ਗੋਆ ਦੇ ਮੋਪਾ ਵਿੱਚ ਇੰਟਰਨੈਸ਼ਨਲ ਏਅਰਪੋਰਟ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
December 11th, 06:45 pm
ਗੋਆ ਦੇ ਲੋਕਾਂ ਨੂੰ ਅਤੇ ਦੇਸ਼ ਦੇ ਲੋਕਾਂ ਨੂੰ ਨਵੇਂ ਬਣੇ ਇਸ ਸ਼ਾਨਦਾਰ ਏਅਰਪੋਰਟ ਦੇ ਲਈ ਬਹੁਤ-ਬਹੁਤ ਵਧਾਈ। ਪਿਛਲੇ 8 ਵਰ੍ਹਿਆਂ ਵਿੱਚ ਜਦੋਂ ਵੀ ਤੁਹਾਡੇ ਦਰਮਿਆਨ ਆਉਣ ਦਾ ਮੌਕਾ ਮਿਲਿਆ ਹੈ, ਤਾਂ ਇੱਕ ਬਾਤ ਜ਼ਰੂਰ ਦੁਹਰਾਉਂਦਾ ਸਾਂ। ਤੁਸੀਂ ਜੋ ਪਿਆਰ, ਜੋ ਅਸ਼ੀਰਵਾਦ ਸਾਨੂੰ ਦਿੱਤਾ ਹੈ, ਉਸ ਨੂੰ ਮੈਂ ਵਿਆਜ਼ ਸਹਿਤ ਪਰਤਾਵਾਂਗਾ, ਵਿਕਾਸ ਕਰਕੇ ਪਰਤਾਵਾਂਗਾ । ਇਹ ਆਧੁਨਿਕ ਏਅਰਪੋਰਟ ਟਰਮੀਨਲ ਉਸੇ ਸਨੇਹ ਨੂੰ ਪਰਤਾਉਣ ਦਾ ਇੱਕ ਪ੍ਰਯਤਨ ਹੈ। ਮੈਨੂੰ ਇਸ ਬਾਤ ਦੀ ਵੀ ਖੁਸ਼ੀ ਹੈ ਕਿ ਇਸ ਇੰਟਰਨੈਸ਼ਨਲ ਏਅਰਪੋਰਟ ਦਾ ਨਾਮ ਮੇਰੇ ਪ੍ਰਿਯ ਸਹਿਯੋਗੀ ਅਤੇ ਗੋਆ ਦੇ ਲਾਡਲੇ, ਸਵਰਗੀ ਮਨੋਹਰ ਪਰੀਕਰ ਜੀ ਦੇ ਨਾਮ ‘ਤੇ ਰੱਖਿਆ ਗਿਆ ਹੈ। ਹੁਣ ਮਨੋਹਰ ਇੰਟਰਨੈਸ਼ਨਲ ਏਅਰਪੋਰਟ ਦੇ ਨਾਮ ਦੇ ਮਾਧਿਅਮ ਨਾਲ ਪਰੀਕਰ ਜੀ ਦਾ ਨਾਮ, ਇੱਥੇ ਆਉਣ-ਜਾਣ ਵਾਲੇ ਹਰ ਵਿਅਕਤੀ ਦੀ ਸਮ੍ਰਿਤੀ(ਯਾਦ) ਵਿੱਚ ਰਹੇਗਾ।PM inaugurates greenfield International Airport in Mopa, Goa
December 11th, 06:35 pm
PM Modi inaugurated Manohar International Airport, Goa. The airport has been named after former late Chief Minister of Goa, Manohar Parrikar Ji. PM Modi remarked, In the last 8 years, 72 airports have been constructed compared to 70 in the 70 years before that. This means that the number of airports has doubled in the country.