
Viksit Haryana for Viksit Bharat, this is our resolve: PM Modi in Yamuna Nagar, Haryana
April 14th, 12:00 pm
PM Modi inaugurated and laid the foundation stone of various development projects in Yamuna Nagar, Haryana. He underlined that Haryana is witnessing the double speed of development under the Union & State governments. The PM expressed pride in advancing the vision of Dr. Ambedkar. He announced that the Thermal Power Plant will benefit Haryana. The PM honored the memory of Jallianwala Bagh patriots.
PM Modi inaugurates, lays foundation stone of development projects in Yamuna Nagar, Haryana
April 14th, 11:54 am
PM Modi inaugurated and laid the foundation stone of various development projects in Yamuna Nagar, Haryana. He underlined that Haryana is witnessing the double speed of development under the Union & State governments. The PM expressed pride in advancing the vision of Dr. Ambedkar. He announced that the Thermal Power Plant will benefit Haryana. The PM honored the memory of Jallianwala Bagh patriots.
Our youth, imbued with the spirit of nation-building, are moving ahead towards the goal of Viksit Bharat by 2047: PM Modi in Nagpur
March 30th, 11:53 am
PM Modi laid the foundation stone of Madhav Netralaya Premium Centre in Nagpur, emphasizing its role in quality eye care. He highlighted India’s healthcare strides, including Ayushman Bharat, Jan Aushadhi Kendras and AIIMS expansion. He also paid tribute to Dr. Hedgewar and Pujya Guruji, acknowledging their impact on India’s cultural and social consciousness.ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾਰਾਸ਼ਟਰ ਦੇ ਨਾਗਪੁਰ ਵਿੱਚ ਮਾਧਵ ਨੇਤ੍ਰਾਲਯ ਪ੍ਰੀਮੀਅਮ ਸੈਂਟਰ (Madhav Netralaya Premium Centre) ਦਾ ਨੀਂਹ ਪੱਥਰ ਰੱਖਿਆ
March 30th, 11:52 am
ਪ੍ਰਧਾਨ ਮੰਤਰੀ ਨੇ ਅੱਜ ਮਹਾਰਾਸ਼ਟਰ ਦੇ ਨਾਗਪੁਰ ਵਿੱਚ ਮਾਧਵ ਨੇਤ੍ਰਾਲਯ ਪ੍ਰੀਮੀਅਮ ਸੈਂਟਰ (Madhav Netralaya Premium Centre) ਦਾ ਨੀਂਹ ਪੱਥਰ ਰੱਖਿਆ। ਸਭਾ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਚੇਤਰ ਸ਼ੁਕਲ ਪ੍ਰਤਿਪਦਾ (Chaitra Shukla Pratipada) ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ। ਇਹ ਪਵਿੱਤਰ ਨਵਰਾਤ੍ਰਿਆਂ ਦੇ ਉਤਸਵ (Navratri festival) ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ ਵਿੱਚ ਅੱਜ ਗੁੜੀ ਪੜਵਾ, ਉਗਾਦਿ ਅਤੇ ਨਵਰੇਹ (Gudi Padwa, Ugadi, and Navreh) ਜਿਹੇ ਤਿਉਹਾਰ ਮਨਾਏ ਜਾ ਰਹੇ ਹਨ। ਉਨ੍ਹਾਂ ਨੇ ਇਸ ਦਿਨ ਦੇ ਮਹੱਤਵ ‘ਤੇ ਜ਼ੋਰ ਦਿੱਤਾ ਕਿਉਂਕਿ ਇਸੇ ਦਿਨ ਭਗਵਾਨ ਝੂਲੇਲਾਲ ਅਤੇ ਗੁਰੂ ਅੰਗਦ ਦੇਵ ਜੀ ਦੀ ਜਨਮ ਵਰ੍ਹੇਗੰਢ (birth anniversaries of Bhagwan Jhulelal and Guru Angad Dev) ਭੀ ਹੈ। ਉਨ੍ਹਾਂ ਨੇ ਇਸ ਅਵਸਰ ਨੂੰ ਪ੍ਰੇਰਣਾਦਾਈ ਡਾ. ਕੇ ਬੀ ਹੇਡਗੇਵਾਰ ਦੀ ਜਯੰਤੀ ਅਤੇ ਰਾਸ਼ਟਰੀਯ ਸਵਯੰਸੇਵਕ ਸੰਘ (ਆਰਐੱਸਐੱਸ- RSS) ਦੀ ਸ਼ਾਨਦਾਰ ਯਾਤਰਾ ਦੇ ਸ਼ਤਾਬਦੀ ਵਰ੍ਹੇ ਦੇ ਰੂਪ ਵਿੱਚ ਭੀ ਸਵੀਕਾਰ ਕੀਤਾ। ਉਨ੍ਹਾਂ ਨੇ ਇਸ ਮਹੱਤਵਪੂਰਨ ਦਿਨ ‘ਤੇ ਡਾ. ਹੇਡਗੇਵਾਰ ਅਤੇ ਸ਼੍ਰੀ ਗੋਲਵਲਕਰ ਗੁਰੂਜੀ (Dr. Hedgewar and Shri Golwalkar Guruji) ਨੂੰ ਸ਼ਰਧਾਂਜਲੀ ਦੇਣ ਦੇ ਲਈ ਸਮ੍ਰਿਤੀ ਮੰਦਿਰ (Smruti Mandir) ਜਾਣ ‘ਤੇ ਆਪਣਾ ਸਨਮਾਨ ਵਿਅਕਤ ਕੀਤਾ।ਮਹਾਕੁੰਭ ‘ਤੇ ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 18th, 01:05 pm
ਮੈਂ ਪ੍ਰਯਾਗਰਾਜ ਵਿੱਚ ਹੋਏ ਮਹਾਕੁੰਭ ‘ਤੇ ਸੰਬੋਧਨ ਦੇਣ ਦੇ ਲਈ ਉਪਸਥਿਤ ਹੋਇਆ ਹਾਂ। ਅੱਜ ਮੈਂ ਇਸ ਸਦਨ ਦੇ ਜ਼ਰੀਏ ਕੋਟਿ-ਕੋਟਿ ਦੇਸ਼ਵਾਸੀਆਂ ਨੂੰ ਨਮਨ ਕਰਦਾ ਹਾਂ, ਜਿਨ੍ਹਾਂ ਦੀ ਵਜ੍ਹਾ ਨਾਲ ਮਹਾਕੁੰਭ ਦਾ ਸਫ਼ਲ ਆਯੋਜਨ ਹੋਇਆ। ਮਹਾਕੁੰਭ ਦੀ ਸਫ਼ਲਤਾ ਵਿੱਚ ਅਨੇਕ ਲੋਕਾਂ ਦਾ ਯੋਗਦਾਨ ਹੈ। ਮੈਂ ਸਰਕਾਰ ਦੇ, ਸਮਾਜ ਦੇ, ਸਾਰੇ ਕਰਮਯੋਗੀਆਂ ਦਾ ਅਭਿਨੰਦਨ ਕਰਦਾ ਹਾਂ। ਮੈਂ ਦੇਸ਼ ਭਰ ਦੇ ਸ਼ਰਧਾਲੂਆਂ ਨੂੰ, ਉੱਤਰ ਪ੍ਰਦੇਸ਼ (ਯੂਪੀ) ਦੀ ਜਨਤਾ ਵਿਸ਼ੇਸ਼ ਤੌਰ ‘ਤੇ ਪ੍ਰਯਾਗਰਾਜ ਦੀ ਜਨਤਾ ਦਾ ਧੰਨਵਾਦ ਕਰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾ ਕੁੰਭ ਦੇ ਸਫ਼ਲ ਸਮਾਪਨ ‘ਤੇ ਲੋਕ ਸਭਾ ਨੂੰ ਸੰਬੋਧਨ ਕੀਤਾ
March 18th, 12:10 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਮਹਾ ਕੁੰਭ ਦੇ ਸਫ਼ਲ ਸਮਾਪਨ ‘ਤੇ ਲੋਕ ਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਦੇਸ਼ ਦੇ ਉਨ੍ਹਾਂ ਅਣਗਿਣਤ ਨਾਗਰਿਕਾਂ ਨੂੰ ਹਾਰਦਿਕ ਵਧਾਈ ਦਿੱਤੀ ਜਿਨ੍ਹਾਂ ਦੇ ਪ੍ਰਯਾਸਾਂ ਨਾਲ ਮਹਾ ਕੁੰਭ ਦੀ ਭਵਯ (ਸ਼ਾਨਦਾਰ) ਸਫ਼ਲਤਾ ਸੁਨਿਸ਼ਚਿਤ ਹੋਈ। ਮਹਾ ਕੁੰਭ ਨੂੰ ਸਫ਼ਲ ਬਣਾਉਣ ਵਿੱਚ ਵਿਭਿੰਨ ਵਿਅਕਤੀਆਂ ਅਤੇ ਸਮੂਹਾਂ ਦੇ ਸਮੂਹਿਕ ਯੋਗਦਾਨ ‘ਤੇ ਪ੍ਰਕਾਸ਼ ਪਾਉਂਦੇ ਹੋਏ ਉਨ੍ਹਾਂ ਨੇ ਸਰਕਾਰ, ਸਮਾਜ ਅਤੇ ਇਸ ਵਿੱਚ ਸ਼ਾਮਲ ਸਾਰੇ ਸਮਰਪਿਤ ਕਾਰਜਕਰਤਾਵਾਂ ਦੇ ਪ੍ਰਯਾਸਾਂ ਨੂੰ ਸਵੀਕਾਰ ਕੀਤਾ ਅਤੇ ਉਨ੍ਹਾਂ ਦੀ ਸ਼ਲਾਘਾ ਕੀਤੀ। ਸ਼੍ਰੀ ਮੋਦੀ ਨੇ ਦੇਸ਼ ਭਰ ਦੇ ਸ਼ਰਧਾਲੂਆਂ, ਵਿਸ਼ੇਸ਼ ਕਰਕੇ ਉੱਤਰ ਪ੍ਰਦੇਸ਼ ਦੇ ਲੋਕਾਂ ਅਤੇ ਪ੍ਰਯਾਗਰਾਜ ਦੇ ਨਾਗਰਿਕਾਂ ਦਾ ਉਨ੍ਹਾਂ ਦੀਆਂ ਅਮੁੱਲ ਸਮਰਥਨ ਅਤੇ ਭਾਗੀਦਾਰੀ ਦੇ ਲਈ ਵਿਸ਼ੇਸ਼ ਉਲੇਖ ਕਰਦੇ ਹੋਏ ਆਭਾਰ ਵਿਅਕਤ ਕੀਤਾ।ਰਿਪਬਲਿਕ ਪਲੇਨਰੀ ਸਮਿਟ 2025 ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 06th, 08:05 pm
ਤੁਸੀਂ ਲੋਕ ਸਭ ਥੱਕ ਗਏ ਹੋਵੋਗੇ, ਅਰਣਬ ਦੀ ਉੱਚੀ ਅਵਾਜ ਨਾਲ ਕੰਨ ਤਾਂ ਜ਼ਰੂਰ ਥੱਕ ਗਏ ਹੋਣਗੇ, ਬੈਠੋ ਅਰਣਬ, ਹਾਲੇ ਚੋਣਾਂ ਦਾ ਮੌਸਮ ਨਹੀਂ ਹੈ। ਸਭ ਤੋਂ ਪਹਿਲਾਂ ਤਾਂ ਮੈਂ ਰਿਪਬਲਿਕ ਟੀਵੀ ਨੂੰ ਉਸ ਦੇ ਇਸ ਅਭਿਨਵ ਪ੍ਰਯੋਗ ਲਈ ਬਹੁਤ ਵਧਾਈ ਦਿੰਦਾ ਹਾਂ। ਤੁਸੀਂ ਲੋਕ ਨੌਜਵਾਨਾਂ ਨੂੰ ਗ੍ਰਾਸਰੂਟ ਲੇਵਲ ‘ਤੇ ਇੰਵੌਲਵ ਕਰਕੇ, ਇੰਨਾ ਵੱਡਾ ਕੰਪਟੀਸ਼ਨ ਕਰਵਾ ਕੇ ਇੱਥੇ ਲਿਆਏ ਹਾਂ। ਜਦੋਂ ਦੇਸ਼ ਦਾ ਯੁਵਾ ਨੈਸ਼ਨਲ ਡਿਸਕੋਰਸ ਵਿੱਚ ਇੰਵੌਲਵ ਹੁੰਦਾ ਹੈ, ਤਾਂ ਵਿਚਾਰਾਂ ਵਿੱਚ ਨਵੀਨਤਾ ਆਉਂਦੀ ਹੈ , ਉਹ ਪੂਰੇ ਵਾਤਾਵਰਣ ਵਿੱਚ ਇੱਕ ਨਵੀਂ ਊਰਜਾ ਭਰ ਦਿੰਦਾ ਹੈ ਅਤੇ ਇਹੀ ਊਰਜਾ ਇਸ ਸਮੇਂ ਅਸੀਂ ਇੱਥੇ ਮਹਿਸੂਸ ਵੀ ਕਰ ਰਹੇ ਹਾਂ। ਇੱਕ ਤਰ੍ਹਾਂ ਨਾਲ ਨੌਜਵਾਨਾਂ ਦੀ ਇੰਵੌਲਵਮੈਂਟ ਨਾਲ ਅਸੀਂ ਹਰ ਬੰਧਨ ਨੂੰ ਤੋੜ ਪਾਂਉਦੇ ਹਾਂ, ਸੀਮਾਵਾਂ ਤੋਂ ਪਰ੍ਹੇ ਜਾ ਪਾਂਉਦੇ ਹਾਂ, ਫਿਰ ਵੀ ਕੋਈ ਵੀ ਟੀਚਾ ਅਜਿਹਾ ਨਹੀਂ ਰਹਿੰਦਾ, ਜਿਸ ਨੂੰ ਪਾਇਆ ਨਾ ਜਾ ਸਕੇ। ਕੋਈ ਮੰਜ਼ਿਲ ਅਜਿਹੀ ਨਹੀਂ ਰਹਿੰਦੀ ਜਿਸ ਤੱਕ ਪਹੁੰਚਿਆ ਨਾ ਜਾ ਸਕੇ। ਰਿਪਬਲਿਕ ਟੀਵੀ ਨੇ ਇਸ ਸਮਿਟ ਲਈ ਇੱਕ ਨਵੇਂ ਕੰਸੈਪਟ ‘ਤੇ ਕੰਮ ਕੀਤਾ ਹੈ। ਮੈਂ ਇਸ ਸਮਿਟ ਦੀ ਸਫਲਤਾ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ - ਬਹੁਤ ਵਧਾਈ ਦਿੰਦਾ ਹਾਂ , ਤੁਹਾਡਾ ਅਭਿਨੰਦਨ ਕਰਦਾ ਹਾਂ। ਅੱਛਾ ਮੇਰਾ ਵੀ ਇਸ ਵਿੱਚ ਥੋੜ੍ਹਾ ਸੁਆਰਥ ਹੈ, ਇੱਕ ਤਾਂ ਮੈਂ ਪਿਛਲੇ ਦਿਨਾਂ ਤੋਂ ਲਗਿਆ ਹਾਂ, ਕਿ ਮੈਨੂੰ ਇੱਕ ਲੱਖ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਲਿਆਉਣਾ ਹੈ ਅਤੇ ਉਹ ਇੱਕ ਲੱਖ ਅਜਿਹੇ, ਜੋ ਉਨ੍ਹਾਂ ਦੀ ਫੈਮਿਲੀ ਵਿੱਚ ਫਸਟ ਟਾਇਮਰ ਹੋਵੇ, ਤਾਂ ਇੱਕ ਤਰ੍ਹਾਂ ਨਾਲ ਅਜਿਹੇ ਈਵੈਂਟ ਮੇਰਾ ਜੋ ਇਹ ਮੇਰਾ ਮਕਸਦ ਹੈ ਉਸ ਦਾ ਗਰਾਉਂਡ ਬਣਾ ਰਹੇ ਹਾਂ। ਦੂਜਾ ਮੇਰਾ ਨਿਜੀ ਲਾਭ ਹੈ, ਨਿਜੀ ਲਾਭ ਇਹ ਹੈ ਕਿ 2029 ਵਿੱਚ ਜੋ ਵੋਟ ਕਰਨ ਜਾਣਗੇ ਉਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ 2014 ਦੇ ਪਹਿਲੇ ਅਖ਼ਬਾਰਾਂ ਦੀ ਹੈੱਡਲਾਈਨ ਕੀ ਹੋਇਆ ਕਰਦੀ ਸੀ , ਉਸ ਨੂੰ ਪਤਾ ਨਹੀਂ ਹੈ , 10 - 10 , 12 - 12 ਲੱਖ ਕਰੋੜ ਦੇ ਘੁਟਾਲੇ ਹੁੰਦੇ ਸਨ , ਉਸ ਨੂੰ ਪਤਾ ਨਹੀਂ ਹੈ ਅਤੇ ਉਹ ਜਦੋਂ 2029 ਵਿੱਚ ਵੋਟ ਕਰਨ ਜਾਵੇਗਾ , ਤਾਂ ਉਸ ਦੇ ਸਾਹਮਣੇ ਕੰਪੈਰਿਜ਼ਨ ਲਈ ਕੁਝ ਨਹੀਂ ਹੋਵੇਗਾ ਅਤੇ ਇਸ ਲਈ ਮੈਨੂੰ ਉਸ ਕਸੌਟੀ ਤੋਂ ਪਾਰ ਹੋਣਾ ਹੈ ਅਤੇ ਮੈਨੂੰ ਪੱਕਾ ਵਿਸ਼ਵਾਸ ਹੈ, ਇਹ ਜੋ ਗਰਾਉਂਡ ਬਣ ਰਿਹਾ ਹੈ ਨਾ, ਉਹ ਉਸ ਕੰਮ ਨੂੰ ਪੱਕਾ ਕਰ ਦੇਵੇਗਾ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਿਪਬਲਿਕ ਪਲੇਨਰੀ ਸਮਿਟ 2025 ਨੂੰ ਸੰਬੋਧਨ ਕੀਤਾ
March 06th, 08:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਰਿਪਬਲਿਕ ਪਲੇਨਰੀ ਸਮਿਟ 2025 ਵਿੱਚ ਹਿੱਸਾ ਲਿਆ। ਇਕੱਠ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਜ਼ਮੀਨੀ ਪੱਧਰ ‘ਤੇ ਨੌਜਵਾਨਾਂ ਨੂੰ ਸ਼ਾਮਲ ਕਰਨ ਅਤੇ ਇੱਕ ਮਹੱਤਵਪੂਰਨ ਹੈਕਾਥੌਨ ਪ੍ਰਤੀਯੋਗਿਤਾ ਆਯੋਜਿਤ ਕਰਨ ਲਈ ਰਿਪਬਲਿਕ ਟੀਵੀ ਨੂੰ ਇਸ ਦੇ ਨਵੀਨਤਾਕਾਰੀ ਦ੍ਰਿਸ਼ਟੀਕੋਣ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜਦੋਂ ਦੇਸ਼ ਦੇ ਯੁਵਾ ਰਾਸ਼ਟਰੀ ਚਰਚਾ ਵਿੱਚ ਸ਼ਾਮਲ ਹੁੰਦੇ ਹਨ, ਤਾਂ ਇਸ ਨਾਲ ਵਿਚਾਰਾਂ ਵਿੱਚ ਨਵੀਨਤਾ ਆਉਂਦੀ ਹੈ ਅਤੇ ਪੂਰਾ ਵਾਤਾਵਰਣ ਉਨ੍ਹਾਂ ਦੀ ਊਰਜਾ ਨਾਲ ਭਰ ਜਾਂਦਾ ਹੈ।ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਊਰਜਾ ਇਸ ਸਮਿਟ ਵਿੱਚ ਮਹਿਸੂਸ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਦੀ ਭਾਗੀਦਾਰੀ ਸਾਰੀਆਂ ਰੁਕਾਵਟਾਂ ਨੂੰ ਤੋੜ ਕੇ ਅਤੇ ਸਰਹੱਦਾਂ ਤੋਂ ਪਰ੍ਹੇ ਜਾਣ ਵਿੱਚ ਸਹਾਇਤਾ ਕਰਦੀ ਹੈ, ਜਿਸ ਨਾਲ ਹਰ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਹਰ ਮੰਜ਼ਿਲ ਤੱਕ ਪਹੁੰਚਿਆ ਜਾ ਸਕਦਾ ਹੈ। ਉਨ੍ਹਾਂ ਨੇ ਇਸ ਸਮਿਟ ਲਈ ਇੱਕ ਨਵੀਂ ਧਾਰਨਾ ‘ਤੇ ਕੰਮ ਕਰਨ ਲਈ ਰਿਪਬਲਿਕ ਟੀਵੀ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਦੀ ਸਫ਼ਲਤਾ ਦੇ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਭਾਰਤ ਦੀ ਰਾਜਨੀਤੀ ਵਿੱਚ ਬਿਨਾ ਕਿਸੇ ਰਾਜਨੀਤਕ ਪਿਛੋਕੜ ਦੇ ਇੱਕ ਲੱਖ ਨੌਜਵਾਨਾਂ ਨੂੰ ਲਿਆਉਣ ਦੇ ਆਪਣੇ ਵਿਚਾਰ ਨੂੰ ਦੁਹਰਾਇਆ।ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ‘ਤੇ ਪ੍ਰਧਾਨ ਮੰਤਰੀ ਦੇ ਜਵਾਬ ਦਾ ਮੂਲ-ਪਾਠ
February 06th, 04:21 pm
ਆਦਰਯੋਗ ਰਾਸ਼ਟਰਪਤੀ ਜੀ ਨੇ ਭਾਰਤ ਦੀਆਂ ਉਪਲਬਧੀਆਂ ਬਾਰੇ, ਦੁਨੀਆ ਦੀ ਭਾਰਤ ਤੋਂ ਅਪੇਖਿਆਵਾਂ ਬਾਰੇ ਅਤੇ ਭਾਰਤ ਦੇ ਸਾਧਾਰਣ ਮਾਨਵੀ ਦਾ ਆਤਮਵਿਸ਼ਵਾਸ ਵਿਕਸਿਤ ਭਾਰਤ ਬਣਾਉਣ ਦਾ ਸੰਕਲਪ, ਇਨ੍ਹਾਂ ਸਾਰੇ ਵਿਸ਼ਿਆਂ ਨੂੰ ਲੈ ਕੇ ਦੇ ਵਿਸਤਾਰ ਨਾਲ ਚਰਚਾ ਕੀਤੀ ਹੈ, ਦੇਸ਼ ਨੂੰ ਅੱਗੇ ਦੀ ਦਿਸ਼ਾ ਭੀ ਦਿਖਾਈ ਹੈ। ਆਦਰਯੋਗ ਰਾਸ਼ਟਰਪਤੀ ਜੀ ਦਾ ਸੰਬੋਧਨ ਪ੍ਰੇਰਕ ਭੀ ਸੀ, ਪ੍ਰਭਾਵੀ ਭੀ ਸੀ ਅਤੇ ਸਾਡੇ ਸਭ ਦੇ ਲਈ ਭਵਿੱਖ ਦੇ ਕੰਮ ਦਾ ਮਾਰਗਦਰਸ਼ਨ ਭੀ ਸੀ। ਮੈਂ ਆਦਰਯੋਗ ਰਾਸ਼ਟਰਪਤੀ ਜੀ ਦੇ ਸੰਬੋਧਨ ‘ਤੇ ਧੰਨਵਾਦ ਕਰਨ ਦੇ ਲਈ ਉਪਸਥਿਤ ਹੋਇਆ ਹਾਂ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ‘ਤੇ ਹੋਈ ਚਰਚਾ ਦਾ ਜਵਾਬ
February 06th, 04:00 pm
ਸ਼੍ਰੀ ਮੋਦੀ ਨੇ ਕਿਹਾ ਕਿ 70 ਤੋਂ ਅਧਿਕ ਮਾਣਯੋਗ ਸਾਂਸਦਾਂ ਨੇ ਆਪਣੇ ਬਹੁਮੁੱਲੇ ਵਿਚਾਰਾਂ ਨਾਲ ਧੰਨਵਾਦ ਪ੍ਰਸਤਾਵ ਨੂੰ ਸਮ੍ਰਿੱਧ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੋਹਾਂ ਪਾਸਿਆਂ ਤੋਂ ਚਰਚਾ ਹੋਈ ਅਤੇ ਸਾਰਿਆਂ ਨੇ ਰਾਸ਼ਟਰਪਤੀ ਦੇ ਸੰਬੋਧਨ ਨੂੰ ਆਪਣੀ ਸਮਝ ਦੇ ਅਧਾਰ ‘ਤੇ ਸਮਝਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਬਕਾ ਸਾਥ, ਸਬਕਾ ਵਿਕਾਸ(Sabka Saath, Sabka Vikas) ਬਾਰੇ ਬਹੁਤ ਕੁਝ ਕਿਹਾ ਗਿਆ ਹੈ ਅਤੇ ਉਹ ਸਮਝ ਨਹੀਂ ਪਾ ਰਹੇ ਹਨ ਕਿ ਇਸ ਵਿੱਚ ਕਠਿਨਾਈਆਂ ਕੀ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸਬਕਾ ਸਾਥ, ਸਬਕਾ ਵਿਕਾਸ (Sabka Saath, Sabka Vikas) ਸਾਡੀ ਸਮੂਹਿਕ ਜ਼ਿੰਮੇਵਾਰੀ ਹੈ ਅਤੇ ਇਸੇ ਲਈ ਦੇਸ਼ ਨੇ ਉਨ੍ਹਾਂ ਨੂੰ ਸੇਵਾ ਕਰਨ ਦਾ ਅਵਸਰ ਦਿੱਤਾ ਹੈ।ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ’ਤੇ ਧੰਨਵਾਦ ਪ੍ਰਸਤਾਵ ’ਤੇ ਹੋਈ ਚਰਚਾ ਦੇ ਜਵਾਬ ਦਾ ਮੂਲ-ਪਾਠ
February 04th, 07:00 pm
ਆਦਰਯੋਗ ਰਾਸ਼ਟਰਪਤੀ ਜੀ ਦੇ ਸੰਬੋਧਨ ’ਤੇ ਆਭਾਰ ਪ੍ਰਗਟ ਕਰਨ ਦੇ ਲਈ ਮੈਂ ਉਪਸਥਿਤ ਹੋਇਆ ਹਾਂ। ਕੱਲ੍ਹ ਅਤੇ ਅੱਜ ਕੱਲ~ ਤਾਂ ਰਾਤ ਦੇਰ ਤੱਕ ਸਾਰੇ ਆਦਰਯੋਗ ਸਾਂਸਦਾਂ ਨੇ ਆਪਣੇ ਵਿਚਾਰਾਂ ਨਾਲ ਇਸ ਧੰਨਵਾਦ ਪ੍ਰਸਤਾਵ ਨੂੰ ਸਮ੍ਰਿੱਧ ਕੀਤਾ। ਕਈ ਆਦਰਯੋਗ ਅਨੁਭਵੀ ਸਾਂਸਦਾਂ ਨੇ ਭੀ ਆਪਣੇ ਵਿਚਾਰ ਪ੍ਰਗਟ ਕੀਤੇ, ਅਤੇ ਸੁਭਾਵਿਕ ਹੈ ਕਿ ਲੋਕਤੰਤਰ ਦੀ ਪਰੰਪਰਾ ਭੀ ਹੈ ਜਿੱਥੇ ਜ਼ਰੂਰਤ ਸੀ ਉੱਥੇ ਪ੍ਰਸ਼ੰਸਾ ਹੋਈ, ਜਿੱਥੇ ਪਰੇਸ਼ਾਨੀ ਸੀ ਉੱਥੇ ਕੁਝ ਨਕਾਰਾਤਮਕ ਬਾਤਾਂ ਭੀ ਹੋਈਆਂ, ਲੇਕਿਨ ਇਹ ਬਹੁਤ ਸੁਭਾਵਿਕ ਹੈ! ਸਪੀਕਰ ਸਾਹਿਬ ਸਾਹਿਬ ਜੀ ਮੇਰੇ ਲਈ ਬਹੁਤ ਬੜਾ ਸੁਭਾਗ ਹੈ ਕਿ ਦੇਸ਼ ਦੀ ਜਨਤਾ ਨੇ ਮੈਨੂੰ 14ਵੀਂ ਵਾਰ ਇਸ ਜਗ੍ਹਾ ’ਤੇ ਬੈਠ ਕੇ ਰਾਸ਼ਟਰਪਤੀ ਜੀ ਦੇ ਸੰਬੋਧਨ ਦਾ ਆਭਾਰ ਪ੍ਰਗਟ ਕਰਨ ਦੇ ਲਈ ਅਵਸਰ ਦਿੱਤਾ ਹੈ ਅਤੇ ਇਸ ਲਈ ਮੈਂ ਅੱਜ ਜਨਤਾ ਜਨਾਰਦਨ ਦਾ ਭੀ ਬੜੇ ਆਦਰ ਦੇ ਨਾਲ ਆਭਾਰ ਵਿਅਕਤ ਕਰਨਾ ਚਾਹੁੰਦਾ ਹਾਂ, ਅਤੇ ਸਦਨ ਵਿੱਚ ਚਰਚਾ ਵਿੱਚ ਜਿਹੜੇ-ਜਿਹੜੇ ਲੋਕਾਂ ਨੇ ਹਿੱਸਾ ਲਿਆ, ਚਰਚਾ ਨੂੰ ਸਮ੍ਰਿੱਧ ਕੀਤਾ, ਸਭ ਦਾ ਭੀ ਮੈਂ ਆਭਾਰ ਵਿਅਕਤ ਕਰਦਾ ਹਾਂ।ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ‘ਤੇ ਹੋਈ ਚਰਚਾ ਦਾ
February 04th, 06:55 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ‘ਤੇ ਹੋਈ ਚਰਚਾ ਦਾ ਜਵਾਬ ਦਿੱਤਾ। ਸਦਨ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕੱਲ੍ਹ ਅਤੇ ਅੱਜ ਚਰਚਾ ਵਿੱਚ ਹਿੱਸਾ ਲੈਣ ਵਾਲੇ ਸਾਰੇ ਮਾਣਯੋਗ ਸਾਂਸਦਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਲੋਕਤੰਤਰ ਦੀ ਪਰੰਪਰਾ ਵਿੱਚ ਜਿੱਥੇ ਜ਼ਰੂਰੀ ਹੋਵੇ ਉੱਥੇ ਪ੍ਰਸ਼ੰਸਾ ਅਤੇ ਜਿੱਥੇ ਜ਼ਰੂਰੀ ਹੋਵੇ ਉੱਥੇ ਕੁਝ ਨਕਾਰਾਮਤਕ ਟਿੱਪਣੀਆਂ ਦੋਨੋਂ ਹੀ ਸ਼ਾਮਲ ਹਨ, ਜੋ ਸੁਭਾਵਿਕ ਹੈ। ਰਾਸ਼ਟਰਪਤੀ ਦੇ ਸੰਬੋਧਨ ‘ਤੇ ਆਭਾਰ ਵਿਅਕਤ ਕਰਨ ਦਾ 14ਵੀਂ ਵਾਰ ਅਵਸਰ ਮਿਲਣ ਦੇ ਸੁਭਾਗ ‘ਤੇ ਪ੍ਰਕਾਸ਼ ਪਾਉਂਦੇ ਹੋਏ ਉਨ੍ਹਾਂ ਨੇ ਨਾਗਰਿਕਾਂ ਦਾ ਆਪਣੀ ਤਰਫ਼ੋਂ ਸਨਮਾਨਪੂਵਰਕ ਧੰਨਵਾਦ ਕੀਤਾ ਅਤੇ ਆਪਣੇ ਵਿਚਾਰਾਂ ਨਾਲ ਪ੍ਰਸਤਾਵ ਨੂੰ ਸਮ੍ਰਿੱਧ ਕਰਨ ਦੇ ਲਈ ਚਰਚਾ ਵਿੱਚ ਸਾਰੇ ਪ੍ਰਤੀਭਾਗੀਆਂ ਦਾ ਆਭਾਰ ਵਿਅਕਤ ਕੀਤਾ।ਰਾਸ਼ਟਰਪਤੀ ਜੀ ਦਾ ਅੱਜ ਸੰਸਦ ਦੇ ਦੋਹਾਂ ਸਦਨਾਂ ਵਿੱਚ ਸੰਬੋਧਨ, ਵਿਕਸਿਤ ਭਾਰਤ ਦੇ ਨਿਰਮਾਣ ਦੀ ਦਿਸ਼ਾ ਵਿੱਚ ਰਾਸ਼ਟਰ ਦੇ ਮਾਰਗ ਦੀ ਗੂੰਜਦੀ ਰੂਪਰੇਖਾ ਹੈ: ਪ੍ਰਧਾਨ ਮੰਤਰੀ
January 31st, 02:43 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੰਸਦ ਦੇ ਦੋਹਾਂ ਸਦਨਾਂ ਵਿੱਚ ਮਾਣਯੋਗ ਰਾਸ਼ਟਰਪਤੀ ਦੇ ਸੰਬੋਧਨ ਦੀ ਸ਼ਲਾਘਾ ਕੀਤੀ ਹੈ ਅਤੇ ਇਸ ਨੂੰ ਵਿਕਸਿਤ ਭਾਰਤ (Viksit Bharat) ਦੇ ਨਿਰਮਾਣ ਦੀ ਦਿਸ਼ਾ ਵਿੱਚ ਇੱਕ ਵਿਆਪਕ ਵਿਜ਼ਨ ਦੱਸਿਆ ਹੈ।ਸੰਸਦ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
January 31st, 10:30 am
ਅੱਜ, ਬਜਟ ਸੈਸ਼ਨ ਦੇ ਪ੍ਰਾਰੰਭ ਮੈਂ ਸਮ੍ਰਿੱਧੀ ਦੀ ਦੇਵੀ ਮਾਂ ਲਕਸ਼ਮੀ (Goddess Lakshmi) ਨੂੰ ਪ੍ਰਣਾਮ ਕਰਦਾ ਹਾਂ। ਅਤੇ ਐਸੇ ਅਵਸਰ ‘ਤੇ ਸਦੀਆਂ ਤੋਂ ਸਾਡੇ ਇੱਥੇ ਮਾਂ ਲਕਸ਼ਮੀ (Goddess Lakshmi) ਦੇ ਪੁੰਨ (ਗੁਣ -virtues) ਯਾਦ ਕੀਤੇ ਜਾਂਦੇ ਹਨ-ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਵਰ੍ਹੇ 2025 ਦੇ ਬਜਟ ਸੈਸ਼ਨ ਦੀ ਸ਼ੁਰੂਆਤ ਵਿੱਚ ਸੰਬੋਧਨ
January 31st, 10:15 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਸਦ ਪਰਿਸਰ ਵਿੱਚ ਵਰ੍ਹੇ 2025 ਦੇ ਬਜਟ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲੇ ਮੀਡੀਆ ਨੂੰ ਸੰਬੋਧਨ ਕੀਤਾ। ਸਮ੍ਰਿੱਧੀ ਦੀ ਦੇਵੀ, ਦੇਵੀ ਲਕਸ਼ਮੀ ਨੂੰ ਨਮਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਬਜਟ ਸੈਸ਼ਨ ਦੀ ਸ਼ੁਰੂਆਤ ਦੇ ਅਵਸਰ ‘ਤੇ ਬੁੱਧੀ, ਸਮ੍ਰਿੱਧੀ ਅਤੇ ਕਲਿਆਣ ਪ੍ਰਦਾਨ ਕਰਨ ਵਾਲੀ ਦੇਵੀ ਲਕਸ਼ਮੀ(Goddess Lakshmi) ਨੂੰ ਯਾਦ ਕਰਨ ਦੀ ਪ੍ਰਥਾ ਹੈ। ਉਨ੍ਹਾਂ ਨੇ ਦੇਵੀ ਲਕਸ਼ਮੀ (Goddess Lakshmi) ਨੂੰ ਦੇਸ਼ ਦੇ ਹਰ ਨਿਰਧਨ ਅਤੇ ਮੱਧ-ਵਰਗ ‘ਤੇ ਵਿਸ਼ੇਸ਼ ਕ੍ਰਿਪਾ (special blessings) ਕਰਨ ਦੀ ਪ੍ਰਾਰਥਨਾ ਕੀਤੀ।Prime Minister pays homage to Mahatma Gandhi at Rajghat
January 30th, 02:48 pm
The Prime Minister, Shri Narendra Modi today paid homage to Mahatma Gandhi on his death anniversary at Rajghat.ਦਿੱਲੀ ਵਿੱਚ ਕਰਿਅੱਪਾ ਪਰੇਡ ਮੈਦਾਨ ਵਿਖੇ ਐੱਨਸੀਸੀ ਰੈਲੀ (NCC Rally) ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
January 27th, 05:00 pm
ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀਮਾਨ ਰਾਜਨਾਥ ਸਿੰਘ ਜੀ, ਸੰਜੈ ਸੇਠ ਜੀ, ਸੀਡੀਐੱਸ- ਜਨਰਲ ਅਨਿਲ ਚੌਹਾਨ ਜੀ, ਤਿੰਨੋਂ ਸੈਨਾਵਾਂ ਦੇ ਪ੍ਰਮੁੱਖ, ਰੱਖਿਆ ਸਕੱਤਰ ਸ਼੍ਰੀ, ਡੀਜੀ ਐੱਨਸੀਸੀ, ਹੋਰ ਮਹਿਮਾਨ ਅਤੇ NCC ਦੇ ਮੇਰੇ ਪਿਆਰੇ ਸਾਥੀਓ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਾਰਸ਼ਿਕ ਐੱਨਸੀਸੀ ਪੀਐੱਮ ਰੈਲੀ (NCC PM Rally) ਨੂੰ ਸੰਬੋਧਨ ਕੀਤਾ
January 27th, 04:30 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਕਰਿਅੱਪਾ ਪਰੇਡ ਗ੍ਰਾਊਂਡ ਵਿੱਚ ਵਾਰਸ਼ਿਕ ਰਾਸ਼ਟਰੀ ਕੈਡਿਟ ਕੋਰ (ਐੱਨਸੀਸੀ-NCC) ਪੀਐੱਮ ਰੈਲੀ (PM rally) ਨੂੰ ਸੰਬੋਧਨ ਕੀਤਾ। ਸ਼੍ਰੀ ਮੋਦੀ ਨੇ ਇੱਕ ਸੱਭਿਆਚਾਰਕ ਪ੍ਰੋਗਰਾਮ ਦਾ ਅਵਲੋਕਨ ਕੀਤਾ ਅਤੇ ਬਿਹਤਰੀਨ ਕੈਡਿਟ ਪੁਰਸਕਾਰ (Best Cadet Awards) ਪ੍ਰਦਾਨ ਕੀਤੇ। ਐੱਨਸੀਸੀ ਦਿਵਸ (NCC Day) ਦੇ ਅਵਸਰ ‘ਤੇ ਉਪਸਥਿਤ ਲੋਕਾਂ ਨੂੰ ਵਧਾਈਆਂ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ 18 ਮਿੱਤਰ ਦੇਸ਼ਾਂ ਦੇ ਲਗਭਗ 150 ਕੈਡਿਟ ਇੱਥੇ ਉਪਸਥਿਤ ਹਨ ਅਤੇ ਉਨ੍ਹਾਂ ਨੇ ਉਨ੍ਹਾਂ ਦਾ ਸੁਆਗਤ ਕੀਤਾ। ਉਨ੍ਹਾਂ ਨੇ ਮੇਰਾ ਯੁਵਾ ਭਾਰਤ (ਮਾਈ ਭਾਰਤ) ਪੋਰਟਲ (Mera Yuva Bharat (MY Bharat) portal) ਦੇ ਜ਼ਰੀਏ ਵਰਚੁਅਲੀ ਜੁੜਨ ਵਾਲੇ ਦੇਸ਼ ਭਰ ਦੇ ਨੌਜਵਾਨਾਂ ਨੂੰ ਵਧਾਈਆਂ ਦਿੱਤੀਆਂ।ਪ੍ਰਧਾਨ ਮੰਤਰੀ ਨੇ ਗਣਤੰਤਰ ਦਿਵਸ 'ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
January 26th, 08:30 am
ਗਣਤੰਤਰ ਦਿਵਸ ਦੇ ਅਵਸਰ ‘ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਅੱਜ ਅਸੀਂ ਗੌਰਵਸ਼ਾਲੀ ਗਣਤੰਤਰ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਾਂ।ਰਾਸ਼ਟਰਪਤੀ ਜੀ ਨੇ ਇੱਕ ਪ੍ਰੇਰਕ ਸੰਬੋਧਨ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਕਈ ਵਿਸ਼ਿਆਂ ‘ਤੇ ਪ੍ਰਕਾਸ਼ ਪਾਇਆ ਅਤੇ ਸਾਡੇ ਸੰਵਿਧਾਨ ਦੀ ਮਹਾਨਤਾ ਅਤੇ ਰਾਸ਼ਟਰੀ ਪ੍ਰਗਤੀ ਦੇ ਲਈ ਕੰਮ ਕਰਦੇ ਰਹਿਣ ਦੀ ਜ਼ਰੂਰਤ ‘ਤੇ ਬਲ ਦਿੱਤਾ: ਪ੍ਰਧਾਨ ਮੰਤਰੀ
January 25th, 10:09 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਰਾਸ਼ਟਰਪਤੀ ਜੀ ਦੁਆਰਾ ਦਿੱਤੇ ਗਏ ਰਾਸ਼ਟਰ ਦੇ ਨਾਮ ਇੱਕ ਸੰਬੋਧਨ ਨੂੰ ਪ੍ਰੇਰਣਾਦਾਈ ਸੰਬੋਧਨ ਦੱਸਦੇ ਹੋਏ ਰਾਸ਼ਟਰਪਤੀ ਜੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਜੀ ਨੇ ਅਨੇਕ ਵਿਸ਼ਿਆਂ ‘ਤੇ ਪ੍ਰਕਾਸ਼ ਪਾਇਆ ਅਤੇ ਸਾਡੇ ਸੰਵਿਧਾਨ ਦੀ ਮਹਾਨਤਾ ਅਤੇ ਰਾਸ਼ਟਰੀ ਪ੍ਰਗਤੀ ਦੀ ਦਿਸ਼ਾ ਵਿੱਚ ਕੰਮ ਕਰਦੇ ਰਹਿਣ ਦੀ ਜ਼ਰੂਰਤ ‘ਤੇ ਬਲ ਦਿੱਤਾ।