Union Cabinet approves establishment of Rs.1,000 crore Venture Capital Fund for Space Sector under aegis of IN-SPACe
October 24th, 03:25 pm
The Union Cabinet, chaired by the Prime Minister Shri Narendra Modi, has approved setting up of Rs.1000 crore Venture Capital Fund dedicated to space sector, under aegis of IN-SPACe.ਤਾਮਿਲ ਨਾਡੂ ਦੇ ਮਦੁਰੈ ਵਿੱਚ ਆਟੋਮੋਟਿਵ ਐੱਮਐੱਸਐੱਮਈਜ਼ ਦੇ ਲਈ ਡਿਜੀਟਲ ਮੋਬੀਲਿਟੀ ਪਹਿਲ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
February 27th, 06:30 pm
ਸਭ ਤੋਂ ਪਹਿਲਾਂ ਤਾਂ ਮੈਂ ਆਪ ਸਭ ਤੋਂ ਮੁਆਫੀ ਮੰਗਦਾ ਹਾਂ, ਕਿਉਂਕਿ ਮੈਨੂੰ ਆਉਣ ਵਿੱਚ ਦੇਰ ਹੋਈ ਅਤੇ ਤੁਹਾਨੂੰ ਬਹੁਤ ਇੰਤਜ਼ਾਰ ਕਰਨਾ ਪਿਆ। ਮੈਂ ਸਵੇਰੇ ਦਿੱਲੀ ਤੋਂ ਤਾਂ ਸਮੇਂ ‘ਤੇ ਨਿਕਲਿਆ ਸੀ, ਲੇਕਿਨ ਅਨੇਕ ਪ੍ਰੋਗਰਾਮ ਕਰਦੇ-ਕਰਦੇ ਹਰ ਕੋਈ ਪੰਜ ਦਸ ਮਿੰਟ ਜ਼ਿਆਦਾ ਲੈ ਲੈਂਦਾ ਹੈ ਤਾਂ ਉਸੇ ਦਾ ਪਰਿਣਾਮ ਹੈ ਕਿ ਜੋ ਲਾਸਟ ਵਾਲਾ ਹੁੰਦਾ ਹੈ ਉਸ ਨੂੰ ਸਜ਼ਾ ਹੋ ਜਾਂਦੀ ਹੈ। ਤਾਂ ਮੈਂ ਫਿਰ ਵੀ ਦੇਰ ਤੋਂ ਆਉਣ ਦੇ ਲਈ ਆਪ ਸਭ ਤੋਂ ਮੁਆਫੀ ਚਾਹੁੰਦਾ ਹਾਂ।ਪ੍ਰਧਾਨ ਮੰਤਰੀ ਨੇ ਤਮਿਲ ਨਾਡੂ ਦੇ ਮਦੁਰਈ ਵਿੱਚ ‘ਭਵਿੱਖ ਦਾ ਨਿਰਮਾਣ’ ਆਟੋਮੋਟਿਵ ਐਮਐਸਐਮਈ ਉਦਮੀਆਂ ਲਈ ਡਿਜੀਟਲ ਮੋਬਿਲਿਟੀ ਪ੍ਰੋਗਰਾਮ ਵਿੱਚ ਹਿੱਸਾ ਲਿਆ
February 27th, 06:13 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਮਿਲ ਨਾਡੂ ਦੇ ਮਦੁਰਈ ਵਿੱਚ ‘ਭਵਿੱਖ ਦਾ ਨਿਰਮਾਣ’ ਆਟੋਮੋਟਿਵ ਐਮਐਸਐਮਈ ਉਦਮੀਆਂ ਲਈ ਡਿਜੀਟਲ ਮੋਬਿਲਿਟੀ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਆਟੋਮੋਟਿਵ ਸੈਕਟਰ ਵਿੱਚ ਕੰਮ ਕਰਨ ਵਾਲੇ ਹਜ਼ਾਰਾਂ ਮਾਈਕ੍ਰੋ, ਸਮਾਲ ਅਤੇ ਮੀਡੀਅਮ ਐਂਟਰਪ੍ਰਾਈਜ਼ਿਜ (ਐਮਐਸਐਮਈ) ਉਦਮੀਆਂ ਨੂੰ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਨੇ ਗਾਂਧੀਗ੍ਰਾਮ ਵਿੱਚ ਟ੍ਰੇਂਡ ਮਹਿਲਾ ਉਦਮੀਆਂ ਅਤੇ ਸਕੂਲੀ ਬੱਚਿਆਂ ਨਾਲ ਵੀ ਗੱਲਬਾਤ ਕੀਤੀ।ਦੁਬਈ ਦੇ ਜੇਬੇਲ ਅਲੀ ਵਿੱਚ ਭਾਰਤ ਮਾਰਟ (Bharat Mart) ਦਾ ਵਰਚੁਅਲ ਨੀਂਹ ਪੱਥਰ ਰੱਖਿਆ
February 14th, 03:48 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਦੁਬਈ ਦੇ ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਸ਼ਾਸਕ ਮਹਾਮਹਿਮ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ (His Highness Sheikh Mohamed bin Rashid Al Maktoum) ਨੇ ਦੁਬਈ ਵਿੱਚ ਜੇਬੇਲ ਅਲੀ ਮੁਕਤ ਵਪਾਰ ਖੇਤਰ (Jebel Ali Free Trade Zone) ਵਿੱਚ ਡੀਪੀ ਵਰਲਡ (DP World) ਦੁਆਰਾ ਬਣਾਏ ਜਾਣ ਵਾਲੇ ਭਾਰਤ ਮਾਰਟ (Bharat Mart) ਦਾ 14 ਫਰਵਰੀ, 2024 ਨੂੰ ਵਰਚੁਅਲ ਨੀਂਹ ਪੱਥਰ ਰੱਖਿਆ।ਵਿਕਸਿਤ ਭਾਰਤ-ਵਿਕਸਿਤ ਗੋਆ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪਾਠ
February 06th, 02:38 pm
ਗੋਆ ਦੇ ਰਾਜਪਾਲ ਪੀਐੱਸ ਸ਼੍ਰੀਧਰਨ ਪਿੱਲਈ ਜੀ, ਇੱਥੋਂ ਦੇ ਯੁਵਾ ਮੁੱਖ ਮੰਤਰੀ ਪ੍ਰਮੋਦ ਸਾਵੰਤ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀਗਣ, ਹੋਰ ਮਹਾਨੁਭਾਵ, ਅਤੇ ਗੋਆ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ। ਸਮੇਸਤ ਗੋਂਯਕਾਰਾਂਕ, ਮਨਾ-ਕਾਲਝਾ ਸਾਵਨ ਨਮਸਕਾਰ। ਤਮੁਚੋ ਮੋਗ ਅਨੀ ਉਰਬਾ ਪੁੜੋਂਨ, ਮਹਾਕਾ ਗੋਯੰਤ ਯੋਨ ਸਦਾਂਚ ਖੋਸ ਸਤਾ (समेस्त गोंयकारांक, मना-कालझा सावन नमस्कार तुमचो मोग अनी उर्बा पूड़ोंन, म्हाका गोयांत योन सदांच खोस सता) ।ਪ੍ਰਧਾਨ ਮੰਤਰੀ ਨੇ ਗੋਆ ਵਿੱਚ ਵਿਕਸਿਤ ਭਾਰਤ, ਵਿਕਸਿਤ ਗੋਆ 2047 ਪ੍ਰੋਗਰਾਮ ਵਿੱਚ 1330 ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
February 06th, 02:37 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੋਆ ਵਿੱਚ ਵਿਕਸਿਤ ਭਾਰਤ, ਵਿਕਸਿਤ ਗੋਆ 2047 ਪ੍ਰੋਗਰਾਮ ਵਿੱਚ 1330 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਸ਼੍ਰੀ ਮੋਦੀ ਨੇ ਇਸ ਮੌਕੇ 'ਤੇ ਦਿਖਾਈ ਗਈ ਪ੍ਰਦਰਸ਼ਨੀ ਦਾ ਜਾਇਜ਼ਾ ਵੀ ਲਿਆ। ਅੱਜ ਦੇ ਵਿਕਾਸ ਪ੍ਰੋਜੈਕਟਾਂ ਵਿੱਚ ਸਿੱਖਿਆ, ਖੇਡਾਂ, ਵਾਟਰ ਟ੍ਰੀਟਮੈਂਟ, ਵੇਸਟ ਮੈਨੇਜਮੈਂਟ ਅਤੇ ਟੂਰਿਜ਼ਮ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣਾ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਰੋਜ਼ਗਾਰ ਮੇਲੇ ਦੇ ਤਹਿਤ ਵੱਖ-ਵੱਖ ਵਿਭਾਗਾਂ ਵਿੱਚ 1930 ਨਵੇਂ ਸਰਕਾਰੀ ਨਵ ਨਿਯੁਕਤਾਂ ਨੂੰ ਨਿਯੁਕਤੀ ਆਦੇਸ਼ ਵੀ ਪ੍ਰਦਾਨ ਕੀਤੇ ਅਤੇ ਵੱਖ-ਵੱਖ ਭਲਾਈ ਸਕੀਮਾਂ ਦੇ ਲਾਭਾਰਥੀਆਂ ਨੂੰ ਪ੍ਰਵਾਨਗੀ ਪੱਤਰ ਵੀ ਸੌਂਪੇ।ਨਵੀਂ ਦਿੱਲੀ ਵਿੱਚ ਭਾਰਤ ਮੰਡਪਮ ਵਿਖੇ ਆਯੋਜਿਤ ਭਾਰਤ ਮੋਬਿਲਿਟੀ ਗਲੋਬਲ ਐਕਸਪੋ (Bharat Mobility Global Expo) ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
February 02nd, 04:31 pm
ਹੁਣੇ ਮੈਂ ਪੀਯੂਸ਼ ਜੀ ਨੂੰ ਸੁਣ ਰਿਹਾ ਸਾਂ, ਉਹ ਕਹਿ ਰਹੇ ਸਨ ਕਿ ਆਪ (ਤੁਸੀਂ) ਆਏ ਤਾਂ ਸਾਡਾ ਹੌਸਲਾ ਵਧ ਜਾਂਦਾ ਹੈ। ਲੇਕਿਨ ਮੈਂ ਦੇਖ ਰਿਹਾ ਸਾਂ ਇੱਥੇ ਤਾਂ ਸਾਰੇ ਹੌਰਸ ਪਾਵਰ ਵਾਲੇ ਲੋਕ ਬੈਠੇ ਹਨ। ਤਦ ਤੈਅ ਹੋ ਗਿਆ ਹੈ ਕਿ ਕਿਸ ਨੂੰ ਕਿੱਥੋਂ ਹੌਸਲਾ ਮਿਲਣ ਵਾਲਾ ਹੈ। ਸਭ ਤੋਂ ਪਹਿਲੇ ਤਾਂ ਮੈਂ Automotive Industry ਨੂੰ ਇਸ ਸ਼ਾਨਦਾਰ ਆਯੋਜਨ ਦੇ ਲਈ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ। ਮੈਂ ਅੱਜ ਹਰ ਸਟਾਲ ‘ਤੇ ਤਾਂ ਨਹੀਂ ਜਾ ਪਾਇਆ, ਲੇਕਿਨ ਜਿਤਨੇ ਭੀ ਸਟਾਲਸ ਮੈਂ ਦੇਖੇ, ਉਹ ਬਹੁਤ ਹੀ ਪ੍ਰਭਾਵਿਤ ਕਰਨ ਵਾਲੇ ਸਨ। ਸਾਡੇ ਦੇਸ਼ ਵਿੱਚ ਇਹ ਸਭ ਹੋ ਰਿਹਾ ਹੈ, ਦੇਖਦੇ ਹਾਂ ਤਾਂ ਹੋਰ ਆਨੰਦ ਹੋ ਜਾਂਦਾ ਹੈ। ਮੈਂ ਤਾਂ ਕਦੇ ਗੱਡੀ ਖਰੀਦੀ ਨਹੀਂ ਹੈ, ਇਸ ਲਈ ਮੈਨੂੰ ਕੋਈ ਅਨੁਭਵ ਨਹੀਂ ਹੈ, ਕਿਉਂਕਿ ਮੈਂ ਕਦੇ ਸਾਇਕਲ ਭੀ ਨਹੀਂ ਖਰੀਦੀ ਹੈ। ਮੈਂ ਦਿੱਲੀ ਦੇ ਲੋਕਾਂ ਨੂੰ ਭੀ ਕਹਾਂਗਾ ਕਿ ਇਸ ਐਕਸਪੋ ਨੂੰ ਆ ਕੇ ਜ਼ਰੂਰ ਦੇਖਣ। ਇਹ ਆਯੋਜਨ Mobility Community ਅਤੇ ਪੂਰੀ Supply Chain ਨੂੰ ਇੱਕ ਮੰਚ ‘ਤੇ ਲਿਆਇਆ ਹੈ। ਮੈਂ ਆਪ ਸਭ (ਤੁਹਾਡਾ ਸਾਰਿਆਂ) ਦਾ Bharat Mobility Global Expo ਵਿੱਚ ਅਭਿਨੰਦਨ ਕਰਦਾ ਹਾਂ, ਅਤੇ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਸ਼ਾਇਦ ਤੁਹਾਡੇ ਵਿੱਚੋਂ ਕੁਝ ਲੋਕਾਂ ਨੂੰ ਯਾਦ ਹੋਵੇਗਾ ਕਿ ਜਦੋਂ ਮੇਰੀ ਪਹਿਲੀ ਟਰਮ ਸੀ, ਉਸ ਸਮੇਂ ਮੈਂ ਇੱਕ ਗਲੋਬਲ ਲੈਵਲ ਦੀ mobility conference ਪਲਾਨ ਕੀਤੀ ਸੀ। ਅਤੇ ਉਸ ਸਮੇਂ ਦੀਆਂ ਚੀਜ਼ਾਂ ਅਗਰ ਆਪ (ਤੁਸੀਂ) ਨਿਕਾਲ ਕੇ (ਕੱਢ ਕੇ) ਦੇਖੋਗੇ ਤਾਂ ਬੈਟਰੀ ‘ਤੇ ਸਾਡਾ ਫੋਕਸ ਕਿਉਂ ਹੋਣਾ ਚਾਹੀਦਾ ਹੈ, Electric Vehicle ਦੀ ਤਰਫ਼ ਸਾਨੂੰ ਕਿਵੇਂ ਜਲਦੀ ਜਾਣਾ ਚਾਹੀਦਾ ਹੈ, ਇਨ੍ਹਾਂ ਸਾਰੇ ਵਿਸ਼ਿਆਂ ‘ਤੇ ਬਹੁਤ ਵਿਸਤਾਰ ਨਾਲ ਉਹ ਸਮਿਟ ਹੋਇਆ ਸੀ, ਗਲੋਬਲ ਐਕਸਪਰਟਸ ਆਏ ਸਨ। ਅਤੇ ਅੱਜ ਮੈਂ ਮੇਰੀ ਦੂਸਰੀ ਟਰਮ ਵਿੱਚ ਦੇਖ ਰਿਹਾ ਹਾਂ ਕਿ ਅੱਛੀ ਖਾਸੀ ਮਾਤਰਾ ਵਿੱਚ ਪ੍ਰਗਤੀ ਹੋ ਰਹੀ ਹੈ। ਅਤੇ ਮੈਨੂੰ ਵਿਸ਼ਵਾਸ ਹੈ ਕਿ ਤੀਸਰੀ ਟਰਮ ਵਿੱਚ.. ਚਲੋ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ ਹੈ। ਅਤੇ ਆਪ (ਤੁਸੀਂ) ਲੋਕ ਤਾਂ mobility ਦੀ ਦੁਨੀਆ ਵਿੱਚ ਹੋ, ਤਾਂ ਇਹ ਇਸ਼ਾਰਾ ਦੇਸ਼ ਵਿੱਚ ਜਲਦੀ ਤੋਂ ਪਹੁੰਚੇਗਾ।ਪ੍ਰਧਾਨ ਮੰਤਰੀ ਨੇ ਭਾਰਤ ਮੋਬਿਲਿਟੀ ਗਲੋਬਲ ਐਕਸਪੋ (Bharat Mobility Global Expo) 2024 ਨੂੰ ਸੰਬੋਧਨ ਕੀਤਾ
February 02nd, 04:30 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਮੰਡਪਮ, ਨਵੀਂ ਦਿੱਲੀ ਵਿੱਚ ਭਾਰਤ ਦੀ ਸਭ ਤੋਂ ਬੜੀ ਅਤੇ ਆਪਣੇ ਤਰ੍ਹਾਂ ਦੀ ਪਹਿਲੀ ਗਤੀਸ਼ੀਲਤਾ ਪ੍ਰਦਰਸ਼ਨੀ-ਭਾਰਤ ਮੋਬਿਲਿਟੀ ਗਲੋਬਲ ਐਕਸਪੋ 2024 ਵਿੱਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਐਕਸਪੋ ਦਾ ਅਵਲੋਕਨ ਭੀ ਕੀਤਾ । ਭਾਰਤ ਮੋਬਿਲਿਟੀ ਗਲੋਬਲ ਐਕਸਪੋ 2024 ਵਿੱਚ ਗਤੀਸ਼ੀਲਤਾ ਅਤੇ ਮੋਟਰ ਵਾਹਨਾਂ ਦੀਆਂ ਵੈਲਿਊ ਚੇਨਸ ਵਿੱਚ ਭਾਰਤ ਦੀਆਂ ਸਮੱਰਥਾਵਾਂ ਨੂੰ ਪ੍ਰਦਰਸ਼ਿਤ ਕਰਦਾ ਹੈ ਅਤੇ ਇਸ ਵਿੱਚ ਪ੍ਰਦਰਸ਼ਨੀਆਂ, ਸੰਮੇਲਨ, ਖਰੀਦਦਾਰ-ਵਿਕ੍ਰੇਤਾ ਬੈਠਕਾਂ, ਸਟੇਟ ਸੈਸ਼ਨਸ, ਸੜਕ ਸੁਰੱਖਿਆ ਮੰਡਪ ਅਤੇ ਗੋ-ਕਾਰਟਿੰਗ (go-karting) ਜਿਹੇ ਜਨ-ਕੇਂਦ੍ਰਿਤ (public-centric) ਆਕਰਸ਼ਣ ਸ਼ਾਮਲ ਹਨ।ਦੇਹਰਾਦੂਨ ਵਿੱਚ ਉੱਤਰਾਖੰਡ ਗਲੋਬਲ ਇਨਵੈਸਟਰਸ ਸਮਿਟ 2023 ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
December 08th, 12:00 pm
ਉੱਤਰਾਖੰਡ ਦੇ ਗਵਰਨਰ ਸ਼੍ਰੀਮਾਨ ਗੁਰਮੀਤ ਸਿੰਘ ਜੀ, ਇੱਥੋਂ ਦੇ ਲੋਕਪ੍ਰਿਯ ਅਤੇ ਯੁਵਾ ਮੁੱਖ ਮੰਤਰੀ ਸ਼੍ਰੀਮਾਨ ਪੁਸ਼ਕਰ ਸਿੰਘ ਧਾਮੀ, ਸਰਕਾਰ ਦੇ ਮੰਤਰੀਗਣ, ਵਿਭਿੰਨ ਦੇਸ਼ਾਂ ਦੇ ਪ੍ਰਤੀਨਿਧੀਗਣ, ਉਦਯੋਗ ਜਗਤ ਦੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ!ਪ੍ਰਧਾਨ ਨੇ ‘ਉੱਤਰਾਖੰਡ ਗਲੋਬਲ ਇਨਵੈਸਟਰਸ ਸਮਿਟ 2023’ ਦਾ ਉਦਘਾਟਨ ਕੀਤਾ
December 08th, 11:26 am
ਇਸ ਅਵਸਰ ‘ਤੇ ਉਦਯੋਗ ਜਗਤ ਦੀਆਂ ਹਸਤੀਆਂ ਨੇ ਭੀ ਆਪਣੇ ਵਿਚਾਰ ਵਿਅਕਤ ਕੀਤੇ। ਅਦਾਨੀ ਗੁਰੱਪ ਦੇ ਡਾਇਰੈਕਟਰ ਅਤੇ ਮੈਨੇਜਿੰਗ ਡਾਇਰੈਕਟਰ (ਖੇਤੀ, ਤੇਲ ਅਤੇ ਗੈਸ) ਸ਼੍ਰੀ ਪ੍ਰਣਵ ਅਦਾਨੀ ਨੇ ਕਿਹਾ ਕਿ ਉੱਤਰਾਖੰਡ ਹਾਲ ਦੇ ਦਿਨਾਂ ਵਿੱਚ ਪ੍ਰਾਈਵੇਟ ਸੈਕਟਰ ਦੇ ਨਿਵੇਸ਼ ਦੇ ਲਈ ਸਭ ਤੋਂ ਆਕਰਸ਼ਕ ਸਥਲ ਬਣ ਗਿਆ ਹੈ, ਕਿਉਂਕਿ ਰਾਜ ਵਿੱਚ ਇੱਕ ਅਜਿੱਤ ਸੁਮੇਲ ਦੇ ਨਾਲ ਰਾਜ ਦੇ ਵਿਕਾਸ ਦੇ ਦ੍ਰਿਸ਼ਟੀਕੋਣ ਦੇ ਕਾਰਨ- ਸਿੰਗਲ-ਪੁਆਇੰਟ ਕਲੀਅਰੈਂਸਿਜ਼ (single-point clearances), ਭੂਮੀ ਦੀਆਂ ਸਸਤੀਆਂ ਕੀਮਤਾਂ, ਕਿਫਾਇਤੀ ਬਿਜਲੀ ਅਤੇ ਕੁਸ਼ਲ ਵੰਡ, ਅਤਿਅਧਿਕ ਕੁਸ਼ਲ ਜਨਸ਼ਕਤੀ ਅਤੇ ਰਾਸ਼ਟਰੀ ਰਾਜਧਾਨੀ ਦੇ ਨਾਲ ਨਿਕਟਤਾ ਅਤੇ ਇੱਕ ਸਥਿਰ ਕਾਨੂੰਨ-ਵਿਵਸਥਾ ਦਾ ਮਾਹੌਲ ਮੌਜੂਦ ਹੈ। ਸ਼੍ਰੀ ਅਦਾਨੀ ਨੇ ਰਾਜ ਵਿੱਚ ਆਪਣਾ ਵਿਸਤਾਰ ਕਰਨ, ਅਧਿਕ ਨਿਵੇਸ਼ ਅਤੇ ਨੌਕਰੀਆਂ ਦੀ ਸਿਰਜਣਾ ਕਰਨ ਦੀਆਂ ਆਪਣੀਆਂ ਯੋਜਨਾਵਾਂ ਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਨੇ ਉੱਤਰਾਖੰਡ ਰਾਜ ਨੂੰ ਲਗਾਤਾਰ ਸਮਰਥਨ ਦੇਣ ਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਭਾਰਤ ਦੇ ਲੋਕਾਂ ਨੇ ਉਨ੍ਹਾਂ ਵਿੱਚ ਅਭੂਤਪੂਰਵ ਵਿਸ਼ਵਾਸ ਅਤੇ ਭਰੋਸਾ ਜਤਾਇਆ ਹੈ।ਗਲੋਬਲ ਮੈਰੀਟਾਈਮ ਇੰਡੀਆ ਸਮਿਟ 2023 ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
October 17th, 11:10 am
Global Maritime India Summit ਦੇ ਤੀਸਰੇ ਸੰਸਕਰਣ ਵਿੱਚ, ਮੈਂ ਆਪ ਸਭ ਦਾ ਅਭਿਨੰਦਨ ਕਰਦਾ ਹਾਂ। ਇਸ ਤੋਂ ਪਹਿਲਾਂ ਜਦੋਂ ਅਸੀਂ 2021 ਵਿੱਚ ਮਿਲੇ ਸੀ, ਤਦ ਪੂਰੀ ਦੁਨੀਆ Corona ਦੀ ਅਨਿਸ਼ਚਿਤਤਾ ਨਾਲ ਘਿਰੀ ਹੋਈ ਸੀ। ਕੋਈ ਨਹੀਂ ਜਾਣਦਾ ਸੀ, ਕਿ Corona ਦੇ ਬਾਅਦ ਦਾ ਵਿਸ਼ਵ ਕਿਹੋ ਜਿਹਾ ਹੋਵੇਗਾ। ਲੇਕਿਨ ਅੱਜ ਦੁਨੀਆ ਵਿੱਚ ਇੱਕ ਨਵਾਂ world order ਆਕਾਰ ਲੈ ਰਿਹਾ ਹੈ ਅਤੇ ਇਸ ਬਦਲਦੇ ਹੋਏ world order ਵਿੱਚ ਪੂਰਾ ਵਿਸ਼ਵ ਭਾਰਤ ਦੇ ਵੱਲ ਨਵੀਆਂ ਆਕਾਂਖਿਆਵਾਂ ਨਾਲ ਦੇਖ ਰਿਹਾ ਹੈ। ਆਰਥਿਕ ਸੰਕਟ ਨਾਲ ਘਿਰੀ ਦੁਨੀਆ ਵਿੱਚ ਭਾਰਤ ਦੀ ਅਰਥਵਿਵਸਥਾ ਲਗਾਤਾਰ ਮਜ਼ਬੂਤ ਹੋ ਰਹੀ ਹੈ। ਉਹ ਦਿਨ ਦੂਰ ਨਹੀਂ ਜਦੋਂ ਭਾਰਤ ਦੁਨੀਆ ਦੀ top 3 economic powers ਵਿੱਚੋਂ ਇੱਕ ਹੋਵੇਗਾ। ਅਸੀਂ ਸਾਰੇ ਜਾਣਦੇ ਹਾਂ ਕਿ ਦੁਨੀਆ ਦਾ maximum trade, sea routes ਨਾਲ ਹੀ ਹੁੰਦਾ ਹੈ। Post-Corona world ਵਿੱਚ ਅੱਜ ਦੁਨੀਆ ਨੂੰ ਵੀ reliable ਅਤੇ resilient supply chains ਦੀ ਜ਼ਰੂਰਤ ਹੈ। ਇਸ ਲਈ Global Maritime India Summit ਦਾ ਇਹ edition ਬਹੁਤ ਮਹੱਤਵਪੂਰਨ ਹੋ ਗਿਆ ਹੈ।ਪ੍ਰਧਾਨ ਮੰਤਰੀ ਨੇ ‘ਗਲੋਬਲ ਮੈਰੀਟਾਈਮ ਇੰਡੀਆ ਸਮਿਟ 2023’ ਦਾ ਉਦਘਾਟਨ ਕੀਤਾ
October 17th, 10:44 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸ ਦੇ ਜ਼ਰੀਏ ਮੁੰਬਈ ਵਿੱਚ ਅੱਜ ਗਲੋਬਲ ਮੈਰੀਟਾਈਮ ਇੰਡੀਆ ਸਮਿਟ 2023 ਦੀ ਤੀਸਰੇ ਸੰਸਕਰਣ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ‘ਅੰਮ੍ਰਿਤ ਕਾਲ ਵਿਜ਼ਨ 2047’ ਦਾ ਵੀ ਅਨਾਵਰਣ ਕੀਤਾ ਜੋ ਭਾਰਤੀ ਸਮੁੰਦਰੀ ਖੇਤਰ ਦੇ ਲਈ ਨੀਲੀ ਅਰਥਵਿਵਸਥਾ ਦੀ ਮੂਲ ਯੋਜਨਾ (ਬਲੂਪ੍ਰਿੰਟ) ਹੈ। ਇਸ ਭਵਿੱਖਵਾਦੀ ਯੋਜਨਾ ਦੇ ਅਨੁਰੂਪ, ਪ੍ਰਧਾਨ ਮੰਤਰੀ ਨੇ 23,000 ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟ ਭਾਰਤੀ ਸਮੁੰਦਰੀ ਨੀਲੀ ਅਰਥਵਿਵਸਥਾ ਦੇ ਲਈ ‘ਅੰਮ੍ਰਿਤ ਕਾਲ ਵਿਜ਼ਨ 2047’ ਨਾਲ ਜੁੜੇ ਹਨ। ਇਹ ਸਮਿਟ ਦੇਸ਼ ਦੇ ਸਮੁੰਦਰੀ ਖੇਤਰ ਵਿੱਚ ਨਿਵੇਸ਼ ਆਕਰਸ਼ਿਤ ਕਰਨ ਦੇ ਲਈ ਇੱਕ ਉਤਕ੍ਰਿਸ਼ਟ ਮੰਚ ਹੈ।ਮੁੰਬਈ ਵਿੱਚ 141ਵੇਂ ਇੰਟਰਨੈਸ਼ਨਲ ਓਲੰਪਿਕ ਕਮੇਟੀ (ਆਈਓਸੀ) ਸੈਸ਼ਨ ਦੇ ਉਦਘਾਟਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
October 14th, 10:34 pm
ਇੰਟਰਨੈਸ਼ਨਲ ਓਲੰਪਿਕ ਕਮੇਟੀ (ਆਈਓਸੀ-IOC ) ਦੇ ਪ੍ਰੈਜ਼ੀਡੈਂਟ Mr. ਥੌਮਸ ਬਾਖ, ਆਈਓਸੀ (IOC) ਦੇ ਸਨਮਾਨਿਤ ਮੈਂਬਰ, ਸਾਰੀਆਂ ਇੰਟਰਨੈਸ਼ਨਲ ਸਪੋਰਟਸ ਫੈਡਰੇਸ਼ਨਸ, ਭਾਰਤ ਦੀਆਂ ਨੈਸ਼ਨਲ ਫੈਡਰੇਸ਼ਨਸ ਦੇ ਸਾਰੇ ਪ੍ਰਤੀਨਿਧੀ (Representatives)।ਪ੍ਰਧਾਨ ਮੰਤਰੀ ਨੇ ਮੁੰਬਈ ਵਿੱਚ ਇੰਟਰਨੈਸ਼ਨਲ ਓਲੰਪਿਕ ਕਮੇਟੀ (ਆਈਓਸੀ-IOC) ਦੇ 141ਵੇਂ ਸੈਸ਼ਨ ਦਾ ਉਦਘਾਟਨ ਕੀਤਾ
October 14th, 06:35 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੁੰਬਈ ਵਿੱਚ ਇੰਟਰਨੈਸ਼ਨਲ ਓਲੰਪਿਕ ਕਮੇਟੀ (ਆਈਓਸੀ) ਦੇ 141ਵੇਂ ਸੈਸ਼ਨ ਦਾ ਉਦਘਾਟਨ ਕੀਤਾ। ਇਹ ਸੈਸ਼ਨ ਖੇਡਾਂ ਨਾਲ ਸਬੰਧਿਤ ਵਿਭਿੰਨ ਹਿਤਧਾਰਕਾਂ ਦੇ ਦਰਮਿਆਨ ਆਪਸੀ ਤਾਲਮੇਲ ਅਤੇ ਗਿਆਨ ਸਾਂਝਾ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ।ਰਾਜਸਥਾਨ ਦੇ ਚਿਤੌੜਗੜ੍ਹ ਵਿੱਚ ਵਿਭਿੰਨ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਦੇ ਸਮਾਗਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
October 02nd, 11:58 am
ਅੱਜ ਸਾਡੇ ਸਭ ਦੇ ਪ੍ਰੇਰਣਾਸਰੋਤ ਪੂਜਨੀਕ ਬਾਪੂ ਅਤੇ ਲਾਲ ਬਹਾਦਰ ਸ਼ਾਸਤਰੀ ਜੀ ਦੀ ਜਨਮ ਜਯੰਤੀ ਹੈ। ਕੱਲ੍ਹ 1 ਅਕਤੂਬਰ ਨੂੰ ਰਾਜਸਥਾਨ ਸਹਿਤ ਪੂਰੇ ਦੇਸ਼ ਨੇ ਸਵੱਛਤਾ ਨੂੰ ਲੈ ਕੇ ਇੱਕ ਬਹੁਤ ਬੜਾ ਕਾਰਜਕ੍ਰਮ ਕੀਤਾ ਹੈ। ਮੈਂ ਸਵੱਛਤਾ ਅਭਿਯਾਨ ਨੂੰ ਜਨ-ਅੰਦੋਲਨ ਬਣਾ ਦੇਣ ਦੇ ਲਈ ਸਾਰੇ ਦੇਸ਼ਵਾਸੀਆਂ ਦਾ ਆਭਾਰ ਵਿਅਕਤ ਕਰਦਾ ਹਾਂ।ਪ੍ਰਧਾਨ ਮੰਤਰੀ ਨੇ ਰਾਜਸਥਾਨ ਦੇ ਚਿਤੌੜਗੜ੍ਹ ਵਿੱਚ ਲਗਭਗ 7,000 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ
October 02nd, 11:41 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਜਸਥਾਨ ਦੇ ਚਿਤੌੜਗੜ੍ਹ ਵਿੱਚ ਲਗਭਗ 7,000 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਪ੍ਰੋਜੈਕਟਾਂ ਵਿੱਚ ਮੇਹਸਾਣਾ-ਬਠਿੰਡਾ-ਗੁਰਦਾਸਪੁਰ ਗੈਸ ਪਾਇਪਲਾਈਨ (Mehsana - Bhatinda - Gurdaspur Gas Pipeline), ਆਬੂ ਰੋਡ ਵਿਖੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਿਡ (ਐੱਚਪੀਸੀਐੱਲ) ਦਾ ਐੱਲਪੀਜੀ ਪਲਾਂਟ(LPG Plant of HPCL at Abu Road), ਅਜਮੇਰ ਬੌਟਲਿੰਗ ਪਲਾਂਟ ਵਿੱਚ ਅਤਿਰਿਕਤ ਸਟੋਰੇਜ, ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟਿਡ (ਆਈਓਸੀਐੱਲ), ਰੇਲਵੇ ਅਤੇ ਸੜਕ ਪ੍ਰੋਜੈਕਟਸ, ਨਾਥਦਵਾਰਾ ਵਿੱਚ ਟੂਰਿਜ਼ਮ ਫੈਸਿਲਿਟੀਜ਼ ਅਤੇ ਭਾਰਤੀ ਸੂਚਨਾ ਟੈਕਨੋਲੋਜੀ ਸੰਸਥਾਨ, ਕੋਟਾ ਦਾ ਸਥਾਈ ਕੈਂਪਸ (permanent campus of Indian Institute of Information Technology, Kota) ਸ਼ਾਮਲ ਹਨ।ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਨੌਂ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਉਂਦੇ ਸਮੇਂ ਪ੍ਰਧਾਨ ਮੰਤਰੀ ਦੇ ਸਬੋਧਨ ਦਾ ਮੂਲ-ਪਾਠ
September 24th, 03:53 pm
ਇਸ ਪ੍ਰੋਗਰਾਮ ਵਿੱਚ ਮੌਜੂਦ ਵਿਭਿੰਨ ਰਾਜਾਂ ਦੇ ਰਾਜਪਾਲ ਸ਼੍ਰੀ, ਅਲੱਗ-ਅਲੱਗ ਰਾਜਾਂ ਵਿੱਚ ਮੌਜੂਦ ਮੁੱਖ ਮੰਤਰੀ ਸਾਥੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਮੈਂਬਰ, ਰਾਜਾਂ ਦੇ ਮੰਤਰੀ, ਸਾਂਸਦਗਣ, ਵਿਧਾਇਕਗਣ, ਹੋਰ ਜਨਪ੍ਰਤੀਨਿਧੀ, ਅਤੇ ਮੇਰੇ ਪਰਿਵਾਰਜਨੋਂ,ਪ੍ਰਧਾਨ ਮੰਤਰੀ ਨੇ ਨੌਂ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ
September 24th, 12:30 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫੰਸਿੰਗ ਦੇ ਜ਼ਰੀਏ ਨੌਂ ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਨਵੀਆਂ ਵੰਦੇ ਭਾਰਤ ਟ੍ਰੇਨਾਂ ਦੇਸ਼ ਭਰ ਵਿੱਚ ਕਨੈਕਟੀਵਿਟੀ ਵਿੱਚ ਸੁਧਾਰ ਅਤੇ ਰੇਲ ਯਾਤਰੀਆਂ ਨੂੰ ਵਿਸ਼ਵ ਪੱਧਰੀ ਸੁਵਿਧਾਵਾਂ ਪ੍ਰਦਾਨ ਕਰਨ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹਨ। ਜਿਨ੍ਹਾਂ ਨਵੀਆਂ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ ਗਈ, ਉਹ ਹਨ:ਸੰਸਦ ਦੇ ਸੈਂਟਰਲ ਹਾਲ ਵਿੱਚ ਸਾਂਸਦਾਂ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
September 19th, 11:50 am
ਤੁਹਾਨੂੰ ਅਤੇ ਦੇਸ਼ਵਾਸੀਆਂ ਨੂੰ ਗਣੇਸ਼ ਚਤੁਰਥੀ ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ। ਅੱਜ ਨਵੇਂ ਸੰਸਦ ਭਵਨ ਵਿੱਚ ਅਸੀਂ ਸਭ ਮਿਲ ਕੇ ਨਵੇਂ ਭਵਿੱਖ ਦਾ ਸ਼੍ਰੀਗਣੇਸ਼ ਕਰਨ ਜਾ ਰਹੇ ਹਨ। ਅੱਜ ਅਸੀਂ ਇੱਥੇ ਵਿਕਸਿਤ ਭਾਰਤ ਦਾ ਸੰਕਲਪ ਦੁਹਰਾਉਣਾ ਫਿਰ ਇੱਕ ਵਾਰ ਸੰਕਲਪਬੱਧ ਹੋਣਾ ਅਤੇ ਉਸ ਨੂੰ ਪਰਿਪੂਰਣ ਕਰਨ ਦੇ ਲਈ ਜੀ-ਜਾਨ ਨਾਲ ਜੁਟਨ ਦੇ ਇਰਾਦੇ ਨਾਲ ਨਵੇਂ ਭਵਨ ਦੀ ਤਰਫ਼ ਪ੍ਰਸਥਾਨ ਕਰ ਰਹੇ ਹਨ।ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਸੈਸ਼ਨ ਦੌਰਾਨ ਸੰਸਦ ਦੇ ਸੈਂਟਰਲ ਹਾਲ ਵਿੱਚ ਸੰਸਦ ਮੈਂਬਰਾਂ ਨੂੰ ਸੰਬੋਧਨ ਕੀਤਾ
September 19th, 11:30 am
ਪ੍ਰਧਾਨ ਮੰਤਰੀ ਨੇ ਸਦਨ ਵਿੱਚ ਆਪਣੇ ਸੰਬੋਧਨ ਦੀ ਸ਼ੁਰੂਆਤ ਗਣੇਸ਼ ਚਤੁਰਥੀ ਦੇ ਅਵਸਰ 'ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕੀਤੀ। ਉਨ੍ਹਾਂ ਨੇ ਅੱਜ ਦੇ ਉਸ ਅਵਸਰ ਦਾ ਜ਼ਿਕਰ ਕੀਤਾ ਜਦੋਂ ਸੰਸਦ ਦੀ ਕਾਰਵਾਈ ਸੰਸਦ ਦੇ ਨਵੇਂ ਭਵਨ ਵਿੱਚ ਚੱਲ ਰਹੀ ਹੋਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਵਿੱਚ ਬਦਲਣ ਲਈ ਦ੍ਰਿੜ੍ਹਤਾ ਅਤੇ ਪ੍ਰਤੀਬੱਧਤਾ ਨਾਲ ਨਵੇਂ ਸੰਸਦ ਭਵਨ ਵਿੱਚ ਜਾ ਰਹੇ ਹਾਂ।