ਪ੍ਰਧਾਨ ਮੰਤਰੀ ਨੇ ਪੈਰਿਸ ਵਿੱਚ ਸੀਈਓ ਫੋਰਮ ਨੂੰ ਸੰਬੋਧਿਤ ਕੀਤਾ

July 15th, 07:03 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਇਮੈਨੁਅਲ ਮੈਕ੍ਰੋਂ ਨੇ 14 ਜੁਲਾਈ, 2023 ਨੂੰ ਕੁਆਇ ਦ’ ਓਰਸੇ (Quai d'Orsay), ਪੈਰਿਸ ਵਿੱਚ ਸੰਯੁਕਤ ਤੌਰ ‘ਤੇ ਭਾਰਤ ਅਤੇ ਫਰਾਂਸ ਦੇ ਦਿੱਗਜ ਸੀਈਓ ਦੇ ਇੱਕ ਗਰੁੱਪ ਨੂੰ ਸੰਬੋਧਿਤ ਕੀਤਾ।

ਫਰਾਂਸ ਦੇ ਰਾਸ਼ਟਰਪਤੀ ਦੇ ਨਾਲ ਸੰਯੁਕਤ ਪ੍ਰੈੱਸ ਵਾਰਤਾ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਪ੍ਰੈੱਸ ਬਿਆਨ

July 15th, 01:47 am

ਪੈਰਿਸ ਵਰਗੇ ਖੂਬਸੂਰਤ ਸ਼ਹਿਰ ਵਿੱਚ ਇਸ ਗਰਮਜੋਸ਼ੀ ਭਰੇ ਸੁਆਗਤ ਦੇ ਲਈ ਮੈਂ ਰਾਸ਼ਟਰਪਤੀ ਮੈਕ੍ਰੋਂ ਦਾ ਆਭਾਰ ਪ੍ਰਗਟ ਕਰਦਾ ਹਾਂ। ਫਰਾਂਸ ਦੇ ਲੋਕਾਂ ਨੂੰ ਰਾਸ਼ਟਰੀ ਦਿਵਸ ਦੇ ਲਈ ਬਹੁਤ ਸ਼ੁਭਕਾਮਨਾਵਾਂ ਵੀ ਦਿੰਦਾ ਹਾਂ। ਇਹ ਦਿਵਸ ਵਿਸ਼ਵ ਵਿੱਚ liberty, equality ਅਤੇ fraternity ਵਰਗੀਆਂ ਕਦਰਾਂ-ਕੀਮਤਾਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਕਦਰਾਂ-ਕੀਮਤਾਂ, ਸਾਡੇ ਦੋ ਲੋਕਤੰਤ੍ਰਿਕ ਦੇਸ਼ਾਂ ਦੇ ਸਬੰਧਾਂ ਦਾ ਵੀ ਮੁੱਖ ਅਧਾਰ ਹਨ। ਅੱਜ ਮੈਨੂੰ ਇਸ ਉਤਸਵ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਲ ਹੋਣ ਦਾ ਮਾਣ ਮਿਲਿਆ। ਮੈਨੂੰ ਖੁਸ਼ੀ ਹੈ ਕਿ ਇਸ ਅਵਸਰ ਦੀ ਸ਼ੋਭਾ ਅਤੇ ਗਰਿਮਾ ਵਧਾਉਣ ਦੇ ਲਈ ਭਾਰਤ ਦੀਆਂ ਤਿੰਨਾਂ ਸੈਨਾਵਾਂ ਦੀਆਂ ਟੁਕੜੀਆਂ ਨੇ ਹਿੱਸਾ ਲਿਆ। ਭਾਰਤੀ ਰਾਫੇਲ ਏਅਰਕ੍ਰਾਫਟ ਦਾ fly past ਵੀ ਅਸੀਂ ਸਭ ਨੇ ਦੇਖਿਆ। ਸਾਡੀ ਜਲ ਸੈਨਾ ਦਾ ਜਹਾਜ਼ ਵੀ ਫਰਾਂਸ ਦੇ ਪੋਰਟ ’ਤੇ ਮੌਜੂਦ ਸੀ। ਯਾਨੀ, ਜਲ, ਥਲ ਅਤੇ ਹਵਾਈ ਖੇਤਰ ਵਿੱਚ ਸਾਡੇ ਵਧਦੇ ਸਹਿਯੋਗ ਦੀ ਇੱਕ ਸ਼ਾਨਦਾਰ ਤਸਵੀਰ ਸਾਨੂੰ ਇੱਕ ਸਾਥ ਦੇਖਣ ਨੂੰ ਮਿਲੀ। ਕੱਲ੍ਹ ਰਾਸ਼ਟਰਪਤੀ ਮੈਕ੍ਰੋਂ ਨੇ ਮੈਨੂੰ ਫਰਾਂਸ ਦੇ ਸਰਬਸ਼੍ਰੇਸ਼ਠ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਹ ਸਨਮਾਨ 140 ਕਰੋੜ ਭਾਰਤਵਾਸੀਆਂ ਦਾ ਸਨਮਾਨ ਹੈ।

ਪ੍ਰਧਾਨ ਮੰਤਰੀ ਦੀ ਫਰਾਂਸ ਦੇ ਰਾਸ਼ਟਰਪਤੀ ਨਾਲ ਮੁਲਾਕਾਤ

July 15th, 01:42 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 14 ਜੁਲਾਈ, 2023 ਨੂੰ ਏਲੇਸੀ ਪੈਲੇਸ ਵਿੱਚ ਫਰਾਂਸ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਇਮੈਨੁਅਲ ਮੈਕ੍ਰੋਂ ਦੇ ਨਾਲ ਵਿਅਕਤੀਗਤ ਵਾਰਤਾ ਕੀਤੀ ਅਤੇ ਸ਼ਿਸ਼ਟਮੰਡਲ ਪੱਧਰੀ ਚਰਚਾ ਵਿੱਚ ਹਿੱਸਾ ਲਿਆ।

ਭਾਰਤ-ਫਰਾਂਸ ਇੰਡੋ-ਪੈਸੀਫਿਕ ਰੋਡਮੈਪ

July 14th, 11:10 pm

ਭਾਰਤ ਅਤੇ ਫਰਾਂਸ ਰਣਨੀਤਕ ਤੌਰ 'ਤੇ ਸਥਿਤ ਰੈਜ਼ੀਡੈਂਟ ਪਾਵਰਾਂ ਹਨ ਅਤੇ ਇੰਡੋ-ਪੈਸੀਫਿਕ ਖੇਤਰ ਵਿੱਚ ਮਹੱਤਵਪੂਰਨ ਹਿੱਸੇਦਾਰੀ ਵਾਲੇ ਪ੍ਰਮੁੱਖ ਭਾਈਵਾਲ ਹਨ। ਹਿੰਦ ਮਹਾਸਾਗਰ ਵਿੱਚ ਭਾਰਤ-ਫਰਾਂਸੀਸੀ ਭਾਈਵਾਲੀ ਸਾਡੇ ਦੁਵੱਲੇ ਸਬੰਧਾਂ ਦਾ ਇੱਕ ਮਹੱਤਵਪੂਰਨ ਕੇਂਦਰ ਬਣ ਗਈ ਹੈ। 2018 ਵਿੱਚ, ਭਾਰਤ ਅਤੇ ਫਰਾਂਸ ਨੇ 'ਹਿੰਦ ਮਹਾਸਾਗਰ ਖੇਤਰ ਵਿੱਚ ਭਾਰਤ-ਫਰਾਂਸ ਸਹਿਯੋਗ ਦੇ ਸਾਂਝੇ ਰਣਨੀਤਕ ਵਿਜ਼ਨ' 'ਤੇ ਸਹਿਮਤੀ ਪ੍ਰਗਟਾਈ। ਅਸੀਂ ਹੁਣ ਪ੍ਰਸ਼ਾਂਤ ਖੇਤਰ ਵਿੱਚ ਆਪਣੇ ਸਾਂਝੇ ਯਤਨਾਂ ਦਾ ਵਿਸਤਾਰ ਕਰਨ ਲਈ ਤਿਆਰ ਹਾਂ।

ਸਿੰਗਲ ਯੂਜ਼ ਪਲਾਸਟਿਕ ਉਤਪਾਦਾਂ ਦੇ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਸਾਂਝੀ ਵਚਨਬੱਧਤਾ

July 14th, 11:00 pm

ਕੂੜੇ ਅਤੇ ਵਿਵਸਥਿਤ ਪਲਾਸਟਿਕ ਦੀ ਰਹਿੰਦ-ਖੂੰਹਦ ਕਾਰਨ ਪਲਾਸਟਿਕ ਉਤਪਾਦਾਂ ਦਾ ਪ੍ਰਦੂਸ਼ਣ ਇੱਕ ਵਿਸ਼ਵਵਿਆਪੀ ਵਾਤਾਵਰਣ ਮੁੱਦਾ ਹੈ, ਜਿਸ ਦਾ ਤੁਰੰਤ ਸਮਾਧਾਨ ਕੀਤਾ ਜਾਣਾ ਚਾਹੀਦਾ ਹੈ। ਇਸ ਦਾ ਆਮ ਤੌਰ 'ਤੇ ਵਾਤਾਵਰਣ ਪ੍ਰਣਾਲੀਆਂ ਅਤੇ ਖਾਸ ਤੌਰ 'ਤੇ ਸਮੁੰਦਰੀ ਵਾਤਾਵਰਣ 'ਤੇ ਮਾੜਾ ਪ੍ਰਭਾਵ ਪੈਂਦਾ ਹੈ (80% ਪਲਾਸਟਿਕ ਕੂੜਾ ਜ਼ਮੀਨੀ ਸਰੋਤਾਂ ਤੋਂ ਪੈਦਾ ਹੁੰਦਾ ਹੈ। 1950 ਤੋਂ ਹੁਣ ਤੱਕ 9.2 ਬਿਲੀਅਨ ਟਨ ਪਲਾਸਟਿਕ ਦਾ ਉਤਪਾਦਨ ਕੀਤਾ ਗਿਆ ਹੈ, ਜਿਸ ਵਿੱਚੋਂ 7 ਬਿਲੀਅਨ ਟਨ ਕੂੜਾ ਪੈਦਾ ਹੋਇਆ ਹੈ। ਹਰ ਸਾਲ, 400 ਮਿਲੀਅਨ ਟਨ ਪਲਾਸਟਿਕ ਦਾ ਉਤਪਾਦਨ ਹੁੰਦਾ ਹੈ, ਜਿਸ ਵਿੱਚੋਂ ਇੱਕ ਤਿਹਾਈ ਸਿੰਗਲ ਯੂਜ਼ ਉਤਪਾਦਾਂ ਲਈ ਹੁੰਦਾ ਹੈ ਅਤੇ ਲਗਭਗ 10 ਮਿਲੀਅਨ ਟਨ ਸਮੁੰਦਰ ਵਿੱਚ ਸੁੱਟਿਆ ਜਾਂਦਾ ਹੈ[1])।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਫਰਾਂਸ ਦੌਰੇ ’ਤੇ ਸਾਂਝਾ ਸੰਦੇਸ਼

July 14th, 10:45 pm

ਅਗਲੇ 25 ਵਰ੍ਹੇ ਸਾਡੇ ਦੋਵਾਂ ਦੇਸ਼ਾਂ ਲਈ ਅਤੇ ਸਾਡੀ ਸਾਂਝੇਦਾਰੀ ਲਈ - ਸਾਡੇ ਲੋਕਾਂ ਅਤੇ ਉਨ੍ਹਾਂ ਲੋਕਾਂ ਲਈ ਇੱਕ ਬਿਹਤਰ ਭਵਿੱਖ ਬਣਾਉਣ ਲਈ ਇੱਕ ਮਹੱਤਵਪੂਰਨ ਪਲ ਹਨ ਜਿਨ੍ਹਾਂ ਨਾਲ ਅਸੀਂ ਇਸ ਗ੍ਰਹਿ ਨੂੰ ਸਾਂਝਾ ਕਰਦੇ ਹਾਂ। ਭਾਰਤ-ਫਰਾਂਸ ਰਣਨੀਤਕ ਭਾਈਵਾਲੀ ਦੇ ਇਸ ਅਗਲੇ ਪੜਾਅ ਲਈ ਆਪਣੇ ਸਾਂਝੇ ਵਿਜ਼ਨ ਨੂੰ ਨਿਰਧਾਰਿਤ ਕਰਨ ਲਈ, ਦੋਵਾਂ ਨੇਤਾਵਾਂ ਨੇ ਭਾਰਤ-ਫਰਾਂਸ ਰਣਨੀਤਕ ਭਾਈਵਾਲੀ ਦੀ 25ਵੀਂ ਵਰ੍ਹੇਗੰਢ 'ਤੇ ਹੋਰੀਜ਼ਨ 2047 ਰੋਡਮੈਪ: ਫਰਾਂਸੀਸੀ-ਭਾਰਤੀ ਸਬੰਧਾਂ ਦੀ ਇੱਕ ਸਦੀ ਵੱਲ ਨੂੰ, ਖੇਤਰਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਨੂੰ ਕਵਰ ਕਰਨ ਵਾਲੇ ਕਈ ਹੋਰ ਨਤੀਜਿਆਂ ਦੇ ਨਾਲ ਅਪਣਾਇਆ। ਹੋਰੀਜ਼ਨ 2047 ਰੋਡਮੈਪ ਅਤੇ ਨਤੀਜਿਆਂ ਦੀ ਸੂਚੀ ਇੱਥੇ ਲੱਭੀ ਜਾ ਸਕਦੀ ਹੈ।

ਪ੍ਰਧਾਨ ਮੰਤਰੀ ਨੇ ਫਰਾਂਸ ਦੇ ਪੁਲਾੜ ਯਾਤਰੀ, ਪਾਇਲਟ ਅਤੇ ਅਭਿਨੇਤਾ ਥੌਮਸ ਪੇਸਕੁਏਟ (Thomas Pesquet) ਦੇ ਨਾਲ ਮੁਲਾਕਾਤ ਕੀਤੀ

July 14th, 10:24 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 14 ਜੁਲਾਈ, 2023 ਨੂੰ ਪੈਰਿਸ ਵਿੱਚ ਫਰਾਂਸ ਦੇ ਏਅਰੋਸਪੇਸ ਇੰਜੀਨੀਅਰ, ਪਾਇਲਟ, ਯੂਰੋਪੀ ਪੁਲਾੜ ਏਜੰਸੀ ਦੇ ਪੁਲਾੜ ਯਾਤਰੀ ਅਤੇ ਅਭਿਨੇਤਾ, ਸ਼੍ਰੀ ਥੌਮਸ ਪੇਸਕੁਏਟ (Thomas Pesquet) ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਨੇ ਸ਼ਨੈਲ ਦੀ ਗਲੋਬਲ ਸੀਈਓ, ਸੁਸ਼੍ਰੀ ਲੀਨਾ ਨਾਇਰ (Leena Nair) ਨਾਲ ਮੁਲਾਕਾਤ ਕੀਤੀ

July 14th, 10:18 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 14 ਜੁਲਾਈ, 2023 ਨੂੰ ਪੈਰਿਸ ਵਿੱਚ ਫ੍ਰੈਂਚ ਲਕਜ਼ਰੀ ਫੈਸ਼ਨ ਹਾਊਸ, ਸ਼ਨੈਲ ਦੀ ਗਲੋਬਲ ਸੀਈਓ, ਸੁਸ਼੍ਰੀ ਲੀਨਾ ਨਾਇਰ (Leena Nair) ਨਾਲ ਮੁਲਾਕਾਤ ਕੀਤੀ।

ਪ੍ਰਾਪਤੀਆਂ ਦੀ ਸੂਚੀ: ਪ੍ਰਧਾਨ ਮੰਤਰੀ ਦੀ ਫਰਾਂਸ ਯਾਤਰਾ

July 14th, 10:00 pm

ਨਿਊ ਨੈਸ਼ਨਲ ਮਿਊਜ਼ੀਅਮ ਅਤੇ ਮਿਊਜ਼ਿਓਲੋਜੀ 'ਤੇ ਸਹਿਯੋਗ ਬਾਰੇ ਇਰਾਦਾ ਪੱਤਰ

ਪ੍ਰਧਾਨ ਮੰਤਰੀ ਦੀ ਫਰਾਂਸ ਦੀ ਨੈਸ਼ਨਲ ਅਸੈਂਬਲੀ ਦੀ ਪ੍ਰਧਾਨ ਦੇ ਨਾਲ ਮੁਲਾਕਾਤ

July 14th, 09:26 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 14 ਜੁਲਾਈ, 2023 ਨੂੰ ਫਰਾਂਸ ਦੀ ਨੈਸ਼ਨਲ ਅਸੈਂਬਲੀ ਦੀ ਪ੍ਰਧਾਨ, ਸੁਸ਼੍ਰੀ ਯੇਲ ਬ੍ਰੌਨ-ਪਿਵੇਟ (Yaël Braun-Pivet) ਅਤੇ ਅਸੈਂਬਲੀ ਦੇ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ ਉਨ੍ਹਾਂ ਦੇ ਅਧਿਕਾਰਕ ਨਿਵਾਸ (ਸਰਕਾਰੀ ਆਵਾਸ), ਪੈਰਿਸ ਦੇ ਹੋਟਲ ਡੀ ਲਾਸੇ ਵਿੱਚ ਦੁਪਹਿਰ ਦੇ ਭੋਜਨ ‘ਤੇ ਹੋਈ।

ਪ੍ਰਧਾਨ ਮੰਤਰੀ ਗੈਸਟ ਆਵ੍ ਔਨਰ ਦੇ ਰੂਪ ਵਿੱਚ ਬੈਸਟਿਲ ਡੇਅ ਪਰੇਡ ਵਿੱਚ ਸ਼ਾਮਲ ਹੋਏ

July 14th, 05:39 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 14 ਜੁਲਾਈ, 2023 ਨੂੰ ਚੈਂਪਸ-ਏਲਿਸੀਸ (Champs-Élysées) ‘ਤੇ ਫਰਾਂਸ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਇਮੈਨੁਅਲ ਮੈਕ੍ਰੋਂ ਦੇ ਸੱਦੇ ‘ਤੇ ਸਨਮਾਨਿਤ ਗਾਰਡ ਆਵ੍ ਔਨਰ ਦੇ ਰੂਪ ਵਿੱਚ ਬੈਸਟਿਲ ਡੇਅ ਪਰੇਡ ਵਿੱਚ ਸ਼ਾਮਲ ਹੋਏ।

ਪ੍ਰਧਾਨ ਮੰਤਰੀ ਨੂੰ ‘ਗ੍ਰੈਂਡ ਕਰਾਸ ਆਵ੍ ਦ ਲੀਜਨ ਆਵ੍ ਆਨਰ’ ਨਾਲ ਸਨਮਾਨਿਤ ਕੀਤਾ ਗਿਆ

July 13th, 11:56 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਅੱਜ ਫਰਾਂਸ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਇਮੈਨੁਅਲ ਮੈਕ੍ਰੋਂ (Mr. Emmanuel Macron) ਦੁਆਰਾ ਫਰਾਂਸ ਦੇ ਸਰਬਉੱਚ ਪੁਰਸਕਾਰ ‘ਗ੍ਰੈਂਡ ਕਰਾਸ ਆਵ੍ ਦ ਲੀਜਨ ਆਵ੍ ਆਨਰ’ ਨਾਲ ਸਨਮਾਨਿਤ ਕੀਤਾ ਗਿਆ ।

ਹੌਰੀਜ਼ਨ 2047: ਭਾਰਤ-ਫਰਾਂਸ ਰਣਨੀਤਕ ਭਾਈਵਾਲੀ ਦੀ 25ਵੀਂ ਵਰ੍ਹੇਗੰਢ, ਇੱਕ ਸਦੀ ਵੱਲ ਵਧਦੇ ਹੋਏ ਭਾਰਤ-ਫਰਾਂਸ ਸਬੰਧ

July 13th, 11:30 pm

ਭਾਰਤ-ਫਰਾਂਸ ਭਾਈਵਾਲੀ ਦੀ 25ਵੀਂ ਵਰ੍ਹੇਗੰਢ ਨੂੰ ਮਨਾਉਣ ਲਈ, ਦੋਵੇਂ ਦੇਸ਼ 2047 ਤੱਕ ਦੁਵੱਲੇ ਸਬੰਧਾਂ ਲਈ ਰਾਹ ਤੈਅ ਕਰਨ ਲਈ ਇੱਕ ਰੋਡਮੈਪ ਅਪਣਾਉਣ ਲਈ ਸਹਿਮਤ ਹੋਏ, ਜੋ ਭਾਰਤ ਦੀ ਆਜ਼ਾਦੀ ਦੀ ਸ਼ਤਾਬਦੀ, ਦੋਵਾਂ ਦੇਸ਼ਾਂ ਦਰਮਿਆਨ ਕੂਟਨੀਤਕ ਸਬੰਧਾਂ ਦੀ ਸ਼ਤਾਬਦੀ ਅਤੇ ਰਣਨੀਤਕ ਭਾਈਵਾਲੀ ਦੇ 50 ਸਾਲਾਂ ਦਾ ਜਸ਼ਨ ਮਨਾਉਣ ਲਈ ਇੱਕ ਵਿਸ਼ੇਸ਼ ਵਰ੍ਹਾ ਹੈ।

ਪ੍ਰਧਾਨ ਮੰਤਰੀ ਨੇ ਫਰਾਂਸ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

July 13th, 11:05 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 13 ਜੁਲਾਈ, 2023 ਨੂੰ ਫਰਾਂਸ ਦੀ ਪ੍ਰਧਾਨ ਮੰਤਰੀ ਮਹਾਮਹਿਮ ਸੁਸ਼੍ਰੀ ਐਲਿਜ਼ਾਬੈਥ ਬੋਰਨ ਨਾਲ ਮੁਲਾਕਾਤ ਕੀਤੀ।

PM Modi arrives in Paris, France

July 13th, 04:38 pm

PM Modi arrived in Paris, France and will be the Guest of Honour at the Bastille Day Parade on 14 July 2023, where a tri-services Indian armed forces contingent would be participating. PM Modi will hold formal talks with President Macron and will also attend a banquet and a private dinner.

ਪ੍ਰਧਾਨ ਮੰਤਰੀ 13 ਤੋਂ 15 ਜੁਲਾਈ, 2023 ਨੂੰ ਫਰਾਂਸ ਅਤੇ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ਕਰਨਗੇ

July 12th, 02:19 pm

ਫਰਾਂਸ ਦੇ ਰਾਸ਼ਟਰਪਤੀ, ਸ਼੍ਰੀ ਇਮੈਨੁਅਲ ਮੈਕ੍ਰੋਂ (Mr. Emmanuel Macron) ਦੇ ਸੱਦੇ ‘ਤੇ ਪ੍ਰਧਾਨ ਮੰਤਰੀ 13-14 ਜੁਲਾਈ 2023 ਤੱਕ ਪੈਰਿਸ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ 14 ਜੁਲਾਈ 2023 ਨੂੰ ਬੈਸਟਿਲ ਡੇਅ ਪਰੇਡ ਵਿੱਚ ਮੁੱਖ ਮਹਿਮਾਨ ਹੋਣਗੇ, ਇਸ ਪਰੇਡ ਵਿੱਚ ਤਿੰਨੋਂ ਸੈਨਾਵਾਂ ਦੇ ਭਾਰਤੀ ਹਥਿਆਰਬੰਦ ਬਲਾਂ ਦਾ ਇੱਕ ਦਲ ਵੀ ਹਿੱਸਾ ਲਵੇਗਾ।

ਪ੍ਰਧਾਨ ਮੰਤਰੀ ਦੇ ਫਰਾਂਸ ਦੌਰੇ ਦੇ ਦੌਰਾਨ ਭਾਰਤ-ਫਰਾਂਸ ਸੰਯੁਕਤ ਬਿਆਨ

May 04th, 10:44 pm

ਫਰਾਂਸੀਸੀ ਗਣਰਾਜ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨੇ 4 ਮਈ 2022 ਨੂੰ ਪੈਰਿਸ ਦੀ ਇੱਕ ਸੰਖੇਪ ਕਾਰਜਕਾਰੀ ਫੇਰੀ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਮੇਜ਼ਬਾਨੀ ਕੀਤੀ।

ਫਰਾਂਸ ਦੀ ਇੱਕ ਸਫ਼ਲ ਯਾਤਰਾ

May 04th, 09:16 pm

ਜਰਮਨੀ ਅਤੇ ਡੈਨਮਾਰਕ ਦੀ ਸਫ਼ਲ ਯਾਤਰਾ ਦੇ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਦੇ ਨਾਲ ਗੱਲਬਾਤ ਕਰਨ ਦੇ ਲਈ ਪੈਰਿਸ ਪਹੁੰਚੇ। ਉਨ੍ਹਾਂ ਦੇ ਆਗਮਨ ਦੇ ਤੁਰੰਤ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ।

PM Modi's meetings on the sidelines of G-7 Summit in Biarritz

August 25th, 10:59 pm

On the sidelines of the ongoing G-7 Summit, PM Modi held meetings with world leaders.

PM Modi interacts with Indian community in France

August 23rd, 01:45 pm

PM Modi addressed Indian community in France. Speaking about India’s growth trajectory, he highlighted the initiatives taken in the last five years. He further said that India-France ties were based on trust and principles of liberty, equality and fraternity and coined an acronym for the partnership between both the countries and said, “Today in the 21st century we talk of INFRA. I would like to say that for me it is IN+FRA, which means the alliance between India and France.”