ਦਰਭੰਗਾ, ਬਿਹਾਰ ਵਿੱਚ ਵੱਖ-ਵੱਖ ਪ੍ਰੋਜੈਕਟਾਂ ਦੇ ਨੀਂਹ ਪੱਥਰ, ਉਦਘਾਟਨ ਅਤੇ ਸਮਰਪਣ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

November 13th, 11:00 am

ਰਾਜਾ ਜਨਕ, ਸੀਤਾ ਮੈਯਾ ਕਵਿਰਾਜ ਵਿਦਿਆਪਤੀ ਕੇ ਈ ਪਾਵਨ ਮਿਥਿਲਾ ਭੂਮੀ ਦੇ ਨਮਨ ਕਰੇਂ ਛੀ। ਗਿਆਨ-ਧਾਨ-ਪਾਨ-ਮਖਾਨ- ਇਹ ਸਮ੍ਰਿੱਧ ਗੌਰਵਸ਼ਾਲੀ ਧਰਤੀ ‘ਤੇ ਆਪਣੇ ਸਭ ਦੇ ਅਭਿਨੰਦਨ ਕਰੇ ਛੀ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬਿਹਾਰ ਵਿੱਚ 12,100 ਕਰੋੜ ਰੁਪਏ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਕੇ, ਨੀਂਹ ਪੱਥਰ ਰੱਖ ਕੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ

November 13th, 10:45 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਿਹਾਰ ਦੇ ਦਰਭੰਗਾ ਵਿੱਚ ਲਗਭਗ 12,100 ਕਰੋੜ ਰੁਪਏ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਨ੍ਹਾਂ ਵਿਕਾਸ ਪ੍ਰੋਜੈਕਟਾਂ ਵਿੱਚ ਸਿਹਤ, ਰੇਲ, ਸੜਕ, ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਖੇਤਰ ਸ਼ਾਮਲ ਹਨ।

ਵਿਯਨਤਿਆਨੇ, ਲਾਓ ਪੀਡੀਆਰ ਵਿੱਚ 21ਵੇਂ ਆਸੀਆਨ-ਭਾਰਤ ਸਮਿਟ ਸਮੇਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀਆਂ ਉਦਘਾਟਨੀ ਭਾਸ਼ਣ

October 10th, 02:35 pm

ਅੱਜ, ਆਸੀਆਨ ਪਰਿਵਾਰ ਦੇ ਨਾਲ ਇਸ ਮੀਟਿੰਗ ਵਿੱਚ ਗਿਆਰਵੀਂ ਵਾਰ ਹਿੱਸਾ ਲੈਂਦੇ ਹੋਏ, ਮੈਂ ਮਾਣ ਮਹਿਸੂਸ ਕਰ ਰਿਹਾ ਹਾਂ।

ਵਿਯਨਤਿਆਨੇ, ਲਾਓ ਪੀਡੀਆਰ ਵਿੱਚ 21ਵੇਂ ਆਸੀਆਨ-ਭਾਰਤ ਸਮਿਟ ਸਮੇਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀਆਂ ਉਦਘਾਟਨੀ ਭਾਸ਼ਣ

October 10th, 02:30 pm

ਅੱਜ, ਆਸੀਆਨ ਪਰਿਵਾਰ ਦੇ ਨਾਲ ਇਸ ਮੀਟਿੰਗ ਵਿੱਚ ਗਿਆਰਵੀਂ ਵਾਰ ਹਿੱਸਾ ਲੈਂਦੇ ਹੋਏ, ਮੈਂ ਮਾਣ ਮਹਿਸੂਸ ਕਰ ਰਿਹਾ ਹਾਂ।

ਭਾਰਤੀ ਡਾਇਸਪੋਰਾ, ਨਿਊਯਾਰਕ, ਅਮਰੀਕਾ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

September 22nd, 10:00 pm

ਨਮਸਤੇ U.S. ! ਹੁਣ ਆਪਣਾ ਨਮਸਤੇ ਵੀ ਮਲਟੀਨੈਸ਼ਨਲ ਹੋ ਗਿਆ ਹੈ, ਲੋਕਲ ਤੋਂ ਗਲੋਬਲ ਹੋ ਗਿਆ ਹੈ, ਅਤੇ ਇਹ ਸਭ ਆਪ ਨੇ ਕੀਤਾ ਹੈ। ਆਪਣੇ ਦਿਲ ਵਿੱਚ ਭਾਰਤ ਨੂੰ ਵਸਾ ਕੇ ਰੱਖਣ ਵਾਲੇ ਹਰ ਭਾਰਤੀ ਨੇ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਨਿਊਯਾਰਕ ਵਿਖੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ

September 22nd, 09:30 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਿਊਯਾਰਕ ਦੇ ਲੋਂਗ ਆਈਲੈਂਡ (Long Island), ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਭਾਰਤੀ ਭਾਈਚਾਰੇ ਦੀ ਇੱਕ ਵਿਸ਼ਾਲ ਸਭਾ ਨੂੰ ਸੰਬੋਧਨ ਕੀਤਾ। ਇਸ ਪ੍ਰੋਗਰਾਮ ਵਿੱਚ 15,000 ਤੋਂ ਅਧਿਕ ਲੋਕ ਸ਼ਾਮਲ ਹੋਏ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 78ਵੇਂ ਸੁਤੰਤਰਤਾ ਦਿਵਸ ‘ਤੇ ਲਾਲ ਕਿਲੇ ਦੀ ਫ਼ਸੀਲ ਤੋਂ ਰਾਸ਼ਟਰ ਨੂੰ ਸੰਬੋਧਨ ਕੀਤਾ

August 15th, 03:04 pm

ਜੇਕਰ ਮੇਰੇ ਦੇਸ਼ ਦੇ 140 ਕਰੋੜ ਨਾਗਰਿਕ, ਮੇਰੇ ਪਰਿਵਾਰ ਦੇ 140 ਕਰੋੜ ਮੈਂਬਰ ਇੱਕ ਸੰਕਲਪ ਲੈ ਕੇ ਨਿਕਲਣ, ਇੱਕ ਦਿਸ਼ਾ ਤੈਅ ਕਰਨ ਅਤੇ ਮੋਢੇ ਨਾਲ ਮੋਢਾ ਜੋੜ ਕੇ ਕਦਮ-ਦਰ-ਕਦਮ ਅੱਗੇ ਵਧਣ, ਚਾਹੇ ਕਿੰਨੀਆਂ ਭੀ ਬੜੀਆਂ ਚੁਣੌਤੀਆਂ ਹੋਣ, ਕਿੰਨੀ ਭੀ ਤੀਬਰ ਕਮੀ ਜਾਂ ਸਾਧਨਾਂ ਲਈ ਸੰਘਰਸ਼ ਕਿਉਂ ਨਾ ਹੋਵੇ। ਅਸੀਂ ਹਰ ਚੁਣੌਤੀ ਨੂੰ ਪਾਰ ਕਰ ਸਕਦੇ ਹਾਂ ਅਤੇ ਇੱਕ ਸਮ੍ਰਿੱਧ ਭਾਰਤ ਦਾ ਨਿਰਮਾਣ ਕਰ ਸਕਦੇ ਹਾਂ ਅਤੇ 2047 ਤੱਕ 'ਵਿਕਸਿਤ ਭਾਰਤ' (‘Viksit Bharat’) ਦਾ ਲਕਸ਼ ਪ੍ਰਾਪਤ ਕਰ ਸਕਦੇ ਹਾਂ।

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

August 15th, 01:09 pm

ਅੱਜ ਉਹ ਸ਼ੁਭ ਘੜੀ ਹੈ, ਜਦੋਂ ਅਸੀਂ ਦੇਸ਼ ਲਈ ਮਰ-ਮਿਟਣ ਵਾਲੇ, ਦੇਸ਼ ਦੀ ਆਜ਼ਾਦੀ ਦੇ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ, ਆਜੀਵਨ (ਜੀਵਨ ਭਰ) ਸੰਘਰਸ਼ ਕਰਨ ਵਾਲੇ, ਫਾਂਸੀ ਦੇ ਤਖ਼ਤੇ ਦੇ ਚੜ੍ਹ ਕੇ ਭਾਰਤ ਮਾਤਾ ਕੀ ਜੈ (Bharat Mata ki Jai ) ਦੇ ਨਾਅਰੇ ਲਗਾਉਣ ਵਾਲੇ ਅਣਗਿਣਤ ਆਜ਼ਾਦੀ ਦੇ ਦੀਵਾਨਿਆਂ ਨੂੰ ਨਮਨ ਕਰਨ ਦਾ ਇਹ ਪੁਰਬ (ਪਰਵ) ਹੈ। ਉਨ੍ਹਾਂ ਦੀ ਨੇਕ ਯਾਦ ਕਰਨ ਦਾ ਪੁਰਬ (ਪਰਵ) ਹੈ। ਆਜ਼ਾਦੀ ਦੇ ਦੀਵਾਨਿਆਂ ਨੇ ਅੱਜ ਸਾਨੂੰ ਆਜ਼ਾਦੀ ਦੇ ਇਸ ਪੁਰਬ (ਪਰਵ) ਵਿੱਚ ਸੁਤੰਤਰਤਾ ਦਾ ਸਾਹ ਲੈਣ ਦਾ ਸੁਭਾਗ ਦਿੱਤਾ ਹੈ। ਇਹ ਦੇਸ਼ ਉਨ੍ਹਾਂ ਦਾ ਰਿਣੀ (indebted) ਹੈ। ਅਜਿਹੇ ਹਰ ਮਹਾਪੁਰਸ਼ (great personality) ਦੇ ਪ੍ਰਤੀ ਅਸੀਂ ਆਪਣੀ ਸ਼ਰਧਾਭਾਵ ਵਿਅਕਤ ਕਰਦੇ ਹਾਂ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 78ਵੇਂ ਸੁਤੰਤਰਤਾ ਦਿਵਸ ਦੇ ਸੰਬੋਧਨ ਵਿੱਚ ਭਾਰਤ ਦੇ ਭਵਿੱਖ ਲਈ ਅਭਿਲਾਸ਼ੀ ਦ੍ਰਿਸ਼ਟੀਕੋਣ ਨਿਰਧਾਰਿਤ ਕੀਤਾ

August 15th, 10:16 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਭਾਰਤ ਦੇ ਵਿਕਾਸ ਨੂੰ ਆਕਾਰ ਦੇਣ, ਇਨੋਵੇਸ਼ਨ ਨੂੰ ਹੁਲਾਰਾ ਦੇਣ ਅਤੇ ਦੇਸ਼ ਨੂੰ ਵਿਭਿੰਨ ਖੇਤਰਾਂ ਵਿੱਚ ਗਲੋਬਲ ਲੀਡਰ ਬਣਾਉਣ ਦੇ ਉਦੇਸ਼ ਨਾਲ ਭਵਿੱਖ ਦੇ ਲਕਸ਼ਾਂ ਦੀ ਇੱਕ ਸੀਰੀਜ਼ ਦੀ ਰੂਪਰੇਖਾ ਪ੍ਰਸਤੁਤ ਕੀਤੀ।

ਭਾਰਤ ਨੇ 78ਵਾਂ ਸੁਤੰਤਰਤਾ ਦਿਵਸ ਮਨਾਇਆ

August 15th, 07:30 am

78ਵੇਂ ਸੁਤੰਤਰਤਾ ਦਿਵਸ 'ਤੇ, ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ, ਭਾਰਤ ਦੇ ਭਵਿੱਖ ਲਈ ਇੱਕ ਵਿਜ਼ਨ ਰੇਖਾਂਕਿਤ ਕੀਤਾ। ਸੰਨ 2036 ਓਲੰਪਿਕਸ ਦੀ ਮੇਜ਼ਬਾਨੀ ਤੋਂ ਲੈ ਕੇ ਇੱਕ ਸੈਕੂਲਰ ਸਿਵਲ ਕੋਡ ਦੀ ਵਕਾਲਤ ਕਰਨ ਤੱਕ, ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੀ ਸਮੂਹਿਕ ਪ੍ਰਗਤੀ ਅਤੇ ਹਰੇਕ ਨਾਗਰਿਕ ਦੇ ਸਸ਼ਕਤੀਕਰਣ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਲੜਾਈ ਨੂੰ ਨਵੇਂ ਜੋਸ਼ ਨਾਲ ਜਾਰੀ ਰੱਖਣ ਦੀ ਗੱਲ ਕਹੀ। ਇਨੋਵੇਸ਼ਨ, ਸਿੱਖਿਆ ਅਤੇ ਗਲੋਬਲ ਲੀਡਰਸ਼ਿਪ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਉਨ੍ਹਾਂ ਨੇ ਦੁਹਰਾਇਆ ਕਿ 2047 ਤੱਕ ਭਾਰਤ ਨੂੰ ਵਿਕਸਿਤ ਭਾਰਤ ਬਣਨ ਤੋਂ ਕੋਈ ਨਹੀਂ ਰੋਕ ਸਕਦਾ।

ਵੀਅਤਨਾਮ ਦੇ ਪ੍ਰਧਾਨ ਮੰਤਰੀ ਦੀ ਭਾਰਤ ਯਾਤਰਾ ਦੇ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਪ੍ਰੈੱਸ ਬਿਆਨ (01 ਅਗਸਤ, 2024)

August 01st, 12:30 pm

ਸਭ ਤੋਂ ਪਹਿਲੇ, ਮੈਂ ਸਮਸਤ ਭਾਰਤੀਆਂ ਦੀ ਤਰਫ਼ੋਂ, ਜਨਰਲ ਸੈਕ੍ਰੇਟਰੀ, ਨਿਊਯੇਨ ਫੁ ਚੋਂਗ ਦੇ ਅਕਾਲ ਚਲਾਣੇ ‘ਤੇ ਗਹਿਰੀਆਂ ਸੰਵੇਦਨਾਵਾਂ ਵਿਅਕਤ ਕਰਦਾ ਹਾਂ।

ਪ੍ਰਧਾਨ ਮੰਤਰੀ ਦੇ ਵਿਸ਼ਵ ਵਿਰਾਸਤ ਕਮੇਟੀ ਦੇ 46ਵੇਂ ਸੈਸ਼ਨ ਦੇ ਉਦਘਾਟਨ ਸਮੇਂ ਸੰਬੋਧਨ ਦਾ ਮੂਲ-ਪਾਠ

July 21st, 07:45 pm

ਅੱਜ ਭਾਰਤ ਗੁਰੂ ਪੂਰਣਿਮਾ ਦਾ ਪਵਿੱਤਰ ਪੁਰਬ ਮਨਾ ਰਿਹਾ ਹੈ। ਸਭ ਤੋਂ ਪਹਿਲਾਂ, ਮੈਂ ਆਪ ਸਭ ਨੂੰ ਅਤੇ ਸਾਰੇ ਦੇਸ਼ਵਾਸੀਆਂ ਨੂੰ ਗਿਆਨ ਅਤੇ ਅਧਿਆਤਮ ਦੇ ਇਸ ਪੁਰਬ ਦੀ ਵਧਾਈ ਦਿੰਦਾ ਹਾਂ। ਅਜਿਹੇ ਅਹਿਮ ਦਿਨ ਅੱਜ 46th World Heritage Committee ਦੀ ਇਸ Meeting ਦੀ ਸ਼ੁਰੂਆਤ ਹੋ ਰਹੀ ਹੈ। ਅਤੇ ਭਾਰਤ ਵਿੱਚ ਇਹ ਆਯੋਜਨ ਪਹਿਲੀ ਵਾਰ ਹੋ ਰਿਹਾ ਹੈ, ਅਤੇ ਸੁਭਾਵਿਕ ਹੈ ਕਿ ਮੇਰੇ ਸਹਿਤ ਸਾਰੇ ਦੇਸ਼ਵਾਸੀਆਂ ਨੂੰ ਇਸ ਦੀ ਵਿਸ਼ੇਸ਼ ਖੁਸ਼ੀ ਹੈ। ਮੈਂ ਇਸ ਅਵਸਰ ‘ਤੇ ਪੂਰੀ ਦੁਨੀਆ ਤੋਂ ਆਏ ਸਾਰੇ Dignitaries, ਅਤੇ ਅਤਿਥੀਆਂ (ਮਹਿਮਾਨਾਂ) ਦਾ ਸੁਆਗਤ ਕਰਦਾ ਹਾਂ। ਖਾਸ ਤੌਰ ‘ਤੇ ਮੈਂ ਯੂਨੈਸਕੋ ਦੀ ਡਾਇਰੈਕਟਰ ਜਨਰਲ ਔਡ੍ਰੇ ਅਜ਼ੌਲੇ ਦਾ ਭੀ ਅਭਿਨੰਦਨ ਕਰਦਾ ਹਾਂ। ਮੈਨੂੰ ਵਿਸ਼ਵਾਸ ਹੈ, ਹਰ ਗਲੋਬਲ ਆਯੋਜਨ ਦੀ ਤਰ੍ਹਾ ਇਹ ਈਵੈਂਟ ਭੀ ਭਾਰਤ ਵਿੱਚ ਸਫ਼ਲਤਾ ਦੇ ਨਵੀਂ ਕੀਰਤੀਮਾਨ ਘੜੇਗਾ।

ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਵਿੱਚ ਵਿਸ਼ਵ ਵਿਰਾਸਤ ਕਮੇਟੀ ਦੇ 46ਵੇਂ ਸੈਸ਼ਨ ਦਾ ਉਦਘਾਟਨ ਕੀਤਾ

July 21st, 07:15 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ (Bharat Mandapam) ਵਿੱਚ ਵਿਸ਼ਵ ਵਿਰਾਸਤ ਕਮੇਟੀ ਦੇ 46ਵੇਂ ਸੈਸ਼ਨ ਦਾ ਉਦਘਾਟਨ ਕੀਤਾ। ਵਿਸ਼ਵ ਵਿਰਾਸਤ ਕਮੇਟੀ ਦੀ ਮੀਟਿੰਗ ਹਰ ਸਾਲ ਹੁੰਦੀ ਹੈ ਅਤੇ ਇਹ ਵਿਸ਼ਵ ਵਿਰਾਸਤ ਨਾਲ ਜੁੜੇ ਸਾਰੇ ਮਾਮਲਿਆਂ ਦੇ ਪ੍ਰਬੰਧਨ ਤੇ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਸਥਲਾਂ ਬਾਰੇ ਨਿਰਣੇ ਲੈਣ ਦੇ ਲਈ ਉੱਤਰਦਾਈ ਹੁੰਦੀ ਹੈ। ਭਾਰਤ ਪਹਿਲੀ ਵਾਰ ਵਿਸ਼ਵ ਵਿਰਾਸਤ ਕਮੇਟੀ ਦੀ ਮੀਟਿੰਗ ਦੀ ਮੇਜ਼ਬਾਨੀ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਪ੍ਰਦਰਸ਼ਿਤ ਵਿਭਿੰਨ ਪ੍ਰਦਰਸ਼ਨੀਆਂ ਦਾ ਅਵਲੋਕਨ ਭੀ ਕੀਤਾ।

ਪ੍ਰਧਾਨ ਮੰਤਰੀ ਨੇ ਬਿਹਾਰ ਵਿੱਚ ਨਾਲੰਦਾ ਦੇ ਖੰਡਰਾਂ ਨੂੰ ਦੇਖਿਆ

June 19th, 01:39 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅੱਜ ਬਿਹਾਰ ਵਿੱਚ ਨਾਲੰਦਾ ਦੇ ਖੰਡਰਾਂ ਨੂੰ ਦੇਖਣ ਗਏ। ਮੂਲ ਨਾਲੰਦਾ ਯੂਨੀਵਰਸਿਟੀ ਨੂੰ ਵਿਸ਼ਵ ਦੀਆਂ ਪਹਿਲੀਆਂ ਰਿਹਾਇਸ਼ੀ ਯੂਨੀਵਰਸਿਟੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਨਾਲੰਦਾ ਦੇ ਖੰਡਰਾਂ ਨੂੰ 2016 ਵਿੱਚ ਸੁਯੰਕਤ ਰਾਸ਼ਟਰ ਵਿਰਾਸਤ ਸਥਲ ਐਲਾਨਿਆ ਗਿਆ ਸੀ।

ਪ੍ਰਧਾਨ ਮੰਤਰੀ 18-19 ਜੂਨ ਨੂੰ ਉੱਤਰ ਪ੍ਰਦੇਸ਼ ਅਤੇ ਬਿਹਾਰ ਦਾ ਦੌਰਾ ਕਰਨਗੇ

June 17th, 09:52 am

18 ਜੂਨ ਨੂੰ ਸ਼ਾਮ 5 ਵਜੇ ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਸੰਮੇਲਨ (PM Kisan Samman Sammelan) ਵਿੱਚ ਹਿੱਸਾ ਲੈਣਗੇ। ਸ਼ਾਮ 7 ਵਜੇ ਪ੍ਰਧਾਨ ਮੰਤਰੀ ਦਸ਼ਾਸ਼ਵਮੇਧ ਘਾਟ ‘ਤੇ ਗੰਗਾ ਆਰਤੀ (Ganga Aarti at Dashashwamedh Ghat) ਵਿੱਚ ਹਿੱਸਾ ਲੈਣਗੇ। ਰਾਤ ਕਰੀਬ 8 ਵਜੇ ਉਹ ਕਾਸ਼ੀ ਵਿਸ਼ਵਨਾਥ ਮੰਦਿਰ (Kashi Vishwanath Temple) ਵਿੱਚ ਪੂਜਾ-ਅਰਚਨਾ ਅਤੇ ਦਰਸ਼ਨ (perform pooja and darshan) ਭੀ ਕਰਨਗੇ।