ਕਿਉਂ ਪਹਿਲਾਂ ਤੋਂ ਕਿਤੇ ਜ਼ਿਆਦਾ ਸਫ਼ਲਤਾ ਹਾਸਲ ਕਰ ਰਹੇ ਹਨ ਭਾਰਤ ਦੇ ਪਬਲਿਕ ਸੈਕਟਰ ਬੈਂਕ - ਮੋਦੀ ਯੁਗ ਦੀ ਬੈਂਕਿੰਗ ਸਕਸੈੱਸ ਸਟੋਰੀ
December 18th, 07:36 pm
ਮੋਦੀ ਯੁਗ ਨੂੰ ਉਸ ਦੇ ਪੂਰਵਜਾਂ ਤੋਂ ਅਲੱਗ ਕਰਨ ਵਾਲਾ ਕੰਪੀਟਿਟਿਵ ਅਡਵਾਂਟਿਜ਼ ਸਿਰਫ਼ ਸਫ਼ਲ ਨੀਤੀਆਂ ਨੂੰ ਬਣਾਈ ਰੱਖਣਾ ਨਹੀਂ ਹੈ, ਬਲਕਿ ਉਨ੍ਹਾਂ ਨੂੰ ਰਾਸ਼ਟਰੀ ਹਿਤ ਵਿੱਚ ਸਹੀ ਸਮੇਂ 'ਤੇ ਵਧਾਉਣਾ ਅਤੇ ਵਿਸਤਾਰਿਤ ਕਰਨਾ ਵੀ ਹੈ।ਰਾਜਸਥਾਨ ਦੇ ਜੈਪੁਰ ਵਿੱਚ ਰਾਈਜ਼ਿੰਗ ਰਾਜਸਥਾਨ ਗਲੋਬਲ ਇਨਵੈਸਟਮੈਂਟ ਸਮਿਟ 2024 ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
December 09th, 11:00 am
ਰਾਜਸਥਾਨ ਦੇ ਰਾਜਪਾਲ ਸ਼੍ਰੀ ਹਰਿਭਾਊ ਬਾਗੜੇ ਜੀ, ਇੱਥੇ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀ ਭਜਨਲਾਲ ਜੀ ਸ਼ਰਮਾ, ਰਾਜਸਥਾਨ ਸਰਕਾਰ ਦੇ ਮੰਤਰੀਗਣ, ਸਾਂਸਦਗਣ, ਵਿਧਾਇਕਗਣ, ਇੰਡਸਟ੍ਰੀ ਦੇ ਸਾਥੀ, ਵਿਭਿੰਨ ਐਂਬੇਸੇਡਰਸ, ਦੂਤਾਵਾਸਾਂ ਦੇ ਪ੍ਰਤੀਨਿਧੀ, ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਈਜ਼ਿੰਗ ਰਾਜਸਥਾਨ ਗਲੋਬਲ ਇਨਵੈਸਟਮੈਂਟ ਸਮਿਟ ਦਾ ਉਦਘਾਟਨ ਕੀਤਾ
December 09th, 10:34 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜੈਪੁਰ, ਰਾਜਸਥਾਨ ਵਿੱਚ ਰਾਈਜ਼ਿੰਗ ਰਾਜਸਥਾਨ ਗਲੋਬਲ ਇਨਵੈਸਟਮੈਂਟ ਸਮਿਟ 2024 ਅਤੇ ਰਾਜਸਥਾਨ ਗਲੋਬਲ ਬਿਜ਼ਨਿਸ ਐਕਸਪੋ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਜੈਪੁਰ ਪ੍ਰਦਰਸ਼ਨੀ ਅਤੇ ਸੰਮੇਲਨ ਕੇਂਦਰ (ਜੇਈਸੀਸੀ) ਵਿੱਚ ਆਪਣੇ ਸੰਬੋਧਨ ਵਿੱਚ ਕਿਹਾ ਕਿ ਰਾਜਸਥਾਨ ਦੀ ਸਫ਼ਲਤਾ ਦੀ ਦਿਸ਼ਾ ਵਿੱਚ ਅੱਜ ਇੱਕ ਹੋਰ ਵਿਸ਼ੇਸ ਦਿਨ ਹੈ। ਗੁਲਾਬੀ ਨਗਰ ਜੈਪੁਰ ਵਿੱਚ ਰਾਈਜ਼ਿੰਗ ਰਾਜਸਥਾਨ ਗਲੋਬਲ ਇਨਵੈਸਟਮੈਂਟ ਸਮਿਟ 2024 ਦੇ ਲਈ ਉਨ੍ਹਾਂ ਨੇ ਉਦਯੋਗ ਅਤੇ ਵਪਾਰ ਜਗਤ ਦੇ ਦਿੱਗਜਾਂ, ਨਿਵੇਸ਼ਕਾਂ ਅਤੇ ਵਫਦਾਂ ਨੂੰ ਵਧਾਈ ਦਿੱਤੀ। ਇਸ ਸ਼ਾਨਦਾਰ ਆਯੋਜਨ ਦੇ ਲਈ ਉਨ੍ਹਾਂ ਨੇ ਰਾਜਸਥਾਨ ਸਰਕਾਰ ਨੂੰ ਵੀ ਵਧਾਈ ਦਿੱਤੀ।ਪ੍ਰਧਾਨ ਮੰਤਰੀ 9 ਦਸੰਬਰ ਨੂੰ ਰਾਜਸਥਾਨ ਅਤੇ ਹਰਿਆਣਾ ਦਾ ਦੌਰਾ ਕਰਨਗੇ
December 08th, 09:46 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 9 ਦਸੰਬਰ ਨੂੰ ਰਾਜਸਥਾਨ ਅਤੇ ਹਰਿਆਣਾ ਦਾ ਦੌਰਾ ਕਰਨਗੇ। ਉਹ ਜੈਪੁਰ ਜਾਣਗੇ ਅਤੇ ਸਵੇਰੇ ਕਰੀਬ 10:30 ਵਜੇ ਜੈਪੁਰ ਪ੍ਰਦਰਸ਼ਨੀ ਅਤੇ ਸੰਮੇਲਨ ਕੇਂਦਰ (ਜੇਈਸੀਸੀ) ਵਿੱਚ ਰਾਈਜ਼ਿੰਗ ਰਾਜਸਥਾਨ ਗਲੋਬਲ ਇਨਵੈਸਟਮੈਂਟ ਸਮਿਟ 2024 ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਪਾਨੀਪਤ ਜਾਣਗੇ ਅਤੇ ਦੁਪਹਿਰ ਕਰੀਬ 2 ਵਜੇ ਐੱਲਆਈਸੀ ਦੀ ਬੀਮਾ ਸਖੀ ਯੋਜਨਾ ਦੀ ਸ਼ੁਰੂਆਤ ਕਰਨਗੇ ਅਤੇ ਮਹਾਰਾਣਾ ਪ੍ਰਤਾਪ ਹੌਰਟੀਕਲਚਰ ਯੂਨੀਵਰਸਿਟੀ, ਦੇ ਮੇਨ ਕੈਂਪਸ ਦਾ ਨੀਂਹ ਪੱਥਰ ਰੱਖਣਗੇ।ਰੋਜ਼ਗਾਰ ਮੇਲੇ (Rozgar Mela) ਦੇ ਤਹਿਤ 51,000+ ਨਿਯੁਕਤੀ ਪੱਤਰਾਂ ਦੀ ਵੰਡ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
October 29th, 11:00 am
ਦੇਸ਼ ਦੇ ਵਿਭਿੰਨ ਖੇਤਰਾਂ ਵਿੱਚ ਉਪਸਥਿਤ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ...ਸਾਂਸਦਗਣ... ਵਿਧਾਇਕਗਣ ... ਦੇਸ਼ ਦੇ ਯੁਵਾ ਸਾਥੀ ... ਦੇਵੀਓ ਅਤੇ ਸੱਜਣੋਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰੋਜ਼ਗਾਰ ਮੇਲੇ (Rozgar Mela) ਨੂੰ ਸੰਬੋਧਨ ਕੀਤਾ
October 29th, 10:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਰੋਜ਼ਗਾਰ ਮੇਲੇ (Rozgar Mela) ਨੂੰ ਸੰਬੋਧਨ ਕੀਤਾ ਅਤੇ ਵਿਭਿੰਨ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿੱਚ ਨਵ ਨਿਯੁਕਤ ਨੌਜਵਾਨਾਂ ਨੂੰ 51,000 ਤੋਂ ਅਧਿਕ ਨਿਯੁਕਤੀ ਪੱਤਰ ਸੌਂਪੇ। ਇਹ ਰੋਜ਼ਗਾਰ ਮੇਲਾ (Rozgar Mela) ਰੋਜ਼ਗਾਰ ਸਿਰਜਣਾ ਨੂੰ ਪ੍ਰਾਥਮਿਕਤਾ ਦੇਣ ਦੇ ਪ੍ਰਤੀ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦਾ ਹੈ। ਇਹ ਰਾਸ਼ਟਰ-ਨਿਰਮਾਣ (nation-building) ਵਿੱਚ ਯੋਗਦਾਨ ਦੇਣ ਦੇ ਸਾਰਥਕ ਅਵਸਰ ਪ੍ਰਦਾਨ ਕਰਕੇ ਨੌਜਵਾਨਾਂ ਨੂੰ ਸਸ਼ਕਤ ਬਣਾਵੇਗਾ।ਸੀ-295 ਏਅਰਕ੍ਰਾਫਟ ਫੈਕਟਰੀ (C-295 Aircraft Factory) ਦੇ ਉਦਘਾਟਨ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦਾ ਭਾਸ਼ਣ
October 28th, 10:45 am
ਐਕਸੀਲੈਂਸੀ ਪੈਡਰੋ ਸਾਂਚੇਜ਼, ਗੁਜਰਾਤ ਦੇ ਗਵਰਨਰ ਅਚਾਰੀਆ ਦੇਵਵ੍ਰਤ ਜੀ, ਭਾਰਤ ਦੇ ਰੱਖਿਆ ਮੰਤਰੀ ਸ਼੍ਰੀਮਾਨ ਰਾਜਨਾਥ ਸਿੰਘ ਜੀ, ਵਿਦੇਸ਼ ਮੰਤਰੀ ਸ਼੍ਰੀਮਾਨ ਐੱਸ ਜੈਸ਼ੰਕਰ ਜੀ, ਇੱਥੋਂ ਦੇ ਮਕਬੂਲ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ, ਸਪੇਨ ਅਤੇ ਰਾਜ ਸਰਕਾਰ ਦੇ ਮੰਤਰੀਗਣ, ਏਅਰਬੱਸ ਅਤੇ ਟਾਟਾ ਟੀਮ ਦੇ ਸਾਰੇ ਸਾਥੀ, ਦੇਵੀਓ ਅਤੇ ਸੱਜਣੋਂ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਸਪੇਨ ਦੇ ਪ੍ਰਧਾਨ ਮੰਤਰੀ ਸ਼੍ਰੀ ਪੈਡਰੋ ਸਾਂਚੇਜ਼ ਨੇ ਗੁਜਰਾਤ ਦੇ ਵਡੋਦਰਾ ਵਿੱਚ ਸੀ-295 ਏਅਰਕ੍ਰਾਫਟ (C-295 aircraft) ਨਿਰਮਾਣ ਦੇ ਲਈ ਟਾਟਾ ਏਅਰਕ੍ਰਾਫਟ ਕੰਪਲੈਕਸ ਦਾ ਸੰਯੁਕਤ ਤੌਰ ‘ਤੇ ਉਦਘਾਟਨ ਕੀਤਾ
October 28th, 10:30 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਸਪੇਨ ਦੇ ਪ੍ਰਧਾਨ ਮੰਤਰੀ ਸ਼੍ਰੀ ਪੈਡਰੋ ਸਾਂਚੇਜ਼ ਨੇ ਅੱਜ ਗੁਜਰਾਤ ਦੇ ਵਡੋਦਰਾ ਵਿੱਚ ਟਾਟਾ ਅਡਵਾਂਸਡ ਸਿਸਟਮ ਲਿਮਿਟਿਡ (ਟੀਏਐੱਸਐੱਲ-TASL) ਕੈਂਪਸ ਵਿੱਚ ਸੀ-295 ਏਅਰਕ੍ਰਾਫਟ (C-295 aircraft ) ਨਿਰਮਾਣ ਦੇ ਲਈ ਟਾਟਾ ਏਅਰਕ੍ਰਾਫਟ ਕੰਪਲੈਕਸ ਦਾ ਸਯੁੰਕਤ ਤੌਰ ‘ਤੇ ਉਦਘਾਟਨ ਕੀਤਾ। ਦੋਹਾਂ ਪ੍ਰਧਾਨ ਮੰਤਰੀਆਂ ਨੇ ਇਸ ਅਵਸਰ ‘ਤੇ ਲਗਾਈ ਗਈ ਪ੍ਰਦਰਸ਼ਨੀ ਦਾ ਅਵਲੋਕਨ ਭੀ ਕੀਤਾ।સંયુક્ત નિવેદન: સાતમી ભારત-જર્મની આંતર-સરકારી પરામર્શ (આઇજીસી)
October 25th, 08:28 pm
પ્રધાનમંત્રી શ્રી નરેન્દ્ર મોદી અને ફેડરલ ચાન્સેલર ઓલાફ શોલ્ઝે 25 ઓક્ટોબર, 2024ના રોજ નવી દિલ્હીમાં ભારત-જર્મની આંતર-સરકારી પરામર્શ (સાતમા આઇજીસી)ના સાતમા રાઉન્ડની સહ-અધ્યક્ષતા કરી હતી. આ પ્રતિનિધિમંડળમાં ભારત તરફથી સંરક્ષણ, વિદેશ, વાણિજ્ય અને ઉદ્યોગો, શ્રમ અને રોજગાર, વિજ્ઞાન અને ટેકનોલોજી (એમઓએસ) અને કૌશલ્ય વિકાસ (રાજ્યમંત્રી) તથા જર્મની તરફથી આર્થિક બાબતો અને આબોહવાની કામગીરી, વિદેશી બાબતો, શ્રમ અને સામાજિક બાબતો તથા શિક્ષણ અને સંશોધન મંત્રીઓ તેમજ નાણાં માટે સંસદીય રાજ્ય સચિવો સામેલ હતા. પર્યાવરણ, પ્રકૃતિ સંરક્ષણ, પરમાણુ સુરક્ષા અને ગ્રાહક સુરક્ષા; અને જર્મન તરફથી આર્થિક સહયોગ અને વિકાસ, તેમજ બંને પક્ષોના વરિષ્ઠ અધિકારીઓ.ਐੱਨਡੀਟੀਵੀ ਵਰਲਡ ਸਮਿਟ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
October 21st, 10:25 am
ਅਸੀਂ ਬੀਤੇ 4-5 ਸਾਲ ਦੇ ਕਾਲਖੰਡ ਨੂੰ ਦੇਖੀਏ... ਤਾਂ ਜ਼ਿਆਦਾਤਰ ਚਰਚਾਵਾਂ ਵਿੱਚ ਇੱਕ ਬਾਤ ਕੌਮਨ ਰਹੀ ਹੈ... ਅਤੇ ਉਹ ਬਾਤ ਹੈ... ਚਿੰਤਾ... ਭਵਿੱਖ ਨੂੰ ਲੈ ਕੇ ਚਿੰਤਾ... ਕੋਰੋਨਾ ਦੇ ਸਮੇਂ ਚਿੰਤਾ ਰਹੀ ਕਿ ਗਲੋਬਲ ਪੈਂਡਮਿਕ ਨਾਲ ਕਿਵੇਂ ਨਿਪਟੀਏ... ਕੋਵਿਡ ਵਧਿਆ ਤਾਂ ਦੁਨੀਆ ਭਰ ਦੀ ਇਕੌਨਮੀ ਨੂੰ ਲੈ ਕੇ ਚਿੰਤਾ ਹੋਣ ਲਗੀ... ਕੋਰੋਨਾ ਨੇ ਮਹਿੰਗਾਈ ‘ਤੇ ਚਿੰਤਾ ਵਧਾਈ... ਬੇਰੋਜ਼ਗਾਰੀ ‘ਤੇ ਚਿੰਤਾ ਵਧਾਈ... ਕਲਾਇਮੇਟ ਚੇਂਜ ਨੂੰ ਲੈ ਕੇ ਚਿੰਤਾ ਤਾਂ ਸੀ ਹੀ... ਫਿਰ ਜੋ ਯੁੱਧ ਸ਼ੁਰੂ ਹੋਏ, ਉਨ੍ਹਾਂ ਦੀ ਵਜ੍ਹਾ ਨਾਲ ਚਰਚਾਵਾਂ ਵਿੱਚ ਚਿੰਤਾ ਹੋਰ ਵਧ ਗਈ... ਗਲੋਬਲ ਸਪਲਾਈ ਚੇਨ ਬਿਖਰਣ ਦੀ ਚਿੰਤਾ... ਨਿਰਦੋਸ਼ ਲੋਕਾਂ ਦੀ ਜਾਨ ਜਾਣ ਦੀ ਚਿੰਤਾ... ਇਹ ਤਣਾਅ, ਇਹ ਟੈਨਸ਼ਨ, ਇਹ conflicts, ਇਹ ਸਭ ਕੁਝ ਗਲੋਬਲ ਸਮਿਟਸ ਅਤੇ ਸੈਮੀਨਾਰਸ ਦੇ ਵਿਸ਼ੇ ਬਣ ਗਏ। ਅਤੇ ਅੱਜ ਜਦੋਂ ਚਰਚਾ ਦਾ ਕੇਂਦਰ ਚਿੰਤਾ ਹੀ ਹੈ, ਤਦ ਭਾਰਤ ਵਿੱਚ ਕਿਸ ਤਰ੍ਹਾਂ ਦਾ ਚਿੰਤਨ ਹੋ ਰਿਹਾ ਹੈ...? ਕਿਤਨਾ ਬੜਾ ਕੰਟ੍ਰਾਡਿਕਸ਼ਨ ਹੈ। ਇੱਥੇ ਚਰਚਾ ਹੋ ਰਹੀ ਹੈ ‘ਦ ਇੰਡੀਅਨ ਸੈਂਚੁਰੀ’... ਭਾਰਤ ਦੀ ਸ਼ਤਾਬਦੀ, ਦੁਨੀਆ ਵਿੱਚ ਮਚੀ ਉਥਲ-ਪੁਥਲ ਦੇ ਦਰਮਿਆਨ, ਭਾਰਤ ਉਮੀਦ ਦੀ ਇੱਕ ਕਿਰਨ ਬਣਿਆ ਹੈ... ਜਦੋਂ ਦੁਨੀਆ ਚਿੰਤਾ ਵਿੱਚ ਡੁੱਬੀ ਹੈ, ਤਦ ਭਾਰਤ ਆਸ਼ਾ ਦਾ ਸੰਚਾਰ ਕਰ ਰਿਹਾ ਹੈ। ਅਤੇ ਐਸਾ ਨਹੀਂ ਹੈ ਕਿ ਗਲੋਬਲ ਸਿਚੁਏਸ਼ਨਸ ਨਾਲ ਸਾਨੂੰ ਫਰਕ ਨਹੀਂ ਪੈਂਦਾ... ਸਾਨੂੰ ਫਰਕ ਪੈਂਦਾ ਹੈ.. ਚੁਣੌਤੀਆਂ ਭਾਰਤ ਦੇ ਸਾਹਮਣੇ ਭੀ ਹਨ... ਲੇਕਿਨ ਇੱਕ ਸੈਂਸ ਆਵ੍ ਪਾਜ਼ਿਟਿਵਿਟੀ ਇੱਥੇ ਹੈ, ਜਿਸ ਨੂੰ ਅਸੀਂ ਸਾਰੇ ਫੀਲ ਕਰ ਰਹੇ ਹਾਂ। ਅਤੇ ਇਸ ਲਈ... ਦ ਇੰਡੀਅਨ ਸੈਂਚੁਰੀ ਦੀਆਂ ਬਾਤਾਂ ਹੋ ਰਹੀਆਂ ਹਨ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਐੱਨਡੀਟੀਵੀ ਵਰਲਡ ਸਮਿਟ 2024 ਨੂੰ ਸੰਬੋਧਨ ਕੀਤਾ
October 21st, 10:16 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਐੱਨਡੀਟੀਵੀ ਵਰਲਡ ਸਮਿਟ (NDTV World Summit) 2024 ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਵਿੱਚ ਸ਼ਾਮਲ ਸਾਰੇ ਪਤਵੰਤਿਆਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਇਸ ਸਮਿਟ ਵਿੱਚ ਕਈ ਮੁੱਦਿਆਂ ‘ਤੇ ਚਰਚਾ ਹੋਵੇਗੀ। ਉਨ੍ਹਾਂ ਨੇ ਵਿਭਿੰਨ ਖੇਤਰਾਂ ਦੇ ਆਲਮੀ ਦਿੱਗਜਾਂ ਦਾ ਸੁਆਗਤ ਕੀਤਾ, ਜੋ ਇਸ ਵਿੱਚ ਆਪਣੇ ਵਿਚਾਰ ਰੱਖਣਗੇ।ਇੰਡਸਟਰੀ ਲੀਡਰਸ ਨੇ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ-ਵਰਲਡ ਟੈਲੀਕਮਿਊਨੀਕੇਸ਼ਨ ਸਟੈਂਡਰਡਾਈਜ਼ੇਸ਼ਨ ਅਸੈਂਬਲੀ 2024 ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਰਾਹਨਾ ਕੀਤੀ
October 15th, 02:23 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਆਯੋਜਿਤ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ-ਵਰਲਡ ਟੈਲੀਕਮਿਊਨੀਕੇਸ਼ਨ ਸਟੈਂਡਰਡਾਈਜ਼ੇਸ਼ਨ ਅਸੈਂਬਲੀ (ਆਈਟੀਯੂ-ਡਬਲਿਊਟੀਐੱਸਏ) 2024 ਦੇ ਦੌਰਾਨ ਇੰਡੀਆ ਮੋਬਾਈਲ ਕਾਂਗਰਸ ਦੇ 8ਵੇਂ ਸੰਸਕਰਣ ਦਾ ਉਦਘਾਟਨ ਕੀਤਾ। ਡਬਲਿਊਟੀਐੱਸਏ, ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ ਅਤੇ ਡਿਜੀਟਲ ਟੈਕਨੋਲੋਜੀਆਂ ਦੇ ਲਈ ਸੰਯੁਕਤ ਰਾਸ਼ਟਰ ਏਜੰਸੀ ਦੇ ਮਾਨਕੀਕਰਣ ਕੰਮ ਦੇ ਲਈ ਸ਼ਾਸੀ ਸੰਮੇਲਨ ਹੈ, ਜਿਸ ਦਾ ਆਯੋਜਨ ਹਰ ਸਾਲ ਸਾਲ ਵਿੱਚ ਕੀਤਾ ਜਾਂਦਾ ਹੈ। ਆਈਟੀਯੂ-ਡਬਲਿਊਟੀਐੱਸਏ ਦਾ ਆਯੋਜਨ ਇਸ ਸਾਲ ਪਹਿਲੀ ਵਾਰ ਭਾਰਤ ਅਤੇ ਏਸ਼ੀਆ-ਪ੍ਰਸ਼ਾਂਤ ਵਿੱਚ ਕੀਤਾ ਜਾ ਰਿਹਾ ਹੈ। ਇਸ ਅਹਿਮ ਆਲਮੀ ਆਯੋਜਨ ਵਿੱਚ ਟੈਲੀਕਮਿਊਨੀਕੇਸ਼ਨ, ਡਿਜੀਟਲ ਅਤੇ ਸੂਚਨਾ ਅਤੇ ਸੰਚਾਰ ਟੈਕਨੋਲੋਜੀ (ਆਈਸੀਟੀ) ਨਾਲ ਜੁੜੇ ਖੇਤਰਾਂ ਦੀ ਪ੍ਰਤੀਨਿਧਤਾ ਕਰਨ ਵਾਲੇ 190 ਤੋਂ ਵੱਧ ਦੇਸ਼ਾਂ ਦੇ 3,000 ਤੋਂ ਵੱਧ ਇੰਡਸਟਰੀ ਲੀਡਰਸ, ਪੌਲਿਸੀ –ਮੇਕਰਸ ਅਤੇ ਤਕਨੀਕੀ ਮਾਹਿਰ ਇਕੱਠੇ ਹਿੱਸਾ ਲੈ ਰਹੇ ਹਨ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਰਕਾਰ ਦੇ ਪ੍ਰਮੁੱਖ ਦੇ ਰੂਪ ਵਿੱਚ 23 ਵਰ੍ਹੇ ਪੂਰੇ ਹੋਣ ‘ਤੇ ਹਾਰਦਿਕ ਆਭਾਰ ਵਿਅਕਤ ਕੀਤਾ
October 07th, 09:06 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਰਕਾਰ ਦੇ ਪ੍ਰਮੁੱਖ ਦੇ ਰੂਪ ਵਿੱਚ 23 ਵਰ੍ਹੇ ਪੂਰੇ ਕਰਨ ‘ਤੇ ਹਾਰਦਿਕ ਆਭਾਰ ਵਿਅਕਤ ਕੀਤਾ ਹੈ। ਸ਼੍ਰੀ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਨੂੰ ਯਾਦ ਕਰਦੇ ਹੋਏ ਕਿਹਾ ਕਿ ਗੁਜਰਾਤ ‘ਸਬਕਾ ਸਾਥ, ਸਬਕਾ ਵਿਕਾਸ’ ਦੀ ਇੱਕ ਸ਼ਾਨਦਾਰ ਉਦਾਹਰਣ ਬਣ ਕੇ ਉੱਭਰਿਆ ਹੈ ਜਿਸ ਨੇ ਸਮਾਜ ਦੇ ਸਾਰੇ ਵਰਗਾਂ ਦੇ ਲਈ ਸਮ੍ਰਿੱਧੀ ਸੁਨਿਸ਼ਚਿਤ ਕੀਤੀ ਹੈ। ਪਿਛਲੇ ਦਹਾਕੇ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਵਿਕਾਸਾਤਮਕ ਪ੍ਰਗਤੀ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਸਾਡੇ ਦੇਸ਼ ਨੂੰ ਵਿਸ਼ਵ ਪੱਧਰ ‘ਤੇ ਅਤਿਅੰਤ ਆਸ਼ਾਵਾਦੀ ਦ੍ਰਿਸ਼ਟੀ ਨਾਲ ਦੇਖਿਆ ਜਾ ਰਿਹਾ ਹੈ। ਉਨ੍ਹਾਂ ਨੇ ਨਾਗਰਿਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਅਣਥੱਕ ਮਿਹਨਤ ਕਰਦੇ ਰਹਿਣਗੇ ਅਤੇ ਤਦ ਤੱਕ ਚੈਨ ਨਾਲ ਨਹੀਂ ਬੈਠਣਗੇ ਜਦੋਂ ਤੱਕ ਵਿਕਸਿਤ ਭਾਰਤ ਦਾ ਸਮੂਹਿਕ ਲਕਸ਼ ਸਾਕਾਰ ਨਹੀਂ ਹੋ ਜਾਂਦਾ।'ਮਨ ਕੀ ਬਾਤ' ਦੇ ਸਰੋਤੇ ਹੀ ਇਸ ਪ੍ਰੋਗਰਾਮ ਦੇ ਅਸਲੀ ਐਂਕਰ ਹਨ: ਪ੍ਰਧਾਨ ਮੰਤਰੀ ਮੋਦੀ
September 29th, 11:30 am
ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ‘ਮਨ ਕੀ ਬਾਤ’ ਵਿੱਚ ਸਾਨੂੰ ਇਕ ਵਾਰ ਫਿਰ ਜੁੜਨ ਦਾ ਮੌਕਾ ਮਿਲਿਆ ਹੈ। ਅੱਜ ਦਾ ਇਹ ਐਪੀਸੋਡ ਮੈਨੂੰ ਭਾਵੁਕ ਕਰਨ ਵਾਲਾ ਹੈ। ਮੈਂ ਬਹੁਤ ਸਾਰੀਆਂ ਪੁਰਾਣੀਆਂ ਯਾਦਾਂ ਨਾਲ ਘਿਰ ਰਿਹਾ ਹਾਂ - ਕਾਰਣ ਇਹ ਹੈ ਕਿ ‘ਮਨ ਦੀ ਬਾਤ’ ਦੀ ਸਾਡੀ ਇਸ ਯਾਤਰਾ ਨੂੰ 10 ਸਾਲ ਪੂਰੇ ਹੋ ਰਹੇ ਹਨ। 10 ਸਾਲ ਪਹਿਲਾਂ ‘ਮਨ ਕੀ ਬਾਤ’ ਦੀ ਸ਼ੁਰੂਆਤ 3 ਅਕਤੂਬਰ ਨੂੰ ਦੁਸਹਿਰੇ ਦੇ ਦਿਨ ਹੋਈ ਸੀ ਅਤੇ ਇਹ ਇੰਨਾ ਪਵਿੱਤਰ ਸੰਯੋਗ ਹੈ ਕਿ ਇਸ ਸਾਲ 3 ਅਕਤੂਬਰ ਨੂੰ ਜਦੋਂ ‘ਮਨ ਕੀ ਬਾਤ’ ਦੇ 10 ਸਾਲ ਪੂਰੇ ਹੋਣਗੇ ਤਾਂ ਨਵਰਾਤਰੇ ਦਾ ਪਹਿਲਾ ਦਿਨ ਹੋਵੇਗਾ। ‘ਮਨ ਕੀ ਬਾਤ’ ਦੀ ਇਸ ਲੰਮੀ ਯਾਤਰਾ ਦੇ ਕਈ ਅਜਿਹੇ ਪੜਾਅ ਹਨ, ਜਿਨ੍ਹਾਂ ਨੂੰ ਮੈਂ ਕਦੇ ਨਹੀਂ ਭੁੱਲ ਸਕਦਾ। ‘ਮਨ ਕੀ ਬਾਤ’ ਦੇ ਕਰੋੜਾਂ ਸਰੋਤੇ ਸਾਡੀ ਇਸ ਯਾਤਰਾ ਦੇ ਅਜਿਹੇ ਸਾਥੀ ਹਨ, ਜਿਨ੍ਹਾਂ ਦਾ ਮੈਨੂੰ ਨਿਰੰਤਰ ਸਹਿਯੋਗ ਮਿਲਦਾ ਰਿਹਾ। ਦੇਸ਼ ਦੇ ਕੋਨੇ-ਕੋਨੇ ਤੋਂ ਉਨ੍ਹਾਂ ਨੇ ਜਾਣਕਾਰੀਆਂ ਉਪਲੱਬਧ ਕਰਵਾਈਆਂ। ‘ਮਨ ਕੀ ਬਾਤ’ ਦੇ ਸਰੋਤੇ ਹੀ ਇਸ ਪ੍ਰੋਗਰਾਮ ਦੇ ਅਸਲੀ ਸੂਤਰਧਾਰ ਹਨ। ਆਮ ਤੌਰ ’ਤੇ ਇਕ ਧਾਰਨਾ ਬਣ ਗਈ ਹੈ ਕਿ ਜਦੋਂ ਤੱਕ ਚਟਪਟੀਆਂ ਗੱਲਾਂ ਨਾ ਹੋਣ, ਨਕਾਰਾਤਮਕ ਗੱਲਾਂ ਨਾ ਹੋਣ, ਉਦੋਂ ਤੱਕ ਉਸ ਨੂੰ ਜ਼ਿਆਦਾ ਤਵੱਜੋ ਨਹੀਂ ਮਿਲਦੀ। ਲੇਕਿਨ ‘ਮਨ ਕੀ ਬਾਤ’ ਨੇ ਸਾਬਿਤ ਕੀਤਾ ਹੈ ਕਿ ਦੇਸ਼ ਦੇ ਲੋਕਾਂ ਵਿੱਚ ਪੋਜ਼ਿਟਿਵ ਜਾਣਕਾਰੀ ਦੀ ਕਿੰਨੀ ਭੁੱਖ ਹੈ। ਪੋਜ਼ਿਟਿਵ ਗੱਲਾਂ, ਪ੍ਰੇਰਣਾ ਨਾਲ ਭਰ ਦੇਣ ਵਾਲੀ ਉਦਾਹਰਣ, ਹੌਂਸਲਾ ਦੇਣ ਵਾਲੀਆਂ ਕਹਾਣੀਆਂ ਲੋਕਾਂ ਨੂੰ ਬਹੁਤ ਪਸੰਦ ਆਉਂਦੀਆਂ ਹਨ। ਜਿਵੇਂ ਇਕ ਪੰਛੀ ਹੁੰਦਾ ਹੈ ‘ਚਕੋਰ’, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਿਰਫ਼ ਬਰਸਾਤ ਦੀ ਬੂੰਦ ਹੀ ਪੀਂਦਾ ਹੈ। ‘ਮਨ ਕੀ ਬਾਤ’ ਵਿੱਚ ਅਸੀਂ ਵੇਖਿਆ ਕਿ ਲੋਕ ਵੀ ‘ਚਕੋਰ’ ਪੰਛੀ ਦੇ ਵਾਂਗ ਦੇਸ਼ ਦੀਆਂ ਪ੍ਰਾਪਤੀਆਂ ਨੂੰ, ਲੋਕਾਂ ਦੀਆਂ ਸਮੂਹਿਕ ਪ੍ਰਾਪਤੀਆਂ ਨੂੰ ਕਿੰਨੇ ਮਾਣ ਨਾਲ ਸੁਣਦੇ ਹਨ। ‘ਮਨ ਕੀ ਬਾਤ’ ਦੀ 10 ਸਾਲ ਦੀ ਯਾਤਰਾ ਨੇ ਇਕ ਅਜਿਹੀ ਮਾਲਾ ਤਿਆਰ ਕੀਤੀ ਹੈ, ਜਿਸ ਵਿੱਚ ਹਰ ਐਪੀਸੋਡ ਦੇ ਨਾਲ ਨਵੀਆਂ ਕਹਾਣੀਆਂ, ਨਵੇਂ ਰਿਕਾਰਡ, ਨਵੀਆਂ ਸ਼ਖਸੀਅਤਾਂ ਜੁੜ ਜਾਂਦੀਆਂ ਹਨ। ਸਾਡੇ ਸਮਾਜ ਵਿੱਚ ਸਮੂਹਿਕਤਾ ਦੀ ਭਾਵਨਾ ਦੇ ਨਾਲ ਜੋ ਵੀ ਕੰਮ ਹੋ ਰਿਹਾ ਹੋਵੇ, ਉਸ ਨੂੰ ‘ਮਨ ਕੀ ਬਾਤ’ ਦੇ ਨਾਲ ਸਨਮਾਨ ਮਿਲਦਾ ਹੈ। ਮੇਰਾ ਮਨ ਵੀ ਉਦੋਂ ਮਾਣ ਨਾਲ ਭਰ ਜਾਂਦਾ ਹੈ, ਜਦੋਂ ਮੈਂ ‘ਮਨ ਕੀ ਬਾਤ’ ਦੇ ਲਈ ਆਈਆਂ ਚਿੱਠੀਆਂ ਨੂੰ ਪੜ੍ਹਦਾ ਹਾਂ। ਸਾਡੇ ਦੇਸ਼ ਵਿੱਚ ਕਿੰਨੇ ਪ੍ਰਤਿਭਾਵਾਨ ਲੋਕ ਹਨ, ਉਨ੍ਹਾਂ ਵਿੱਚ ਦੇਸ਼ ਅਤੇ ਸਮਾਜ ਦੀ ਸੇਵਾ ਕਰਨ ਦਾ ਕਿੰਨਾ ਜਜ਼ਬਾ ਹੈ। ਉਹ ਲੋਕਾਂ ਦੀ ਨਿਰਸੁਆਰਥ ਭਾਵ ਨਾਲ ਸੇਵਾ ਕਰਨ ਵਿੱਚ ਆਪਣਾ ਪੂਰਾ ਜੀਵਨ ਸਮਰਪਿਤ ਕਰ ਦਿੰਦੇ ਹਨ। ਉਨ੍ਹਾਂ ਦੇ ਬਾਰੇ ਜਾਣ ਕੇ ਮੈਂ ਊਰਜਾ ਨਾਲ ਭਰ ਜਾਂਦਾ ਹਾਂ। ‘ਮਨ ਕੀ ਬਾਤ’ ਦੀ ਇਹ ਪੂਰੀ ਪ੍ਰਕਿਰਿਆ ਮੇਰੇ ਲਈ ਅਜਿਹੀ ਹੈ, ਜਿਵੇਂ ਮੰਦਿਰ ਜਾ ਕੇ ਈਸ਼ਵਰ ਦੇ ਦਰਸ਼ਨ ਕਰਨੇ। ‘ਮਨ ਕੀ ਬਾਤ’ ਦੀ ਹਰ ਗੱਲ ਨੂੰ, ਹਰ ਘਟਨਾ ਨੂੰ, ਹਰ ਚਿੱਠੀ ਨੂੰ ਮੈਂ ਯਾਦ ਕਰਦਾ ਹਾਂ ਤਾਂ ਇੰਝ ਲੱਗਦਾ ਹੈ ਕਿ ਮੈਂ ਜਨਤਾ-ਜਨਾਰਦਨ, ਜੋ ਮੇਰੇ ਲਈ ਈਸ਼ਵਰ ਦਾ ਰੂਪ ਹੈ, ਮੈਂ ਉਨ੍ਹਾਂ ਦਾ ਦਰਸ਼ਨ ਕਰ ਰਿਹਾ ਹਾਂ।ਰਾਸ਼ਟਰ ਨੂੰ 3 ਪਰਮ ਰੁਦਰ ਸੁਪਰਕੰਪਿਊਟਰ ਅਤੇ ਉੱਚ-ਪ੍ਰਦਰਸ਼ਨ ਕੰਪਿਊਟਿੰਗ ਸਿਸਟਮ ਦੇ ਸਮਰਪਣ ਮੌਕੇ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
September 26th, 05:15 pm
ਇਲੈਕਟ੍ਰੌਨਿਕਸ ਅਤੇ ਆਈਟੀ ਮਿਨਿਸਟਰ....ਅਸ਼ਵਿਨੀ ਵੈਸ਼ਣਵ ਜੀ, ਦੇਸ਼ ਦੀਆਂ ਵਿਭਿੰਨ ਰਿਸਰਚ ਸੰਸਥਾਵਾਂ ਦੇ ਡਾਇਰੈਕਟਰ.... ਦੇਸ਼ ਦੇ ਸੀਨੀਅਰ ਵਿਗਿਆਨਿਕ...ਇੰਜੀਨੀਅਰਸ....ਰਿਸਰਚਰਸ...ਸਟੂਡੈਂਟਸ, ਹੋਰ ਮਹਾਨੁਭਾਵ, ਅਤੇ ਦੇਵੀਓ ਅਤੇ ਸੱਜਣੋਂ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਤਿੰਨ ਪਰਮ ਰੁਦਰਾ ਸੁਪਰਕੰਪਿਊਟਰ ਰਾਸ਼ਟਰ ਨੂੰ ਸਮਰਪਿਤ ਕੀਤੇ
September 26th, 05:00 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਲਗਭਗ 130 ਕਰੋੜ ਰੁਪਏ ਦੀ ਲਾਗਤ ਵਾਲੇ ਤਿੰਨ ਪਰਮ ਰੁਦਰਾ ਸੁਪਰਕੰਪਿਊਟਰਸ ਰਾਸ਼ਟਰ ਨੂੰ ਸਮਰਪਿਤ ਕੀਤੇ। ਨੈਸ਼ਨਲ ਸੁਪਰਕੰਪਿਊਟਿੰਗ ਮਿਸ਼ਨ (ਐੱਨਐੱਸਐਮ) ਨੂੰ ਸੁਵਿਧਾਜਨਕ ਬਣਾਉਣ ਲਈ, ਪੁਣੇ, ਦਿੱਲੀ ਅਤੇ ਕੋਲਕਾਤਾ ਵਿੱਚ ਤਾਇਨਾਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਮੌਸਮ ਅਤੇ ਜਲਵਾਯੂ ਖੋਜ ਲਈ ਤਿਆਰ ਇੱਕ ਹਾਈ-ਪਰਫੋਰਮੈਂਸ ਕੰਪਿਊਟਿੰਗ (ਐੱਚਪੀਸੀ) ਸਿਸਟਮ ਦਾ ਵੀ ਉਦਘਾਟਨ ਕੀਤਾ।ਮਹਾਰਾਸ਼ਟਰ ਦੇ ਵਰਧਾ ਵਿੱਚ ਰਾਸ਼ਟਰੀ ‘ਪੀਐੱਮ ਵਿਸ਼ਵਕਰਮਾ’ ਪ੍ਰੋਗਰਾਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
September 20th, 11:45 am
ਦੋ ਦਿਨ ਪਹਿਲਾਂ ਹੀ ਅਸੀਂ ਸਾਰਿਆਂ ਨੇ ਵਿਸ਼ਵਕਰਮਾ ਪੂਜਾ ਦਾ ਉਤਸਵ ਮਨਾਇਆ ਹੈ। ਅਤੇ ਅੱਜ, ਵਰਧਾ ਦੀ ਪਵਿੱਤਰ ਧਰਤੀ ‘ਤੇ ਅਸੀਂ ਪੀਐੱਮ ਵਿਸ਼ਵਕਰਮਾ ਯੋਜਨਾ ਦੀ ਸਫਲਤਾ ਦਾ ਉਤਸਵ ਮਨਾ ਰਹੇ ਹਾਂ। ਅੱਜ ਇਹ ਦਿਨ ਇਸ ਲਈ ਵੀ ਖਾਸ ਹੈ, ਕਿਉਂਕਿ 1932 ਵਿੱਚ ਅੱਜ ਦੇ ਦਿਨ ਮਹਾਤਮਾ ਗਾਂਧੀ ਜੀ ਨੇ ਅਛੂਤਤਾ ਦੇ ਖਿਲਾਫ ਅਭਿਯਾਨ ਸ਼ੁਰੂ ਕੀਤਾ ਸੀ। ਅਜਿਹੇ ਵਿੱਚ ਵਿਸ਼ਵਕਰਮਾ ਯੋਜਨਾ ਦੇ ਇੱਕ ਸਾਲ ਪੂਰੇ ਹੋਣ ਦਾ ਇਹ ਉਤਸਵ, ਬਿਨੋਬਾ ਭਾਵੇ ਜੀ ਦੀ ਇਹ ਸਾਧਨਾ ਸਥਲੀ, ਮਹਾਤਮਾ ਗਾਂਧੀ ਜੀ ਦੀ ਕਰਮਭੂਮੀ, ਵਰਧਾ ਦੀ ਇਹ ਧਰਤੀ, ਇਹ ਉਪਲਬਧੀ ਅਤੇ ਪ੍ਰੇਰਣਾ ਦਾ ਅਜਿਹਾ ਸੰਗਮ ਹੈ, ਜੋ ਵਿਕਸਿਤ ਭਾਰਤ ਦੇ ਸਾਡੇ ਸੰਕਲਪਾਂ ਨੂੰ ਨਵੀਂ ਊਰਜਾ ਦੇਵੇਗਾ। ਵਿਸ਼ਵਕਰਮਾ ਯੋਜਨਾ ਦੇ ਜ਼ਰੀਏ ਅਸੀਂ ਸ਼੍ਰਮ ਤੋਂ ਸਮ੍ਰਿੱਧੀ, ਇਸ ਦਾ ਕੌਸ਼ਲ ਨਾਲ ਬਿਹਤਰ ਕੱਲ੍ਹ ਦਾ ਜੋ ਸੰਕਲਪ ਲਿਆ ਹੈ, ਵਰਧਾ ਵਿੱਚ ਬਾਪੂ ਦੀਆਂ ਪ੍ਰੇਰਣਾਵਾਂ ਸਾਡੇ ਉਨ੍ਹਾਂ ਸੰਕਲਪਾਂ ਨੂੰ ਸਿੱਧੀ ਤੱਕ ਲੈ ਜਾਣ ਦਾ ਮਾਧਿਅਮ ਬਣਨਗੀਆਂ। ਮੈਂ ਇਸ ਯੋਜਨਾ ਨਾਲ ਜੁੜੇ ਸਾਰੇ ਲੋਕਾਂ, ਦੇਸ਼ ਭਰ ਦੇ ਸਾਰੇ ਲਾਭਾਰਥੀਆਂ ਨੂੰ ਇਸ ਅਵਸਰ ‘ਤੇ ਵਧਾਈ ਦਿੰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾਰਾਸ਼ਟਰ ਦੇ ਵਰਧਾ, ਵਿੱਚ ਨੈਸ਼ਨਲ ਪੀਐੱਮ ਵਿਸ਼ਵਕਰਮਾ ਪ੍ਰੋਗਰਾਮ ਨੂੰ ਸੰਬੋਧਨ ਕੀਤਾ
September 20th, 11:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਦੇ ਵਰਧਾ ਵਿੱਚ ਨੈਸ਼ਨਲ ਪੀਐੱਮ ਵਿਸ਼ਵਕਰਮਾ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ‘ਆਚਾਰਿਆ ਚਾਣਕਯ ਕੌਸ਼ਲਯ ਵਿਕਾਸ ਯੋਜਨਾ’ ਅਤੇ ‘ਪੁਣਯਸ਼ਲੋਕ ਅਹਿਲਯਾਬਾਈ ਹੋਲਕਰ ਮਹਿਲਾ ਸਟਾਰਟਅੱਪ ਸਕੀਮ’ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਪੀਐੱਮ ਵਿਸ਼ਵਕਰਮਾ ਦੇ ਲਾਭਪਾਤਰੀਆਂ ਨੂੰ ਸਰਟੀਫਿਕੇਟਸ ਅਤੇ ਲੋਨ ਜਾਰੀ ਕੀਤੇ ਅਤੇ ਪੀਐੱਮ ਵਿਸ਼ਵਕਰਮਾ ਦੇ ਤਹਿਤ ਪ੍ਰੋਗਰੈੱਸ ਦਾ ਇੱਕ ਵਰ੍ਹਾ ਪੂਰਾ ਹੋਣ ਨੂੰ ਯਾਦਗਾਰ ਬਣਾਉਣ ਦੇ ਲਈ ਸਮਰਪਿਤ ਇੱਕ ਸਮਾਰਕ ਡਾਕ ਟਿਕਟ ਵੀ ਜਾਰੀ ਕੀਤੀ। ਸ਼੍ਰੀ ਮੋਦੀ ਨੇ ਮਹਾਰਾਸ਼ਟਰ ਦੇ ਅਮਰਾਵਤੀ ਵਿੱਚ “ਪੀਐੱਮ ਮੈਗਾ ਇੰਟੇਗ੍ਰੇਟਿਡ ਟੈਕਸਟਾਈਲ ਰੀਜ਼ਨ ਐਂਡ ਅਪੈਰਲ (ਪੀਐੱਮ ਮਿਤ੍ਰ) ਪਾਰਕ ਦਾ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਇਸ ਮੌਕੇ ‘ਤੇ ਆਯੋਜਿਤ ਪ੍ਰਦਰਸ਼ਨੀ ਦਾ ਦੌਰਾ ਕੀਤਾ।ਵਰਲਡ ਫੂਡ ਇੰਡੀਆ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ ਪਾਠ
September 19th, 12:30 pm
ਵਰਲਡ ਫੂਡ ਇੰਡੀਆ 2024 ਦੇ ਆਯੋਜਨ ਬਾਰੇ ਜਾਣ ਕੇ ਖੁਸ਼ੀ ਹੋਈ। ਦੁਨੀਆ ਦੇ ਵਿਭਿੰਨ ਹਿੱਸਿਆਂ ਤੋਂ ਸਾਰੇ ਪ੍ਰਤੀਭਾਗੀਆਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ।ਇਕਨੌਮਿਕ ਟਾਈਮਜ਼ ਵਰਲਡ ਲੀਡਰਜ਼ ਫੋਰਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
August 31st, 10:39 pm
ET World Leaders Forum ਦੇ ਇਸ ਪ੍ਰੋਗਰਾਮ ਵਿੱਚ ਆਉਣਾ, ਕਈ ਪੁਰਾਣੇ ਚਿਹਰੇ ਨਜ਼ਰ ਆ ਰਹੇ ਹਨ, ਤਾਂ ਇਹ ਆਪਣੇ ਆਪ ਵਿੱਚ ਇੱਕ ਖੁਸ਼ੀ ਦੀ ਗੱਲ ਹੈ। ਮੈਨੂੰ ਵਿਸ਼ਵਾਸ ਹੈ ਕਿ ਇੱਥੇ ਭਾਰਤ ਦੇ bright future ਨੂੰ ਲੈ ਕੇ ਬਿਹਤਰੀਨ ਸੰਵਾਦ ਹੋਏ ਹੋਣਗੇ। ਅਤੇ ਇਹ ਸੰਵਾਦ ਤਦ ਹੋਏ ਜਦੋਂ ਭਾਰਤ ਨੂੰ ਲੈ ਕੇ ਪੂਰਾ ਵਿਸ਼ਵ ਇੱਕ ਵਿਸ਼ਵਾਸ ਨਾਲ ਭਰਿਆ ਹੋਇਆ ਹੈ।