ਫਿਪਿਕ III ਸਮਿਟ ਵਿੱਚ ਪ੍ਰਧਾਨ ਮੰਤਰੀ ਦੀਆਂ ਸਮਾਪਤੀ ਟਿੱਪਣੀਆਂ

May 22nd, 04:33 pm

ਤੁਹਾਡੇ ਵਿਚਾਰਾਂ ਦੇ ਲਈ ਬਹੁਤ ਧੰਨਵਾਦ। ਸਾਡੇ ਮੰਥਨ ਤੋਂ ਜੋ ਵਿਚਾਰ ਉੱਭਰੇ ਹਨ, ਅਸੀਂ ਉਨ੍ਹਾਂ ’ਤੇ ਜ਼ਰੂਰ ਗੌਰ ਕਰਾਂਗੇ। ਸਾਡੀਆਂ ਕੁਝ ਸਾਂਝੀਆਂ ਪ੍ਰਾਥਮਿਕਤਾਵਾਂ ਹਨ ਅਤੇ Pacific Island ਦੇਸ਼ਾਂ ਦੀਆਂ ਕੁਝ ਜ਼ਰੂਰਤਾਂ। ਇਸ ਮੰਚ ’ਤੇ ਸਾਡਾ ਪ੍ਰਯਾਸ ਹੈ ਕਿ ਸਾਡੀ partnership ਇਨ੍ਹਾਂ ਦੋਵਾਂ ਪਹਿਲੂਆਂ ਨੂੰ ਧਿਆਨ ਵਿੱਚ ਰਖਦੇ ਹੋਏ ਚਲੇ। FIPIC ਵਿੱਚ ਸਾਡੇ ਸਹਿਯੋਗ ਨੂੰ ਅੱਗੇ ਵਧਾਉਣ ਲਈ ਮੈਂ ਕੁਝ ਐਲਾਨ ਕਰਨਾ ਚਾਹੁੰਦਾ ਹਾਂ:

ਪ੍ਰਧਾਨ ਮੰਤਰੀ ਪਾਪੁਆ ਨਿਊ ਗਿਨੀ ਦੇ ਸਰਬਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ

May 22nd, 03:09 pm

ਪਾਪੁਆ ਨਿਊ ਗਿਨੀ ਦੀ ਰਾਜਧਾਨੀ ਪੋਰਟ ਮੋਰੇਸਬੀ ਸਥਿਤ ਗਵਰਨਮੈਂਟ ਹਾਊਸ ਵਿਖੇ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ਵਿੱਚ ਪਾਪੁਆ ਨਿਊ ਗਿਨੀ (ਪੀਐੱਨਜੀ) ਦੇ ਗਵਰਨਰ –ਜਨਰਲ ਮਹਾਮਹਿਮ ਸਰ ਬੌਬ ਡਾਡੇ (Sir Bob Dadae) ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਦੇਸ਼ ਦੇ ਸਰਬਉੱਚ ਨਾਗਰਿਕ ਗ੍ਰੈਂਡ ਕੰਪੇਨੀਅਨ ਆਵ੍ ਦ ਆਰਡਰ ਆਵ੍ ਲੋਗੋਹੂ (ਜੀਸੀਐੱਲ) ਨਾਲ ਸਨਮਾਨਿਤ ਕੀਤਾ। ਇਸ ਸਰਬਉੱਚ ਨਾਗਰਿਕ ਸਨਮਾਨ ਪ੍ਰਾਪਤ ਕਰਨ ਵਾਲੇ ਵਿਅਕਤੀ ਨੂੰ ‘ਚੀਫ’ ਦੀ ਉਪਾਧੀ ਦਿੱਤੀ ਜਾਂਦੀ ਹੈ।

ਪ੍ਰਧਾਨ ਮੰਤਰੀ ਨੇ ਪਾਪੂਆ ਨਿਊ ਗਿਨੀ ਵਿੱਚ ਆਈਟੀਈਸੀ ਸਕਾਲਰਸ ਨਾਲ ਗੱਲਬਾਤ ਕੀਤੀ

May 22nd, 02:58 pm

22 ਮਈ 2023 ਨੂੰ ਫੋਰਮ ਫਾਰ ਇੰਡੀਆ-ਪੈਸੇਫਿਕ ਆਈਲੈਂਡਸ ਕੋਆਪਰੇਸ਼ਨ (ਐੱਫਆਈਪੀਆਈਸੀ) ਦੇ ਤੀਸਰੇ ਸਿਖਰ ਸੰਮੇਲਨ ਦੇ ਲਈ ਪੋਰਟ ਮੋਰੇਸਬੀ ਦੀ ਆਪਣੀ ਯਾਤਰਾ ਦੇ ਦੌਰਾਨ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਸ਼ਾਂਤ ਦ੍ਵੀਪ ਸਮੂਹ ਦੇ ਦੇਸ਼ਾਂ ਵਿੱਚ ਭਾਰਤੀ ਤਕਨੀਕੀ ਅਤੇ ਆਰਥਿਕ ਸਹਿਯੋਗ (ਆਈਟੀਈਸੀ) ਕੋਰਸਾਂ ਦੇ ਸਾਬਕਾ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਨ੍ਹਾਂ ਸਾਬਕਾ ਵਿਦਿਆਰਥੀਆਂ ਵਿੱਚੋਂ ਉਹ ਸੀਨੀਅਰ ਸਰਕਾਰੀ ਅਧਿਕਾਰੀ, ਪ੍ਰਮੁੱਖ ਪੇਸ਼ੇਵਰ ਅਤੇ ਕਮਿਯੂਨਿਟੀ ਲੀਡਰ ਸ਼ਾਮਲ ਸਨ, ਜਿਨ੍ਹਾਂ ਨੇ ਆਈਟੀਈਸੀ ਦੇ ਤਹਿਤ ਭਾਰਤ ਵਿੱਚ ਟ੍ਰੇਨਿੰਗ ਪ੍ਰਾਪਤ ਕੀਤੀ ਹੈ। ਉਹ ਭਾਰਤ ਵਿੱਚ ਪ੍ਰਾਪਤ ਕੌਸ਼ਲ ਦਾ ਉਪਯੋਗ ਕਰਕੇ ਆਪਣੇ ਸਮਾਜ ਵਿੱਚ ਯੋਗਦਾਨ ਦੇ ਰਹੇ ਹਨ।

ਪ੍ਰਧਾਨ ਮੰਤਰੀ ਦੀ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨਾਲ ਮੀਟਿੰਗ

May 22nd, 02:51 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ-ਪ੍ਰਸ਼ਾਂਤ ਦ੍ਵੀਪ ਸਮੂਹ ਸਹਿਯੋਗ ਮੰਚ (ਐੱਫਆਈਪੀਆਈਸੀ) ਦੀ ਤੀਸਰੀ ਸਮਿਟ ਦੌਰਾਨ 22 ਮਈ 2023 ਨੂੰ ਪੋਰਟ ਮੋਰੇਸਬੀ ਵਿਖੇ ਪਾਪੁਆ ਵਿਖੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਕ੍ਰਿਸ ਹਿਪਕਿਨਜ਼ (Mr. Chris Hipkins) ਨਾਲ ਮੀਟਿੰਗ ਕੀਤੀ। ਦੋਵੇਂ ਪ੍ਰਧਾਨ ਮੰਤਰੀਆਂ ਦੇ ਦਰਮਿਆਨ ਇਹ ਪਹਿਲੀ ਗੱਲਬਾਤ ਸੀ।

ਪ੍ਰਧਾਨ ਮੰਤਰੀ ਦੀ ਫਿਜੀ ਗਣਰਾਜ ਦੇ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ

May 22nd, 02:37 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੋਰਟ ਮੋਰੇਸਬੀ ਵਿੱਚ ਭਾਰਤ-ਪ੍ਰਸ਼ਾਂਤ ਦ੍ਵੀਪ ਸਹਿਯੋਗ ਫੋਰਮ (ਐੱਫਆਈਪੀਆਈਸੀ) ਦੇ ਤੀਸਰੇ ਸਮਿਟ ਸਮੇਂ ਫਿਜੀ ਗਣਰਾਜ ਦੇ ਪ੍ਰਧਾਨ ਮੰਤਰੀ ਸ਼੍ਰੀ ਸਿਤਵੇਨੀ ਲਿਗਾਮਾਮਾਦਾ ਰਾਬੁਕਾ ਦੇ ਨਾਲ ਮੁਲਾਕਾਤ ਕੀਤੀ। ਦੋਹਾਂ ਰਾਜਨੇਤਾਵਾਂ ਦੇ ਦਰਮਿਆਨ ਇਹ ਪਹਿਲੀ ਮੁਲਾਕਾਤ ਸੀ। ਪ੍ਰਧਾਨ ਮੰਤਰੀ ਨੇ ਇਹ ਯਾਦ ਕੀਤਾ ਕਿ ਐੱਫਆਈਪੀਆਈਸੀ ਦੀ ਸ਼ੁਰੂਆਤ ਉਨ੍ਹਾਂ ਦੀ ਨਵੰਬਰ 2014 ਵਿੱਚ ਹੋਈ ਫਿਜੀ ਯਾਤਰਾ ਦੇ ਦੌਰਾਨ ਹੋਈ ਸੀ। ਉਸ ਤੋਂ ਬਾਅਦ ਪ੍ਰਸ਼ਾਂਤ ਦ੍ਵੀਪ ਦੇਸ਼ਾਂ (ਪੀਆਈਸੀ) ਦੇ ਨਾਲ ਭਾਰਤ ਦਾ ਸਹਿਯੋਗ ਨਿਰੰਤਰ ਮਜ਼ਬੂਤ ਹੋਇਆ ਹੈ।

Prime Minister honoured with the highest civilian awards of Papua New Guinea, Fiji and Palau

May 22nd, 02:18 pm

Prime Minister Narendra Modi, during his historic visit to Papua New Guinea, was conferred with three prestigious civilian awards. He was conferred the ‘Grand Companion of the Order of Logohu’ by Papua New Guinea, ‘Companion of the Order of Fiji’ by Republic of Fiji and ‘Ebakl’ Award by Republic of Palau.

ਫਿਪਿਕ III (FIPIC III) ਸਮਿਟ ਵਿੱਚ ਪ੍ਰਧਾਨ ਮੰਤਰੀ ਦੀਆਂ ਉਦਘਾਟਨੀ ਟਿੱਪਣੀਆਂ

May 22nd, 02:15 pm

ਤੀਸਰੇ ਫਿਪਿਕ ਸਮਿਟ ਵਿੱਚ ਆਪ ਸਾਰਿਆਂ ਦਾ ਹਾਰਦਿਕ ਸਵਾਗਤ ਹੈ। ਮੈਨੂੰ ਖੁਸ਼ੀ ਹੈ ਕਿ ਪ੍ਰਧਾਨ ਮੰਤਰੀ ਜੇਮਸ ਮੈਰਾਪੇ ਮੇਰੇ ਨਾਲ ਇਸ ਸਮਿਟ ਨੂੰ co-host ਕਰ ਰਹੇ ਹਨ। ਇੱਥੇ ਪੋਰਟ ਮੋਰੇਸਬੀ ਵਿੱਚ ਸਮਿਟ ਦੇ ਸਾਰੇ arrangements ਦੇ ਲਈ ਮੈਂ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕਰਦਾ ਹਾਂ।

ਪ੍ਰਧਾਨ ਮੰਤਰੀ ਨੇ ਪਾਪੁਆ ਨਿਊ ਗਿਨੀ ਦੇ ਗਵਰਨਰ ਨਾਲ ਮੁਲਾਕਾਤ ਕੀਤੀ

May 22nd, 08:39 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ-ਪ੍ਰਸ਼ਾਂਤ ਦ੍ਵੀਪ ਸਮੂਹ ਸਹਿਯੋਗ ਮੰਚ (ਐੱਫਆਈਪੀਆਈਸੀ) ਦੀ ਤੀਸਰੀ ਸਮਿਟ ਦੌਰਾਨ 22 ਮਈ, 2023 ਨੂੰ ਪੋਰਟ ਮੋਰੇਸਬੀ ਦੇ ਗਵਰਨਮੈਂਟ ਹਾਊਸ ਵਿਖੇ ਪਾਪੂਆ ਨਿਊ ਗਿਨੀ (ਪੀਐੱਨਜੀ) ਦੇ ਗਵਰਨਰ-ਜਨਰਲ ਸਰ ਬੌਬ ਡਾਡੇ (Sir Bob Dadae) ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਦੀ ਪਾਪੁਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਨਾਲ ਮੀਟਿੰਗ

May 22nd, 08:39 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ-ਪ੍ਰਸ਼ਾਂਤ ਦ੍ਵੀਪ ਸਮੂਹ ਸਹਿਯੋਗ ਮੰਚ (ਐੱਫਆਈਪੀਆਈਸੀ) ਦੀ ਤੀਸਰੀ ਸਮਿਟ ਦੌਰਾਨ 22 ਮਈ 2023 ਨੂੰ ਪੋਰਟ ਮੋਰੇਸਬੀ ਵਿਖੇ ਪਾਪੂਆ ਨਿਊ ਗਿਨੀ (ਪੀਐੱਨਜੀ) ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਜੇਮਸ ਮੈਰਾਪੇ (Mr. James Marape) ਦੇ ਨਾਲ ਦੁਵੱਲੀ ਮੀਟਿੰਗ ਕੀਤੀ।

ਪ੍ਰਧਾਨ ਮੰਤਰੀ ਪੋਰਟ ਮੋਰੇਸਬੀ, ਪਾਪੂਆ ਨਿਊ ਗਿਨੀ ਪਹੁੰਚੇ

May 21st, 08:06 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 21 ਮਈ 2023 ਦੀ ਸ਼ਾਮ ਪੋਰਟ ਮੋਰੇਸਬੀ ਪਹੁੰਚੇ। ਵਿਸ਼ੇਸ਼ ਭਾਵਨਾਵਾਂ ਵਿਅਕਤ ਕਰਦੇ ਹੋਏ, ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਜੇਮਸ ਮੈਰਾਪੇ (James Marape) ਨੇ ਹਵਾਈ ਅੱਡੇ ’ਤੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੂੰ 19 ਤੋਪਾਂ ਦੀ ਸਲਾਮੀ ਅਤੇ ਗਾਰਡ ਆਵ੍ ਆਲਰ ਦਿੱਤਾ ਗਿਆ।

ਪ੍ਰਧਾਨ ਮੰਤਰੀ ਦਾ ਜਪਾਨ, ਪਾਪੂਆ ਨਿਊ ਗਿਨੀ ਅਤੇ ਆਸਟ੍ਰੇਲੀਆ ਯਾਤਰਾ ਤੋਂ ਪਹਿਲਾਂ ਬਿਆਨ

May 19th, 08:38 am

ਮੈਂ ਜਪਾਨ ਦੇ ਪ੍ਰਧਾਨ ਮੰਤਰੀ ਸ਼੍ਰੀ ਫੁਮਿਓ ਕਿਸ਼ਿਦਾ ਦੇ ਸੱਦੇ ‘ਤੇ ਜਪਾਨੀ ਪ੍ਰਧਾਨਗੀ ਦੇ ਤਹਿਤ ਜੀ7 ਸਿਖਰ ਸਮਿਟ ਵਿੱਚ ਹਿੱਸਾ ਲੈਣ ਦੇ ਲਈ ਜਪਾਨ ਦੇ ਹਿਰੋਸ਼ਿਮਾ ਦੇ ਲਈ ਰਵਾਨਾ ਹੋ ਰਿਹਾ ਹਾਂ। ਹਾਲ ਵਿੱਚ ਹੀ ਭਾਰਤ-ਜਪਾਨ ਸਿਖਰ ਸਮਿਟ ਸੰਮੇਲਨ ਦੇ ਲਈ ਭਾਰਤ ਦੀ ਯਾਤਰਾ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਕਿਸ਼ਿਦਾ ਤੋਂ ਫਿਰ ਭੇਂਟ ਹੋਣਾ ਪ੍ਰਸੰਨਤਾ ਦੀ ਬਾਤ ਹੋਵੇਗੀ। ਕਿਉਂਕਿ ਇਸ ਸਾਲ ਭਾਰਤ ਜੀ20 ਦੀ ਪ੍ਰਧਾਨਗੀ ਕਰ ਰਿਹਾ ਹੈ, ਇਸ ਨੂੰ ਦੇਖਦੇ ਹੋਏ ਜੀ7 ਸਿਖਰ ਸਮਿਟ ਵਿੱਚ ਮੇਰੀ ਉਪਸਥਿਤੀ ਵਿਸ਼ੇਸ਼ ਤੌਰ ‘ਤੇ ਮਹੱਤਵਪੂਰਨ ਹੈ। ਮੈਂ ਜੀ7 ਦੇ ਮੈਂਬਰਾਂ ਅਤੇ ਹੋਰ ਸੱਦੇ ਗਏ ਭਾਗੀਦਾਰ ਦੇਸ਼ਾਂ ਦੇ ਨਾਲ ਵਿਸ਼ਵ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਅਤੇ ਉਨ੍ਹਾਂ ਨੂੰ ਸਮੂਹਿਕ ਤੌਰ ‘ਤੇ ਸੰਬੋਧਿਤ ਕਰਨ ਨਾਲ ਸਬੰਧਿਤ ਵਿਚਾਰਾਂ ਦੇ ਅਦਾਨ-ਪ੍ਰਦਾਨ ਨੂੰ ਲੈ ਕੇ ਉਤਸੁਕ ਹਾਂ। ਇਸ ਤੋਂ ਇਲਾਵਾ ਮੈਂ ਹਿਰੋਸ਼ਿਮਾ ਜੀ7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਕੁਝ ਨੇਤਾਵਾਂ ਦੇ ਨਾਲ ਦੁਵੱਲੀ ਮੀਟਿੰਗਾਂ ਵੀ ਕਰਾਂਗਾ।