ਪ੍ਰਧਾਨ ਮੰਤਰੀ ਨੇ ਵਣ ਜੀਵਾਂ ਦੀ ਸੰਭਾਲ ਦੇ ਲਈ ਦੇਸ਼ ਦੀ ਵਚਨਬੱਧਤਾ ‘ਤੇ ਚਾਨਣਾ ਪਾਇਆ

ਪ੍ਰਧਾਨ ਮੰਤਰੀ ਨੇ ਵਣ ਜੀਵਾਂ ਦੀ ਸੰਭਾਲ ਦੇ ਲਈ ਦੇਸ਼ ਦੀ ਵਚਨਬੱਧਤਾ ‘ਤੇ ਚਾਨਣਾ ਪਾਇਆ

March 03rd, 07:14 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਸ਼ਵ ਵਣਜੀਵ ਦਿਵਸ ਦੇ ਅਵਸਰ ‘ਤੇ ਵਿਭਿੰਨ ਜੰਗਲੀ ਜੀਵਾਂ ਦੀ ਸੰਭਾਲ ਦੇ ਲਈ ਦੇਸ਼ ਦੀ ਵਚਨਬੱਧਤਾ ‘ਤੇ ਚਾਨਣਾ ਪਾਇਆ। ਮਾਈਗੌਵਇੰਡੀਆ (MyGovIndia) ਦੁਆਰਾ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ‘ਤੇ ਕੀਤੀ ਗਈ ਇੱਕ ਪੋਸਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਉਨ੍ਹਾਂ ਨੇ ਕਿਹਾ:

ਸਰਵਸ਼੍ਰੇਸ਼ਠ ਮਾਹਿਰਾਂ ਤੋਂ ਸੁਣੋ, ਐਗਜ਼ਾਮ ਵੌਰੀਅਰਸ ਜਿਨ੍ਹਾਂ ਨੇ ਪਰੀਖਿਆ ਦੇ ਤਣਾਅ ਅਤੇ ਚਿੰਤਾ ‘ਤੇ ਸਫਲਤਾਪੂਰਵਕ ਕਾਬੂ ਪਾਇਆ: ਪ੍ਰਧਾਨ ਮੰਤਰੀ

ਸਰਵਸ਼੍ਰੇਸ਼ਠ ਮਾਹਿਰਾਂ ਤੋਂ ਸੁਣੋ, ਐਗਜ਼ਾਮ ਵੌਰੀਅਰਸ ਜਿਨ੍ਹਾਂ ਨੇ ਪਰੀਖਿਆ ਦੇ ਤਣਾਅ ਅਤੇ ਚਿੰਤਾ ‘ਤੇ ਸਫਲਤਾਪੂਰਵਕ ਕਾਬੂ ਪਾਇਆ: ਪ੍ਰਧਾਨ ਮੰਤਰੀ

February 17th, 07:41 pm

ਪਰੀਕਸ਼ਾ ਪੇ ਚਰਚਾ 2025 ਦਾ ਇੱਕ ਵਿਸ਼ੇਸ਼ ਐਪੀਸੋਡ 18 ਫਰਵਰੀ ਨੂੰ ਸਵੇਰੇ 11 ਵਜੇ ਪ੍ਰਸਾਰਿਤ ਹੋਣ ਵਾਲਾ ਹੈ, ਜਿਸ ਵਿੱਚ ਯੁਵਾ ਐਗਜ਼ਾਮ ਵੌਰੀਅਰਸ ਨੂੰ ਸ਼ਾਮਲ ਕੀਤਾ ਜਾਵੇਗਾ, ਜਿਨ੍ਹਾਂ ਨੇ ਪਰੀਖਿਆ ਦੇ ਤਣਾਅ ਅਤੇ ਚਿੰਤਾ ‘ਤੇ ਸਫਲਤਾਪੂਰਵਕ ਕਾਬੂ ਪਾਇਆ। ਇਸ ਐਪੀਸੋਡ ਵਿੱਚ ਪਰੀਖਿਆ ਦੇ ਤਣਾਅ, ਚਿੰਤਾ ਨੂੰ ਦੂਰ ਕਰਨ ਅਤੇ ਦਬਾਅ ਵਿੱਚ ਸ਼ਾਂਤ ਰਹਿਣ ਦੇ ਉਨ੍ਹਾਂ ਦੇ ਅਨੁਭਵ, ਰਣਨੀਤੀਆਂ ਅਤੇ ਜਾਣਕਾਰੀਆਂ ਬਾਰੇ ਦੱਸਿਆ ਜਾਵੇਗਾ।

ਪ੍ਰੀਖਿਆ ਦੇ ਸਮੇਂ ਸਕਾਰਾਤਮਕਤਾ ਐਗਜ਼ਾਮ ਵਾਰਿਅਰਸ ਦੇ ਸਭ ਤੋਂ ਵੱਡੇ ਸਹਿਯੋਗੀਆਂ ਵਿੱਚੋਂ ਇੱਕ ਹੈ: ਪ੍ਰਧਾਨ ਮੰਤਰੀ

ਪ੍ਰੀਖਿਆ ਦੇ ਸਮੇਂ ਸਕਾਰਾਤਮਕਤਾ ਐਗਜ਼ਾਮ ਵਾਰਿਅਰਸ ਦੇ ਸਭ ਤੋਂ ਵੱਡੇ ਸਹਿਯੋਗੀਆਂ ਵਿੱਚੋਂ ਇੱਕ ਹੈ: ਪ੍ਰਧਾਨ ਮੰਤਰੀ

February 15th, 05:58 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰੀਖਿਆਵਾਂ ਦੀ ਤਿਆਰੀ ਦੌਰਾਨ ਵਿਦਿਆਰਥੀਆਂ ਦੇ ਮਹੱਤਵਪੂਰਨ ਸਹਿਯੋਗੀ ਵਜੋਂ ਸਕਾਰਾਤਮਕਤਾ ਦੇ ਮਹੱਤਵ 'ਤੇ ਜ਼ੋਰ ਦਿੰਦੇ ਹੋਏ ਸਾਰਿਆਂ ਨੂੰ ਕੱਲ੍ਹ ਦਾ 'ਪਰੀਖਿਆ ਪੇ ਚਰਚਾ' ਐਪੀਸੋਡ ਦੇਖਣ ਦੀ ਤਾਕੀਦ ਕੀਤੀ ਹੈ।

ਗ੍ਰਾਮੀਣ ਭੂਮੀ ਡਿਜਿਟਲੀਕਰਣ, ਟੈਕਨੇਲੋਜੀ ਅਤੇ ਸੁਸ਼ਾਸਨ ਦੀ ਸ਼ਕਤੀ ਦਾ ਲਾਭ ਉਠਾਉਂਦੇ ਹੋਏ ਗ੍ਰਾਮੀਣ ਸਸ਼ਕਤੀਕਰਣ ਨੂੰ ਅੱਗੇ ਵਧਾ ਰਿਹਾ ਹੈ: ਪ੍ਰਧਾਨ ਮੰਤਰੀ

January 18th, 10:54 am

ਪ੍ਰਧਾਨ ਮੰਤਰੀ ਨੇ ਅੱਜ ਕਿਹਾ ਕਿ ਗ੍ਰਾਮੀਣ ਭੂਮੀ ਡਿਜਿਟਲੀਕਰਣ, ਟੈਕਨੇਲੋਜੀ ਅਤੇ ਸੁਸ਼ਾਸਨ ਦੀ ਸ਼ਕਤੀ ਦਾ ਲਾਭ ਉਠਾਉਂਦੇ ਹੋਏ ਗ੍ਰਾਮੀਣ ਸਸ਼ਕਤੀਕਰਣ ਨੂੰ ਅੱਗੇ ਵਧਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਪਰਿਵਰਤਨਕਾਰੀ ਸਵਾਮਿਤਵ ਯੋਜਨਾ (SVAMITVA scheme) ‘ਤੇ ਇੱਕ ਗਿਆਨਵਰਧਕ ਜਾਣਕਾਰੀ ਸਾਂਝੀ ਕੀਤੀ

January 18th, 10:07 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪਰਿਵਰਤਨਕਾਰੀ ਸਵਾਮਿਤਵ ਯੋਜਨਾ (SVAMITVA scheme) ‘ਤੇ ਇੱਕ ਗਿਆਨਵਰਧਕ ਜਾਣਕਾਰੀ ਸਾਂਝੀ ਕੀਤੀ।

ਭਾਰਤ ਦੇ ਪ੍ਰਤਿਭਾਵਾਨ ਯੁਵਾ ਵਿਭਿੰਨ ਖੇਤਰਾਂ ਵਿੱਚ ਅਭੂਤਪੂਰਵ ਵਿਕਾਸ ਨੂੰ ਹੁਲਾਰਾ ਦੇ ਰਹੇ ਹਨ: ਪ੍ਰਧਾਨ ਮੰਤਰੀ

January 04th, 04:14 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਭਿੰਨ ਖੇਤਰਾਂ ਵਿੱਚ ਭਾਰਤ ਦੀਆਂ ਜ਼ਿਕਰਯੋਗ ਉਪਲਬਧੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਸ ਦਾ ਕ੍ਰੈਡਿਟ ਦੇਸ਼ ਦੇ ਨੌਜਵਾਨਾਂ ਦੀ ਊਰਜਾ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਜਾਂਦਾ ਹੈ।

ਪ੍ਰਧਾਨ ਮੰਤਰੀ 26 ਦਸੰਬਰ ਨੂੰ ਨਵੀਂ ਦਿੱਲੀ ਵਿੱਚ ਵੀਰ ਬਾਲ ਦਿਵਸ (Veer Baal Diwas) ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ

December 25th, 01:58 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 26 ਦਸੰਬਰ 2024 ਨੂੰ ਦੁਪਹਿਰ ਕਰੀਬ 12 ਵਜੇ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ (Bharat Mandapam) ਵਿੱਚ ਬੱਚਿਆਂ ਨੂੰ ਦੇਸ਼ ਦੇ ਭਵਿੱਖ ਦੀ ਨੀਂਹ ਦੇ ਰੂਪ ਵਿੱਚ ਸਨਮਾਨਿਤ ਕਰਨ ਵਾਲੇ ਇੱਕ ਰਾਸ਼ਟਰਵਿਆਪੀ ਸਮਾਰੋਹ, ‘ਵੀਰ ਬਾਲ ਦਿਵਸ’(Veer Baal Diwas) ਵਿੱਚ ਸ਼ਾਮਲ ਹੋਣਗੇ। ਇਸ ਅਵਸਰ ‘ਤੇ, ਉਹ ਇਕੱਠ ਨੂੰ ਸੰਬੋਧਨ ਭੀ ਕਰਨਗੇ।

ਸਾਡੀ ਯੁਵਾ ਸ਼ਕਤੀ ਚਮਤਕਾਰ ਕਰ ਸਕਦੀ ਹੈ: ਪ੍ਰਧਾਨ ਮੰਤਰੀ

November 28th, 07:41 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ਵਾਸ ਵਿਅਕਤ ਕਰਦੇ ਹੋਏ ਕਿਹਾ ਕਿ ਭਾਰਤ ਦੀ ਯੁਵਾ ਸ਼ਕਤੀ (India’s Yuva Shakti) ਚਮਤਕਾਰ ਕਰ ਸਕਦੀ ਹੈ। ਸ਼੍ਰੀ ਮੋਦੀ ਨੇ ਨੌਜਵਾਨਾਂ ਨੂੰ ਸਫ਼ਲਤਾ ਅਤੇ ਉਤਕ੍ਰਿਸ਼ਟਤਾ ਪ੍ਰਾਪਤ ਕਰਨ ਦੇ ਲਈ ਸਾਰੇ ਅਵਸਰ ਪ੍ਰਦਾਨ ਕਰਨ ਦੀ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਈ।

Prime Minister hails Make In India success story for global economic boost

July 16th, 10:28 pm

The Prime Minister, Shri Narendra Modi has hailed Make In India success story for global economic boost. Shri Modi has shared a glimpse of how Make In India is propelling India's economy onto the global stage.

ਪ੍ਰਧਾਨ ਮੰਤਰੀ ਨੇ ਡਿਜੀਟਲ ਇੰਡੀਆ ਪਹਿਲ ਦੇ 9 ਸਾਲ ਪੂਰੇ ਹੋਣ ਦੀ ਸ਼ਲਾਘਾ ਕੀਤੀ

July 01st, 01:49 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਡਿਜੀਟਲ ਇੰਡੀਆ ਪਹਿਲ ਦੇ ਸਫ਼ਲਤਾਪੂਰਵਕ 9 ਵਰ੍ਹੇ ਪੂਰੇ ਹੋਣ ‘ਤੇ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਡਿਜੀਟਲ ਇੰਡੀਆ ਇੱਕ ਸਸ਼ਕਤ ਭਾਰਤ ਦਾ ਪ੍ਰਤੀਕ ਹੈ ਜੋ ‘ਜੀਵਨ ਨੂੰ ਅਸਾਨ ਬਣਾਉਂਦਾ ਹੈ’ ਅਤੇ ਪਾਰਦਰਸ਼ਿਤਾ ਨੂੰ ਹੁਲਾਰਾ ਦਿੰਦਾ ਹੈ।

ਪ੍ਰਧਾਨ ਮੰਤਰੀ ਨੇ ਬੈਂਕਿੰਗ ਸੈਕਟਰ ਨੂੰ ਬਦਲਣ ਵਿੱਚ ਪਬਲਿਕ ਸੈਕਟਰ ਦੇ ਬੈਂਕਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ

June 19th, 08:03 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਾਈਗੌਵਇੰਡੀਆ (MyGovIndia) ਦੁਆਰਾ ਸੋਸ਼ਲ ਮੀਡੀਆ ਪਲੈਟਫਾਰਮ ਐਕਸ (X) ‘ਤੇ ਪੋਸਟ ਕੀਤੇ ਗਏ ਇੱਕ ਥ੍ਰੈੱਡ ਨੂੰ ਸਾਂਝਾ ਕੀਤਾ ਹੈ ਅਤੇ ਬੈਂਕਿੰਗ ਸੈਕਟਰ ਨੂੰ ਬਦਲਣ ਵਿੱਚ ਪੀਐੱਸਯੂ ਬੈਂਕਾਂ (ਪਬਲਿਕ ਸੈਕਟਰ ਦੇ ਬੈਂਕਾਂ-PSU Banks) ਦੇ ਯੋਗਦਾਨ ਨੂੰ ਰੇਖਾਂਕਿਤ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਰਾਸ਼ਟਰੀ ਰਚਨਾਕਾਰ ਪੁਰਸਕਾਰ (National Creators Award) ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ

February 11th, 08:28 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੋਕਾਂ ਨੂੰ ਮਾਈਗੌਵ ਵੈੱਬਸਾਇਟ (MyGov website) ‘ਤੇ ਉਪਲਬਧ ਰਾਸ਼ਟਰੀ ਰਚਨਾਕਾਰ ਪੁਰਸਕਾਰ (National Creators Award) ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ ਹੈ।

ਪ੍ਰਧਾਨ ਮੰਤਰੀ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਦੇ ਅਵਸਰ ‘ਤੇ ਆਯੋਜਿਤ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ

December 25th, 04:17 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 26 ਦਸੰਬਰ, 2023 ਨੂੰ ਸਵੇਰੇ 10:30 ਵਜੇ ਨਵੀਂ ਦਿੱਲੀ ਸਥਿਤ ਭਾਰਤ ਮੰਡਪਮ ਵਿੱਚ 'ਵੀਰ ਬਾਲ ਦਿਵਸ' ਦੇ ਅਵਸਰ 'ਤੇ ਆਯੋਜਿਤ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਇਸ ਅਵਸਰ 'ਤੇ ਪ੍ਰਧਾਨ ਮੰਤਰੀ ਦਿੱਲੀ ਵਿੱਚ ਨੌਜਵਾਨਾਂ ਦੇ ਮਾਰਚ-ਪਾਸਟ ਨੂੰ ਵੀ ਹਰੀ ਝੰਡੀ ਦਿਖਾਉਣਗੇ।

ਦੀਵਾਲੀ ‘ਤੇ ਸਰਕਾਰੀ ਯੋਜਨਾਵਾਂ ਹਰ ਘਰ ਵਿੱਚ ਖੁਸ਼ੀਆਂ ਲਿਆ ਰਹੀਆਂ ਹਨ : ਪ੍ਰਧਾਨ ਮੰਤਰੀ

November 10th, 03:03 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇਸ ਗੱਲ ‘ਤੇ ਸੰਤੋਖ ਜਤਾਇਆ ਕਿ ਕਈ ਸਰਕਾਰੀ ਯੋਜਨਾਵਾਂ ਦੀਵਾਲੀ ਦੇ ਅਵਸਰ ‘ਤੇ ਹਰ ਘਰ ਵਿੱਚ ਖੁਸ਼ੀਆਂ ਲਿਆ ਰਹੀਆਂ ਹਨ।

ਮਨ ਕੀ ਬਾਤ ਦੀ 105ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (24.09.2023)

September 24th, 11:30 am

ਮੇਰੇ ਪਿਆਰੇ ਪਰਿਵਾਰਜਨੋ, ਨਮਸਕਾਰ! ‘ਮਨ ਕੀ ਬਾਤ’ ਦੇ ਇੱਕ ਹੋਰ ਐਪੀਸੋਡ ਵਿੱਚ, ਮੈਨੂੰ ਤੁਹਾਡੇ ਨਾਲ ਦੇਸ਼ ਦੀ ਸਫਲਤਾ, ਦੇਸ਼ ਵਾਸੀਆਂ ਦੀ ਸਫਲਤਾ, ਉਨ੍ਹਾਂ ਦੇ ਪ੍ਰੇਰਣਾਦਾਇਕ ਜੀਵਨ ਸਫ਼ਰ ਨੂੰ ਸਾਂਝਾ ਕਰਨ ਦਾ ਮੌਕਾ ਮਿਲਿਆ ਹੈ। ਅੱਜ-ਕੱਲ੍ਹ, ਮੈਨੂੰ ਜ਼ਿਆਦਾਤਰ ਚਿੱਠੀਆਂ ਅਤੇ ਸੰਦੇਸ਼ ਮਿਲੇ ਹਨ ਜੋ ਮੁੱਖ ਤੌਰ ‘ਤੇ ਦੋ ਵਿਸ਼ਿਆਂ ‘ਤੇ ਹਨ। ਪਹਿਲਾ ਵਿਸ਼ਾ ਚੰਦਰਯਾਨ-3 ਦੀ ਸਫਲ ਲੈਂਡਿੰਗ ਹੈ ਅਤੇ ਦੂਜਾ ਵਿਸ਼ਾ ਦਿੱਲੀ ਵਿੱਚ ਜੀ-20 ਦਾ ਸਫਲ ਆਯੋਜਨ ਹੈ। ਮੈਨੂੰ ਦੇਸ਼ ਦੇ ਹਰ ਹਿੱਸੇ ਤੋਂ, ਸਮਾਜ ਦੇ ਹਰ ਵਰਗ ਤੋਂ, ਹਰ ਉਮਰ ਦੇ ਲੋਕਾਂ ਤੋਂ ਅਣਗਿਣਤ ਪੱਤਰ ਮਿਲੇ ਹਨ। ਜਦੋਂ ਚੰਦਰਯਾਨ-3 ਦਾ ਲੈਂਡਰ ਚੰਦਰਮਾ ‘ਤੇ ਉਤਰਨ ਵਾਲਾ ਸੀ ਤਾਂ ਕਰੋੜਾਂ ਲੋਕ ਵੱਖ-ਵੱਖ ਮਾਧਿਅਮਾਂ ਰਾਹੀਂ ਹਰ ਪਲ ਇਸ ਘਟਨਾ ਨੂੰ ਦੇਖ ਰਹੇ ਸਨ। ਇਸਰੋ ਦੇ ਯੂਟਿਊਬ ਲਾਈਵ ਚੈਨਲ ‘ਤੇ ਇਸ ਘਟਨਾ ਨੂੰ 80 ਲੱਖ ਤੋਂ ਵੱਧ ਲੋਕਾਂ ਨੇ ਦੇਖਿਆ - ਇਹ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਇਹ ਦਰਸਾਉਂਦਾ ਹੈ ਕਿ ਕਰੋੜਾਂ ਭਾਰਤੀਆਂ ਦਾ ਚੰਦਰਯਾਨ-3 ਨਾਲ ਕਿੰਨਾ ਡੂੰਘਾ ਲਗਾਵ ਹੈ। ਚੰਦਰਯਾਨ ਦੀ ਇਸ ਸਫਲਤਾ ‘ਤੇ ਦੇਸ਼ ’ਚ ਇਨ੍ਹੀਂ ਦਿਨੀਂ ਇੱਕ ਬਹੁਤ ਹੀ ਸ਼ਾਨਦਾਰ ਕੁਇਜ਼ ਮੁਕਾਬਲਾ ਚੱਲ ਰਿਹਾ ਹੈ- ਪ੍ਰਸ਼ਨ ਮੁਕਾਬਲਾ ਅਤੇ ਇਸ ਦਾ ਨਾਂ ਰੱਖਿਆ ਗਿਆ ਹੈ- ’ਚੰਦਰਯਾਨ-3 ਮਹਾਕਵਿਜ਼’ MyGov ਪੋਰਟਲ ‘ਤੇ ਕਰਵਾਏ ਜਾ ਰਹੇ ਇਸ ਮੁਕਾਬਲੇ ’ਚ ਹੁਣ ਤੱਕ 15 ਲੱਖ ਤੋਂ ਵੱਧ ਲੋਕ ਹਿੱਸਾ ਲੈ ਚੁੱਕੇ ਹਨ। MyGov ਦੇ ਲਾਂਚ ਹੋਣ ਤੋਂ ਬਾਅਦ ਕਿਸੇ ਵੀ ਕਵਿਜ਼ ਵਿੱਚ ਇਹ ਸਭ ਤੋਂ ਵੱਡੀ ਭਾਗੀਦਾਰੀ ਹੈ। ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਜੇਕਰ ਤੁਸੀਂ ਅਜੇ ਤੱਕ ਇਸ ਵਿੱਚ ਹਿੱਸਾ ਨਹੀਂ ਲਿਆ ਹੈ ਤਾਂ ਦੇਰ ਨਾ ਕਰੋ, ਇਸ ਵਿੱਚ ਅਜੇ ਛੇ ਦਿਨ ਬਾਕੀ ਹਨ। ਇਸ ਕਵਿਜ਼ ਵਿੱਚ ਹਿੱਸਾ ਲਓ।

ਮਨ ਕੀ ਬਾਤ ਦੀ 100ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (30.04.2023)

April 30th, 11:31 am

ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ਅੱਜ ‘ਮਨ ਕੀ ਬਾਤ’ ਦਾ 100ਵਾਂ ਐਪੀਸੋਡ ਹੈ। ਮੈਨੂੰ ਤੁਹਾਡੇ ਸਾਰਿਆਂ ਦੀਆਂ ਹਜ਼ਾਰਾਂ ਚਿੱਠੀਆਂ ਮਿਲੀਆਂ ਹਨ, ਲੱਖਾਂ ਸੁਨੇਹੇ ਮਿਲੇ ਹਨ ਅਤੇ ਮੈਂ ਕੋਸ਼ਿਸ਼ ਕੀਤੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਚਿੱਠੀਆਂ ਨੂੰ ਪੜ੍ਹ ਸਕਾਂ, ਵੇਖ ਸਕਾਂ, ਸੁਨੇਹਿਆ ਨੂੰ ਜ਼ਰਾ ਸਮਝਣ ਦੀ ਕੋਸ਼ਿਸ਼ ਕਰਾਂ। ਤੁਹਾਡੇ ਖਤ ਪੜ੍ਹਦਿਆ ਹੋਏ ਕਈ ਵਾਰ ਮੈਂ ਭਾਵੁਕ ਹੋਇਆ, ਭਾਵਨਾਵਾਂ ਨਾਲ ਭਰ ਗਿਆ। ਭਾਵਾਂ ਵਿੱਚ ਵਹਿ ਗਿਆ ਅਤੇ ਖੁਦ ਨੂੰ ਫਿਰ ਸੰਭਾਲ਼ ਵੀ ਲਿਆ। ਤੁਸੀਂ ਮੈਨੂੰ ‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ’ਤੇ ਵਧਾਈ ਦਿੱਤੀ ਹੈ, ਲੇਕਿਨ ਮੈਂ ਸੱਚੇ ਦਿਲ ਨਾਲ ਕਹਿੰਦਾ ਹਾਂ, ਦਰਅਸਲ ਵਧਾਈ ਦੇ ਪਾਤਰ ਤਾਂ ਤੁਸੀਂ ਸਾਰੇ ‘ਮਨ ਕੀ ਬਾਤ’ ਦੇ ਸਰੋਤੇ ਹੋ, ਸਾਡੇ ਦੇਸ਼ਵਾਸੀ ਹਨ। ‘ਮਨ ਕੀ ਬਾਤ’ ਕੋਟਿ-ਕੋਟਿ ਭਾਰਤੀਆਂ ਦੇ ‘ਮਨ ਕੀ ਬਾਤ’ ਹੈ। ਉਨ੍ਹਾਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਹੈ।

ਪਰਾਕ੍ਰਮ ਦਿਵਸ ’ਤੇ, ਪ੍ਰਧਾਨ ਮੰਤਰੀ ਨੇ ਸੰਸਦ ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਸਨਮਾਨਿਤ ਕਰਨ ਦੇ ਲਈ ਸਮਾਰੋਹ ਵਿੱਚ ਹਿੱਸਾ ਲੈਣ ਦੇ ਲਈ ਚੁਣੇ ਗਏ ਨੌਜਵਾਨਾਂ ਦੇ ਨਾਲ 7, ਲੋਕ ਕਲਿਆਣ ਮਾਰਗ ’ਤੇ, ‘ਆਪਣੇ ਨੇਤਾ ਨੂੰ ਜਾਣੋ’ ਪ੍ਰੋਗਰਾਮ ਦੇ ਤਹਿਤ ਗੱਲਬਾਤ ਕੀਤੀ

January 23rd, 08:03 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਸਦ ਦੇ ਸੈਂਟਰਲ ਹਾਲ ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਸਨਮਾਨ ਸਮਾਰੋਹ ਵਿੱਚ ਹਿੱਸਾ ਲੈਣ ਦੇ ਲਈ ਚੁਣੇ ਗਏ ਨੌਜਵਾਨਾਂ ਦੇ ਨਾਲ ‘ਆਪਣੇ ਨੇਤਾ ਨੂੰ ਜਾਣੋ’ ਪ੍ਰੋਗਰਾਮ ਦੇ ਤਹਿਤ ਗੱਲਬਾਤ ਕੀਤੀ। ਇਹ ਗੱਲਬਾਤ ਉਨ੍ਹਾਂ ਦੇ ਆਵਾਸ 7, ਲੋਕ ਕਲਿਆਣ ਮਾਰਗ ’ਤੇ ਹੋਈ।

ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਲਈ ਲੋਗੋ, ਥੀਮ ਅਤੇ ਵੈੱਬਸਾਈਟ ਤੋਂ ਪਰਦਾ ਹਟਾਇਆ ਗਿਆ

November 08th, 07:15 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਦੀ ਜੀ20 ਪ੍ਰੈਜ਼ੀਡੈਂਸੀ ਲਈ ਲੋਗੋ, ਥੀਮ ਅਤੇ ਵੈੱਬਸਾਈਟ ਤੋਂ ਪਰਦਾ ਹਟਾਇਆ।

ਦੁਨੀਆ ਸਵੀਕਾਰ ਕਰ ਚੁਕੀ ਹੈ ਕਿ ਫਿਜ਼ਿਕਲ ਅਤੇ ਮੈਂਟਲ ਵੈੱਲਨੈੱਸ ਦੇ ਲਈ ਯੋਗ ਬਹੁਤ ਜ਼ਿਆਦਾ ਕਾਰਗਰ ਹੈ: ਮਨ ਕੀ ਬਾਤ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ

September 25th, 11:00 am

ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ। ਪਿਛਲੇ ਦਿਨੀਂ ਜਿਸ ਗੱਲ ਨੇ ਸਾਡੇ ਸਾਰਿਆਂ ਦਾ ਧਿਆਨ ਖਿੱਚਿਆ ਹੈ - ਉਹ ਹੈ ਚੀਤਾ। ਚੀਤਿਆਂ ਬਾਰੇ ਗੱਲ ਕਰਨ ਦੇ ਲਈ ਢੇਰ ਸਾਰੇ ਸੁਨੇਹੇ ਆਏ ਹਨ, ਉਹ ਭਾਵੇਂ ਉੱਤਰ ਪ੍ਰਦੇਸ਼ ਦੇ ਅਰੁਣ ਕੁਮਾਰ ਗੁਪਤਾ ਜੀ ਹੋਣ ਜਾਂ ਫਿਰ ਤੇਲੰਗਾਨਾ ਦੇ ਐੱਨ. ਰਾਮ ਚੰਦਰਨ ਰਘੂਰਾਮ ਜੀ, ਗੁਜਰਾਤ ਦੇ ਰਾਜਨ ਜੀ ਹੋਣ ਜਾਂ ਦਿੱਲੀ ਦੇ ਸੁਬ੍ਰਤ ਜੀ। ਦੇਸ਼ ਦੇ ਕੋਨੇ-ਕੋਨੇ ਤੋਂ ਲੋਕਾਂ ਨੇ ਭਾਰਤ ਵਿੱਚ ਚੀਤਿਆਂ ਦੇ ਵਾਪਸ ਪਰਤਣ ’ਤੇ ਖੁਸ਼ੀ ਪ੍ਰਗਟ ਕੀਤੀ ਹੈ। 130 ਕਰੋੜ ਭਾਰਤ ਵਾਸੀ ਖੁਸ਼ ਹਨ, ਫ਼ਖਰ ਨਾਲ ਭਰੇ ਹਨ - ਇਹ ਹੈ ਭਾਰਤ ਦਾ ਕੁਦਰਤ ਨਾਲ ਪਿਆਰ। ਇਸ ਬਾਰੇ ਲੋਕਾਂ ਦਾ ਇੱਕ ਆਮ ਸਵਾਲ ਇਹੀ ਹੈ ਕਿ ਮੋਦੀ ਜੀ ਸਾਨੂੰ ਚੀਤਿਆਂ ਨੂੰ ਦੇਖਣ ਦਾ ਮੌਕਾ ਕਦੋਂ ਮਿਲੇਗਾ?

ਪ੍ਰਧਾਨ ਮੰਤਰੀ ਨੇ ‘ਹਰ ਘਰ ਤਿਰੰਗਾ ਅੰਦੋਲਨ’ ਦੇ ਪ੍ਰਤੀ ਉਤਸਾਹੀ ਪ੍ਰਤੀਕਿਰਿਆ ਦੇਖ ਕੇ ਪ੍ਰਸੰਨਤਾ ਵਿਅਕਤ ਕੀਤੀ

July 22nd, 02:16 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਰ ਘਰ ਤਿਰੰਗਾ ਅੰਦੋਲਨ ਦੇ ਪ੍ਰਤੀ ਉਤਸਾਹੀ ਪ੍ਰਤੀਕਿਰਿਆ ਦੇਖ ਕੇ ਪ੍ਰਸੰਨਤਾ ਵਿਅਕਤ ਕੀਤੀ ਹੈ।