ਕੈਬਨਿਟ ਨੇ ਰਾਸ਼ਟਰੀ ਪਸ਼ੂਧਨ ਮਿਸ਼ਨ ਵਿੱਚ ਅਤਿਰਿਕਤ ਗਤੀਵਿਧੀਆਂ ਨੂੰ ਸ਼ਾਮਲ ਕਰਨ ਦੀ ਪ੍ਰਵਾਨਗੀ ਦਿੱਤੀ
February 21st, 11:29 pm
ਘੋੜੇ, ਗਧੇ, ਖੱਚਰ, ਊਠ ਲਈ ਉੱਦਮ ਸਥਾਪਿਤ ਕਰਨ ਲਈ ਵਿਅਕਤੀਆਂ, ਐੱਫਪੀਓ’ਸ, ਐੱਸਐੱਚਜੀ’ਸ, ਜੇਐੱਲਜੀ’ਸ, ਐੱਫਸੀਓ’ਸ ਅਤੇ ਸੈਕਸ਼ਨ 8 ਕੰਪਨੀਆਂ ਨੂੰ 50 ਲੱਖ ਰੁਪਏ ਤੱਕ ਦੀ 50% ਪੂੰਜੀ ਸਬਸਿਡੀ ਪ੍ਰਦਾਨ ਕੀਤੀ ਜਾਵੇਗੀ। ਨਾਲ ਹੀ ਘੋੜੇ, ਗਧੇ ਅਤੇ ਊਠ ਦੀ ਨਸਲ ਸੰਭਾਲ਼ ਲਈ ਵੀ ਸੂਬਾ ਸਰਕਾਰ ਦੀ ਮਦਦ ਕੀਤੀ ਜਾਵੇਗੀ। ਕੇਂਦਰ ਸਰਕਾਰ ਘੋੜੇ, ਗਧੇ ਅਤੇ ਊਠ ਲਈ ਸੀਮਨ ਸਟੇਸ਼ਨ ਅਤੇ ਨਿਊਕਲੀਅਸ ਬਰੀਡਿੰਗ ਫਾਰਮ ਦੀ ਸਥਾਪਨਾ ਲਈ 10 ਕਰੋੜ ਰੁਪਏ ਮੁਹੱਈਆ ਕਰਵਾਏਗੀ