ਵਿਕਸਿਤ ਭਾਰਤ-ਵਿਕਸਿਤ ਗੋਆ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪਾਠ

February 06th, 02:38 pm

ਗੋਆ ਦੇ ਰਾਜਪਾਲ ਪੀਐੱਸ ਸ਼੍ਰੀਧਰਨ ਪਿੱਲਈ ਜੀ, ਇੱਥੋਂ ਦੇ ਯੁਵਾ ਮੁੱਖ ਮੰਤਰੀ ਪ੍ਰਮੋਦ ਸਾਵੰਤ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀਗਣ, ਹੋਰ ਮਹਾਨੁਭਾਵ, ਅਤੇ ਗੋਆ ਦੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ। ਸਮੇਸਤ ਗੋਂਯਕਾਰਾਂਕ, ਮਨਾ-ਕਾਲਝਾ ਸਾਵਨ ਨਮਸਕਾਰ। ਤਮੁਚੋ ਮੋਗ ਅਨੀ ਉਰਬਾ ਪੁੜੋਂਨ, ਮਹਾਕਾ ਗੋਯੰਤ ਯੋਨ ਸਦਾਂਚ ਖੋਸ ਸਤਾ (समेस्त गोंयकारांक, मना-कालझा सावन नमस्कार तुमचो मोग अनी उर्बा पूड़ोंन, म्हाका गोयांत योन सदांच खोस सता) ।

ਪ੍ਰਧਾਨ ਮੰਤਰੀ ਨੇ ਗੋਆ ਵਿੱਚ ਵਿਕਸਿਤ ਭਾਰਤ, ਵਿਕਸਿਤ ਗੋਆ 2047 ਪ੍ਰੋਗਰਾਮ ਵਿੱਚ 1330 ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ

February 06th, 02:37 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੋਆ ਵਿੱਚ ਵਿਕਸਿਤ ਭਾਰਤ, ਵਿਕਸਿਤ ਗੋਆ 2047 ਪ੍ਰੋਗਰਾਮ ਵਿੱਚ 1330 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਸ਼੍ਰੀ ਮੋਦੀ ਨੇ ਇਸ ਮੌਕੇ 'ਤੇ ਦਿਖਾਈ ਗਈ ਪ੍ਰਦਰਸ਼ਨੀ ਦਾ ਜਾਇਜ਼ਾ ਵੀ ਲਿਆ। ਅੱਜ ਦੇ ਵਿਕਾਸ ਪ੍ਰੋਜੈਕਟਾਂ ਵਿੱਚ ਸਿੱਖਿਆ, ਖੇਡਾਂ, ਵਾਟਰ ਟ੍ਰੀਟਮੈਂਟ, ਵੇਸਟ ਮੈਨੇਜਮੈਂਟ ਅਤੇ ਟੂਰਿਜ਼ਮ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣਾ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਰੋਜ਼ਗਾਰ ਮੇਲੇ ਦੇ ਤਹਿਤ ਵੱਖ-ਵੱਖ ਵਿਭਾਗਾਂ ਵਿੱਚ 1930 ਨਵੇਂ ਸਰਕਾਰੀ ਨਵ ਨਿਯੁਕਤਾਂ ਨੂੰ ਨਿਯੁਕਤੀ ਆਦੇਸ਼ ਵੀ ਪ੍ਰਦਾਨ ਕੀਤੇ ਅਤੇ ਵੱਖ-ਵੱਖ ਭਲਾਈ ਸਕੀਮਾਂ ਦੇ ਲਾਭਾਰਥੀਆਂ ਨੂੰ ਪ੍ਰਵਾਨਗੀ ਪੱਤਰ ਵੀ ਸੌਂਪੇ।