ਪ੍ਰਧਾਨ ਮੰਤਰੀ ਦੀ ਮਿਸਰ ਦੇ ਰਾਸ਼ਟਰਪਤੀ ਨਾਲ ਮੁਲਾਕਾਤ
June 25th, 08:33 pm
ਦੋਵਾਂ ਨੇਤਾਵਾਂ ਨੇ ਜਨਵਰੀ 2023 ਵਿੱਚ ਗਣਤੰਤਰ ਦਿਵਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਰਾਸ਼ਟਰਪਤੀ ਸਿਸੀ ਦੇ ਰਾਜ ਦੌਰੇ ਨੂੰ ਗਰਮਜੋਸ਼ੀ ਨਾਲ ਯਾਦ ਕੀਤਾ, ਅਤੇ ਦੁਵੱਲੇ ਸਬੰਧਾਂ ਨੂੰ ਦਿੱਤੀ ਗਤੀ ਦਾ ਸੁਆਗਤ ਕੀਤਾ। ਉਨ੍ਹਾਂ ਇਸ ਗੱਲ 'ਤੇ ਸਹਿਮਤੀ ਪ੍ਰਗਟਾਈ ਕਿ ਮਿਸਰ ਦੀ ਕੈਬਨਿਟ ਵਿੱਚ ਨਵੀਂ ਸਥਾਪਿਤ 'ਭਾਰਤ ਇਕਾਈ' ਦੁਵੱਲੇ ਸਹਿਯੋਗ ਨੂੰ ਅੱਗੇ ਵਧਾਉਣ ਲਈ ਇੱਕ ਉਪਯੋਗੀ ਸਾਧਨ ਹੈ।ਪ੍ਰਧਾਨ ਮੰਤਰੀ ਨੂੰ ਮਿਸਰ ਦੇ ਸਰਵਉੱਚ ਨਾਗਰਿਕ ਪੁਰਸਕਾਰ ਔਰਡਰ ਆਵੑ ਦ ਨਾਈਲ ਨਾਲ ਸਨਮਾਨਿਤ ਕੀਤਾ ਗਿਆ
June 25th, 08:29 pm
ਮਿਸਰ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਅਬਦੇਲ ਫਤਿਹ ਅਲ-ਸਿਸੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ 25 ਜੂਨ, 2023 ਨੂੰ ਕਾਹਿਰਾ ਦੀ ਪ੍ਰੈਜ਼ੀਡੈਂਸੀ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਰੋਹ ਵਿੱਚ ਮਿਸਰ ਦੇ ਸਰਵਉੱਚ ਨਾਗਰਿਕ ਪੁਰਸਕਾਰ, 'ਔਰਡਰ ਆਵੑ ਦ ਨਾਈਲ' ਨਾਲ ਸਨਮਾਨਿਤ ਕੀਤਾ।ਪ੍ਰਧਾਨ ਮੰਤਰੀ ਨੇ ਹੇਲਿਓਪੋਲਿਸ (Heliopolis) ਵਾਰ ਮੈਮੋਰੀਅਲ ਦਾ ਦੌਰਾ ਕੀਤਾ
June 25th, 04:06 pm
ਪ੍ਰਧਾਨ ਮੰਤਰੀ ਨੇ 1st ਵਰਲਡ ਵਾਰ ਦੇ ਦੌਰਾਨ ਮਿਸਰ ਅਤੇ ਅਦਨ ਵਿੱਚ ਆਪਣੀ ਜਾਨਾਂ ਕੁਰਬਾਨ ਕਰਨ ਵਾਲੇ 4300 ਤੋਂ ਵੱਧ ਬਹਾਦੁਰ ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ।ਪ੍ਰਧਾਨ ਮੰਤਰੀ ਕਾਹਿਰਾ ਵਿੱਚ ਅਲ-ਹਕੀਮ ਮਸਜਿਦ ਗਏ
June 25th, 04:04 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਮਿਸਰ ਦੀ ਸਰਕਾਰੀ ਯਾਤਰਾ ਦੇ ਦੌਰਾਨ ਕਾਹਿਰਾ ਵਿੱਚ ਅਲ-ਹਕੀਮ ਮਸਜਿਦ ਗਏ।ਪ੍ਰਧਾਨ ਮੰਤਰੀ ਨੇ ਹਸਨ ਅੱਲਮ ਹੋਲਡਿੰਗ ਕੰਪਨੀ ਦੇ ਸੀਈਓ ਸ਼੍ਰੀ ਹਸਨ ਅੱਲਮ (Hassan Allam) ਨਾਲ ਮੁਲਾਕਾਤ ਕੀਤੀ
June 25th, 05:22 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 24 ਜੂਨ, 2023 ਨੂੰ ਕਾਹਿਰਾ ਵਿੱਚ ਮੱਧ-ਪੂਰਬ ਅਤੇ ਉੱਤਰੀ ਅਫਰੀਕੀ ਖੇਤਰ ਵਿੱਚ ਕੰਮ ਕਰਨ ਵਾਲੀ ਸਭ ਤੋਂ ਵੱਡੀ ਮਿਸਰ ਦੀਆਂ ਕੰਪਨੀਆਂ ਵਿੱਚੋਂ ਇੱਕ, ਹਸਨ ਅੱਲਮ ਹੋਲਡਿੰਗ ਕੰਪਨੀ ਦੇ ਸੀਈਓ ਸ਼੍ਰੀ ਹਸਨ ਅੱਲਮ ਨਾਲ ਮੁਲਾਕਾਤ ਕੀਤੀ।ਪ੍ਰਧਾਨ ਮੰਤਰੀ ਨੇ ਮਿਸਰ ਦੀ ਪ੍ਰਮੁੱਖ ਯੋਗ ਇੰਸਟ੍ਰਕਟਰਸ ਸੁਸ਼੍ਰੀ ਰੀਮ ਜਾਬਕ ਅਤੇ ਸੁਸ਼੍ਰੀ ਨਾਡਾ ਏਡੇਲ ਨਾਲ ਮੁਲਾਕਾਤ ਕੀਤੀ
June 25th, 05:21 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 24 ਜੂਨ, 2023 ਨੂੰ ਕੋਹਿਰਾ ਵਿੱਚ ਦੋ ਪ੍ਰਮੁੱਖ ਯੋਗ ਇੰਸਟ੍ਰਕਟਰਸ, ਸੁਸ਼੍ਰੀ ਰੀਮ ਜਾਬਕ ਅਤੇ ਸੁਸ਼੍ਰੀ ਨਾਡਾ ਏਡੇਲ (Nada Adel) ਨਾਲ ਮੁਲਾਕਾਤ ਕੀਤੀ।ਪ੍ਰਧਾਨ ਮੰਤਰੀ ਨੇ ਮਿਸਰ ਦੇ ਪ੍ਰਸਿੱਧ ਲੇਖਕ ਅਤੇ ਪੈਟ੍ਰੋਲੀਅਮ ਰਣਨੀਤੀਕਾਰ ਸ਼੍ਰੀ ਤਾਰੇਕ ਹੇੱਗੀ (Tarek Heggy) ਨਾਲ ਮੁਲਾਕਾਤ ਕੀਤੀ
June 25th, 05:20 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 24 ਜੂਨ, 2023 ਨੂੰ ਕਾਹਿਰਾ ਵਿੱਚ ਮਿਸਰ ਦੇ ਪ੍ਰਸਿੱਧ ਲੇਖਕ ਅਤੇ ਪੈਟ੍ਰੋਲੀਅਮ ਰਣਨੀਤੀਕਾਰ ਸ਼੍ਰੀ ਤਾਰੇਕ ਹੇੱਗੀ ਨਾਲ ਮੁਲਾਕਾਤ ਕੀਤੀਪ੍ਰਧਾਨ ਮੰਤਰੀ ਦੀ ਮਿਸਰ ਦੇ ਗ੍ਰੈਂਡ ਮੁਫ਼ਤੀ ਨਾਲ ਮੁਲਾਕਾਤ
June 25th, 05:18 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਿਸਰ ਦੀ ਆਪਣੀ ਸਰਕਾਰੀ ਯਾਤਰਾ ਦੇ ਦੌਰਾਨ 24 ਜੂਨ 2023 ਨੂੰ ਮਿਸਰ ਦੇ ਗ੍ਰੈਂਡ ਮੁਫ਼ਤੀ ਮਹਾਮਹਿਮ ਡਾ. ਸ਼ੌਕੀ ਇਬ੍ਰਾਹਿਮ ਅੱਲਮ (Dr. Shawky Ibrahim Allam) ਨਾਲ ਮੁਲਾਕਾਤ ਕੀਤੀ।ਪ੍ਰਧਾਨ ਮੰਤਰੀ ਦੀ ਮਿਸਰ ਵਿੱਚ ਭਾਰਤੀ ਭਾਈਚਾਰੇ ਨਾਲ ਗੱਲਬਾਤ
June 25th, 05:16 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਿਸਰ ਦੀ ਆਪਣੀ ਸਰਕਾਰੀ ਯਾਤਰਾ ਦੇ ਦੌਰਾਨ 24 ਜੂਨ 2023 ਨੂੰ ਕਾਹਿਰਾ ਵਿੱਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ।ਪ੍ਰਧਾਨ ਮੰਤਰੀ ਦੀ ਮਿਸਰ ਦੇ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਾਲੀ ਮਿਸਰ ਦੇ ਕੈਬਨਿਟ ਦੀ “ਭਾਰਤ ਇਕਾਈ” ਦੇ ਨਾਲ ਮੀਟਿੰਗ
June 25th, 05:13 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ 24 ਜੂਨ 2023 ਨੂੰ ਮਿਸਰ ਦੀ ਸਰਕਾਰੀ ਯਾਤਰਾ ‘ਤੇ ਕਾਹਿਰਾ ਪਹੁੰਚਣ ਦੇ ਤੁਰੰਤ ਬਾਅਦ ਮਿਸਰ ਦੇ ਕੈਬਨਿਟ ਦੀ “ਭਾਰਤ ਇਕਾਈ” ਦੇ ਨਾਲ ਇੱਕ ਮੀਟਿੰਗ ਕੀਤੀ। ਇਸ “ਭਾਰਤ ਇਕਾਈ” ਦੀ ਸਥਾਪਨਾ ਇਸ ਵਰ੍ਹੇ ਦੀ ਸ਼ੁਰੂਆਤ ਵਿੱਚ ਮਿਸਰ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਅਬਦੇਲ ਫਤਹ ਅਲ-ਸਿਸੀ (Abdel Fattah El-Sisi) ਦੀ ਗਣਤੰਤਰ ਦਿਵਸ 2023 ਦੇ ਮੁੱਖ ਮਹਿਮਾਨ ਦੇ ਰੂਪ ਵਿੱਚ ਭਾਰਤ ਦੀ ਸਰਕਾਰੀ ਯਾਤਰਾ ਦੇ ਬਾਅਦ ਕੀਤੀ ਗਈ ਸੀ। ਇਸ “ਭਾਰਤ ਇਕਾਈ” ਦੀ ਪ੍ਰਧਾਨਗੀ ਮਿਸਰ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਮੁਸਤਫਾ ਮੈਡਬੌਲੀ ਕਰਦੇ ਸਨ ਤੇ ਇਸ ਵਿੱਚ ਕਈ ਮੰਤਰੀ ਤੇ ਸੀਨੀਅਰ ਅਧਿਕਾਰੀ ਸ਼ਾਮਲ ਹਨ।Prime Minister Modi arrives in Cairo, Egypt
June 24th, 06:30 pm
Prime Minister Narendra Modi arrived in Cairo, Egypt a short while ago. In a special gesture he was received by the Prime Minister of Egypt at the airport. PM Modi was given a ceremonial welcome upon arrival.ਸੰਯੁਕਤ ਰਾਜ ਅਮਰੀਕਾ ਅਤੇ ਮਿਸਰ ਦੀ ਆਪਣੀ ਯਾਤਰਾ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਰਵਾਨਗੀ ਬਿਆਨ
June 20th, 07:00 am
ਮੈਂ ਰਾਸ਼ਟਰਪਤੀ ਸ਼੍ਰੀ ਜੋਸੇਫ ਜੇ. ਬਾਇਡਨ (Joseph Biden) ਅਤੇ ਪ੍ਰਥਮ ਮਹਿਲਾ ਡਾ. ਜਿਲ ਬਾਇਡਨ (First Lady Dr. Jill Biden) ਦੇ ਨਿਮੰਤਰਣ (ਸੱਦੇ) ‘ਤੇ ਸੰਯੁਕਤ ਰਾਜ ਅਮਰੀਕਾ ਦੀ ਯਾਤਰਾ ‘ਤੇ ਜਾ ਰਿਹਾ ਹਾਂ। ਇਹ ਵਿਸ਼ੇਸ਼ ਨਿਮੰਤਰਣ (ਸੱਦਾ) ਸਾਡੇ ਲੋਕਤੰਤਰਾਂ ਦੇ ਦਰਮਿਆਨ ਸਾਂਝੇਦਾਰੀ ਦੀ ਸ਼ਕਤੀ ਅਤੇ ਜੀਵੰਤਤਾ ਦਾ ਪ੍ਰਤੀਬਿੰਬ ਹੈ।