ਦੂਸਰਾ ਭਾਰਤ-ਨੌਰਡਿਕ ਸਮਿਟ

May 04th, 07:44 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੂਸਰੇ ਭਾਰਤ-ਨੌਰਡਿਕ ਸਮਿਟ ਵਿੱਚ ਡੈਨਮਾਰਕ ਦੇ ਪ੍ਰਧਾਨ ਮੰਤਰੀ ਸੁਸ਼ੀ ਮੇਟੇ ਫ੍ਰੈਡਰਿਕਸਨ, ਆਈਸਲੈਂਡ ਦੇ ਪ੍ਰਧਾਨ ਮੰਤਰੀ ਸੁਸ਼੍ਰੀ ਕੈਟਰੀਨ ਜੈਕਬਸਡੌਟਿਰ, ਨਾਰਵੇ ਦੇ ਪ੍ਰਧਾਨ ਮੰਤਰੀ ਸੁਸ਼੍ਰੀ ਜੋਨਾਸ ਗਹਰ ਸਟੋਰ, ਸਵੀਡਨ ਦੇ ਪ੍ਰਧਾਨ ਮੰਤਰੀ ਸੁਸ਼੍ਰੀ ਮੈਗਡੇਲੀਨਾ ਐਂਡਰਸਨ ਅਤੇ ਫਿਨਲੈਂਡ ਦੇ ਪ੍ਰਧਾਨ ਮੰਤਰੀ ਸੁਸ਼੍ਰੀ ਸਨਾ ਮਾਰਿਨ ਦੇ ਨਾਲ ਹਿੱਸਾ ਲਿਆ।

ਡੈਨਮਾਰਕ ਦੀ ਮਹਾਰਾਣੀ ਮਾਰਗਰੇਟ ਦੂਸਰੀ ਨੇ ਪ੍ਰਧਾਨ ਮੰਤਰੀ ਦਾ ਸੁਆਗਤ ਕੀਤਾ

May 04th, 08:05 am

ਡੈਨਮਾਰਕ ਦੀ ਮਹਾਰਾਣੀ ਮਾਰਗਰੇਟ ਦੂਸਰੀ ਨੇ ਅੱਜ ਕੋਪੇਨਹੈਗਨ ਦੇ ਇਤਿਹਾਸਿਕ ਅਮਾਲੀਅਨਬੋਰ ਪੈਲੇਸ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਸੁਆਗਤ ਕੀਤਾ ।

ਪ੍ਰਧਾਨ ਮੰਤਰੀ ਦੀ ਕੋਪੇਨਹੈਗਨ ਵਿੱਚ ਭਾਰਤੀ ਸਮੁਦਾਇ ਦੇ ਨਾਲ ਗੱਲਬਾਤ

May 03rd, 09:14 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਡੈਨਮਾਰਕ ਦੀ ਪ੍ਰਧਾਨ ਮੰਤਰੀ ਮਹਾਮਹਿਮ ਸੁਸ਼੍ਰੀ ਮੇਟੇ ਫ੍ਰੈਡਰਿਕਸਨ ਦੇ ਨਾਲ ਕੋਪੇਨਹੈਗਨ ਸਥਿਤ ਬੇਲਾ ਸੈਂਟਰ ਵਿੱਚ ਭਾਰਤੀ ਸਮੁਦਾਇ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਦੇ ਨਾਲ ਗੱਲਬਾਤ ਕੀਤੀ। ਡੈਨਮਾਰਕ ਵਿੱਚ ਭਾਰਤੀ ਸਮੁਦਾਇ ਦੇ 1000 ਤੋਂ ਅਧਿਕ ਮੈਬਰਾਂ, ਜਿਨ੍ਹਾਂ ਵਿੱਚ ਵਿਦਿਆਰਥੀ, ਖੋਜਾਰਥੀ, ਪੇਸ਼ੇਵਰ ਅਤੇ ਕਾਰੋਬਾਰੀ ਵਿਅਕਤੀ ਸ਼ਾਮਲ ਸਨ, ਨੇ ਇਸ ਸਮਾਗਮ ਵਿੱਚ ਹਿੱਸਾ ਲਿਆ ।

ਪ੍ਰਧਾਨ ਮੰਤਰੀ ਮੋਦੀ ਨੇ ਇੰਡੀਆ-ਡੈਨਮਾਰਕ ਬਿਜ਼ਨਸ ਫੋਰਮ ਵਿੱਚ ਹਿੱਸਾ ਲਿਆ

May 03rd, 07:40 pm

ਪ੍ਰਧਾਨ ਮੰਤਰੀ ਮੋਦੀ ਨੇ ਕੋਪਨਹੈਗਨ ਵਿੱਚ ਇੰਡੀਆ-ਡੈਨਮਾਰਕ ਬਿਜ਼ਨਸ ਫੋਰਮ ਵਿੱਚ ਬਿਜ਼ਨਸ ਲੀਡਰਸ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ, ਇਨ੍ਹਾਂ ਦਿਨੀਂ ਸੋਸ਼ਲ ਮੀਡੀਆ 'ਤੇ FOMO ਜਾਂ 'ਫੀਅਰ ਆਵ੍ ਮਿਸਿੰਗ' ਸ਼ਬਦ ਦਾ ਪ੍ਰਚਲਨ ਵਧ ਰਿਹਾ ਹੈ। ਭਾਰਤ ਵਿੱਚ ਸੁਧਾਰਾਂ ਅਤੇ ਨਿਵੇਸ਼ ਦੇ ਅਵਸਰਾਂ ਨੂੰ ਦੇਖਦੇ ਹੋਏ, ਮੈਂ ਕਹਿ ਸਕਦਾ ਹਾਂ ਕਿ ਜੋ ਲੋਕ ਸਾਡੇ ਦੇਸ਼ ਵਿੱਚ ਨਿਵੇਸ਼ ਨਹੀਂ ਕਰਨਗੇ, ਉਹ ਨਿਸ਼ਚਿਤ ਤੌਰ 'ਤੇ ਚੂਕ ਜਾਣਗੇ।

ਡੈਨਮਾਰਕ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਪ੍ਰੈੱਸ ਬਿਆਨ

May 03rd, 07:11 pm

ਮੇਰੇ ਅਤੇ ਮੇਰੇ ਡੈਲੀਗੇਸ਼ਨ ਦੇ ਡੈਨਮਾਰਕ ਵਿੱਚ ਸ਼ਾਨਦਾਰ ਸੁਆਗਤ ਅਤੇ ਮੇਜਬਾਨੀ ਦੇ ਲਈ, ਤੁਹਾਡਾ ਅਤੇ ਤੁਹਾਡੀ ਟੀਮ ਦਾ ਹਾਰਦਿਕ ਧੰਨਵਾਦ। ਤੁਹਾਡੇ ਖੂਬਸੂਰਤ ਦੇਸ਼ ਵਿੱਚ ਇਹ ਮੇਰੀ ਪਹਿਲੀ ਯਾਤਰਾ ਹੈ। ਪਿਛਲੇ ਸਾਲ ਅਕਤੂਬਰ ਵਿੱਚ ਮੈਨੂੰ ਤੁਹਾਡਾ ਭਾਰਤ ਵਿੱਚ ਸੁਆਗਤ ਕਰਨ ਦਾ ਅਵਸਰ ਪ੍ਰਾਪਤ ਹੋਇਆ। ਇਨ੍ਹਾਂ ਦੋਨਾਂ ਯਾਤਰਾਵਾਂ ਨਾਲ ਅਸੀਂ ਆਪਣੇ ਸਬੰਧਾਂ ਵਿੱਚ ਨਿਕਟਤਾ ਲਿਆ ਪਾਏ ਹਾਂ ਅਤੇ ਇਨ੍ਹਾਂ ਨੂੰ ਗਤੀਸ਼ੀਲ ਬਣਾ ਪਾਏ ਹਾਂ। ਸਾਡੇ ਦੋਨੋਂ ਦੇਸ਼ ਲੋਕਤੰਤਰ, ਅਭਿਵਿਅਕਤੀ ਦੀ ਸੁਤੰਤਰਤਾ, ਅਤੇ ਕਾਨੂੰਨ ਦੇ ਸ਼ਾਸਨ ਜਿਹੀਆਂ ਕਦਰਾਂ-ਕੀਮਤਾਂ ਨੂੰ ਤਾਂ ਸਾਂਝਾ ਕਰਦੇ ਹੀ ਹਾਂ; ਨਾਲ ਹੀ ਸਾਡੀਆਂ ਦੋਨਾਂ ਦੀਆਂ ਕਈ complementary strengths ਵੀ ਹਨ।

ਡੈਨਮਾਰਕ ਦੇ ਪ੍ਰਧਾਨ ਮੰਤਰੀ ਦੇ ਨਾਲ ਭਾਰਤੀ ਪ੍ਰਧਾਨ ਮੰਤਰੀ ਦੀ ਬੈਠਕ ਬਾਰੇ ਪ੍ਰੈੱਸ ਰਿਲੀਜ਼

May 03rd, 06:45 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਡੈਨਮਾਰਕ ਦੇ ਪ੍ਰਧਾਨ ਮੰਤਰੀ ਸੁਸ਼੍ਰੀ ਮੇਟੇ ਫ੍ਰੈਡਰਿਕਸਨ ਦੇ ਨਾਲ ਦੁਵੱਲੀ ਬੈਠਕ ਕੀਤੀ।

India–Denmark Joint Statement during the Visit of Prime Minister to Denmark

May 03rd, 05:16 pm

PM Modi and PM Frederiksen held extensive talks in Copenhagen. The two leaders noted with satisfaction the progress made in various areas since the visit of PM Frederiksen to India in October 2021 especially in the sectors of renewable energy, health, shipping, and water. They emphasized the importance of India- EU Strategic Partnership and reaffirmed their commitment to further strengthen this partnership.

ਡੈਨਮਾਰਕ ਦੇ ਕੋਪਨਹੈਗਨ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਨਿੱਘਾ ਸੁਆਗਤ ਕੀਤਾ ਗਿਆ

May 03rd, 02:48 pm

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤਿੰਨ ਯੂਰਪੀ ਰਾਸ਼ਟਰਾਂ ਦੇ ਦੌਰੇ ਦੇ ਦੂਸਰੇ ਪੜਾਅ 'ਚ ਡੈਨਮਾਰਕ ਦੇ ਕੋਪਨਹੈਗਨ ਪਹੁੰਚੇ। ਇੱਕ ਵਿਸ਼ੇਸ਼ ਭਾਵ ਵਿੱਚ, ਡੈਨਿਸ਼ ਪ੍ਰਧਾਨ ਮੰਤਰੀ ਮੇਟੇ ਫ੍ਰੈਡਰਿਕਸਨ ਨੇ ਹਵਾਈ ਅੱਡੇ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਸੁਆਗਤ ਕੀਤਾ।