਾ ਦੇਣ ਦੇ ਲਈ, ਦੋਨੋਂ ਪੱਖ ‘ਏਕਤਾ’ (ETCA) ਨੂੰ ਜਲਦੀ ਸੰਪੰਨ ਕਰਨ ਦਾ ਪ੍ਰਯਾਸ ਕਰਨਗੇ।

ਪ੍ਰਧਾਨ ਮੰਤਰੀ ਨੇ 59ਵੀਂ ਆਲ ਇੰਡੀਆ ਕਾਨਫੰਰਸ ਆਫ਼ ਡਾਇਰੈਕਟਰ ਜਨਰਲਸ/ਇੰਸਪੈਕਟਰ ਜਨਰਲਸ ਆਫ਼ ਪੁਲਿਸ ਵਿੱਚ ਹਿੱਸਾ ਲਿਆ

December 01st, 07:49 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 30 ਨਵੰਬਰ ਅਤੇ 1 ਦਸੰਬਰ, 2024 ਨੂੰ ਭੁਵਨੇਸ਼ਵਰ ਵਿੱਚ 59ਵੀਂ ਆਲ ਇੰਡੀਆ ਕਾਨਫੰਰਸ ਆਫ਼ ਡਾਇਰੈਕਟਰ ਜਨਰਲਸ/ਇੰਸਪੈਕਟਰ ਜਨਰਲਸ ਆਫ਼ ਪੁਲਿਸ ਵਿੱਚ ਹਿੱਸਾ ਲਿਆ

ਪ੍ਰਧਾਨ ਮੰਤਰੀ 30 ਨਵੰਬਰ ਤੋਂ 1 ਦਸੰਬਰ ਤੱਕ ਭੁਬਨੇਸ਼ਵਰ ਵਿੱਚ ਪੁਲਿਸ ਦੇ ਡਾਇਰੈਕਟਰ ਜਨਰਲਾਂ /ਇੰਸਪੈਕਟਰ ਜਨਰਲਾਂ ਦੀ ਆਲ ਇੰਡੀਆ ਕਾਨਫਰੰਸ ਵਿੱਚ ਹਿੱਸਾ ਲੈਣਗੇ

November 29th, 09:54 am

29 ਨਵੰਬਰ ਤੋਂ 1 ਦਸੰਬਰ, 2024 ਤੱਕ ਆਯੋਜਿਤ ਹੋਣ ਵਾਲੇ ਤਿੰਨ ਦਿਨੀਂ ਕਾਨਫਰੰਸ ਵਿੱਚ ਰਾਸ਼ਟਰੀ ਸੁਰੱਖਿਆ ਦੇ ਮਹੱਤਵਪੂਰਨ ਘਟਕਾਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ, ਜਿਸ ਵਿੱਚ ਆਤੰਕਵਾਦ ਵਿਰੋਧੀ, ਖੱਬੇ ਪੱਖੀ ਅਤਿਵਾਦ, ਤਟਵਰਤੀ ਸੁਰੱਖਿਆ, ਨਵੇਂ ਅਪਰਾਧਿਕ ਕਾਨੂੰਨ, ਨਾਰਕੌਟਿਕਸ (Counter Terrorism, Left Wing Extremism, Coastal Security, New Criminal Laws, Narcotics) ਆਦਿ ਸ਼ਾਮਲ ਹਨ। ਕਾਨਫਰੰਸ ਦੇ ਦੌਰਾਨ ਵਿਸ਼ਿਸ਼ਟ ਸੇਵਾ ਦੇ ਲਈ ਰਾਸ਼ਟਰਪਤੀ ਦਾ ਪੁਲਿਸ ਮੈਡਲ ਭੀ ਪ੍ਰਦਾਨ ਕੀਤਾ ਜਾਵੇਗਾ।

ਜਰਮਨੀ ਦੇ ਚਾਂਸਲਰ ਦੇ ਨਾਲ ਸੰਯੁਕਤ ਪ੍ਰੈੱਸ ਕਾਨਫਰੰਸ ਸਮੇਂ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ

October 25th, 01:50 pm

ਮੈਨੂੰ ਖੁਸ਼ੀ ਹੈ, ਕਿ ਪਿਛਲੇ ਦੋ ਵਰ੍ਹਿਆਂ ਵਿੱਚ ਸਾਨੂੰ ਤੀਸਰੀ ਵਾਰ ਭਾਰਤ ਵਿੱਚ ਤੁਹਾਡਾ ਸੁਆਗਤ ਕਰਨ ਦਾ ਅਵਸਰ ਮਿਲਿਆ ਹੈ।

ਜਮਾਇਕਾ ਦੇ ਪ੍ਰਧਾਨ ਮੰਤਰੀ ਦੇ ਨਾਲ ਸੰਯੁਕਤ ਪ੍ਰੈੱਸ ਕਾਨਫਰੰਸ ਸਮੇਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਪ੍ਰੈੱਸ ਬਿਆਨ

October 01st, 12:00 pm

ਪ੍ਰਧਾਨ ਮੰਤਰੀ ਹੋਲਨੇਸ ਅਤੇ ਉਨ੍ਹਾਂ ਦੇ ਡੈਲੀਗੇਸ਼ਨ ਦਾ ਭਾਰਤ ਵਿੱਚ ਸੁਆਗਤ ਕਰਦੇ ਹੋਏ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਅੱਜ ਪਹਿਲੀ ਵਾਰ ਜਮਾਇਕਾ ਦੇ ਪ੍ਰਧਾਨ ਮੰਤਰੀ ਭਾਰਤ ਦੀ ਦੁਵੱਲੀ ਯਾਤਰਾ ‘ਤੇ ਆਏ ਹਨ। ਇਸ ਲਈ ਅਸੀਂ ਇਸ ਯਾਤਰਾ ਨੂੰ ਵਿਸ਼ੇਸ਼ ਮਹੱਤਵ ਦਿੰਦੇ ਹਾਂ।

ਕੁਆਡ (QUAD) ਲੀਡਰਸ ਸਮਿਟ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦਾ ਸ਼ੁਰੂਆਤੀ ਬਿਆਨ

September 22nd, 02:30 am

ਮੇਰੇ ਤੀਸਰੇ ਕਾਰਜਕਾਲ ਦੇ ਸ਼ੁਰੂਆਤ ਵਿੱਚ ਹੀ ਅੱਜ QUAD ਸਮਿਟ ਵਿੱਚ ਦੋਸਤਾਂ ਦੇ ਨਾਲ ਹਿੱਸਾ ਲੈਂਦੇ ਹੋਏ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। QUAD ਦੀ ਬੀਹਵੀਂ (20ਵੀਂ) ਵਰ੍ਹੇਗੰਢ ਨੂੰ ਮਨਾਉਣ ਦੇ ਲਈ ਰਾਸ਼ਟਰਪਤੀ ਬਾਇਡਨ ਦੇ ਆਪਣੇ ਸ਼ਹਿਰ “ਵਿਲਮਿੰਗਟਨ” ਤੋਂ ਬਿਹਤਰ ਜਗ੍ਹਾ ਨਹੀਂ ਹੋ ਸਕਦੀ। Amtrak Joe (ਐਸਟ੍ਰੇਕ ਜੋ) ਦੇ ਰੂਪ ਵਿੱਚ ਤੁਸੀਂ ਜਿਸ ਪ੍ਰਕਾਰ ਨਾਲ ਇਸ ਸ਼ਹਿਰ ਅਤੇ “ਡੇਲਾਵੇਅਰ” ਨਾਲ ਜੁੜੇ ਰਹੇ ਹਨ, ਕੁਝ ਅਜਿਹਾ ਹੀ ਰਿਸ਼ਤਾ ਤੁਹਾਡਾ QUAD ਨਾਲ ਵੀ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਸਾਰੇ ਤਟ ਰੱਖਿਅਕ ਕਰਮੀਆਂ ਨੂੰ ਉਨ੍ਹਾਂ ਦੇ ਸਥਾਪਨਾ ਦਿਵਸ ‘ਤੇ ਸ਼ੁਭਕਾਮਨਾਵਾਂ ਦਿੱਤੀਆਂ

February 01st, 09:43 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਰੇ ਤਟ ਰੱਖਿਅਕ ਕਰਮੀਆਂ ਨੂੰ ਉਨ੍ਹਾਂ ਦੇ ਸਥਾਪਨਾ ਦਿਵਸ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਸ੍ਰੀਲੰਕਾ ਦੇ ਰਾਸ਼ਟਰਪਤੀ ਦਾ ਭਾਰਤ ਦੌਰੇ ਸਮੇਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਪ੍ਰੈੱਸ ਬਿਆਨ

July 21st, 12:13 pm

ਮੈਂ ਰਾਸ਼ਟਰਪਤੀ ਵਿਕਰਮਸਿੰਘੇ ਅਤੇ ਉਨ੍ਹਾਂ ਦੇ ਪ੍ਰਤੀਨਿਧੀਮੰਡਲ ਦਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ। ਅੱਜ ਰਾਸ਼ਟਰਪਤੀ ਵਿਕਰਮਸਿੰਘੇ ਆਪਣੇ ਕਾਰਜਕਾਲ ਦਾ ਇੱਕ ਵਰ੍ਹਾਂ ਪੂਰਾ ਕਰ ਰਹੇ ਹਨ। ਇਸ ਅਵਸਰ ‘ਤੇ ਮੈਂ ਉਨ੍ਹਾਂ ਨੂੰ ਸਾਡੇ ਸਾਰਿਆਂ ਦੀ ਤਰਫੋਂ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾ। ਪਿਛਲਾ ਇੱਕ ਵਰ੍ਹਾ, ਸ੍ਰੀਲੰਕਾ ਦੇ ਲੋਕਾਂ ਦੇ ਲਈ ਚੁਣੌਤੀਆਂ ਨਾਲ ਭਰਿਆ ਰਿਹਾ ਹੈ। ਇੱਕ ਨਿਕਟਤਮ ਮਿੱਤਰ ਹੋਣ ਦੇ ਨਾਤੇ, ਹਮੇਸ਼ਾ ਦੀ ਤਰ੍ਹਾਂ, ਅਸੀਂ ਇਸ ਸੰਕਟ ਦੀ ਘੜੀ ਵਿੱਚ ਵੀ ਸ੍ਰੀਲੰਕਾ ਦੇ ਲੋਕਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੇ ਰਹੇ। ਅਤੇ ਜਿਸ ਸਾਹਸ ਦੇ ਨਾਲ, ਉਨ੍ਹਾਂ ਨੇ ਇਨ੍ਹਾਂ ਚੁਣੌਤੀਪੂਰਣ ਪਰਿਸਥਿਤੀਆਂ ਦਾ ਸਾਹਮਣਾ ਕੀਤਾ, ਉਸ ਦੇ ਲਈ ਮੈਂ ਸ੍ਰੀਲੰਕਾ ਦੇ ਲੋਕਾਂ ਦਾ ਤਹਿ ਦਿਲੋਂ ਅਭਿਨੰਦਨ ਕਰਦਾ ਹਾਂ।

ਪ੍ਰਧਾਨ ਮੰਤਰੀ ਨੇ ਜ਼ਬਤ ਕੀਤੇ ਗਏ 1,44,000 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਦੇ ਇਤਿਹਾਸਿਕ ਉਪਲਬਧੀ ਦੀ ਸ਼ਲਾਘਾ ਕੀਤੀ

July 17th, 10:21 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ 1,44,000 ਕਿਲੋਗ੍ਰਾਮ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤੇ ਜਾਣ ਦੇ ਨਾਲ ਭਾਰਤ ਵੱਲੋਂ ਨਸੀਲੇ ਪਦਾਰਥਾਂ ਦੇ ਖ਼ਾਤਮੇ ਦੀ ਦਿਸ਼ਾ ਵਿੱਚ ਹਾਸਲ ਕੀਤੀ ਗਈ ਇਤਿਹਾਸਿਕ ਉਪਲਬਧੀ ਦੀ ਸ਼ਲਾਘਾ ਕੀਤੀ ਹੈ।