ਪ੍ਰਧਾਨ ਮੰਤਰੀ ਨੇ ਸਿਡਨੀ ਵਿੱਚ ਬਿਜ਼ਨਸ ਰਾਊਂਡਟੇਬਲ ਨੂੰ ਸੰਬੋਧਨ ਕੀਤਾ

May 24th, 04:03 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿਡਨੀ ਵਿੱਚ ਚੋਟੀ ਦੀਆਂ ਆਸਟ੍ਰੇਲੀਅਨ ਕੰਪਨੀਆਂ ਦੇ ਸੀਈਓਜ਼ ਨਾਲ ਇੱਕ ਵਪਾਰਕ ਗੋਲਮੇਜ਼ (ਬਿਜ਼ਨਸ ਰਾਊਂਡਟੇਬਲ) ਨੂੰ ਸੰਬੋਧਨ ਕੀਤਾ।

ਆਸਟ੍ਰੇਲੀਆ ਦੇ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

May 24th, 02:48 pm

ਆਸਟ੍ਰੇਲੀਆ ਦੇ ਵਿਰੋਧੀ ਧਿਰ ਦੇ ਨੇਤਾ ਮਹਾਮਹਿਮ ਸ਼੍ਰੀ ਪੀਟਰ ਡਟਨ ਨੇ ਅੱਜ 24 ਮਈ, 2023 ਨੂੰ ਆਸਟ੍ਰੇਲੀਆ ਦੇ ਸਿਡਨੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੇ ਨਾਲ ਬੈਠਕ ਕੀਤੀ

May 24th, 10:03 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸ਼੍ਰੀ ਐਂਥਨੀ ਅਲਬਨੀਜ਼ ਦੇ ਨਾਲ 24 ਮਈ 2023 ਨੂੰ ਆਸਟ੍ਰੇਲੀਆ ਦੇ ਸਿਡਨੀ ਵਿੱਚ ਐਡਮਿਰਲਟੀ ਹਾਊਸ ਵਿੱਚ ਦੁਵੱਲੀ ਬੈਠਕ ਕੀਤੀ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੇ ਨਾਲ ਸੰਯੁਕਤ ਪ੍ਰੈੱਸ ਬੈਠਕ ਸਮੇਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਪ੍ਰੈੱਸ ਬਿਆਨ

May 24th, 06:41 am

ਆਸਟ੍ਰੇਲੀਆ ਦੀ ਮੇਰੀ ਇਸ ਯਾਤਰਾ ਵਿੱਚ, ਮੈਨੂੰ ਅਤੇ ਮੇਰੇ ਵਫ਼ਦ ਨੂੰ ਦਿੱਤੇ ਗਏ ਆਦਰ-ਸਤਕਾਰ ਅਤੇ ਸਨਮਾਨ ਦੇ ਲਈ, ਮੈਂ ਆਸਟ੍ਰੇਲੀਆ ਦੇ ਲੋਕਾਂ ਦਾ ਅਤੇ ਪ੍ਰਧਾਨ ਮੰਤਰੀ ਅਲਬਾਨੀਜ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਮੇਰੇ ਦੋਸਤ ਪ੍ਰਧਾਨ ਮੰਤਰੀ ਅਲਬਾਨੀਜ ਦੀ ਭਾਰਤ ਯਾਤਰਾ ਦੇ ਦੋ ਮਹੀਨਿਆਂ ਦੇ ਅੰਦਰ ਮੇਰਾ ਇੱਥੇ ਆਉਣਾ ਹੋਇਆ। ਪਿਛਲੇ ਇੱਕ ਸਾਲ ਵਿੱਚ ਇਹ ਸਾਡੀ ਛੇਵੀਂ ਮੁਲਾਕਾਤ ਹੈ।

ਆਸਟ੍ਰੇਲੀਆ ਦੇ ਸਿਡਨੀ ਵਿੱਚ ਕਮਿਊਨਿਟੀ ਪ੍ਰੋਗਰਾਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

May 23rd, 08:54 pm

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਤੇ ਮੇਰੇ ਪ੍ਰਿਯ ਮਿੱਤਰ, His Excellency, ਐਂਥੋਨੀ ਅਲਬਨੀਜ, ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ, His Excellency ਸਕੌਟ ਮੌਰਿਸਨ, ਨਿਊ ਸਾਊਥ ਵੇਲਸ ਦੇ ਪ੍ਰੀਮੀਅਰ ਕ੍ਰਿਸ ਮਿਨਸ, Foreign Minister ਪੇਨੀ ਵੋਂਗ, Communication Minister ਮਿਸ਼ੇਲ ਰੋਲੈਂਡ, Energy Minister ਕ੍ਰਿਸ ਬੋਵੇਨ, Leader of Opposition ਪੀਟਰ ਡਟਨ, Assistant Foreign Minister ਟਿਮ ਵਾਟਸ, ਨਿਊ ਸਾਊਥ ਵੇਲਸ ਦੇ ਉਪਸਥਿਤ ਮੰਤਰੀ ਮੰਡਲ ਦੇ ਸਾਰੇ ਆਦਰਯੋਗ ਮੈਂਬਰ, ਪੈਰਾਮਾਟਾ ਤੋਂ ਸੰਸਦ ਮੈਂਬਰ ਡਾ. ਐਂਡਰਿਊ ਚਾਰਲਟਨ, ਇੱਥੇ ਉਪਸਥਿਤ ਆਸਟ੍ਰੇਲੀਆ ਦੇ ਸਾਰੇ ਸੰਸਦ ਮੈਂਬਰ, ਮੇਅਰ, ਡਿਪਟੀ ਮੇਅਰ, ਕਾਉਂਸਿਲਰਸ ਅਤੇ ਆਸਟ੍ਰੇਲੀਆ ਵਿੱਚ ਰਹਿ ਰਹੇ ਪ੍ਰਵਾਸੀ ਭਾਰਤੀ ਜੋ ਅੱਜ ਇਤਨੀ ਵਿਸ਼ਾਲ ਸੰਖਿਆ ਵਿੱਚ ਉਪਸਥਿਤ ਹੋਏ ਹਨ, ਆਪ ਸਭ ਨੂੰ ਮੇਰਾ ਨਮਸਕਾਰ!

ਪ੍ਰਧਾਨ ਮੰਤਰੀ ਦੀ ਆਸਟ੍ਰੇਲੀਆ ਦੇ ਸਿਡਨੀ ਵਿੱਚ ਭਾਰਤੀ ਸਮੁਦਾਇ ਦੇ ਨਾਲ ਗੱਲਬਾਤ

May 23rd, 01:30 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਐਂਥਨੀ ਅਲਬਾਨੀਜ਼ ਦੇ ਨਾਲ 23 ਮਈ 2023 ਨੂੰ ਸਿਡਨੀ ਵਿੱਚ ਕੁਡੋਸ ਬੈਂਕ ਏਰਿਨਾ ਵਿੱਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਦੀ ਇੱਕ ਵੱਡੀ ਸਭਾ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਦੀ ਆਸਟ੍ਰੇਲੀਆ ਦੀਆਂ ਪ੍ਰਮੁੱਖ ਹਸਤੀਆਂ ਦੇ ਨਾਲ ਮੁਲਾਕਾਤ

May 23rd, 12:00 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿਡਨੀ ਵਿੱਚ ਆਯੋਜਿਤ ਅਲੱਗ-ਅਲੱਗ ਬੈਠਕਾਂ ਵਿੱਚ ਆਸਟ੍ਰੇਲੀਆ ਦੀਆਂ ਕਈ ਪ੍ਰਮੁੱਖ ਹਸਤੀਆਂ ਦੇ ਨਾਲ ਮੁਲਾਕਾਤ ਕੀਤੀ। ਇਨ੍ਹਾਂ ਪ੍ਰਮੁੱਖ ਵਿਅਕਤੀਆਂ ਵਿੱਚ ਸ਼ਾਮਲ ਹਨ:

ਪ੍ਰਧਾਨ ਮੰਤਰੀ ਨੇ ਹੈਨਕੌਕ ਪ੍ਰਾਸਪੈਕਟਿੰਗ ਗਰੁੱਪ, ਰਾਏ ਹਿੱਲ, ਐੱਸ. ਕਿਡਮੈਨ ਐਂਡ ਕੰਪਨੀ ਦੇ ਕਾਰਜਕਾਰੀ ਚੇਅਰਮੈਨ ਸ਼੍ਰੀਮਤੀ ਜੀਨਾ ਰਾਏਨਹਾਰਟ ਏਓ ਦੇ ਨਾਲ ਮੁਲਾਕਾਤ ਕੀਤੀ

May 23rd, 09:08 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 23 ਮਈ 2023 ਨੂੰ ਸਿਡਨੀ, ਆਸਟ੍ਰੇਲੀਆ ਵਿੱਚ ਹੈਨਕੌਕ ਪ੍ਰੌਸਪੈਕਟਿੰਗ ਗਰੁੱਪ, ਰਾਏ ਹਿੱਲ, ਐੱਸ. ਕਿਡਮੈਨ ਐਂਡ ਕੰਪਨੀ ਦੇ ਕਾਰਜਕਾਰੀ ਚੇਅਰਮੈਨ ਸ਼੍ਰੀਮਤੀ ਜੀਨਾ ਰਾਏਨਹਾਰਟ ਏਓ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਦੀ ਆਸਟ੍ਰੇਲੀਅਨਸੁਪਰ ਦੇ ਮੁੱਖ ਕਾਰਜਕਾਰੀ ਸ਼੍ਰੀ ਪਾਲ ਸ਼ਰੋਡਰ ਦੇ ਨਾਲ ਮੁਲਾਕਾਤ

May 23rd, 09:01 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 23 ਮਈ 2023 ਨੂੰ ਸਿਡਨੀ, ਆਸਟ੍ਰੇਲੀਆ ਵਿੱਚ ਆਸਟ੍ਰੇਲੀਅਨਸੁਪਰ ਦੇ ਮੁੱਖ ਕਾਰਜਾਕਰੀ ਸ਼੍ਰੀ ਪਾਲ ਸ਼ਰੋਡਰ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਦੀ ਫੋਰਟਸਕਿਊ ਮੇਟਲਸ ਗਰੁੱਪ ਅਤੇ ਫੋਰਟਸਕਿਊ ਫਯੂਚਰ ਇੰਡਸਟ੍ਰੀਜ ਦੇ ਕਾਰਜਕਾਰੀ ਚੇਅਰਮੈਨ ਅਤੇ ਸੰਸਥਾਪਕ ਡਾ. ਐਂਡਰਿਊ ਫੋਰੈਸਟ ਦੇ ਨਾਲ ਮੁਲਾਕਾਤ

May 23rd, 08:58 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 23 ਮਾਰਚ 2023 ਨੂੰ ਸਿਡਨੀ, ਆਸਟ੍ਰੇਲੀਆ ਵਿੱਚ ਪ੍ਰਮੁੱਖ ਆਸਟ੍ਰੇਲਿਆਈ ਉਦਯੋਗਪਤੀ ਅਤੇ ਫੋਰਟਸਕਿਊ ਮੇਟਲਸ ਗਰੁੱਪ ਅਤੇ ਫੋਰਟਸਕਿਊ ਫਯੂਚਰ ਇੰਡਸਟ੍ਰੀਜ ਦੇ ਕਾਰਜਕਾਰੀ ਚੇਅਰਮੈਨ ਡਾ. ਐਂਡਰਿਊ ਫੋਰੈਸਟ ਦੇ ਸੰਸਥਾਪਕ ਨਾਲ ਮੁਲਾਕਾਤ ਕੀਤੀ।

PM Modi arrives in Sydney, Australia

May 22nd, 05:43 pm

After the historic visit to Papua New Guinea, PM Modi arrived in Sydney, Australia for a bilateral visit. During the two-day visit, PM Modi will hold talks with the Prime Minister of Australia H.E Anthony Albanese, and other leaders. He will also address the community program hosted and attended by the members of the Indian diaspora at the Qudos Bank Arena in Sydney, Australia

ਪ੍ਰਧਾਨ ਮੰਤਰੀ ਦਾ ਜਪਾਨ, ਪਾਪੂਆ ਨਿਊ ਗਿਨੀ ਅਤੇ ਆਸਟ੍ਰੇਲੀਆ ਯਾਤਰਾ ਤੋਂ ਪਹਿਲਾਂ ਬਿਆਨ

May 19th, 08:38 am

ਮੈਂ ਜਪਾਨ ਦੇ ਪ੍ਰਧਾਨ ਮੰਤਰੀ ਸ਼੍ਰੀ ਫੁਮਿਓ ਕਿਸ਼ਿਦਾ ਦੇ ਸੱਦੇ ‘ਤੇ ਜਪਾਨੀ ਪ੍ਰਧਾਨਗੀ ਦੇ ਤਹਿਤ ਜੀ7 ਸਿਖਰ ਸਮਿਟ ਵਿੱਚ ਹਿੱਸਾ ਲੈਣ ਦੇ ਲਈ ਜਪਾਨ ਦੇ ਹਿਰੋਸ਼ਿਮਾ ਦੇ ਲਈ ਰਵਾਨਾ ਹੋ ਰਿਹਾ ਹਾਂ। ਹਾਲ ਵਿੱਚ ਹੀ ਭਾਰਤ-ਜਪਾਨ ਸਿਖਰ ਸਮਿਟ ਸੰਮੇਲਨ ਦੇ ਲਈ ਭਾਰਤ ਦੀ ਯਾਤਰਾ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਕਿਸ਼ਿਦਾ ਤੋਂ ਫਿਰ ਭੇਂਟ ਹੋਣਾ ਪ੍ਰਸੰਨਤਾ ਦੀ ਬਾਤ ਹੋਵੇਗੀ। ਕਿਉਂਕਿ ਇਸ ਸਾਲ ਭਾਰਤ ਜੀ20 ਦੀ ਪ੍ਰਧਾਨਗੀ ਕਰ ਰਿਹਾ ਹੈ, ਇਸ ਨੂੰ ਦੇਖਦੇ ਹੋਏ ਜੀ7 ਸਿਖਰ ਸਮਿਟ ਵਿੱਚ ਮੇਰੀ ਉਪਸਥਿਤੀ ਵਿਸ਼ੇਸ਼ ਤੌਰ ‘ਤੇ ਮਹੱਤਵਪੂਰਨ ਹੈ। ਮੈਂ ਜੀ7 ਦੇ ਮੈਂਬਰਾਂ ਅਤੇ ਹੋਰ ਸੱਦੇ ਗਏ ਭਾਗੀਦਾਰ ਦੇਸ਼ਾਂ ਦੇ ਨਾਲ ਵਿਸ਼ਵ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਅਤੇ ਉਨ੍ਹਾਂ ਨੂੰ ਸਮੂਹਿਕ ਤੌਰ ‘ਤੇ ਸੰਬੋਧਿਤ ਕਰਨ ਨਾਲ ਸਬੰਧਿਤ ਵਿਚਾਰਾਂ ਦੇ ਅਦਾਨ-ਪ੍ਰਦਾਨ ਨੂੰ ਲੈ ਕੇ ਉਤਸੁਕ ਹਾਂ। ਇਸ ਤੋਂ ਇਲਾਵਾ ਮੈਂ ਹਿਰੋਸ਼ਿਮਾ ਜੀ7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਕੁਝ ਨੇਤਾਵਾਂ ਦੇ ਨਾਲ ਦੁਵੱਲੀ ਮੀਟਿੰਗਾਂ ਵੀ ਕਰਾਂਗਾ।