ਕੈਬਨਿਟ ਨੇ ਸੰਸ਼ੋਧਿਤ ਰਾਸ਼ਟਰੀ ਡੇਅਰੀ ਵਿਕਾਸ ਪ੍ਰੋਗਰਾਮ (ਐੱਨਪੀਡੀਡੀ) ਨੂੰ ਮਨਜ਼ੂਰੀ ਦਿੱਤੀ

ਕੈਬਨਿਟ ਨੇ ਸੰਸ਼ੋਧਿਤ ਰਾਸ਼ਟਰੀ ਡੇਅਰੀ ਵਿਕਾਸ ਪ੍ਰੋਗਰਾਮ (ਐੱਨਪੀਡੀਡੀ) ਨੂੰ ਮਨਜ਼ੂਰੀ ਦਿੱਤੀ

March 19th, 04:23 pm

ਸੰਸ਼ੋਧਿਤ ਐੱਨਪੀਡੀਡੀ ਕੇਂਦਰੀ ਯੋਜਨਾ ਹੈ ਜਿਸ ਵਿੱਚ 1000 ਕਰੋੜ ਰੁਪਏ ਦੇ ਵਾਧੂ ਖਰਚੇ ਨਾਲ 15ਵੇਂ ਵਿੱਤ ਕਮਿਸ਼ਨ ਸਾਈਕਲ (2021-22 ਤੋਂ 2025-26) ਦੀ ਮਿਆਦ ਦੇ ਲਈ ਕੁੱਲ 2790 ਕਰੋੜ ਰੁਪਏ ਦਾ ਬਜਟ ਹੋ ਗਿਆ ਹੈ। ਇਹ ਯੋਜਨਾ ਡੇਅਰੀ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਣ ਅਤੇ ਇਸ ਦੇ ਵਿਸਤਾਰ ‘ਤੇ ਕੇਂਦ੍ਰਿਤ ਹੈ ਜੋ ਇਸ ਖੇਤਰ ਦਾ ਨਿਰੰਤਰ ਵਾਧਾ ਅਤੇ ਉਤਪਾਦਕਤਾ ਸੁਨਿਸ਼ਚਿਤ ਕਰੇਗਾ।