ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਪਹਿਲੇ ‘ਰਾਸ਼ਟਰੀ ਰਚਨਾਕਰ ਪੁਰਸਕਾਰ’('National Creators Awards') ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

March 08th, 10:46 am

ਇਸ ਕਾਰਜਕ੍ਰਮ ਵਿੱਚ ਉਪਸਥਿਤ ਮੰਤਰੀ ਪਰਿਸ਼ਦ ਦੇ ਮੇਰੇ ਸਾਥੀ ਅਸ਼ਵਿਨੀ ਵੈਸ਼ਣਵ ਜੀ, ਜੂਰੀ ਮੈਂਬਰਸ ਭਾਈ ਪ੍ਰਸੂਨ ਜੋਸ਼ੀ ਜੀ, ਰੂਪਾਲੀ ਗਾਂਗੁਲੀ ਜੀ, ਦੇਸ਼ ਦੇ ਕੋਣੇ-ਕੋਣੇ ਤੋਂ ਇੱਥੇ ਉਪਸਥਿਤ ਸਾਰੇ ਕੰਟੈਂਟ ਕ੍ਰਿਏਟਰਸ, ਦੇਸ਼ ਦੇ ਕੋਣੇ-ਕੋਣੇ ਵਿੱਚ ਇਸ ਆਯੋਜਨ ਨੂੰ ਦੇਖ ਰਹੇ ਮੇਰੇ ਸਾਰੇ ਯੁਵਾ ਸਾਥੀ ਅਤੇ ਸਾਰੇ ਹੋਰ ਮਹਾਨੁਭਾਵ। ਆਪ ਸਭ ਦਾ ਸੁਆਗਤ ਹੈ, ਆਪ ਸਭ ਦਾ ਅਭਿਨੰਦਨ ਹੈ। ਅਤੇ ਆਪ (ਤੁਸੀਂ) ਉਹ ਲੋਕ ਹੋ, ਜਿਨ੍ਹਾਂ ਨੇ ਆਪਣੀ ਜਗ੍ਹਾ ਬਣਾਈ ਹੈ, ਅਤੇ ਇਸ ਲਈ ਅੱਜ ਉਸ ਜਗ੍ਹਾ ‘ਤੇ ਆਪ ਹੋ- ਭਾਰਤ ਮੰਡਪਮ। ਅਤੇ ਬਾਹਰ ਸਿੰਬਲ ਭੀ creativity ਨਾਲ ਜੁੜਿਆ ਹੈ ਆਉਂਦੇ ਹੀ, ਅਤੇ ਇਹੀ ਜਗ੍ਹਾ ਹੈ, ਜਿੱਥੇ ਜੀ-20 ਤੋਂ ਸਾਰੇ ਮੁਖੀਆ ਇੱਥੇ ਇੱਕਠੇ ਹੋਏ ਸਨ, ਅਤੇ ਅੱਗੇ ਦੀ ਦੁਨੀਆ ਕਿਵੇਂ create ਕਰਨੀ ਹੈ ਇਸ ਦੀ ਚਰਚਾ ਕਰ ਰਹੇ ਸਨ। ਅਤੇ ਅੱਜ ਤੁਸੀਂ (ਆਪ) ਲੋਕ ਹੋ ਜੋ ਭਾਰਤ ਦਾ ਭਵਿੱਖ ਕਿਵੇਂ create ਕਰਨਾ, ਉਸ ਦੀ ਚਰਚਾ ਕਰਨ ਦੇ ਲਈ ਆਏ ਹੋ।

ਪ੍ਰਧਾਨ ਮੰਤਰੀ ਨੇ ਪਹਿਲੇ ਨੈਸ਼ਨਲ ਕ੍ਰਿਏਟਰਸ ਅਵਾਰਡ (ਰਾਸ਼ਟਰੀ ਰਚਨਾਕਾਰ ਪੁਰਸਕਾਰ) ਦੇ ਜੇਤੂਆਂ ਦੇ ਨਾਲ ਗੱਲਬਾਤ ਕੀਤੀ

March 08th, 10:45 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਮੰਡਪਮ, ਨਵੀਂ ਦਿੱਲੀ ਵਿੱਚ ਪਹਿਲਾ ਨੈਸ਼ਨਲ ਕ੍ਰਿਏਟਰਸ ਅਵਾਰਡ ਪ੍ਰਦਾਨ ਕੀਤਾ। ਉਨ੍ਹਾਂ ਨੇ ਜੇਤੂਆਂ ਦੇ ਨਾਲ ਸੰਖੇਪ ਗੱਲਬਾਤ ਭੀ ਕੀਤੀ। ਸਕਾਰਾਤਮਕ ਬਦਲਾਅ ਲਿਆਉਣ ਵਾਸਤੇ ਰਚਨਾਤਮਕਤਾ ਦਾ ਉਪਯੋਗ ਕਰਨ ਦੇ ਲਈ ਇਸ ਅਵਾਰਡ (ਪੁਰਸਕਾਰ) ਦੀ ਕਲਪਨਾ ਇੱਕ ਲਾਂਚਪੈਡ ਦੇ ਰੂਪ ਵਿੱਚ ਕੀਤੀ ਗਈ ਹੈ।