ਕੈਬਨਿਟ ਨੇ ਦੋ ਸਾਲ ਦੀ ਅਵਧੀ ਵਿੱਚ 10,900 ਕਰੋੜ ਰੁਪਏ ਦੇ ਖਰਚ ਦੇ ਨਾਲ ਪੀਐੱਮ ਇਲੈਕਟ੍ਰਿਕ ਡ੍ਰਾਇਵ ਰੈਵੋਲਿਊਸ਼ਨ ਇਨ ਇਨੋਵੇਟਿਵ ਵਹੀਕਲ ਇਨਹਾਂਸਮੈਂਟ (ਪੀਐੱਮ ਈ-ਡ੍ਰਾਇਵ) ਸਕੀਮ (PM Electric Drive Revolution in Innovative Vehicle Enhancement (PM E-DRIVE) Scheme) ਨੂੰ ਪ੍ਰਵਾਨਗੀ ਦਿੱਤੀ
September 11th, 08:59 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਦੇਸ਼ ਵਿੱਚ ਬਿਜਲੀ ਅਧਾਰਿਤ ਮੋਬਿਲਿਟੀ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ‘ਪੀਐੱਮ ਇਲੈਕਟ੍ਰਿਕ ਡ੍ਰਾਇਵ ਰੈਵੋਲਿਊਸ਼ਨ ਇਨ ਇਨੋਵੇਟਿਵ ਵਹੀਕਲ ਇਨਹਾਂਸਮੈਂਟ ਪੀਐੱਮ ਈ-ਡ੍ਰਾਇਵ ਸਕੀਮ' (‘PM Electric Drive Revolution in Innovative Vehicle Enhancement (PM E-DRIVE) Scheme') ਦੇ ਲਾਗੂਕਰਨ ਲਈ ਭਾਰੀ ਉਦਯੋਗ ਮੰਤਰਾਲੇ (MHI) ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।