ਕੇਂਦਰੀ ਮੰਤਰੀ ਮੰਡਲ ਨੇ ਟਿਕਾਊ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਪ੍ਰਧਾਨ ਮੰਤਰੀ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ (PM Rashtriya Krishi Vikas Yojana) ਅਤੇ ਆਤਮ -ਨਿਰਭਰਤਾ ਲਈ ਖੁਰਾਕ ਸੁਰੱਖਿਆ ਪ੍ਰਾਪਤ ਕਰਨ ਲਈ ਕ੍ਰਿਸ਼ੋਨਤੀ ਯੋਜਨਾ (Krishonnati Yojana -ਕੇਵਾਈ) ਨੂੰ ਪ੍ਰਵਾਨਗੀ ਦਿੱਤੀ

October 03rd, 09:18 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਅਧੀਨ ਚਲਾਈਆਂ ਜਾਂਦੀਆਂ ਸਾਰੀਆਂ ਕੇਂਦਰੀ ਪ੍ਰਾਯੋਜਿਤ ਸਕੀਮਾਂ (ਸੀਐੱਸਐੱਸ) ਨੂੰ ਦੋ ਸਮੱਗਰ ਯੋਜਨਾਵਾਂ - ਪ੍ਰਧਾਨ ਮੰਤਰੀ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ (ਪੀਐੱਮ-ਆਰਕੇਵੀਵਾਈ), ਜੋ ਕਿ ਇੱਕ ਕੈਫੇਟੇਰੀਆ ਯੋਜਨਾ ਹੈ ਅਤੇ ਕ੍ਰਿਸ਼ੋਨਤੀ ਯੋਜਨਾ (ਕੇਵਾਈ) ਦੇ ਅਧੀਨ ਤਰਕਸ਼ੀਲਤਾ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ (ਡੀਏਅਤੇ ਐੱਫਡਬਲਿਊ) ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ। ਪੀਐੱਮ-ਆਰਕੇਵੀਵਾਈ ਜਿੱਥੇ ਟਿਕਾਊ ਖੇਤੀ ਨੂੰ ਉਤਸ਼ਾਹਿਤ ਕਰੇਗੀ, ਕੇਵਾਈ ਖੁਰਾਕ ਸੁਰੱਖਿਆ ਅਤੇ ਖੇਤੀਬਾੜੀ ਵਿੱਚ ਆਤਮ-ਨਿਰਭਰਤਾ ਦੇ ਟੀਚੇ ਨੂੰ ਪੂਰਾ ਕਰੇਗੀ। ਸਾਰੇ ਭਾਗ ਵੱਖ-ਵੱਖ ਹਿੱਸਿਆਂ ਦੇ ਕੁਸ਼ਲ ਅਤੇ ਪ੍ਰਭਾਵੀ ਅਮਲ ਨੂੰ ਯਕੀਨੀ ਬਣਾਉਣ ਲਈ ਟੈਕਨੋਲੋਜੀ ਦਾ ਲਾਭ ਉਠਾਉਣਗੇ।

ਕੈਬਨਿਟ ਨੇ 2024-25 ਤੋਂ 2030-31 ਤੱਕ ਦੇ ਲਈ ਰਾਸ਼ਟਰੀ ਖੁਰਾਕ ਤੇਲ ਮਿਸ਼ਨ – (ਐੱਨਐੱਮਈਓ-ਤਿਲਹਨ) ਨੂੰ ਮੰਜ਼ੂਰੀ ਦਿੱਤੀ

October 03rd, 09:06 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਰਾਸ਼ਟਰੀ ਖੁਰਾਕ ਤੇਲ ਮਿਸ਼ਨ ਤਿਲਹਨ (ਐਨਐਮਈਓ-ਤਿਲਹਨ) ਨੂੰ ਮੰਜ਼ੂਰੀ ਦਿੱਤੀ ਹੈ, ਜੋ ਘਰੇਲੂ ਤਿਲਹਨ ਉਤਪਾਦਨ ਨੂੰ ਪ੍ਰੋਤਸਾਹਿਤ ਕਰਨ ਅਤੇ ਖੁਰਾਕੀ ਤੇਲਾਂ ਵਿੱਚ ਆਤਮਨਿਰਭਰਤਾ (ਆਤਮਨਿਰਭਰ ਭਾਰਤ) ਹਾਸਲ ਕਰਨ ਦੇ ਉਦੇਸ਼ ਨਾਲ ਇੱਕ ਇਤਿਹਾਸਕ ਪਹਿਲ ਹੈ। ਮਿਸ਼ਨ ਨੂੰ 10,103 ਕਰੋੜ ਰੁਪਏ ਦੇ ਵਿੱਤੀ ਖਰਚੇ ਦੇ ਨਾਲ 2024-25 ਤੋਂ 2030-31 ਤੱਕ ਦੀ ਸੱਤ ਸਾਲ ਦੀ ਮਿਆਦ ਵਿੱਚ ਲਾਗੂ ਕੀਤਾ ਜਾਏਗਾ।

ਖੇਤੀਬਾੜੀ ਸੈਕਟਰ ਵਿੱਚ ਕੇਂਦਰੀ ਬਜਟ 2022 ਦੇ ਸਕਾਰਾਤਮਕ ਪ੍ਰਭਾਵ ਬਾਰੇ ਵੈਬੀਨਾਰ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

February 24th, 10:13 am

ਇਹ ਸੁਖਦ ਸੰਯੋਗ ਹੈ ਕਿ 3 ਸਾਲ ਪਹਿਲਾਂ ਅੱਜ ਹੀ ਦੇ ਦਿਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਸ਼ੁਰੂਆਤ ਕੀਤੀ ਗਈ ਸੀ। ਇਹ ਯੋਜਨਾ ਅੱਜ ਦੇਸ਼ ਦੇ ਛੋਟੇ ਕਿਸਾਨਾਂ ਦਾ ਬਹੁਤ ਬੜਾ ਸੰਬਲ ਬਣੀ ਹੈ। ਇਸ ਦੇ ਤਹਿਤ ਦੇਸ਼ ਦੇ 11 ਕਰੋੜ ਕਿਸਾਨਾਂ ਨੂੰ ਲਗਭਗ ਪੌਣੇ 2 ਲੱਖ ਕਰੋੜ ਰੁਪਏ ਦਿੱਤੇ ਜਾ ਚੁਕੇ ਹਨ। ਇਸ ਯੋਜਨਾ ਵਿੱਚ ਵੀ ਅਸੀਂ ਸਮਾਰਟਨੈੱਸ ਦਾ ਅਨੁਭਵ ਕਰ ਸਕਦੇ ਹਾਂ। ਸਿਰਫ਼ ਇੱਕ ਕਲਿੱਕ ’ਤੇ 10-12 ਕਰੋੜ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਪੈਸੇ ਟ੍ਰਾਂਸਫਰ ਹੋਣਾ, ਇਹ ਆਪਣੇ-ਆਪ ਵਿੱਚ ਕਿਸੇ ਵੀ ਭਾਰਤੀ ਨੂੰ, ਕਿਸੇ ਵੀ ਹਿੰਦੁਸਤਾਨੀ ਦੇ ਲਈ ਮਾਣ(ਗਰਵ) ਕਰਨ ਵਾਲੀ ਬਾਤ ਹੈ।

ਪ੍ਰਧਾਨ ਮੰਤਰੀ ਨੇ ਖੇਤੀਬਾੜੀ ਸੈਕਟਰ ਵਿੱਚ ਕੇਂਦਰੀ ਬਜਟ 2022 ਦੇ ਸਕਾਰਾਤਮਕ ਪ੍ਰਭਾਵ ਬਾਰੇ ਇੱਕ ਵੈਬੀਨਾਰ ਨੂੰ ਸੰਬੋਧਨ ਕੀਤਾ

February 24th, 10:03 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਖੇਤੀਬਾੜੀ ਸੈਕਟਰ ਵਿੱਚ ਕੇਂਦਰੀ ਬਜਟ 2022 ਦੇ ਸਕਾਰਾਤਮਕ ਪ੍ਰਭਾਵ ਬਾਰੇ ਇੱਕ ਵੈਬੀਨਾਰ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਉਨ੍ਹਾਂ ਢੰਗ ਤਰੀਕਿਆਂ 'ਤੇ ਚਰਚਾ ਕੀਤੀ ਜਿਸ ਨਾਲ ਬਜਟ ਖੇਤੀਬਾੜੀ ਸੈਕਟਰ ਨੂੰ ਮਜ਼ਬੂਤ ਕਰਨ ਲਈ ਯੋਗਦਾਨ ਪਾਵੇਗਾ। ਵੈਬੀਨਾਰ 'ਸਮਾਰਟ ਐਗਰੀਕਲਚਰ' - ਲਾਗੂ ਕਰਨ ਲਈ ਰਣਨੀਤੀਆਂ 'ਤੇ ਕੇਂਦ੍ਰਿਤ ਸੀ। ਇਸ ਮੌਕੇ ਸਬੰਧਿਤ ਕੇਂਦਰੀ ਮੰਤਰੀ, ਰਾਜ ਸਰਕਾਰਾਂ ਦੇ ਨੁਮਾਇੰਦੇ, ਉਦਯੋਗ ਅਤੇ ਸਿੱਖਿਆ ਦੇ ਨੁਮਾਇੰਦੇ ਅਤੇ ਵਿਭਿੰਨ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਜ਼ਰੀਏ ਕਿਸਾਨ ਹਾਜ਼ਰ ਸਨ।

ਪੀਐੱਮ-ਕਿਸਾਨ ਸਕੀਮ ਦੇ ਤਹਿਤ ਵਿੱਤੀ ਲਾਭ ਦੀ 10ਵੀਂ ਕਿਸ਼ਤ ਜਾਰੀ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

January 01st, 12:31 pm

ਉਪਸਥਿਤ ਸਾਰੇ ਆਦਰਯੋਗ ਮਹਾਨੁਭਾਵ, ਸਭ ਤੋਂ ਪਹਿਲਾਂ ਤਾਂ ਮੈਂ ਮਾਤਾ ਵੈਸ਼ਣੋ ਦੇਵੀ ਪਰਿਸਰ ਵਿੱਚ ਹੋਏ ਦੁਖਦ ਹਾਦਸੇ ’ਤੇ ਸੋਗ ਵਿਅਕਤ ਕਰਦਾ ਹਾਂ। ਜਿਨ੍ਹਾਂ ਲੋਕਾਂ ਨੇ ਭਗਦੜ ਵਿੱਚ, ਆਪਣਿਆਂ ਨੂੰ ਗੁਆਇਆ ਹੈ, ਜੋ ਲੋਕ ਜ਼ਖ਼ਮੀ ਹੋਏ ਹਨ, ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਨਾਲ ਹਨ। ਕੇਂਦਰ ਸਰਕਾਰ, ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਲਗਾਤਾਰ ਸੰਪਰਕ ਵਿੱਚ ਹੈ। ਮੇਰੀ ਲੈਫ਼ਟੀਨੈਂਟ ਗਵਰਨਰ ਮਨੋਜ ਸਿਨਹਾ ਜੀ ਨਾਲ ਵੀ ਗੱਲ ਹੋਈ ਹੈ। ਰਾਹਤ ਦੇ ਕੰਮ ਦਾ, ਜ਼ਖ਼ਮੀਆਂ ਦੇ ਉਪਚਾਰ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਪੀਐੱਮ–ਕਿਸਾਨ ਦੀ 10ਵੀਂ ਕਿਸ਼ਤ ਜਾਰੀ ਕੀਤੀ

January 01st, 12:30 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੁਨਿਆਦੀ ਪੱਧਰ ਦੇ ਕਿਸਾਨਾਂ ਨੂੰ ਮਜ਼ਬੂਤ ਬਣਾਉਣ ਦੀ ਪ੍ਰਤੀਬੱਧਤਾ ਤੇ ਸੰਕਲਪ ਨੂੰ ਜਾਰੀ ਰੱਖਦਿਆਂ ਅੱਜ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ‘ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ’ (ਪੀਐੱਮ–ਕਿਸਾਨ) ਯੋਜਨਾ ਦੇ ਤਹਿਤ ਵਿੱਤੀ ਲਾਭ ਦੀ 10ਵੀਂ ਕਿਸ਼ਤ ਜਾਰੀ ਕੀਤੀ। ਇਸ ਨਾਲ 10 ਕਰੋੜ ਤੋਂ ਵੱਧ ਲਾਭਾਰਥੀ ਕਿਸਾਨ ਪਰਿਵਾਰਾਂ ਨੂੰ 20,000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਟ੍ਰਾਂਸਫਰ ਕੀਤੇ ਜਾਣ ਦੇ ਯੋਗ ਹੋਈ। ਪ੍ਰਧਾਨ ਮੰਤਰੀ ਨੇ 351 ‘ਕਿਸਾਨ ਉਤਪਾਦਕ ਸੰਗਠਨਾਂ’ (ਐੱਫਪੀਓਜ਼ – FPOs) ਨੂੰ ਇਕੁਇਟੀ ਗ੍ਰਾਂਟ ਵੀ ਜਾਰੀ ਕੀਤੀ, ਜਿਸ ਨਾਲ 1.24 ਲੱਖ ਤੋਂ ਵੱਧ ਕਿਸਾਨਾਂ ਨੂੰ ਲਾਭ ਪੁੱਜੇਗਾ। ਪ੍ਰਧਾਨ ਮੰਤਰੀ ਨੇ ਇਸ ਸਮਾਰੋਹ ਦੌਰਾਨ ਕਿਸਾਨ ਉਤਪਾਦਕ ਸੰਗਠਨਾਂ ਨਾਲ ਗੱਲਬਾਤ ਕੀਤੀ। ਇਸ ਸਮਾਰੋਹ ਨਾਲ ਕੇਂਦਰੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਤੇ ਕਈ ਰਾਜਾਂ ਦੇ ਮੁੱਖ ਮੰਤਰੀ, ਲੈਫ਼ਟੀਨੈਂਟ ਜਨਰਲਸ, ਖੇਤੀਬਾੜੀ ਮੰਤਰੀ ਤੇ ਕਿਸਾਨ ਜੁੜੇ ਹੋਏ ਸਨ।

Cabinet approves implementation of National Mission on Edible Oils – Oil Palm

August 18th, 11:54 pm

The Union Cabinet, chaired by the Prime Minister Shri Narendra Modi has given its approval to launch a new Mission on Oil palm to be known as the National Mission on Edible Oils – Oil Palm (NMEO-OP) as a new Centrally Sponsored Scheme with a special focus on the North east region and the Andaman and Nicobar Islands. Due to the heavy dependence on imports for edible oils, it is important to make efforts for increasing the domestic production of edible oils in which increasing area and productivity of oil palm plays an important part.