ਜਪਾਨ ਦੇ ਪ੍ਰਧਾਨ ਮੰਤਰੀ ਦੇ ਨਾਲ ਸੰਯੁਕਤ ਪ੍ਰੈੱਸ ਬੈਠਕ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਪ੍ਰੈੱਸ ਬਿਆਨ

March 20th, 12:30 pm

ਸਭ ਤੋਂ ਪਹਿਲਾਂ ਮੈਂ ਪ੍ਰਧਾਨ ਮੰਤਰੀ ਕਿਸ਼ਿਦਾ ਅਤੇ ਉਨ੍ਹਾਂ ਦੇ ਪ੍ਰਤੀਨਿਧੀਮੰਡਲ (ਵਫ਼ਦ) ਦਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ। ਪਿਛਲੇ ਇੱਕ ਸਾਲ ਵਿੱਚ ਪ੍ਰਧਾਨ ਮੰਤਰੀ ਕਿਸ਼ਿਦਾ ਅਤੇ ਮੈਂ ਕਈ ਵਾਰ ਮਿਲੇ ਹਾਂ। ਅਤੇ ਹਰ ਵਾਰ, ਮੈਂ ਭਾਰਤ-ਜਪਾਨ ਸਬੰਧਾਂ ਦੇ ਪ੍ਰਤੀ ਉਨ੍ਹਾਂ ਦੀ positivity ਅਤੇ ਪ੍ਰਤੀਬੱਧਤਾ ਨੂੰ ਮਹਿਸੂਸ ਕੀਤਾ ਹੈ। ਅਤੇ ਇਸ ਲਈ, ਅੱਜ ਦੀ ਉਨ੍ਹਾਂ ਦੀ ਯਾਤਰਾ ਸਾਡੇ ਆਪਸੀ ਸਹਿਯੋਗ ਦਾ ਮੋਮੈਂਟਮ ਬਣਾਈ ਰੱਖਣ ਲਈ ਬਹੁਤ ਉਪਯੋਗੀ ਰਹੇਗੀ ।

ਜਪਾਨ ਵਿੱਚ ਭਾਰਤੀ ਭਾਈਚਾਰੇ ਦੇ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ

May 23rd, 08:19 pm

ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ, ਜਦੋਂ ਵੀ ਮੈਂ ਜਪਾਨ ਆਉਂਦਾ ਹਾਂ ਤਾਂ ਮੈਂ ਹਰ ਵਾਰ ਦੇਖਦਾ ਹਾਂ ਕਿ ਤੁਹਾਡੀ ਸਨੇਹ ਵਰਖਾ ਹਰ ਵਾਰ ਵਧਦੀ ਹੀ ਜਾਂਦੀ ਹੈ। ਤੁਹਾਡੇ ਵਿੱਚੋਂ ਕਈ ਸਾਥੀ ਅਜਿਹੇ ਹਨ ਜੋ ਅਨੇਕ ਵਰ੍ਹਿਆਂ ਤੋਂ ਇੱਥੇ ਵਸੇ ਹੋਏ ਹਨ। ਜਪਾਨ ਦੀ ਭਾਸ਼ਾ, ਇੱਥੋਂ ਦੀ ਵੇਸ਼ਭੂਸ਼ਾ, ਕਲਚਰ ਖਾਣ-ਪੀਣ ਇੱਕ ਪ੍ਰਕਾਰ ਨਾਲ ਤੁਹਾਡੇ ਜੀਵਨ ਦਾ ਵੀ ਹਿੱਸਾ ਬਣ ਗਿਆ ਹੈ, ਅਤੇ ਹਿੱਸਾ ਬਣਨ ਦਾ ਇੱਕ ਕਾਰਨ ਇਹ ਵੀ ਹੈ ਕਿ ਭਾਰਤੀ ਸਮੁਦਾਇ ਦੇ ਸੰਸਕਾਰ ਸਮਾਵੇਸ਼ਕ ਰਹੇ ਹਨ। ਲੇਕਿਨ ਨਾਲ-ਨਾਲ ਜਪਾਨ ਵਿੱਚ ਆਪਣੀ ਪਰੰਪਰਾ, ਆਪਣੀਆਂ ਕਦਰਾਂ-ਕੀਮਤਾਂ, ਆਪਣੀ ਧਰਤੀ ’ਤੇ ਜੀਵਨ ਉਸ ਦੇ ਪ੍ਰਤੀ ਜੋ commitment ਹੈ ਉਹ ਬਹੁਤ ਗਹਿਰਾ ਹੈ। ਅਤੇ ਇਨ੍ਹਾਂ ਦੋਨਾਂ ਦਾ ਮਿਲਨ ਹੋਇਆ ਹੈ। ਇਸ ਲਈ ਸੁਭਾਵਿਕ ਰੂਪ ਨਾਲ ਇੱਕ ਆਪਣਾਪਨ ਮਹਿਸੂਸ ਹੋਣਾ ਬਹੁਤ ਸੁਭਾਵਿਕ ਹੁੰਦਾ ਹੈ।

ਪ੍ਰਧਾਨ ਮੰਤਰੀ ਨੇ ਜਪਾਨ ਵਿੱਚ ਭਾਰਤੀ ਭਾਈਚਾਰੇ ਨਾਲ ਗੱਲਬਾਤ ਕੀਤੀ

May 23rd, 04:15 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 23 ਮਈ 2022 ਨੂੰ ਜਪਾਨ ਵਿੱਚ ਭਾਰਤੀ ਭਾਈਚਾਰੇ ਦੇ 700 ਤੋਂ ਵੱਧ ਮੈਂਬਰਾਂ ਨੂੰ ਸੰਬੋਧਨ ਕੀਤਾ ਅਤੇ ਗੱਲਬਾਤ ਕੀਤੀ।

ਇੰਡੀਆ-ਜਪਾਨ ਸਮਿਟ: ਜੁਆਇੰਟ ਸਟੇਟਮੈਂਟ (ਸੰਯੁਕਤ ਬਿਆਨ)

March 20th, 01:18 pm

ਜਪਾਨ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਕਿਸ਼ੀਦਾ ਫੁਮੀਓ ਨੇ ਆਪਣੀ ਪਹਿਲੀ ਦੁਵੱਲੀ ਫੇਰੀ ਦੇ ਤੌਰ 'ਤੇ, 19 ਤੋਂ 20 ਮਾਰਚ 2022 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਨਰੇਂਦਰ ਮੋਦੀ ਨਾਲ 14ਵੇਂ ਇੰਡੀਆ-ਜਪਾਨ ਸਲਾਨਾ ਸਮਿਟ ਲਈ ਭਾਰਤ ਦਾ ਸਰਕਾਰੀ ਦੌਰਾ ਕੀਤਾ। ਪ੍ਰਧਾਨ ਮੰਤਰੀਆਂ ਨੇ ਮੰਨਿਆ ਕਿ ਸਮਿਟ ਮਹੱਤਵਪੂਰਨ ਸਮੇਂ 'ਤੇ ਹੋ ਰਹੀ ਸੀ ਕਿਉਂਕਿ ਦੋਵੇਂ ਦੇਸ਼ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 70ਵੀਂ ਵਰ੍ਹੇਗੰਢ ਮਨਾ ਰਹੇ ਸਨ ਅਤੇ ਭਾਰਤ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਸੀ। ਉਨ੍ਹਾਂ ਪਿਛਲੀ ਸਮਿਟ ਤੋਂ ਬਾਅਦ ਦੇ ਵਿਕਾਸ ਦੀ ਸਮੀਖਿਆ ਕੀਤੀ ਅਤੇ ਸਹਿਯੋਗ ਦੇ ਵਿਆਪਕ ਖੇਤਰਾਂ 'ਤੇ ਚਰਚਾ ਕੀਤੀ।

ਜਪਾਨ ਦੇ ਪ੍ਰਧਾਨ ਮੰਤਰੀ ਦੀ ਭਾਰਤ ਯਾਤਰਾ ਦੇ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਪ੍ਰੈੱਸ ਬਿਆਨ

March 20th, 11:04 am

ਪ੍ਰਧਾਨ ਮੰਤਰੀ ਕਿਸ਼ੀਦਾ ਭਾਰਤ ਦੇ ਪੁਰਾਣੇ ਮਿੱਤਰ ਰਹੇ ਹਨ। ਵਿਦੇਸ਼ ਮੰਤਰੀ ਦੀ ਭੂਮਿਕਾ ਵਿੱਚ ਉਹ ਕਈ ਵਾਰ ਭਾਰਤ ਆਏ ਸਨ, ਅਤੇ ਮੈਨੂੰ ਉਨ੍ਹਾਂ ਦੇ ਨਾਲ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨ ਦਾ ਅਵਸਰ ਮਿਲਿਆ ਸੀ। ਪਿਛਲੇ ਕੁਝ ਵਰ੍ਹਿਆਂ ਵਿੱਚ ਭਾਰਤ-ਜਪਾਨ Special Strategic and Global Partnership ਵਿੱਚ ਜੋ ਅਭੂਤਪੂਰਵ ਪ੍ਰਗਤੀ ਦੇਖਣ ਨੂੰ ਮਿਲੀ, ਉਸ ਵਿੱਚ ਪ੍ਰਧਾਨ ਮੰਤਰੀ ਕਿਸ਼ੀਦਾ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ।

ਇੰਡੀਆ-ਜਪਾਨ ਬਿਜ਼ਨਸ ਈਵੈਂਟ ਸਮੇਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀਆਂ ਟਿੱਪਣੀਆਂ

March 20th, 11:03 am

ਮੈਨੂੰ ਬਹੁਤ ਖੁਸ਼ੀ ਹੈ ਕਿ ਦੋ ਸਾਲ ਤੋਂ ਅਧਿਕ ਦੇ ਅੰਤਰਾਲ ਦੇ ਬਾਅਦ ਅਸੀਂ ਭਾਰਤ ਅਤੇ ਜਪਾਨ ਦੇ ਦਰਮਿਆਨ summit level ਮੀਟਿੰਗਸ ਦਾ ਕ੍ਰਮ ਫਿਰ ਤੋਂ ਸ਼ੁਰੂ ਕਰ ਪਾਵਾਂਗੇ।

PM Modi's remarks at joint press meet with PM Kishida of Japan

March 19th, 09:38 pm

Addressing the joint press meet with PM Kishida, Prime Minister Modi noted the progress in economic partnership between India and Japan. Japan is one of the largest investors in India. India-Japan are working as 'One team- One project' on Mumbai-Ahmedabad high-speed rail corridor, PM Modi remarked. Japan will invest 5 trillion Yen or Rs. 3.2 lakh crores in the next five years in India.

Phone call between Prime Minister Shri Narendra Modi and H.E. SUGA Yoshihide, Prime Minister of Japan

March 09th, 08:13 pm

PM Narendra Modi had a phone call with His Excellency SUGA Yoshihide, Prime Minister of Japan. The two leaders expressed satisfaction at the positive momentum in India-Japan Special Strategic & Global Partnership in the last few years, guided by mutual trust and shared values. They appreciated that bilateral exchanges were maintained over the last year despite the COVID-19 pandemic.