ਪੁੱਟਾਪਰਥੀ, ਆਂਧਰ ਪ੍ਰਦੇਸ਼ ਵਿੱਚ ਸਾਈ ਹੀਰਾ ਗਲੋਬਲ ਕਨਵੈਨਸ਼ਨ ਸੈਂਟਰ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
July 04th, 11:00 am
ਆਂਧਰ ਪ੍ਰਦੇਸ਼ ਦੇ ਗਵਰਨਰ ਸ਼੍ਰੀਮਾਨ ਅਬਦੁਲ ਨਜ਼ੀਰ ਜੀ, ਸ੍ਰੀ ਸਤਯ ਸਾਈ ਸੈਂਟਰਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਸ਼੍ਰੀ ਆਰਜੇ ਰਤਨਾਕਰ ਜੀ, ਸ਼੍ਰੀ ਕੇ ਚਕਰਵਰਤੀ ਜੀ, ਮੇਰੇ ਬਹੁਤ ਪੁਰਾਣੇ ਮਿੱਤਰ ਸ਼੍ਰੀ ਰਯੂਕੋ ਹੀਰਾ ਜੀ , ਡਾ. ਵੀ ਮੋਹਨ ਜੀ, ਸ਼੍ਰੀ ਐੱਮਐੱਸ ਨਾਗਾਨੰਦ ਜੀ, ਸ਼੍ਰੀ ਨਿਮਿਸ਼ ਪਾਂਡਯਾ ਜੀ, ਹੋਰ ਸਾਰੇ ਮਹਾਨੁਭਾਵ, ਦੇਵੀਓ ਅਤੇ ਸੱਜਣੋਂ, ਆਪ ਸਾਰਿਆਂ ਨੂੰ ਫਿਰ ਤੋਂ ਇੱਕ ਵਾਰ ਸਾਈਰਾਮ।ਪ੍ਰਧਾਨ ਮੰਤਰੀ ਨੇ ਆਂਧਰ ਪ੍ਰਦੇਸ਼ ਦੇ ਪੁੱਟਪਰਥੀ ਵਿੱਚ ਸਾਈ ਹੀਰਾ ਗਲੋਬਲ ਕਨਵੈਸ਼ਨ ਸੈਂਟਰ ਦਾ ਵੀਡੀਓ ਕਾਨਫਰੰਸਿਗ ਦੇ ਜ਼ਰੀਏ ਉਦਘਾਟਨ ਕੀਤਾ
July 04th, 10:36 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਂਧਰ ਪ੍ਰਦੇਸ਼ ਦੇ ਪੁੱਟਾਪਰਥੀ (Puttaparthi) ਵਿੱਚ ਸਾਈ ਹੀਰਾ ਗਲੋਬਲ ਕਨਵੈਸ਼ਨ ਸੈਂਟਰ ਦਾ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਉਦਘਾਟਨ ਕੀਤਾ। ਉਦਘਾਟਨ ਸਮਾਰੋਹ ਵਿੱਚ ਦੁਨੀਆ ਭਰ ਦੇ ਪ੍ਰਮੁੱਖ ਪਤਵੰਤਿਆਂ ਅਤੇ ਭਗਤਾਂ ਦੀ ਉਪਸਥਿਤੀ ਦੇਖੀ ਗਈ।ਮਨ ਕੀ ਬਾਤ ਦੀ 102ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (18.06.2023)
June 18th, 11:30 am
ਸਾਥੀਓ, ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਦੇ ਤੌਰ ’ਤੇ ਮੈਂ ਇਹ ਚੰਗਾ ਕੰਮ ਕੀਤਾ, ਉਹ ਵੱਡਾ ਕੰਮ ਕੀਤਾ। ‘ਮਨ ਕੀ ਬਾਤ’ ਦੇ ਕਿੰਨੇ ਹੀ ਸਰੋਤੇ ਆਪਣੀਆਂ ਚਿੱਠੀਆਂ ਵਿੱਚ ਬਹੁਤ ਸਾਰੀ ਸ਼ਲਾਘਾ ਕਰਦੇ ਹਨ। ਕੋਈ ਕਹਿੰਦਾ ਹੈ ਇਹ ਕੀਤਾ, ਕੋਈ ਕਹਿੰਦਾ ਹੈ ਉਹ ਕੀਤਾ, ਇਹ ਚੰਗਾ ਕੀਤਾ, ਇਹ ਜ਼ਿਆਦਾ ਚੰਗਾ ਕੀਤਾ, ਇਹ ਵਧੀਆ ਕੀਤਾ, ਲੇਕਿਨ ਮੈਂ ਜਦੋਂ ਭਾਰਤ ਦੇ ਆਮ ਲੋਕਾਂ ਦੇ ਯਤਨ, ਉਨ੍ਹਾਂ ਦੀ ਮਿਹਨਤ, ਉਨ੍ਹਾਂ ਦੀ ਇੱਛਾ ਸ਼ਕਤੀ ਨੂੰ ਦੇਖਦਾ ਹਾਂ ਤਾਂ ਖੁਦ ਆਪਣੇ ਆਪ ਗਦ-ਗਦ ਹੋ ਜਾਂਦਾ ਹਾਂ। ਵੱਡੇ ਤੋਂ ਵੱਡਾ ਲਕਸ਼ ਹੋਵੇ, ਮੁਸ਼ਕਿਲ ਤੋਂ ਮੁਸ਼ਕਿਲ ਚੁਣੌਤੀ ਹੋਵੇ, ਭਾਰਤ ਦੇ ਲੋਕਾਂ ਦਾ ਸਮੂਹਿਕ ਬਲ, ਸਮੂਹਿਕ ਸ਼ਕਤੀ ਹਰ ਚੁਣੌਤੀ ਨੂੰ ਹੱਲ ਕਰ ਲੈਂਦੀ ਹੈ। ਅਜੇ ਅਸੀਂ ਦੋ-ਤਿੰਨ ਦਿਨ ਪਹਿਲਾਂ ਦੇਖਿਆ ਕਿ ਦੇਸ਼ ਦੇ ਪੱਛਮੀ ਸਿਰੇ ’ਤੇ ਕਿੰਨਾ ਵੱਡਾ ਸਾਇਕਲੋਨ ਆਇਆ। ਤੇਜ਼ ਚਲਣ ਵਾਲੀਆਂ ਹਵਾਵਾਂ, ਤੇਜ਼ ਬਾਰਿਸ਼ ਸਾਇਕਲੋਨ ‘ਬਿਪਰਜੌਯ’ (Cyclone Biparjoy) ਨੇ ਕੱਛ ਵਿੱਚ ਕਿੰਨਾ ਕੁਝ ਤਹਿਸ-ਨਹਿਸ ਕਰ ਦਿੱਤਾ। ਲੇਕਿਨ ਕੱਛ ਦੇ ਲੋਕਾਂ ਨੇ ਜਿਸ ਹਿੰਮਤ ਤੇ ਤਿਆਰੀ ਨਾਲ ਇੰਨੇ ਖਤਰਨਾਕ ਸਾਇਕਲੋਨ ਦਾ ਮੁਕਾਬਲਾ ਕੀਤਾ, ਉਹ ਵੀ ਓਨਾ ਹੀ ਅਨੋਖਾ ਹੈ। ਦੋ ਦਿਨਾਂ ਬਾਅਦ ਹੀ ਕੱਛ ਦੇ ਲੋਕ ਆਪਣਾ ਨਵਾਂ ਸਾਲ ਯਾਨੀ ਆਸ਼ਾੜੀ ਬੀਜ ਮਨਾਉਣ ਵਾਲੇ ਹਨ। ਇਹ ਵੀ ਸੰਯੋਗ ਦੀ ਗੱਲ ਹੈ ਕਿ ਆਸ਼ਾੜੀ ਬੀਜ ਕੱਛ ਵਿੱਚ ਵਰਖਾ ਦੀ ਸ਼ੁਰੂਆਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਮੈਂ ਇੰਨੇ ਸਾਲ ਕੱਛ ਆਉਂਦਾ-ਜਾਂਦਾ ਰਿਹਾ ਹਾਂ। ਉੱਥੋਂ ਦੇ ਲੋਕਾਂ ਦੀ ਸੇਵਾ ਕਰਨ ਦਾ ਮੈਨੂੰ ਸੁਭਾਗ ਵੀ ਮਿਲਿਆ ਹੈ, ਇਸ ਲਈ ਕੱਛ ਦੇ ਲੋਕਾਂ ਦਾ ਹੌਸਲਾ ਅਤੇ ਉਨ੍ਹਾਂ ਦੇ ਪੱਕੇ ਨਿਸ਼ਚੇ ਬਾਰੇ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ। ਦੋ ਦਹਾਕੇ ਪਹਿਲਾਂ ਦੇ ਵਿਨਾਸ਼ਕਾਰੀ ਭੁਚਾਲ ਤੋਂ ਬਾਅਦ ਇਸ ਕੱਛ ਦੇ ਬਾਰੇ ਕਿਹਾ ਜਾਂਦਾ ਸੀ, ਉਹ ਹੁਣ ਕਦੇ ਉੱਠ ਨਹੀਂ ਪਾਏਗਾ, ਅੱਜ ਉਹੀ ਜ਼ਿਲ੍ਹਾ ਦੇਸ਼ ਦੇ ਤੇਜ਼ੀ ਨਾਲ ਵਿਕਾਸ ਕਰਨ ਵਾਲੇ ਜ਼ਿਲ੍ਹਿਆਂ ’ਚੋਂ ਇੱਕ ਹੈ। ਮੈਨੂੰ ਵਿਸ਼ਵਾਸ ਹੈ ਸਾਇਕਲੋਨ ‘ਬਿਪਰਜੌਯ’ ਨੇ ਜੋ ਤਬਾਹੀ ਮਚਾਈ ਹੈ, ਉਸ ਤੋਂ ਵੀ ਕੱਛ ਦੇ ਲੋਕ ਬਹੁਤ ਤੇਜ਼ੀ ਨਾਲ ਉੱਭਰ ਜਾਣਗੇ।PM dedicates Maze Garden and Miyawaki Forest in Ekta Nagar, Gujarat
October 30th, 08:45 pm
Prime Minister Narendra Modi dedicated Maze Garden and Miyawaki Forest in Ekta Nagar, Gujarat. Miyawaki forest and Maze garden are new attractions at the Statue of Unity. When the Statue of Unity was inaugurated 4 years back, it was the vision of the Prime Minister to turn it into a hub for tourism with attractions for each age group. As a result, more than 8 million people have visited the Statue of Unity so far.